ਪੜਚੋਲ ਕਰੋ

Punjab news: ਭਤੀਜੇ ਦੀ ਗ੍ਰਿਫ਼ਤਾਰੀ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਮਾਤਾ ਦਾ ਆਇਆ ਵੱਡਾ ਬਿਆਨ, ਸਰਕਾਰ ਤੇ ਪੁਲਿਸ ਦੀ ਲਾਈ ਕਲਾਸ

Amritpal singh: ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜ ਤਖ਼ਤ ਸਾਹਿਬਾਨ ਤੇ ਅਰਦਾਸ ਸਮਾਗਮਾਂ ਦੀ ਲੜੀ ਤਹਿਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਅਰਦਾਸ ਕਰਕੇ ਵਾਪਸ ਪਰਤ ਰਹੀ ਸੰਗਤ ..

ਅੰਮ੍ਰਿਤਪਾਲ ਸਿੰਘ ਦੀ ਮਾਤਾ  ਬਲਵਿੰਦਰ ਕੌਰ ਨੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜ ਤਖ਼ਤ ਸਾਹਿਬਾਨ ਤੇ ਅਰਦਾਸ ਸਮਾਗਮਾਂ ਦੀ ਲੜੀ ਤਹਿਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਅਰਦਾਸ ਕਰ ਕੇ ਵਾਪਸ ਪਰਤ ਰਹੀ ਸੰਗਤ ਨੂੰ ਪੰਜਾਬ ਪੁਲੀਸ ਵੱਲੋਂ ਦਿਲੀ ਰੇਲਵੇ ਸਟੇਸ਼ਨ ’ਤੇ ਤੰਗ ਪ੍ਰੇਸ਼ਾਨ ਕਰਨ ਅਤੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਸਰਗਰਮ ਮੈਂਬਰ ਭਾਈ ਗੁਰਪ੍ਰੀਤ ਸਿੰਘ ਨੂੰ ਜਬਰੀ ਗ੍ਰਿਫ਼ਤਾਰ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ।


 ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੁਲੀਸ ਰਾਹੀਂ ਸਿੱਖ ਨੌਜਵਾਨਾਂ ਦੀਆਂ ਨਜਾਇਜ਼ ਗ੍ਰਿਫ਼ਤਾਰੀਆਂ ਕਰਦਿਆਂ ਮਹੌਲ ਨੂੰ ਦਹਿਸ਼ਤ ਵਾਲਾ ਬਣਾ ਕੇ ਪੂਰਵਲੀਆਂ ਕਾਂਗਰਸ ਦੀਆਂ ਸਰਕਾਰਾਂ ਦੀ ਤਰਾਂ ਨੌਜਵਾਨਾਂ ਨੂੰ ਘਰ ਬਾਰ ਛੱਡਣ ਅਤੇ ਹਥਿਆਰ ਚੁੱਕਣ ਲਈ ਮਜਬੂਰ ਨਾ ਕਰੇ। ਇਨ੍ਹਾਂ ਤਲਖ਼ੀਆਂ ਦੇ ਚੰਗੇ ਸਿੱਟੇ ਨਹੀਂ ਨਿਕਲਣਗੇ। 


ਉਨ੍ਹਾਂ ਬੇਕਸੂਰ ਸਿੱਖ ਨੌਜਵਾਨਾਂ ਦੀਆਂ ਨਜਾਇਜ਼ ਗ੍ਰਿਫ਼ਤਾਰੀਆਂ  ਤੁਰੰਤ ਬੰਦ ਕਰਨ ਅਤੇ ਭਾਈ ਗੁਰਪ੍ਰੀਤ ਸਿੰਘ ਨੂੰ ਬਿਨਾ ਦੇਰੀ ਰਿਹਾਅ ਕਰਨ ਲਈ ਕਿਹਾ। ਉਨ੍ਹਾਂ ਕਿਹਾ ਸੱਚਖੰਡ ਹਜ਼ੂਰ ਸਾਹਿਬ ਵਿਖੇ ਅਰਦਾਸ ਸਮਾਗਮ ਵਿਚ ਵਿਘਨ ਪਾਉਣ ਦੀ ਸਰਕਾਰ ਨੇ ਬਹੁਤ ਕੋਸ਼ਿਸ਼ ਕੀਤੀ, ਪਰ ਅਕਾਲ ਪੁਰਖ ਵਾਹਿਗੁਰੂ ਨੇ ਉਨ੍ਹਾਂ ਦੀਆਂ ਸਾਜ਼ਿਸ਼ਾਂ ਨੂੰ ਸਿਰੇ ਨਹੀਂ ਚੜ੍ਹਨ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਂ ਤਖ਼ਤਾਂ ’ਤੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਗਏ ਅਰਦਾਸ ਸਮਾਗਮ ਨਿਰੋਲ ਧਾਰਮਿਕ ਅਤੇ ਅਧਿਆਤਮਕ ਆਸਥਾ ਵਜੋਂ ਸਨ ।


ਬੀਬੀ ਬਲਵਿੰਦਰ ਕੌਰ ਨੇ ਕਿਹਾ ਕਿ ਮਹਿਜ਼ ਕੁਝ ਦਿਨ ਪਹਿਲਾਂ ਸਿੱਖ ਸੰਗਤਾਂ ਵੱਲੋਂ  ਪੰਜਾਬ ਸਰਕਾਰ ਦੇ ਮੰਤਰੀ ਲਾਲ ਜੀਤ ਸਿੰਘ ਭੁੱਲਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੀ ਸਿੰਘਣੀ ਬੀਬੀ ਕਿਰਨਦੀਪ ਕੌਰ ਬਾਰੇ ਘਟੀਆ ਟਿੱਪਣੀ ਕਰਨ ਲਈ ਸ੍ਰੀ ਹਜ਼ੂਰ ਸਾਹਿਬ ਘੇਰ ਕੇ ਸਵਾਲ ਕੀਤੇ ਸਨ। ਉਹ ਸੰਗਤ ਅੱਗੇ ਜਵਾਬਦੇਹੀ ਤੋਂ ਦੌੜਿਆ ਅਤੇ ਅੱਜ ਸਰਕਾਰੀ ਤਾਕਤ ਵਰਤ ਕੇ ਸਿੱਖ ਸੰਗਤਾਂ ਨੂੰ ਤੰਗ ਕਰਨ ’ਤੇ ਆ ਗਿਆ।

 ਸਿਆਸੀ ਤੌਰ ‘ਤੇ ਲਾਲ ਜੀਤ ਭੁੱਲਰ ਦੀ ਔਕਾਤ ਇਹੋ ਆ ਕਿ ਦੋ ਬਿੱਲੀਆਂ ਦੀ ਲੜਾਈ ‘ਚ ਇਸ ਦਾ ਦਾਅ ਲੱਗ ਗਿਆ। ਪੱਟੀ ਸ਼ਹਿਰ ਵਿੱਚ ਵਿਕਦੇ ਨਸ਼ੇ ‘ਤੇ ਇਸ ਦਾ ਜ਼ੋਰ ਨਹੀਂ ਚੱਲਦਾ, ਕਿਉਂਕਿ ਜਿਹੜੀ ਪੁਲਿਸ ਨੂੰ ਇਸ ਨੇ ਦਿੱਲੀ ਭੇਜਿਆ, ਉਹੋ ਪੁਲਿਸ ਇਸ ਦੇ ਸ਼ਹਿਰ ਵਿੱਚ ਨਸ਼ੇ ਦੀ ਸਪਲਾਈ ਨਹੀਂ ਰੋਕ ਸਕੀ। 

ਹੋ ਸਕਦਾ ਵਿਕਾਉਂਦੀ ਵੀ ਹੋਵੇ ? ਮੰਤਰੀ ਭੁੱਲਰ ਨੂੰ ਆਪਣੇ ਕਿਰਦਾਰ ’ਤੇ ਵੀ ਯਕੀਨ ਨਹੀਂ ਤਾਂ ਹੀ ਉਸ ਨੂੰ ਬਿਆਨ ਦੇਣੇ ਪੈਂਦੇ ਨੇ ਕਿ ਅਖੌਤੀ ਨੀਲੀਆਂ ਫ਼ਿਲਮਾਂ ਉਸ ਦੀਆਂ ਨਹੀਂ ਹਨ। ਮੰਤਰੀ ਲਾਲ ਜੀਤ ਸਿੰਘ ਭੁੱਲਰ ਨੇ ਸਰਕਾਰ ਵੱਲੋਂ  ਅੰਮ੍ਰਿਤਪਾਲ ਸਿੰਘ ਦੀ ਸਿੰਘਣੀ (ਪਤਨੀ)  ਕਿਰਨਦੀਪ ਕੌਰ ਨੂੰ ਵਿਦੇਸ਼ ਜਾਣ ਤੋਂ ਰੋਕਣ ’ਤੇ ਜੋ ਟਾਹਰਾਂ ਮਾਰੀਆਂ ਸਨ, ਕੀ ਬੀਬੀ ਕਿਰਨਦੀਪ ਕੌਰ ਦਾ ਦੋਸ਼ ਸਿਰਫ਼ ਏਨਾ ਕਿ ਉਹ ਅੰਮ੍ਰਿਤਪਾਲ ਸਿੰਘ ਦੀ ਧਰਮ ਪਤਨੀ ਹੈ ਜਾਂ ਕੋਈ ਹੋਰ ਵੀ ਹੈ? ਉਨ੍ਹਾਂ ਅਫ਼ਸੋਸ ਜਤਾਉਂਦਿਆਂ ਕਿਹਾ ਮੁੱਢ ਤੋਂ ਪੰਜਾਬ ਦਾ ਦਸਤੂਰ ਰਿਹਾ ਕਿ ਪਿੰਡ ਪੱਧਰ ਦੀਆਂ ਲੜਾਈਆਂ ਵਿੱਚ ਵੀ ਧੀਆਂ ਭੈਣਾਂ ਨੂੰ ਨਹੀਂ ਘੜੀਸਿਆ ਜਾਂਦਾ। 

ਪਰ ਰਾਜਨੀਤੀ ਇੰਨੀ ਗੰਧਲਾ ਚੁੱਕੀ ਹੈ ਕਿ ਧੀਆਂ ਭੈਣਾਂ ਨੂੰ ਮੋਹਰੇ ਵਜੋਂ ਇਸਤੇਮਾਲ ਕੀਤੇ ਜਾ ਰਹੇ ਹਨ।  ਉਨ੍ਹਾਂ ਕਿਹਾ ਕਿ ਪੰਜਾਬ ਦੇ ਪੱਗਾਂ ਵਾਲੇ ਮੰਤਰੀ, ਪੰਜਾਬ ਪੁਲਸ, ਅਤੇ ਓਸ ਪੁਲਸ ‘ਚ ਕੰਮ ਕਰਦੇ ਘੋਟਣਿਆਂ ਤੇ ਬੁੱਚੜਾਂ ਦੇ ਵਾਰਿਸ ਆਪਣੇ ਜ਼ਾਲਮ ਪੁਰਖਿਆਂ ਦੀ ਵਿਰਾਸਤ ਨੂੰ ਅੱਗੇ ਤੋਰਦਿਆਂ ਸਿੱਖਾਂ ਨਾਲ ਹਰ ਕਿਸਮ ਦਾ ਤਸ਼ੱਦਦ ਕਰਕੇ ਆਪਣੇ ਆਪ ਨੂੰ ਭਾਰਤ ਮਾਂ ਦੇ ਸੱਚੇ ਸਪੂਤ ਸਾਬਤ ਕਰਨ ’ਤੇ ਲੱਗੇ ਹਨ।


ਪੰਜਾਬ ਸਰਕਾਰ ਕੋਲ ਕੋਈ ਵਕੀਲ ਹੈ ਨੀ ਕਿ ਬੇਅਦਬੀ ਦੇ ਦੋਸ਼ੀ ਡੇਰਾ ਪ੍ਰੇਮੀਆਂ ਦੇ ਵਿਰੁੱਧ ਸੁਪਰੀਮ ਕੋਰਟ ‘ਚ ਭੇਜ ਸਕਣ। ਪਰ ਦੂਜੇ ਪਾਸੇ ਪੁਲਿਸ ਐਨੀ ਵਿਹਲੀ ਆ ਕਿ ਬੇਅਦਬੀਆਂ ਖਿਲਾਫ ਲੜਨ ਵਾਲਿਆਂ ਨੂੰ ਫੜਨ ਲਈ ਦਿੱਲੀ ਤੱਕ ਪਹੁੰਚ ਜਾਂਦੀ ਆ। ਸ੍ਰੀ ਹਜ਼ੂਰ ਸਾਹਿਬ ਤੋਂ ਪੰਜਾਬ ਮੁੜਦੀ ਸੰਗਤ ਨੂੰ ਘੰਟਿਆਂ ਬਦੀ ਦਿੱਲੀ ਰੋਕ ਭਾਈ ਗੁਰਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਕਰਨੀ ਤੇ ਸੱਚਖੰਡ ਐਕਸਪ੍ਰੈੱਸ ਦੀ ਬਾਕੀ ਸਿੱਖ ਸੰਗਤ ਨੂੰ ਤੰਗ ਪ੍ਰੇਸ਼ਾਨ ਕਰਨਾ ਸਿਰਫ਼ ਤਾਕਤ ਦਾ ਪ੍ਰਗਟਾਵਾ ਹੈ। ਉਨ੍ਹਾਂ ਕਿਹਾ ਕਿ ਬਿਗਾਨੀ ਤਾਕਤ ਨਾ ਤੇ ਲਾਲ ਜੀਤ ਵਰਗਿਆਂ ਕੋਲ ਟਿਕਣੀ ਆ ਤੇ ਨਾ ਹੀ ਘੋਟਣਿਆਂ ਕੋਲ। ਇਹ ਜ਼ੁਲਮ ਸਿੱਖ ਰੂਹਾਂ ਨੂੰ ਘਿਓ ਵਾਂਗੂੰ ਲੱਗਦੇ ਰਹੇ ਨੇ ਤੇ ਇਹ ਸਿਦਕ ਏਦਾਂ ਹੀ ਪੱਕੇ ਹੁੰਦੇ ਰਹੇ ਨੇ।

ਟਾਪ ਹੈਡਲਾਈਨ

Municipal Elections 2026: ਅੱਜ ਨਗਰ ਨਿਗਮ ਦੀਆਂ ਚੋਣਾਂ, EVM ਰਾਹੀਂ ਪੈਣਗੀਆਂ ਵੋਟਾਂ, 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਵੋਟਿੰਗ
Municipal Elections 2026: ਅੱਜ ਨਗਰ ਨਿਗਮ ਦੀਆਂ ਚੋਣਾਂ, EVM ਰਾਹੀਂ ਪੈਣਗੀਆਂ ਵੋਟਾਂ, 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਵੋਟਿੰਗ
UPI Payment : ਹੁਣ 500 ਰੁਪਏ ਤੱਕ ਦੇ UPI ਪੇਮੈਂਟ 'ਤੇ ਨਹੀਂ ਆਵੇਗਾ SMS! 1 ਜਨਵਰੀ ਤੋਂ ਬਦਲਣਗੇ ਬੈਂਕ ਦੇ ਨਿਯਮ
UPI Payment : ਹੁਣ 500 ਰੁਪਏ ਤੱਕ ਦੇ UPI ਪੇਮੈਂਟ 'ਤੇ ਨਹੀਂ ਆਵੇਗਾ SMS! 1 ਜਨਵਰੀ ਤੋਂ ਬਦਲਣਗੇ ਬੈਂਕ ਦੇ ਨਿਯਮ
 NHM ਮੁਲਾਜ਼ਮਾਂ ਦਾ ਸਰਕਾਰ ਨੂੰ ਅਲਟੀਮੇਟਮ, ਨੋਟੀਫਿਕੇਸ਼ਨ ਨਾ ਆਇਆ ਤਾਂ ਹੋਵੇਗਾ ਤਿੱਖਾ ਸੰਘਰਸ਼
 NHM ਮੁਲਾਜ਼ਮਾਂ ਦਾ ਸਰਕਾਰ ਨੂੰ ਅਲਟੀਮੇਟਮ, ਨੋਟੀਫਿਕੇਸ਼ਨ ਨਾ ਆਇਆ ਤਾਂ ਹੋਵੇਗਾ ਤਿੱਖਾ ਸੰਘਰਸ਼
Bathind 'ਚ ISI ਏਜੰਟ ਗ੍ਰਿਫ਼ਤਾਰ, ਪਾਕਿਸਤਾਨ ਭੇਜਦਾ ਸੀ ਫੌਜੀ ਟਿਕਾਣਿਆਂ ਦੀ ਲੋਕੇਸ਼ਨ
Bathind 'ਚ ISI ਏਜੰਟ ਗ੍ਰਿਫ਼ਤਾਰ, ਪਾਕਿਸਤਾਨ ਭੇਜਦਾ ਸੀ ਫੌਜੀ ਟਿਕਾਣਿਆਂ ਦੀ ਲੋਕੇਸ਼ਨ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ghaziabad News : 2 ਕਰੋੜ ਦੇ ਬੀਮੇ ਲਈ ਪਤੀ , ਬੇਟੇ ਅਤੇ ਭਾਣਜੇ ਨੂੰ ਦੇ ਰਹੀ ਸੀ ਮੱਠਾ ਜ਼ਹਿਰ, ਪਤਨੀ ਦੀ ਸਾਜ਼ਿਸ਼ ਦਾ ਹੋਇਆ ਖੁਲਾਸਾ!
Ghaziabad News : 2 ਕਰੋੜ ਦੇ ਬੀਮੇ ਲਈ ਪਤੀ , ਬੇਟੇ ਅਤੇ ਭਾਣਜੇ ਨੂੰ ਦੇ ਰਹੀ ਸੀ ਮੱਠਾ ਜ਼ਹਿਰ, ਪਤਨੀ ਦੀ ਸਾਜ਼ਿਸ਼ ਦਾ ਹੋਇਆ ਖੁਲਾਸਾ!
Gold Sold to Buy House : ਮਾਂ-ਬਾਪ ਦਾ ਸੋਨਾ ਵੇਚ ਕੇ ਪੁੱਤ ਨੇ ਖਰੀਦਿਆ ਘਰ, ਹੁਣ ਆ ਗਿਆ 60 ਲੱਖ ਰੁਪਏ ਟੈਕਸ ਦਾ ਨੋਟਿਸ
Gold Sold to Buy House : ਮਾਂ-ਬਾਪ ਦਾ ਸੋਨਾ ਵੇਚ ਕੇ ਪੁੱਤ ਨੇ ਖਰੀਦਿਆ ਘਰ, ਹੁਣ ਆ ਗਿਆ 60 ਲੱਖ ਰੁਪਏ ਟੈਕਸ ਦਾ ਨੋਟਿਸ
 8th Pay Commission : ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲ ਸਕਦਾ ਹੈ 3.40 ਲੱਖ ਰੁਪਏ ਦਾ ਏਰੀਅਰ, ਰਿਪੋਰਟ 'ਚ ਵੱਡਾ ਖੁਲਾਸਾ
 8th Pay Commission : ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲ ਸਕਦਾ ਹੈ 3.40 ਲੱਖ ਰੁਪਏ ਦਾ ਏਰੀਅਰ, ਰਿਪੋਰਟ 'ਚ ਵੱਡਾ ਖੁਲਾਸਾ
Gold and Silver Prices : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਸੋਨਾ 72 ਹਜ਼ਾਰ ਤੇ ਚਾਂਦੀ 2.75 ਲੱਖ ਰੁਪਏ ਤੱਕ ਸਸਤੀ
Gold and Silver Prices : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਸੋਨਾ 72 ਹਜ਼ਾਰ ਤੇ ਚਾਂਦੀ 2.75 ਲੱਖ ਰੁਪਏ ਤੱਕ ਸਸਤੀ
Abohar Bus Accident : ਚਾਰ ਧੀਆਂ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ, ਤੇਜ਼ ਰਫ਼ਤਾਰ ਬੱਸ ਨੇ ਲਈ ਮਜ਼ਦੂਰ ਦੀ ਜਾਨ
Abohar Bus Accident : ਚਾਰ ਧੀਆਂ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ, ਤੇਜ਼ ਰਫ਼ਤਾਰ ਬੱਸ ਨੇ ਲਈ ਮਜ਼ਦੂਰ ਦੀ ਜਾਨ
Amritsar News :  OCM ਮਿੱਲ ਦੇ ਬਾਹਰ ਧਰਨੇ ਦੌਰਾਨ ਹੰਗਾਮਾ, ਮੁਲਾਜ਼ਮਾਂ ਸਾਹਮਣੇ ਸ੍ਰੀ ਸਾਹਿਬ ਲੈ ਕੇ ਪਹੁੰਚੀ ਔਰਤ
Amritsar News :  OCM ਮਿੱਲ ਦੇ ਬਾਹਰ ਧਰਨੇ ਦੌਰਾਨ ਹੰਗਾਮਾ, ਮੁਲਾਜ਼ਮਾਂ ਸਾਹਮਣੇ ਸ੍ਰੀ ਸਾਹਿਬ ਲੈ ਕੇ ਪਹੁੰਚੀ ਔਰਤ
Dasuya Police Encounter : ਫਿਲਮੀ ਸਟਾਈਲ ਮੁਕਾਬਲਾ, ਸੜਕ 'ਤੇ ਚੱਲੀਆਂ ਗੋਲੀਆਂ, ਇੱਕ ਆਮ ਨਾਗਰਿਕ ਜ਼ਖ਼ਮੀ
Dasuya Police Encounter : ਫਿਲਮੀ ਸਟਾਈਲ ਮੁਕਾਬਲਾ, ਸੜਕ 'ਤੇ ਚੱਲੀਆਂ ਗੋਲੀਆਂ, ਇੱਕ ਆਮ ਨਾਗਰਿਕ ਜ਼ਖ਼ਮੀ
Delivery Boy Pension Scheme : 15 ਲੱਖ ਡਿਲੀਵਰੀ ਬੁਆਏ ਤੇ ਡਰਾਈਵਰਾਂ ਨੂੰ ਮਿਲੇਗੀ ਪੈਨਸ਼ਨ ਤੇ ਬੀਮਾ, ਦਸੰਬਰ 'ਚ ਹੋ ਸਕਦਾ ਹੈ ਐਲਾਨ
Delivery Boy Pension Scheme : 15 ਲੱਖ ਡਿਲੀਵਰੀ ਬੁਆਏ ਤੇ ਡਰਾਈਵਰਾਂ ਨੂੰ ਮਿਲੇਗੀ ਪੈਨਸ਼ਨ ਤੇ ਬੀਮਾ, ਦਸੰਬਰ 'ਚ ਹੋ ਸਕਦਾ ਹੈ ਐਲਾਨ
Embed widget