ਪੜਚੋਲ ਕਰੋ

ਬਿਆਸ ਤੇ ਰਾਵੀ 'ਚ ਪਾਣੀ ਦਾ ਪੱਧਰ ਵਧਿਆ, ਪ੍ਰਸ਼ਾਸਨ ਵੱਲੋਂ ਹੈਲਪਲਾਈਨ ਨੰਬਰ ਜਾਰੀ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹਾਂ ਬਾਰੇ ਕੰਟਰੋਲ ਰੂਮ ਦੇ ਨੰਬਰ ਜਾਰੀ ਕੀਤੇ ਗਏ ਹਨ। ਅੰਮ੍ਰਿਤਸਰ ਲਈ 0183-2229125 ਤੇ 96469-95595 ਨੰਬਰ ਜਾਰੀ ਕੀਤੇ ਗਏ ਹਨ। ਬਾਬਾ ਬਕਾਲਾ ਲਈ 01853-245510 ਤੇ 98554-69563 ਤੇ ਅਜਨਾਲਾ ਲਈ 01858-221037 ਤੇ 98153-98111 ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ।

ਚੰਡੀਗੜ੍ਹ: ਇਸ ਵਾਰ ਦਾ ਮਾਨਸੂਨ ਭਾਰਤ 'ਤੇ ਕਹਿਰ ਵਰ੍ਹਾ ਰਿਹਾ ਹੈ। ਤਕਰੀਬਨ ਅੱਧਾ ਭਾਰਤ ਹੜ੍ਹਾਂ ਵਿੱਚ ਡੁੱਬ ਗਿਆ ਹੈ। ਹੁਣ ਪੰਜਾਬ ਵੀ ਇਸ ਦੀ ਚਪੇਟ ਵਿੱਚ ਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹਾਂ ਬਾਰੇ ਕੰਟਰੋਲ ਰੂਮ ਦੇ ਨੰਬਰ ਜਾਰੀ ਕੀਤੇ ਗਏ ਹਨ। ਅੰਮ੍ਰਿਤਸਰ ਲਈ 0183-2229125 ਤੇ 96469-95595 ਨੰਬਰ ਜਾਰੀ ਕੀਤੇ ਗਏ ਹਨ। ਬਾਬਾ ਬਕਾਲਾ ਲਈ 01853-245510 ਤੇ 98554-69563 ਤੇ ਅਜਨਾਲਾ ਲਈ 01858-221037 ਤੇ 98153-98111 ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ।

ਇਸ ਬਾਰੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਿਆਸ ਤੇ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਜ਼ਰੂਰ ਕੁਝ ਵਧਿਆ ਸੀ, ਪਰ ਖਤਰੇ ਵਾਲੀ ਕੋਈ ਗੱਲ ਨਹੀਂ। ਉਨ੍ਹਾਂ ਦੱਸਿਆ ਕਿ ਬਿਆਸ ਦਰਿਆ ਦਾ ਅੰਮ੍ਰਿਤਸਰ ਵਾਲਾ ਪਾਸਾ ਉੱਚਾ ਹੈ ਜਦਕਿ ਰਾਵੀ ਦਰਿਆ ਦਾ ਅੰਮ੍ਰਿਤਸਰ ਵਾਲਾ ਪਾਸਾ ਨੀਵਾਂ ਹੈ, ਪਰ ਸਥਿਤੀ ਫਿਲਹਾਲ ਕਾਬੂ ਹੇਠ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਊਝ ਦਰਿਆ ਦਾ ਪਾਣੀ ਰਾਵੀ ਵਿੱਚ ਆਉਣ ਕਾਰਨ ਪਾਣੀ ਦਾ ਪੱਧਰ ਬੀਤੇ ਕੱਲ੍ਹ ਜ਼ਰੂਰ ਵਧਿਆ ਸੀ ਪਰ ਹੁਣ ਪਾਣੀ ਆਮ ਦੀ ਤਰ੍ਹਾਂ ਚੱਲ ਰਿਹਾ ਹੈ।

ਯਾਦ ਰਹੇ 1988 ਵਿੱਚ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੜ੍ਹਾਂ ਦੀ ਭਾਰੀ ਮਾਰ ਪਈ ਸੀ ਤੇ ਜ਼ਿਲ੍ਹੇ 'ਚ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਸੀ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕਿਹਾ ਕਿ ਹੁਣ ਹਾਲਾਤ 1988 ਵਰਗੇ ਨਹੀਂ ਹਨ। ਪ੍ਰਸ਼ਾਸਨ ਨੇ ਹਰ ਚੀਜ਼ ਦੇ ਉੱਪਰ ਨਜ਼ਰ ਬਣਾ ਕੇ ਰੱਖੀ ਹੈ। ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਹਾਲਾਤ ਨੂੰ ਨਜਿੱਠਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ।

ਅੰਮ੍ਰਿਤਸਰ ਜ਼ਿਲ੍ਹੇ ਦੇ ਬਾਬਾ ਬਕਾਲਾ ਸਬ ਡਵੀਜਨ ਦੇ ਹੇਠੋਂ ਬਿਆਸ ਦਰਿਆ ਗੁਜ਼ਰਦਾ ਹੈ ਤੇ ਅਜਨਾਲਾ ਸਬ ਡਵੀਜਨ ਨੂੰ ਰਾਵੀ ਦਰਿਆ ਲੱਗਦਾ ਹੈ ਜਿਸ ਕਾਰਨ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਐਸਡੀਐਮ ਬਾਬਾ ਬਕਾਲਾ ਅਤੇ ਐਸਡੀਐਮ ਅਜਨਾਲਾ ਦੇ ਅਧੀਨ ਟੀਮਾਂ ਬਣਾਈਆਂ ਹਨ, ਜੋ ਲਗਾਤਾਰ ਇਨ੍ਹਾਂ ਖੇਤਰਾਂ ਦਾ ਦੌਰਾ ਕਰ ਰਹੀਆਂ ਹਨ ਤੇ ਸਥਿਤੀ ਤੇ ਨਜ਼ਰ ਰੱਖ ਰਹੀਆਂ ਹਨ। ਫਿਲਹਾਲ ਇੱਥੇ ਪਾਣੀ ਦਾ ਪੱਧਰ ਕੰਟਰੋਲ ਹੇਠ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ ਇੱਥੇ ਖ਼ਤਰੇ ਦੀ ਕੋਈ ਗੱਲ ਨਹੀਂ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab Weather Update: ਪੰਜਾਬ 'ਚ 3 ਦਿਨ ਪਏਗਾ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ ਅਲਰਟ ਜਾਰੀ; ਗਰਜ-ਚਮਕ ਸਣੇ ਤੇਜ਼-ਤੂਫ਼ਾਨ ਦਾ ਕਹਿਰ...
ਪੰਜਾਬ 'ਚ 3 ਦਿਨ ਪਏਗਾ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ ਅਲਰਟ ਜਾਰੀ; ਗਰਜ-ਚਮਕ ਸਣੇ ਤੇਜ਼-ਤੂਫ਼ਾਨ ਦਾ ਕਹਿਰ...
Punjab News: ਪੰਜਾਬ 'ਚ ਵੱਡੀ ਵਾਰਦਾਤ, ਸਰਪੰਚ ਦੇ ਭਰਾ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ: ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ, ਬੋਲਿਆ- ਸਾਡੇ ਭਰਾਵਾਂ ਨੂੰ ਨੁਕਸਾਨ...
ਪੰਜਾਬ 'ਚ ਵੱਡੀ ਵਾਰਦਾਤ, ਸਰਪੰਚ ਦੇ ਭਰਾ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ: ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ, ਬੋਲਿਆ- ਸਾਡੇ ਭਰਾਵਾਂ ਨੂੰ ਨੁਕਸਾਨ...
Punjab News: ਪੰਜਾਬ ਤੋਂ ਵੱਡੀ ਖਬਰ, ਸੁਖਬੀਰ ਬਾਦਲ ਨੇ ਇੱਕ ਹੋਰ ਉਮੀਦਵਾਰ ਦਾ ਕੀਤਾ ਐਲਾਨ; ਜਾਣੋ ਕੌਣ...?
Punjab News: ਪੰਜਾਬ ਤੋਂ ਵੱਡੀ ਖਬਰ, ਸੁਖਬੀਰ ਬਾਦਲ ਨੇ ਇੱਕ ਹੋਰ ਉਮੀਦਵਾਰ ਦਾ ਕੀਤਾ ਐਲਾਨ; ਜਾਣੋ ਕੌਣ...?
Punjab News: ਪੰਜਾਬ ਦੇ ਸਿਆਸੀ ਜਗਤ 'ਚ ਆਇਆ ਭੂਚਾਲ, ਜਾਣੋ 'AAP' ਵਿਧਾਇਕ ਕਿਵੇਂ ਕੀਤਾ ਗਿਆ ਗ੍ਰਿਫਤਾਰ? ਪੁਲਿਸ ਦੀਆਂ 5-6 ਟੀਮਾਂ ਕਰ ਰਹੀਆਂ ਸੀ ਭਾਲ...
ਪੰਜਾਬ ਦੇ ਸਿਆਸੀ ਜਗਤ 'ਚ ਆਇਆ ਭੂਚਾਲ, ਜਾਣੋ 'AAP' ਵਿਧਾਇਕ ਕਿਵੇਂ ਕੀਤਾ ਗਿਆ ਗ੍ਰਿਫਤਾਰ? ਪੁਲਿਸ ਦੀਆਂ 5-6 ਟੀਮਾਂ ਕਰ ਰਹੀਆਂ ਸੀ ਭਾਲ...

ਵੀਡੀਓਜ਼

CM ਮਾਨ ਵੀ ਘਪਲੇ ‘ਚ ਸ਼ਾਮਲ? ਮਜੀਠੀਆ ਦਾ ਵੱਡਾ ਦਾਅਵਾ
ਲਾਲਜੀਤ ਭੁੱਲਰ ਨੂੰ ਪੁਲਿਸ ਦੇ ਰਹੀ VIP ਟ੍ਰੀਟਮੈਂਟ? ਮਜੀਠੀਆ ਦੇ ਤਿੱਖੇ ਦੋਸ਼
ਸਿਰ ‘ਤੇ ਪਿਸਤੌਲ ਰੱਖ ਕੇ ਦਿੱਤੀਆਂ ਧਮਕੀਆਂ! ਮਜੀਠੀਆ ਦੇ ਵੱਡੇ ਦਾਅਵੇ
DM ਗਗਨਦੀਪ ਕੇਸ ‘ਚ ਤੂਫ਼ਾਨ! ਮਜੀਠੀਆ ਨੇ ਕੀਤੀ ਵੱਡੀ ਮੰਗ
DM ਗਗਨਦੀਪ ਮਾਮਲੇ ‘ਚ ਨਵਾਂ ਮੋੜ! ਮਜੀਠੀਆ ਬੋਲੇ—ਕੁੱਟਮਾਰ ਹੋਈ ਸੀ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sports News: ਖੇਡ ਜਗਤ ਤੋਂ ਵੱਡੀ ਖਬਰ, ਇਸ ਪਾਰਟੀ ਨੂੰ ਛੱਡ BJP 'ਚ ਸ਼ਾਮਲ ਹੋ ਸਕਦੈ ਦਿੱਗਜ ਖਿਡਾਰੀ; ਜਾਣੋ ਇੰਟਰਨੈੱਟ ਤੇ ਕਿਉਂ ਛਿੜੀ ਚਰਚਾ?
ਖੇਡ ਜਗਤ ਤੋਂ ਵੱਡੀ ਖਬਰ, ਇਸ ਪਾਰਟੀ ਨੂੰ ਛੱਡ BJP 'ਚ ਸ਼ਾਮਲ ਹੋ ਸਕਦੈ ਦਿੱਗਜ ਖਿਡਾਰੀ; ਜਾਣੋ ਇੰਟਰਨੈੱਟ ਤੇ ਕਿਉਂ ਛਿੜੀ ਚਰਚਾ?
Punjab News: ਪੰਜਾਬ 'ਚ ਵੱਡੀ ਵਾਰਦਾਤ, ਸਰਪੰਚ ਦੇ ਭਰਾ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ: ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ, ਬੋਲਿਆ- ਸਾਡੇ ਭਰਾਵਾਂ ਨੂੰ ਨੁਕਸਾਨ...
ਪੰਜਾਬ 'ਚ ਵੱਡੀ ਵਾਰਦਾਤ, ਸਰਪੰਚ ਦੇ ਭਰਾ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ: ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ, ਬੋਲਿਆ- ਸਾਡੇ ਭਰਾਵਾਂ ਨੂੰ ਨੁਕਸਾਨ...
Punjab News: ਪੰਜਾਬ ਦੇ ਸਿਆਸੀ ਜਗਤ 'ਚ ਆਇਆ ਭੂਚਾਲ, ਜਾਣੋ 'AAP' ਵਿਧਾਇਕ ਕਿਵੇਂ ਕੀਤਾ ਗਿਆ ਗ੍ਰਿਫਤਾਰ? ਪੁਲਿਸ ਦੀਆਂ 5-6 ਟੀਮਾਂ ਕਰ ਰਹੀਆਂ ਸੀ ਭਾਲ...
ਪੰਜਾਬ ਦੇ ਸਿਆਸੀ ਜਗਤ 'ਚ ਆਇਆ ਭੂਚਾਲ, ਜਾਣੋ 'AAP' ਵਿਧਾਇਕ ਕਿਵੇਂ ਕੀਤਾ ਗਿਆ ਗ੍ਰਿਫਤਾਰ? ਪੁਲਿਸ ਦੀਆਂ 5-6 ਟੀਮਾਂ ਕਰ ਰਹੀਆਂ ਸੀ ਭਾਲ...
Petrol Pump: ਲੋਕਾਂ 'ਚ ਮੱਚ ਗਿਆ ਹਾਹਾਕਾਰ, ਪੈਟਰੋਲ ਪੰਪਾਂ 'ਤੇ ਲੱਗੀਆਂ ਲੰਬੀਆਂ ਕਤਾਰਾਂ: ਜਾਣੋ ਕਿਉਂ ਲੱਗੇ 'ਨੋ ਸਟਾਕ' ਦੇ ਬੋਰਡ? ਸਰਕਾਰ ਵੱਲੋਂ ਐਡਵਾਇਜ਼ਰੀ ਜਾਰੀ...
ਲੋਕਾਂ 'ਚ ਮੱਚ ਗਿਆ ਹਾਹਾਕਾਰ, ਪੈਟਰੋਲ ਪੰਪਾਂ 'ਤੇ ਲੱਗੀਆਂ ਲੰਬੀਆਂ ਕਤਾਰਾਂ: ਜਾਣੋ ਕਿਉਂ ਲੱਗੇ 'ਨੋ ਸਟਾਕ' ਦੇ ਬੋਰਡ? ਸਰਕਾਰ ਵੱਲੋਂ ਐਡਵਾਇਜ਼ਰੀ ਜਾਰੀ...
LPG Booking New Rules: 25, 35 ਜਾਂ 45... ਕੌਣ ਕਿੰਨੇ ਦਿਨ ਬਾਅਦ ਸਿਲੰਡਰ ਕਰ ਸਕੇਗਾ ਬੁੱਕ, ਟੈਨਸ਼ਨ ਵਧਾਏਗਾ ਸਰਕਾਰ ਦਾ ਨਿਯਮ
LPG Booking New Rules: 25, 35 ਜਾਂ 45... ਕੌਣ ਕਿੰਨੇ ਦਿਨ ਬਾਅਦ ਸਿਲੰਡਰ ਕਰ ਸਕੇਗਾ ਬੁੱਕ, ਟੈਨਸ਼ਨ ਵਧਾਏਗਾ ਸਰਕਾਰ ਦਾ ਨਿਯਮ
ਲੇਬਨਾਨ ਦੇ 10 ਫੀਸਦੀ ਇਲਾਕੇ 'ਤੇ ਕਬਜ਼ਾ ਕਰੇਗਾ ਇਜ਼ਰਾਈਲ, ਰੱਖਿਆ ਮੰਤਰੀ ਨੇ ਕੀਤਾ ਦਾਅਵਾ
ਲੇਬਨਾਨ ਦੇ 10 ਫੀਸਦੀ ਇਲਾਕੇ 'ਤੇ ਕਬਜ਼ਾ ਕਰੇਗਾ ਇਜ਼ਰਾਈਲ, ਰੱਖਿਆ ਮੰਤਰੀ ਨੇ ਕੀਤਾ ਦਾਅਵਾ
Punjab Holiday: ਪੰਜਾਬ 'ਚ ਵੀਰਵਾਰ ਨੂੰ ਛੁੱਟੀ ਦਾ ਐਲਾਨ, ਜਾਣੋ ਕਿਉਂ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ? ਵਿਦਿਆਰਥੀਆਂ ਸਣੇ ਮੁਲਾਜ਼ਮਾਂ ਦੀ ਮੌਜ...
ਪੰਜਾਬ 'ਚ ਵੀਰਵਾਰ ਨੂੰ ਛੁੱਟੀ ਦਾ ਐਲਾਨ, ਜਾਣੋ ਕਿਉਂ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ? ਵਿਦਿਆਰਥੀਆਂ ਸਣੇ ਮੁਲਾਜ਼ਮਾਂ ਦੀ ਮੌਜ...
ਫਿਰ ਵਧੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਇੱਕ ਝਟਕੇ 'ਚ ਸੋਨਾ 5400 ਅਤੇ ਚਾਂਦੀ 12,500 ਰੁਪਏ ਵਧੀ, ਜਾਣੋ ਤਾਜ਼ਾ ਕੀਮਤਾਂ
ਫਿਰ ਵਧੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਇੱਕ ਝਟਕੇ 'ਚ ਸੋਨਾ 5400 ਅਤੇ ਚਾਂਦੀ 12,500 ਰੁਪਏ ਵਧੀ, ਜਾਣੋ ਤਾਜ਼ਾ ਕੀਮਤਾਂ
Embed widget