ਪੜਚੋਲ ਕਰੋ

Amritsar Encounter: IG ਬਾਰਡਰ ਰੇਂਜ ਦੀ ਅਗਵਾਈ 'ਚ SIT ਵੀ ਕਰੇਗੀ ਐਨਕਾਊਂਟਰ ਦੀ ਜਾਂਚ, ਮੈਜਿਸਟ੍ਰੇਟ ਜਾਂਚ ਵੀ ਜਾਰੀ

ਹੁਣ ਭਕਨਾ ਪਿੰਡ ਨੇੜੇ ਹੋਏ ਐਨਕਾਊਂਟਰ ਦੀ ਜਾਂਚ ਲਈ ਪੁਲੀਸ ਵਿਭਾਗ ਨੇ ਵੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ।ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ ਮਨਪ੍ਰੀਤ ਸਿੰਘ ਮਨੂੰ ਅਤੇ ਜਗਰੂਪ ਸਿੰਘ ਰੂਪਾ ਇਸ ਪੁਲਿਸ ਮੁਕਾਬਲੇ 'ਚ ਮਾਰੇ ਗਏ ਸੀ।

ਅੰਮ੍ਰਿਤਸਰ/ਚੰਡੀਗੜ੍ਹ: ਹੁਣ ਭਕਨਾ ਪਿੰਡ ਨੇੜੇ ਹੋਏ ਐਨਕਾਊਂਟਰ ਦੀ ਜਾਂਚ ਲਈ ਪੁਲੀਸ ਵਿਭਾਗ ਨੇ ਵੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ।ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ ਮਨਪ੍ਰੀਤ ਸਿੰਘ ਮਨੂੰ ਅਤੇ ਜਗਰੂਪ ਸਿੰਘ ਰੂਪਾ ਇਸ ਪੁਲਿਸ ਮੁਕਾਬਲੇ 'ਚ ਮਾਰੇ ਗਏ ਸੀ।ਇਸ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਪਹਿਲਾਂ ਹੀ ਅਜਨਾਲਾ ਦੇ ਐੱਸ.ਡੀ.ਐੱਮ. ਵੱਲੋਂ ਕੀਤੀ ਜਾ ਰਹੀ ਹੈ।

ਇਹ ਟੀਮ ਆਈਜੀ ਬਾਰਡਰ ਰੇਂਜ ਮੁਨੀਸ਼ ਚਾਵਲਾ ਦੀ ਨਿਗਰਾਨੀ ਹੇਠ ਬਣਾਈ ਗਈ ਹੈ। ਇਸ ਦੀ ਜ਼ਿੰਮੇਵਾਰੀ ਐਸਪੀ ਇੰਵੈਸਟੀਗੇਸ਼ਨ ਗੁਰਦਾਸਪੁਰ ਪ੍ਰੀਤੀਪਾਲ ਸਿੰਘ ਨੂੰ ਸੌਂਪੀ ਗਈ ਹੈ। ਉਨ੍ਹਾਂ ਦੇ ਨਾਲ ਅੰਮ੍ਰਿਤਸਰ ਦਿਹਾਤੀ ਦੇ ਡੀਐਸਪੀ ਅਜਨਾਲਾ ਸੰਜੀਵ ਕੁਮਾਰ ਅਤੇ ਥਾਣੇਦਾਰ ਗੁਰਵਿੰਦਰ ਸਿੰਘ ਨੂੰ ਵੀ ਇਸ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।

ਕਾਨੂੰਨੀ ਕਾਰਵਾਈ ਤਹਿਤ ਜਿੱਥੇ ਕਿਸੇ ਵੀ ਮੁਕਾਬਲੇ ਅਤੇ ਪੁਲਿਸ ਹਿਰਾਸਤ ਵਿੱਚ ਹੋਈਆਂ ਮੌਤਾਂ ਦੀ ਮੈਜਿਸਟ੍ਰੇਟ ਜਾਂਚ ਜ਼ਰੂਰੀ ਹੈ, ਉੱਥੇ ਇਸ ਲਈ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਵੀ ਜ਼ਰੂਰੀ ਹੈ। ਇਸ ਦੇ ਲਈ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ, ਜਿਸ ਨੇ ਸ਼ਨੀਵਾਰ ਨੂੰ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਫੋਰੈਂਸਿਕ ਟੀਮਾਂ ਪਹਿਲਾਂ ਹੀ ਇਸ ਘਟਨਾ ਸਬੰਧੀ ਸਾਰੇ ਲੋੜੀਂਦੇ ਸਬੂਤ ਇਕੱਠੇ ਕਰ ਰਹੀਆਂ ਹਨ ਅਤੇ ਡੂੰਘਾਈ ਨਾਲ ਜਾਂਚ ਵੀ ਕਰ ਰਹੀਆਂ ਹਨ।

20 ਜੁਲਾਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਦੋ ਗੈਂਗਸਟਰ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਮੰਨੂ ਸਰਹੱਦੀ ਖੇਤਰ ਅਟਾਰੀ ਦੇ ਪਿੰਡ ਭਕਨਾ ਵਿੱਚ ਪੁਲੀਸ ਵੱਲੋਂ ਮੁਕਾਬਲੇ ਦੌਰਾਨ ਮਾਰੇ ਗਏ ਸਨ। ਇਸ ਤੋਂ ਬਾਅਦ ਮੈਜਿਸਟ੍ਰੇਟ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਦੋਵੇਂ ਗੈਂਗਸਟਰਾਂ ਦਾ ਪੋਸਟਮਾਰਟਮ ਵੀ ਮੈਜਿਸਟਰੇਟ ਦੀ ਨਿਗਰਾਨੀ ਹੇਠ ਕੀਤਾ ਗਿਆ ਹੈ। ਹੁਣ ਜਾਂਚ ਨੂੰ ਹੋਰ ਡੂੰਘਾਈ ਤੱਕ ਲਿਜਾਣ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਵੀ ਕੀਤਾ ਗਿਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਆਜ਼ਾਦੀ ਲਈ ਫਾਂਸੀ ਦੇ ਰੱਸਿਆਂ ਨੂੰ ਹੱਸ ਕੇ ਚੁੰਮਣ ਵਾਲੇ ਅਣਖੀ ਯੋਧਿਆਂ ਨੂੰ ਦੇਸ਼ ਦੇ ਲੀਡਰਾਂ ਨੇ ਇੰਝ ਕੀਤਾ ਯਾਦ, ਜਾਣੋ ਕਿਸ ਨੇ ਕੀ ਕਿਹਾ ?
ਆਜ਼ਾਦੀ ਲਈ ਫਾਂਸੀ ਦੇ ਰੱਸਿਆਂ ਨੂੰ ਹੱਸ ਕੇ ਚੁੰਮਣ ਵਾਲੇ ਅਣਖੀ ਯੋਧਿਆਂ ਨੂੰ ਦੇਸ਼ ਦੇ ਲੀਡਰਾਂ ਨੇ ਇੰਝ ਕੀਤਾ ਯਾਦ, ਜਾਣੋ ਕਿਸ ਨੇ ਕੀ ਕਿਹਾ ?
ਅੰਮ੍ਰਿਤਪਾਲ ਸਿੰਘ ਤੋਂ NSA ਹਟਾਉਣ ਦੀ ਤਿਆਰੀ, ਅੱਜ ਖਤਮ ਹੋ ਰਹੀ ਇਹ ਮਿਆਦ, ਪੰਜਾਬ ਸਰਕਾਰ ਵੱਲੋਂ ਨਹੀਂ ਜਾਰੀ ਹੋਏ ਨਵੇਂ ਹੁਕਮ, 25 ਨੂੰ ਸੁਣਵਾਈ
Punjab News: ਅੰਮ੍ਰਿਤਪਾਲ ਸਿੰਘ ਤੋਂ NSA ਹਟਾਉਣ ਦੀ ਤਿਆਰੀ, ਅੱਜ ਖਤਮ ਹੋ ਰਹੀ ਇਹ ਮਿਆਦ, ਪੰਜਾਬ ਸਰਕਾਰ ਵੱਲੋਂ ਨਹੀਂ ਜਾਰੀ ਹੋਏ ਨਵੇਂ ਹੁਕਮ, 25 ਨੂੰ ਸੁਣਵਾਈ
Holiday: ਸੂਬੇ 'ਚ ਆ ਰਹੀ ਇੱਕ ਹੋਰ ਛੁੱਟੀ, ਸੋਮਵਾਰ ਨੂੰ ਇਸ ਵਜ੍ਹਾ ਕਰਕੇ ਸਕੂਲ-ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ
Holiday: ਸੂਬੇ 'ਚ ਆ ਰਹੀ ਇੱਕ ਹੋਰ ਛੁੱਟੀ, ਸੋਮਵਾਰ ਨੂੰ ਇਸ ਵਜ੍ਹਾ ਕਰਕੇ ਸਕੂਲ-ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ
Punjab Weather: ਪੰਜਾਬ 'ਚ ਵੱਧ ਰਹੀ ਗਰਮੀ ਵਿਚਾਲੇ ਮੌਸਮ ਨੂੰ ਲੈ ਨਵੀਂ ਅਪਡੇਟ, ਵੈਸਟਰਨ ਡਿਸਟਰਬੈਂਸ ਇਸ ਦਿਨ ਹੋਏਗਾ ਐਕਟਿਵ; ਜਾਣੋ ਕਦੋਂ ਮਿਲੇਗੀ ਰਾਹਤ ?
ਪੰਜਾਬ 'ਚ ਵੱਧ ਰਹੀ ਗਰਮੀ ਵਿਚਾਲੇ ਮੌਸਮ ਨੂੰ ਲੈ ਨਵੀਂ ਅਪਡੇਟ, ਵੈਸਟਰਨ ਡਿਸਟਰਬੈਂਸ ਇਸ ਦਿਨ ਹੋਏਗਾ ਐਕਟਿਵ; ਜਾਣੋ ਕਦੋਂ ਮਿਲੇਗੀ ਰਾਹਤ ?
Advertisement
ABP Premium

ਵੀਡੀਓਜ਼

ਕਿਸਾਨਾਂ ਦੀਆਂ ਟਰਾਲੀਆਂ ਤੇ ਟਰੈਕਟਰ ਚੋਰੀKisan| Shambhu| Khanauri Morcha| ਸ਼ੰਭੂ ਤੇ ਖਨੌਰੀ ਤੋਂ ਕਿਸਾਨਾਂ ਨੂੰ ਚੁੱਕਣ ਦਾ ਮਾਮਲਾ ਅਸਲ ਸੱਚ ਆਇਆ ਸਾਮਣੇ|abpShambhu Border| Khanauri Kisan Morcha| ਕਿਸਾਨਾਂ 'ਤੇ ਦੋਹਰੀ ਮਾਰ, ਪੁਲਿਸ ਨੇ ਕੁੱਟੇ, ਲੋਕਾਂ ਨੇ ਲੁੱਟੇ|PunjabKisan Khanauri Border| ਲੋਕਾਂ ਨੂੰ ਗੈਰਤ ਪਿਆਰੀ ਨਹੀਂ, ਕਿਸਾਨਾਂ ਦਾ ਲੱਖਾਂ ਦਾ ਸਮਾਨ ਲੁੱਟਿਆ|Punjab News|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਆਜ਼ਾਦੀ ਲਈ ਫਾਂਸੀ ਦੇ ਰੱਸਿਆਂ ਨੂੰ ਹੱਸ ਕੇ ਚੁੰਮਣ ਵਾਲੇ ਅਣਖੀ ਯੋਧਿਆਂ ਨੂੰ ਦੇਸ਼ ਦੇ ਲੀਡਰਾਂ ਨੇ ਇੰਝ ਕੀਤਾ ਯਾਦ, ਜਾਣੋ ਕਿਸ ਨੇ ਕੀ ਕਿਹਾ ?
ਆਜ਼ਾਦੀ ਲਈ ਫਾਂਸੀ ਦੇ ਰੱਸਿਆਂ ਨੂੰ ਹੱਸ ਕੇ ਚੁੰਮਣ ਵਾਲੇ ਅਣਖੀ ਯੋਧਿਆਂ ਨੂੰ ਦੇਸ਼ ਦੇ ਲੀਡਰਾਂ ਨੇ ਇੰਝ ਕੀਤਾ ਯਾਦ, ਜਾਣੋ ਕਿਸ ਨੇ ਕੀ ਕਿਹਾ ?
ਅੰਮ੍ਰਿਤਪਾਲ ਸਿੰਘ ਤੋਂ NSA ਹਟਾਉਣ ਦੀ ਤਿਆਰੀ, ਅੱਜ ਖਤਮ ਹੋ ਰਹੀ ਇਹ ਮਿਆਦ, ਪੰਜਾਬ ਸਰਕਾਰ ਵੱਲੋਂ ਨਹੀਂ ਜਾਰੀ ਹੋਏ ਨਵੇਂ ਹੁਕਮ, 25 ਨੂੰ ਸੁਣਵਾਈ
Punjab News: ਅੰਮ੍ਰਿਤਪਾਲ ਸਿੰਘ ਤੋਂ NSA ਹਟਾਉਣ ਦੀ ਤਿਆਰੀ, ਅੱਜ ਖਤਮ ਹੋ ਰਹੀ ਇਹ ਮਿਆਦ, ਪੰਜਾਬ ਸਰਕਾਰ ਵੱਲੋਂ ਨਹੀਂ ਜਾਰੀ ਹੋਏ ਨਵੇਂ ਹੁਕਮ, 25 ਨੂੰ ਸੁਣਵਾਈ
Holiday: ਸੂਬੇ 'ਚ ਆ ਰਹੀ ਇੱਕ ਹੋਰ ਛੁੱਟੀ, ਸੋਮਵਾਰ ਨੂੰ ਇਸ ਵਜ੍ਹਾ ਕਰਕੇ ਸਕੂਲ-ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ
Holiday: ਸੂਬੇ 'ਚ ਆ ਰਹੀ ਇੱਕ ਹੋਰ ਛੁੱਟੀ, ਸੋਮਵਾਰ ਨੂੰ ਇਸ ਵਜ੍ਹਾ ਕਰਕੇ ਸਕੂਲ-ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ
Punjab Weather: ਪੰਜਾਬ 'ਚ ਵੱਧ ਰਹੀ ਗਰਮੀ ਵਿਚਾਲੇ ਮੌਸਮ ਨੂੰ ਲੈ ਨਵੀਂ ਅਪਡੇਟ, ਵੈਸਟਰਨ ਡਿਸਟਰਬੈਂਸ ਇਸ ਦਿਨ ਹੋਏਗਾ ਐਕਟਿਵ; ਜਾਣੋ ਕਦੋਂ ਮਿਲੇਗੀ ਰਾਹਤ ?
ਪੰਜਾਬ 'ਚ ਵੱਧ ਰਹੀ ਗਰਮੀ ਵਿਚਾਲੇ ਮੌਸਮ ਨੂੰ ਲੈ ਨਵੀਂ ਅਪਡੇਟ, ਵੈਸਟਰਨ ਡਿਸਟਰਬੈਂਸ ਇਸ ਦਿਨ ਹੋਏਗਾ ਐਕਟਿਵ; ਜਾਣੋ ਕਦੋਂ ਮਿਲੇਗੀ ਰਾਹਤ ?
Punjab News: ਪੰਜਾਬ ਦੇ ਇਸ ਸ਼ਹਿਰ ਲੋਕਾਂ ਦੇ ਇਕੱਠੇ ਹੋਣ 'ਤੇ ਲੱਗੀਆਂ ਸਖ਼ਤ ਪਾਬੰਦੀਆਂ, ਜਾਣੋ ਕਿਉਂ ਲਿਆ ਗਿਆ ਇਹ ਫੈਸਲਾ ?
ਪੰਜਾਬ ਦੇ ਇਸ ਸ਼ਹਿਰ ਲੋਕਾਂ ਦੇ ਇਕੱਠੇ ਹੋਣ 'ਤੇ ਲੱਗੀਆਂ ਸਖ਼ਤ ਪਾਬੰਦੀਆਂ, ਜਾਣੋ ਕਿਉਂ ਲਿਆ ਗਿਆ ਇਹ ਫੈਸਲਾ ?
Punjab News: HRTC ਬੱਸਾਂ 'ਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਉਪ ਮੁੱਖ ਮੰਤਰੀ ਨੇ ਦਿੱਤਾ ਵੱਡਾ ਬਿਆਨ, ਹਿਮਾਚਲ ਦੀਆਂ 600 ਬੱਸਾਂ ਪੰਜਾਬ 'ਚ ਨਹੀਂ...
Punjab News: HRTC ਬੱਸਾਂ 'ਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਉਪ ਮੁੱਖ ਮੰਤਰੀ ਨੇ ਦਿੱਤਾ ਵੱਡਾ ਬਿਆਨ, ਹਿਮਾਚਲ ਦੀਆਂ 600 ਬੱਸਾਂ ਪੰਜਾਬ 'ਚ ਨਹੀਂ...
ਨੋਟਾਂ ਦੇ ਢੇਰ ਦੀ ਵੀਡੀਓ, ਰਿਪੋਰਟ, ਦਸਤਾਵੇਜ਼ – ਸੁਪਰੀਮ ਕੋਰਟ ਨੇ ਅਪਲੋਡ ਕੀਤਾ ਜਸਟਿਸ ਯਸ਼ਵੰਤ ਵਰਮਾ ਕਾਂਡ ਦਾ ਪੂਰਾ ਚਿੱਠਾ
ਨੋਟਾਂ ਦੇ ਢੇਰ ਦੀ ਵੀਡੀਓ, ਰਿਪੋਰਟ, ਦਸਤਾਵੇਜ਼ – ਸੁਪਰੀਮ ਕੋਰਟ ਨੇ ਅਪਲੋਡ ਕੀਤਾ ਜਸਟਿਸ ਯਸ਼ਵੰਤ ਵਰਮਾ ਕਾਂਡ ਦਾ ਪੂਰਾ ਚਿੱਠਾ
Punjab News: ਪੰਜਾਬ 'ਚ 900 ਸਰਕਾਰੀ ਕਰਮਚਾਰੀਆਂ ਦੀਆਂ ਨੌਕਰੀਆਂ 'ਤੇ ਮੰਡਰਾ ਰਿਹਾ ਵੱਡਾ ਖ਼ਤਰਾ! ਜਾਣੋ ਕਿਉਂ ਵਧੀ ਚਿੰਤਾ ?
ਪੰਜਾਬ 'ਚ 900 ਸਰਕਾਰੀ ਕਰਮਚਾਰੀਆਂ ਦੀਆਂ ਨੌਕਰੀਆਂ 'ਤੇ ਮੰਡਰਾ ਰਿਹਾ ਵੱਡਾ ਖ਼ਤਰਾ! ਜਾਣੋ ਕਿਉਂ ਵਧੀ ਚਿੰਤਾ ?
Embed widget