ਅੰਮ੍ਰਿਤਸਰ: ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦੇ ਹੋਏ ਕਿਹਾ ਕਿ 30 ਜੂਨ ਨੂੰ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਉਹਨਾਂ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਪੁਲੀਸ ਅਧਿਕਾਰੀਆਂ ਵੱਲੋਂ ਇੱਕ ਹਫਤੇ ਵਿੱਚ 71 ਮੁਕਦਮੇ ਦਰਜ ਕਰ ਕੇ 79 ਦੇ ਕਰੀਬ ਵਿਅਕਤੀਆਂ ਨੂੰ ਗਿਰਫ਼ਤਾਰ ਕੀਤਾ ਗਿਆ ।


ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਕੋਲੋਂ 1 ਕਿਲੋ 21 ਗ੍ਰਾਮ ਦੇ ਕਰੀਬ ਹੈਰੋਇਨ, 4168 ਦੇ ਕਰੀਬ ਨਸ਼ੀਲੀਆਂ ਗੋਲੀਆਂ ਅਤੇ 1ਲੱਖ ਸੱਤ ਹਜਾਰ 820 ਰੁਪਏ ਡਰੱਗ ਮਨੀ , 7.29 ਗ੍ਰਾਮ ਆਈਸ , ਇੱਕ ਕਿਲੋ ਅਫੀਮ , ਕੁਝ ਹਥਿਆਰ ਸਿਰਫ ਮੋਟਰ ਸਾਈਕਲ ਅਤੇ ਕਾਰ ਵੀ ਬਰਾਮਦ ਕੀਤੀਆਂ ਕਮਿਸ਼ਨਰ ਪੁਲੀਸ ਵੱਲੋਂ ਗੈਂਗਸਟਰਾਂ ਖਿਲਾਫ ਮੁਹਿੰਮ ਚਲਾ ਕੇ ਰੱਖੀ ਹੋਈ ਹੈ। ਉਹਨਾਂ ਕਿਹਾ ਕਿ ਇਸ ਹਫਤੇ ਅਸੀਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਰਾਣਾ ਕੰਦੋਵਾਲੀਆ ਕਤਲ ਕੇਸ ਵਿੱਚ ਲਿਆ ਕੇ ਰਿਮਾਂਡ ਤੇ ਲਿਆ ਕੇ ਪੁੱਛਗਿੱਛ ਵੀ ਕੀਤੀ, ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਕ ਹੋਰ ਕੇਸ ਵਿਚ ਇਕ ਗੈਂਗਸਟਰ ਸਾਜਨ ਕਲਿਆਣ ਜੋ ਕਿ ਫੈਜ਼ਪੁਰਾ ਦਾ ਰਹਿਣ ਵਾਲਾ ਹੈ ਇਸ ਨੂੰ ਇਸ ਦੇ ਪੰਜ ਸਾਥੀਆਂ ਸਣੇ ਕਾਬੂ ਕਰਕੇ ਹਥਿਆਰ ਬਰਾਮਦ ਕੀਤੇ ਹਨ ਇਹ ਇੱਕ ਕੇਸ ਵਿੱਚ ਭਗੌੜਾ ਵੀ ਹੈ ਇਸ ਤੇ 21 ਕੇਸ ਦਰਜ ਹਨ ਇਸਦੇ ਨਾਮੀ ਗੈਂਗਸਟਰਾਂ ਨਾਲ ਵੀ ਸਬੰਧ ਹਨ ਜਿਸਦੀ ਜਾਂਚ ਕੀਤੀ ਜਾਵੇਗੀ।


ਇਸ ਦੇ ਨਾਲ ਹੀ ਪਿਛਲੇ ਸਾਲ ਦਸੰਬਰ ਦੇ ਮਹੀਨੇ ਇੱਕ ਕਤਲ ਦੇ ਕੇਸ ਵਿੱਚ ਹਨੀ ਮੱਟੂ ਨਾਂ ਦੇ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਹੈ । ਪੁਲਿਸ ਵੱਲੋਂ ਚੈਕਿੰਗ ਦੌਰਾਨ ਅਸੀਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕਾਫ਼ੀ ਹਥਿਆਰ ਗੋਲੀ ਸਿੱਕਾ ਬਰਾਮਦ ਕੀਤਾ ਹੈ ਉਨ੍ਹਾਂ ਕਿਹਾ ਕਿ ਪੁਲਿਸ ਕਮਿਸ਼ਨਰ ਨੇ ਇੱਕ ਹਫਤੇ ਵਿੱਚ ਕਾਫੀ ਨਸ਼ਾ ਤੇ ਹਥਿਆਰ ਬਰਾਮਦ ਕੀਤੇ ਹਨ ਪੁਲਿਸ ਪੁਰੀ ਮੁਸਤੈਦੀ ਨਾਲ ਕੱਮ ਕਰ ਰਹੀ ਹੈ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪਿਛਲੇ ਮਹੀਨੇ ਘਲੂਘਾਰੇ ਦੇ ਸੰਬੰਧ ਵਿੱਚ ਜੋ ਪੁਲਿਸ ਵੱਲੋਂ ਪੁੱਖਤਾ ਪ੍ਰਬੰਧ ਕੀਤੇ ਗਏ ਜਿਸਦੇ ਚਲਦੇ ਸ਼ਾਂਤੀਪੂਰਨ ਘੱਲੂਘਾਰਾ ਸੰਪੰਨ ਹੋਇਆ ਉਸ ਨੂੰ ਲੈਕੇ ਡੀਜੀਪੀ ਪੰਜਾਬ ਵਲੋਂ ਕੁੱਝ ਪੁਲੀਸ ਅਧਿਕਾਰੀਆਂ ਨੂੰ ਗਾਲੈਂਟਰੀ ਐਵਾਰਡ ਨਾਲ ਨਵਾਜਿਆ ਗਿਆ ਹੈ, ਇਸ ਮੌਕੇ ਕਮਿਸ਼ਨਰ ਅੰਮ੍ਰਿਤਸਰ ਨੇ ਡੀਜੀਪੀ ਪੰਜਾਬ ਵਲੋਂ ਭੇਜੇ ਅਵਾਰਡ ਦੇ ਨਾਲ ਡੀਸੀਪੀ, ਡੀਐਸਪੀ ਅਤੇ ਇੱਕ ਸਬ ਇੰਸਪੈਕਟਰ ਨੂੰ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ।