ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਭਾਰੀ ਅਸਲੇ ਸਮੇਤ 16 ਵਿਅਕਤੀ ਕਾਬੂ ਕੀਤੇ ਹਨ। ਜਿਨ੍ਹਾਂ ਕੋਲੋਂ ਸੱਤ ਪਿਸਤੌਲ ਤੇ ਸੱਤ ਰਾਈਫਲ ਬਰਾਮਦ ਹੋਏ ਹਨ। ਪੁਲਿਸ ਗ੍ਰਿਫ਼ਤਾਰ ਕੀਤੇ ਇਨ੍ਹਾਂ ਦੋਸ਼ੀਆਂ 'ਚੋਂ ਚਾਰ ਨੂੰ ਗੈੰਗਸਟਰ ਦੱਸ ਰਹੀ ਹੈ , ਜਿਨਾਂ ਦੇ ਖਿਲਾਫ਼ ਕਈ ਮਾਮਲੇ ਦਰਜ ਹਨ। 

 

ਪੁਲਿਸ ਨੇ ਬਿਆਸ ਨੇੜੇ ਇਕ ਢਾਬੇ 'ਤੇ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰਕੇ ਇਹ ਮੁਲਜ਼ਮ ਗ੍ਰਿਫਤਾਰ ਕੀਤੇ ਹਨ ਅਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ  ਵਿਚ ਸਨ। ਪੁਲਿਸ ਮੁਤਾਬਕ ਮੁਲਜ਼ਮ ਕਲੋਨੀਆ 'ਤੇ ਨਾਜਾਇਜ ਕਬਜ਼ੇ ਕਰਵਾਉਣ ਦਾ ਕੰਮ ਵੀ ਕਰਦੇ ਸੀ ਅਤੇ ਛਾਪੇਮਾਰੀ ਦੌਰਾਨ ਕੁਝ ਮੁਲਜਮਾਂ ਨੇ ਦੌੜਨ ਦੀ ਵੀ ਕੋਸ਼ਿਸ਼ ਕੀਤੀ ਸੀ।  

 

ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਅੇੈਸਪੀ (ਡੀ) ਮਨੋਜ ਠਾਕੁਰ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ 'ਚੋ ਬਲਵਿੰਦਰ ਸਿੰਘ ਡੋਨੀ, ਜਰਮਨਜੀਤ ਸਿੰਘ, ਮਨਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਗੈਂਗਸਟਰ ਹਨ ਤੇ ਇਨਾਂ ਦੇ ਕਿਸ ਗੈਂਗ ਨਾਲ ਸੰਬੰਧ ਹਨ, ਇਸ ਦੀ ਜਾਂਚ ਜਾਰੀ ਹੈ।

ਮੁਲਜ਼ਮਾਂ ਕੋਲੋਂ ਫੜੇ ਅਸਲੇ 'ਚ ਛੇ ਪਿਸਤੋਲ 32  ਬੋਰ( 8 ਮੈਗਜੀਨ, 40 ਕਾਰਤੂਸ ਜਿੰਦਾ), 4 ਰਾਈਫਲ 315 ਬੋਰ, (4 ਮੈਗਜੀਨ, 30 ਜਿੰਦਾ ਕਾਰਤੂਸ), 2 ਰਾਈਫਲ 12 ਬੋਰ( 5 ਜਿੰਦਾ ਕਾਰਤੂਸ), 1 ਵਿਦੇਸ਼ੀ ਪਿਸਤੋਲ 30 ਬੋਰ( 2 ਮੈਗਜੀਨ, 16 ਜਿੰਦਾ ਰੋੰਦ) ਤੇ ਇਕ ਸਪਰਿੰਗ ਫੀਲਡ ਰਾਈਫਲ ਤੇ 30 ਜਿੰਦਾ ਰੋਂਦ ਸ਼ਾਮਲ ਹਨ


ਪੁਲਿਸ ਨੇ ਥਾਣਾ ਬਿਆਸ ਵਿਖੇ ਅਸਲਾ ਅੇੈਕਟ, ਦਹਿਸ਼ਤ ਫੈਲਾਉਣ, ਚੋਰੀ ਆਦਿ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮੁਲਜਮਾਂ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਦੋਸ਼ੀਆਂ ਦੇ ਹੋਰ ਸਾਥੀਆਂ ਨੂੰ ਵੀ ਪੁਲਿਸ ਗ੍ਰਿਫ਼ਤਾਰ ਕਰ ਸਕਦੀ ਹੈ ਅਤੇ ਹੋਰ ਥਾਵਾਂ 'ਤੇ ਵੀ ਛਾਪੇਮਾਰੀ  ਕੀਤੀ ਜਾ ਸਕਦੀ ਹੈ।