ਅੰਮ੍ਰਿਤਸਰ: ਸ਼ਹਿਰ ਦੇ ਰਾਣੀ ਕਾ ਬਾਗ ਇਲਾਕੇ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਔਰਤ ਨੇ ਆਪਣੇ ਪੇਕੇ ਪਰਿਵਾਰ ਦੇ ਤਿੰਨ ਮੈਂਬਰਾਂ ਨਾਲ ਰਲ ਕੇ ਪਤੀ ਨੂੰ ਜਿਊਂਦਾ ਸਾੜ ਦਿੱਤਾ ਹੈ। ਪੁਲਿਸ ਨੇ ਚਾਰ ਜਣਿਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਕੈਂਟ ਦੇ ਐਸਐਚਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਵਿਤਾ ਰਾਣੀ ਨਾਂਅ ਦੀ ਔਰਤ ਦਾ 12 ਸਾਲ ਪਹਿਲਾਂ ਲੁਧਿਆਣਾ ਦੇ ਰਹਿਣ ਵਾਲੇ ਰਾਕੇਸ਼ ਕੁਮਾਰ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਹੀ ਉਨ੍ਹਾਂ ਦੀ ਅਣਬਣ ਰਹਿੰਦੀ ਸੀ। ਰਾਕੇਸ਼ ਦੀ ਪਤਨੀ ਪੂਜਾ ਰੱਖੜੀ ਵਾਲੇ ਦਿਨ ਲੁਧਿਆਣਾ ਤੋਂ ਆਪਣੇ ਪੇਕੇ ਆਈ ਹੋਈ ਸੀ ਅਤੇ ਵਾਪਸ ਨਹੀਂ ਗਈ। ਜਦ ਦੋ ਦਿਨ ਪਹਿਲਾਂ ਯਾਨੀ ਕਿ 26 ਅਗਸਤ ਨੂੰ ਰਾਕੇਸ਼ ਆਪਣੀ ਪਤਨੀ ਨੂੰ ਲੈਣ ਆਇਆ ਤਾਂ ਉਸ ਦਾ ਆਪਣੇ ਸਹੁਰਾ ਪਰਿਵਾਰ ਨੇ ਉਸ ਨਾਲ ਕਥਿਤ ਤੌਰ 'ਤੇ ਝਗੜਾ ਕੀਤਾ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਝਗੜੇ ਤੋਂ ਬਾਅਦ ਰਾਕੇਸ਼ ਦੀ ਪਤਨੀ ਤੇ ਸਹੁਰਾ ਪਰਿਵਾਰ ਨੇ ਕੋਈ ਬਲਣਸ਼ੀਲ ਪਦਾਰਥ ਪਾ ਕੇ ਉਸ ਨੂੰ ਅੱਗ ਲਾ ਦਿੱਤੀ। ਸਥਾਨਕ ਲੋਕਾਂ ਨੇ ਰਾਕੇਸ਼ ਨੂੰ ਸੜਦਾ ਦੇਖ ਅੱਗ ਬੁਝਾਈ ਤੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ, ਪਰ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਹ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਹੈ। ਪੁਲਿਸ ਨੇ ਮ੍ਰਿਤਕ ਰਾਕੇਸ਼ ਵਾਸੀ ਲੁਧਿਆਣਾ ਦੇ ਪਿਤਾ ਖਰੈਤੀ ਲਾਲ ਦੇ ਬਿਆਨਾਂ ਤੇ ਮ੍ਰਿਤਕ ਰਾਕੇਸ਼ ਦੀ ਪਤਨੀ ਪੂਜਾ, ਰਾਘਵ, ਮਨੋਜ ਅਤੇ ਸਵਿਤਾ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਘਰਵਾਲੀ ਨੇ ਜਿਊਂਦਾ ਸਾੜਿਆ ਪਤੀ, ਘਟਨਾ CCTV 'ਚ ਕੈਦ
ਏਬੀਪੀ ਸਾਂਝਾ
Updated at:
28 Aug 2019 09:12 PM (IST)
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਝਗੜੇ ਤੋਂ ਬਾਅਦ ਰਾਕੇਸ਼ ਦੀ ਪਤਨੀ ਤੇ ਸਹੁਰਾ ਪਰਿਵਾਰ ਨੇ ਕੋਈ ਬਲਣਸ਼ੀਲ ਪਦਾਰਥ ਪਾ ਕੇ ਉਸ ਨੂੰ ਅੱਗ ਲਾ ਦਿੱਤੀ। ਸਥਾਨਕ ਲੋਕਾਂ ਨੇ ਰਾਕੇਸ਼ ਨੂੰ ਸੜਦਾ ਦੇਖ ਅੱਗ ਬੁਝਾਈ ਤੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ, ਪਰ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।
- - - - - - - - - Advertisement - - - - - - - - -