Holiday demand: ਸ਼ੀਆ ਭਾਈਚਾਰੇ ਵੱਲੋਂ ਕਰਬਲਾ ਦੇ ਸ਼ਹੀਦਾਂ ਦੀ ਯਾਦ ‘ਚ ਮਨਾਏ ਜਾਂਦੇ ਮੁਹੱਰਮ ਦੇ ਮੌਕੇ ਤੇ ਜਨਤਕ ਛੁੱਟੀ ਐਲਾਨਣ ਲਈ ਸੱਜਾਦ ਹੁਸੈਨ, ਅੰਜੁਮਨ ਏ ਹੁਸੈਨੀਆ (ਰਜਿ.) ਦੇ ਜਨਰਲ ਸਕੱਤਰ ਮੁਹੰਮਦ ਓਵਨ, ਸ਼ੇਖ ਸੱਜਾਦ ਹੁਸੈਨ,ਹਾਜੀ ਸ਼ੇਖ ਲਿਆਕਤ ਅਲੀ, ਸ਼ੇਖ ਤੋਕੀਰ ਹੁਸੈਨ ਤੇ ਸ਼ਾਹ ਹੁਸੈਨ ਜੈਦੀ ਵੱਲੋਂ ਡਿਪਟੀ ਕਮਿਸ਼ਨਰ ਡਾ.ਪੱਲਵੀ ਨੂੰ ਮੰਗ ਪੱਤਰ ਸੋਂਪਿਆ ਗਿਆ।


ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਅੰਜੁਮਨ ਏ ਹੁਸੈਨੀਆ (ਰਜਿ.) ਦੇ ਜਨਰਲ ਸਕੱਤਰ ਮੁਹੰਮਦ ਓਵਨ ਨੇ ਦੱਸਿਆ ਕਿ ਇਸਲਾਮ ਦੇ ਇਤਿਹਾਸ ਅਨੁਸਾਰ ਮੁਹੱਰਮ ਜਿਸ ਨੂੰ ਯੋਮ ਏ ਅਸ਼ੂਰਾ ਵੀ ਕਿਹਾ ਜਾਂਦਾ ਹੈ, ਉਹ ਇਤਿਹਾਸਕ ਦਿਨ ਹੈ।



ਜਿਸ ਦਿਨ ਹਜ਼ਰਤ ਮੁਹੰਮਦ (ਸ.ਅ.) ਦੇ ਅਸਲੀ ਦੋਹਤੇ ਯਾਨੀ ਇਮਾਮ ਹੁਸੈਨ (ਅ.ਸ.) ਨੇ ਮਨੁੱਖਤਾ ਦੇ ਵਿਦਰੋਹ ਲਈ ਕਰਬਲਾ ਵਿੱਚ ਆਪਣੇ 71 ਸਾਥੀਆਂ ਸਮੇਤ ਆਪਣੇ ਆਪ ਨੂੰ ਕੁਰਬਾਨ ਕੀਤਾ।


ਉਨ੍ਹਾਂ ਮੰਗ ਪੱਤਰ ਰਾਹੀਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਿਤੀ 17 ਜੁਲਾਈ 2024 ਨੂੰ ਜੋ ਕਿ ਮੁਹੱਰਮ (ਯੋਮ ਏ ਆਸ਼ੂਰਾ) ਹੈ, ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਾਲ 2024 ਦੇ ਛੁੱਟੀਆਂ ਵਾਲੇ ਸਾਲਾਨਾ ਕੈਲੇਂਡਰ ਵਿਚ 17 ਜੁਲਾਈ ਮੁਹੱਰਮ ਮੌਕੇ ਛੁੱਟੀ ਨਹੀਂ ਐਲਾਨੀ ਗਈ ਹੈ।


ਦੱਸ ਦਈਏ ਕਿ ਮੁਹੱਰਮ ਮੌਕੇ ਦੇਸ਼ ਦੇ ਕਈ ਹਿੱਸਿਆਂ ਵਿਚ ਜਨਤਕ ਛੁੱਟੀ ਰਹਿਣ ਵਾਲੀ ਹੈ। ਕਈ ਸੂਬਿਆਂ ਵਿਚ ਬੈਂਕ ਵੀ ਬੰਦ ਰਹਿਣਗੇ।


ਜੁਲਾਈ 2024 ਵਿੱਚ ਬੈਂਕ ਛੁੱਟੀਆਂ ਦੀ ਸੂਚੀ - ਰਾਜ ਅਨੁਸਾਰ


5 ਜੁਲਾਈ (ਸ਼ੁੱਕਰਵਾਰ) ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੈਅੰਤੀ (J&K)


6 ਜੁਲਾਈ (ਸ਼ਨੀਵਾਰ) MHIP ਦਿਵਸ (ਮਿਜ਼ੋਰਮ)


7 ਜੁਲਾਈ (ਐਤਵਾਰ) ਵੀਕੈਂਡ (ਆਲ ਇੰਡੀਆ)


8 ਜੁਲਾਈ (ਸੋਮਵਾਰ) ਕਾਂਗ (ਰਥਯਾਤਰਾ) (ਮਨੀਪੁਰ)


9 ਜੁਲਾਈ (ਮੰਗਲਵਾਰ) ਡਰੁਕਪਾ ਸ਼ੇ-ਜ਼ੀ (ਸਿੱਕਮ)


13 ਜੁਲਾਈ (ਸ਼ਨੀਵਾਰ) ਵੀਕਐਂਡ (ਆਲ ਇੰਡੀਆ)


14 ਜੁਲਾਈ (ਐਤਵਾਰ) ਵੀਕਐਂਡ (ਆਲ ਇੰਡੀਆ)


16 ਜੁਲਾਈ (ਮੰਗਲਵਾਰ) ਹਰੇਲਾ (ਉਤਰਾਖੰਡ)


17 ਜੁਲਾਈ (ਬੁੱਧਵਾਰ) ਮੁਹੱਰਮ/ਅਸ਼ੂਰਾ/ਯੂ ਤਿਰੋਟ ਸਿੰਗ ਦਿਵਸ (ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਨਵੀਂ ਦਿੱਲੀ, ਬਿਹਾਰ, ਝਾਰਖੰਡ, ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਮੇਘਾਲਿਆ, ਰਾਜਸਥਾਨ, ਆਂਧਰਾ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ, ਮਿਜ਼ੋਰਮ, ਕਰਨਾਟਕ, ਮੱਧ ਪ੍ਰਦੇਸ਼, ਤ੍ਰਿਪੁਰਾ) ਬੈਂਕ ਬੰਦ ਰਹਿਣਗੇ।


21 ਜੁਲਾਈ (ਐਤਵਾਰ) ਵੀਕਐਂਡ (ਆਲ ਇੰਡੀਆ)



27 ਜੁਲਾਈ (ਸ਼ਨੀਵਾਰ) ਵੀਕੈਂਡ (ਆਲ ਇੰਡੀਆ)


28 ਜੁਲਾਈ (ਐਤਵਾਰ) ਵੀਕੈਂਡ (ਆਲ ਇੰਡੀਆ)


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।