ਪੜਚੋਲ ਕਰੋ
ਚੰਡੀਗੜ੍ਹ 'ਚ ਮਿਲੀ ਖੂਨ ਨਾਲ ਭਿੱਜੀ ਲਾਸ਼, ਇਲਾਕੇ 'ਚ ਸਹਿਮ ਦਾ ਮਾਹੌਲ
ਯੂਟੀ ਚੰਡੀਗੜ੍ਹ ਤੋਂ ਇੱਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਹੈ। ਸ਼ਹਿਰ ਦੇ ਥਾਣਾ 39 ਅਧੀਨ ਪੈਂਦੇ ਸੈਕਟਰ 54 ਦੀਆਂ ਸੜਕ ਕਿਨਾਰੇ ਝਾੜੀਆਂ ਵਿੱਚੋਂ ਖੂਨ ਨਾਲ ਭਿੱਜੀ ਲਾਸ਼ ਬਰਾਮਦ ਹੋਈ ਹੈ।

ਚੰਡੀਗੜ੍ਹ: ਯੂਟੀ ਚੰਡੀਗੜ੍ਹ ਤੋਂ ਇੱਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਹੈ। ਸ਼ਹਿਰ ਦੇ ਥਾਣਾ 39 ਅਧੀਨ ਪੈਂਦੇ ਸੈਕਟਰ 54 ਦੀਆਂ ਸੜਕ ਕਿਨਾਰੇ ਝਾੜੀਆਂ ਵਿੱਚੋਂ ਖੂਨ ਨਾਲ ਭਿੱਜੀ ਲਾਸ਼ ਬਰਾਮਦ ਹੋਈ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਪੋਸਟਮਾਰਟਮ ਲਈ ਸੈਕਟਰ 16 ਹਸਪਤਾਲ 'ਚ ਭੇਜ ਦਿੱਤਾ ਹੈ। ਪੁਲਿਸ ਮੁਤਾਬਕ ਇੱਕ ਵਿਅਕਤੀ ਨੇ ਲਾਸ਼ ਬਾਰੇ ਸੂਚਨਾ ਦਿੱਤੀ ਸੀ। ਵਿਅਕਤੀ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ 7 ਵਜੇ ਉਹ ਇੱਥੋਂ ਦੀ ਜਾ ਰਿਹਾ ਸੀ ਤਾਂ ਉਸ ਨੇ ਝਾੜੀਆਂ 'ਚ ਖੂਨ ਨਾਲ ਭਿੱਜੀ ਇੱਕ ਲਾਸ਼ ਵੇਖੀ। ਇਸ ਤੋਂ ਬਾਅਦ ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਸੂਚਨਾ ਮਿਲਣ ਮਗਰੋਂ ਮੌਕੇ ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਪਾਈ ਪਰ ਸ਼ੁਰੂਆਤੀ ਜਾਂਚ ਤੋਂ ਇਹ ਪਤਾ ਲੱਗਾ ਹੈ ਕਿ ਵਿਅਕਤੀ ਦੀ ਉਮਰ ਕਰੀਬ 35 ਸਾਲ ਦੀ ਹੋਏਗੀ। ਮ੍ਰਿਤਕ ਦੇ ਸ਼ਰੀਰ ਤੇ ਜ਼ਖਮਾਂ ਦੇ ਨਿਸ਼ਾਨ ਵੀ ਹਨ। ਖਾਸਕਰ ਉਸਦੇ ਸਿਰ ਅਤੇ ਲੱਕ 'ਚ ਸੱਟਾਂ ਦੇ ਨਿਸ਼ਾਨ ਬਣੇ ਹੋਏ ਹਨ। ਪੁਲਿਸ ਵੱਲੋਂ ਹੱਤਿਆ ਦਾ ਅਨੁਮਾਨ ਹੈ ਪਰ ਅਸਲ ਸਥਿਤੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਹੀ ਸਾਫ਼ ਹੋਏਗੀ।
ਟ੍ਰੈਂਡਿੰਗ ਟੌਪਿਕ






















