Anganwadi Workers Protest : ਆਲ ਪੰਜਾਬ ਆਂਗਣਵਾੜੀ ਵਰਕਰ ਯੂਨੀਅਨ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਤਨਖਾਹਾਂ ਨਾ ਮਿਲਣ ਦੇ ਚੱਲਦੇ ਚੱਲ ਰਿਹਾ ਧਰਨਾ ਅੱਜ ਖ਼ਤਮ ਕਰ ਦਿੱਤਾ। ਜਿਸਦੀ ਜਾਣਕਾਰੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦਿਤੀ ਹੈ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਜੋਂ ਪੰਜਾਬ ਦੇ ਅੱਠ ਪ੍ਰੋਜੇਕਟ ਚੱਲ ਰਹੇ ਸਨ, ਓਹਨਾ ਅੱਠ ਪ੍ਰੋਜੈਕਟਾਂ ਦੀਆਂ ਤਨਖਾਹ ਨਹੀਂ ਮਿਲੀ ਸੀ ਅਤੇ ਅੱਠ ਐਮ.ਐਲ.ਏ ਦੇ ਘਰ ਬਾਹਰ ਅਸੀਂ ਧਰਨਾ ਲਾਇਆ ਸੀ। 

 

ਜਿਸਦੇ ਤਹਿਤ ਅੱਜ ਜਿੱਥੇ ਜਗਰੂਪ ਸਿੰਘ ਗਿੱਲ ਦੇ ਘਰ ਬਾਹਰ ਧਰਨਾ ਲੱਗਿਆ ਸੀ, ਓਹ ਖ਼ਤਮ ਕਰ ਦਿੱਤਾ ਹੈ। ਅੱਠ ਬਲਾਕ ਦੇ ਪੋਸਟਿੰਗ ਦੀ ਮਨਜੂਰੀ ਦੇਣੀ ਦੀ ਬਹੁਤ ਵੱਡਾ ਕੋਈ ਇਸ਼ੁ ਨਹੀਂ ਸੀ। ਸਰਕਾਰ ਦਾ ਲੋਕਾਂ ਵੱਲ ਕੋਈ ਧਿਆਨ ਨਹੀਂ ਹੈ ਜੋ ਕਿ ਸੈਕਟਰੀ ਨੇ ਸਾਡੀ ਪੌਸਟ ਮਨਜੂਰੀ ਵਾਲੀ ਫ਼ਾਇਲ 'ਤੇ ਸਾਈਨ ਹੀ ਨਹੀਂ ਕੀਤੇ ਸੀ, ਜਿਹਨਾਂ ਨੂੰ ਪਿਛਲੇ ਸਾਡੇ 4 ਮਹੀਨੇ ਤੋਂ ਤਨਖਾਹ ਨਹੀਂ ਮਿਲੀ ,ਬਾਕੀ ਸਾਡੀ 54 ਹਜ਼ਾਰ ਹੋਰ ਪੰਜਾਬ ਦੀਆਂ ਵਰਕਰਾਂ ਹਨ ,ਉਨ੍ਹਾਂ ਦਾ ਸੈਂਟਰ ਫੰਡ ਨਹੀਂ ਮਿਲਿਆ।  

 


 

ਜਦੋਂ ਵੀ ਪੰਜਾਬ ਦੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪਹਿਲਾਂ ਤਾਂ ਸਾਢੇ ਤਿੰਨ ਮਹੀਨਿਆ ਦੀ ਤਨਖਾਹ ਤੱਕ ਨਹੀਂ ਮਿਲੀ ,ਓਹ ਵੀ ਮੰਤਰੀ ਦੇ ਘਰਾਂ ਬਾਹਰ ਬੈਠ ਕੇ ਮਿਲੀ ,ਉਸ ਤੋ ਬਾਅਦ ਸੈਂਟਰ ਫੰਡ ਨਹੀਂ ਮਿਲਿਆ, ਦੋ ਮਹੀਨੇ ਦਾ ਧਰਨੇ ਤੋ ਬਾਅਦ ਮਿਲਿਆ।  ਅੱਜ ਵੀ ਤਿੰਨ ਦਿਨ ਧਰਨਾ ਲਾਉਣ ਤੋਂ ਬਾਅਦ ਪੋਸਟਾਂ ਦੀ ਮਨਜੂਰੀ ਦੇ ਰਹੇ ਹਨ, ਜਦੋਂ ਦੀ ਇਹ ਸਰਕਾਰ ਆਈ ਹੈ ,ਉਸ ਦਿਨ ਤੋਂ ਜੋ ਸਾਡਾ ਪਿਛਲੇ ਸਾਲ ਸਰਕਾਰ 'ਚ ਤਨਖਾਹ ਮਿਲਦੀ ਸੀ ,ਉਸ ਤੋਂ ਵੀ ਹੱਥ ਧੋ ਕੇ ਬੈਠ ਗਏ। 

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।