ਮੋਗਾ: ਕਿਸਾਨ ਬਿੱਲ ਖਿਲਾਫ ਸੂਬੇ ਬਰ 'ਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ। ਇਸ ਦੇ ਮੱਦੋਨਜ਼ਰ ਅੱਗੇ ਦੀ ਰਣਨੀਤੀ ਘੜਣ ਲਈ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜਿਸ ਦੌਰਾਨ ਹਰਸਿਮਰਤ ਕੌਰ ਬਾਦਲ ਦੇ ਸਤੀਫੇ ਨੂੰ ਮਹਿਜ਼ ਡਰਾਮਾ ਤੇ ਸਨੀ ਦਿਓਲ ਤੋਂ ਵੀ ਸਤੀਫੇ ਦੀ ਮੰਗ ਕੀਤੀ ਗਈ।

ਦੱਸ ਦਈਏ ਕਿ ਅੱਜ ਮੋਗਾ ' ਕਾਂਗਰਸ ਨੇ ਨਛੱਤਰ ਸਿੰਘ ਹਾਲ ਵਿੱਚ 30 ਕਿਸਾਨ ਜਥੇਬੰਦੀਆਂ ਨੇ ਇੱਕ ਰੰਗ ਮੰਚ 'ਤੇ ਇੱਕਠੇ ਹੋਕੇ ਮੀਟਿੰਗ ਕੀਤੀ। ਜਿਸ ਵਿੱਚ ਫੈਸਲਾ ਲਿਆ ਗਿਆ ਕਿ 25 ਸਤੰਬਰ ਨੂੰ ਪੰਜਾਬ ਬੰਦ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਕਿਸਾਨਾਂ ਵਲੋਂ ਸਿਰਫ ਪੰਜਾਬ ਹੀ ਨਹੀਂ ਸਗੋਂ ਪੂਰੇ ਭਾਰਤ 'ਚ ਬੰਦ ਲਈ ਸੁਨੇਹਾ ਭੇਜਣ ਦੀ ਗੱਲ ਕੀਤੀ ਗਈ।



ਉਧਰ ਵੱਖ-ਵੱਖ ਜੱਥੇਬੰਦੀਆਂ ਵਲੋਂ ਸਬੰਧਤ ਕਿਸਾਨਾਂ ਨੇ ਦੱਸਿਆ ਕਿ ਭਲਕੇ ਰਾਜ ਸਭਾ ਵਿੱਚ ਇਹ ਬਿੱਲ ਪੇਸ਼ ਹੋਣਾ ਹੈ ਜਿਸਦੇ ਚਲਦੇ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਕੱਲ੍ਹ ਵੀ ਪੂਰੇ ਪੰਜਾਬ ਵਿੱਚ ਕਿਸਾਨ ਜੱਥੇਬੰਦੀਆਂ ਵੱਲੋਂ ਤਿੰਨਾਂ ਆਰਡਿਨੈਂਸਾਂ ਦੀਆਂ ਕਾਪੀਆਂ ਫੂਕਿਆਂ ਜਾਣਗੀਆਂ। ਇਸ ਦੇ ਨਾਲ ਹੀ ਸਾਰੇ ਪਿੰਡ ਵਿੱਚ ਅਰਥੀ ਫੂੰਕ ਮੁਜ਼ਾਹਰੇ ਕੀਤੇ ਜਾਣਗੇ

ਹਰਸਿਮਰਤ ਕੌਰ ਬਾਦਲ ਦੇ ਇਸਤੀਫੇ ਨੂੰ ਲੈ ਕੇ ਕਿਸਾਨ ਨੇਤਾਵਾਂ ਨੇ ਕਿਹਾ ਕਿ ਕਿਸਾਨਾਂ ਦਾ ਪ੍ਰੇਸ਼ਰ ਹੀ ਇੰਨਾ ਸੀ ਕਿ ਮਜਬੂਰਨ ਹਰਸਿਮਰਤ ਬਾਦਲ ਨੂੰ ਇਸਤੀਫਾ ਦੇਣਾ ਪਿਆ। ਉਧਰ ਦੂਜੇ ਪਾਸੇ ਪੰਜਾਬ ਦਾ ਪੁੱਤ ਕਹਿਣ ਵਾਲੇ ਸਨੀ ਦੇਓਲ ਨੂੰ ਵੀ ਕਿਸਾਨ ਜਥੇਬੰਦੀਆਂ ਨੇ ਜੱਮਕੇ ਕੋਸਾ ਅਤੇ ਕਿਹਾ ਢਾਈ ਕਿੱਲੋ ਦਾ ਹੱਥ ਦੀ ਗੱਲ ਕਰਣ ਵਾਲੇ ਸਨੀ ਦਿਓਲ ਨੂੰ ਵੀ ਤੁਰੰਤ ਸਤੀਫਾ ਦੇਣਾ ਚਾਹੀਦਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904