ਪੜਚੋਲ ਕਰੋ

ਲੁਧਿਆਣਾ ਵਿੱਚ ਲਗਾਇਆ ਜਾਵੇਗਾ ਇਕ ਹੋਰ ਸੀ.ਬੀ.ਜੀ. ਪਲਾਂਟ: ਅਮਨ ਅਰੋੜਾ

ਅਮਨ ਅਰੋੜਾ ਨੇ ਦੱਸਿਆ ਕਿ ਇਹ ਪ੍ਰਾਜੈਕਟ ਬੁੱਢੇ ਨਾਲੇ ਦੀ ਕਾਇਆ-ਕਲਪ ਸਬੰਧੀ ਪ੍ਰਾਜੈਕਟ ਦਾ ਹੀ ਹਿੱਸਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੂੜੇ ਤੇ ਰਹਿੰਦ-ਖੂੰਹਦ ਤੋਂ ਵਾਤਾਵਰਣ ਪੱਖੀ ਊਰਜਾ ਪੈਦਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੁਧਿਆਣਾ ਦੇ ਹੈਬੋਵਾਲ ਡੇਅਰੀ ਕੰਪਲੈਕਸ ਵਿਖੇ ਇੱਕ ਹੋਰ ਕੰਪਰੈੱਸਡ ਬਾਇਓਗੈਸ (ਸੀ.ਬੀ.ਜੀ.) ਪਲਾਂਟ ਸਥਾਪਤ ਕਰੇਗੀ ਤਾਂ ਜੋ ਇਸ ਡੇਅਰੀ ਕੰਪਲੈਕਸ ਤੋਂ ਪੈਦਾ ਹੁੰਦੇ ਗੋਬਰ ਅਤੇ ਹੋਰ ਵੇਸਟ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕਰਕੇ ਸਾਫ-ਸੁਥਰੀ ਊਰਜਾ ਤਿਆਰ ਕੀਤੀ ਜਾ ਸਕੇ।

ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਨੇ ਹੈਬੋਵਾਲ ਡੇਅਰੀ ਕੰਪਲੈਕਸ ਵਿਖੇ ਬਿਲਡ ਅਪਰੇਟ ਐਂਡ ਓਨ (ਬੀ.ਓ.ਓ.) ਆਧਾਰ ਤੇ 12000 ਰਾਅ ਬਾਇਓ ਗੈਸ (ਲਗਭਗ 4.8 ਟਨ ਸੀ.ਬੀ.ਜੀ.) ਦੀ ਸਮਰੱਥਾ ਵਾਲਾ ਇਕ ਹੋਰ ਕੰਪਰੈੱਸਡ ਬਾਇਓਗੈਸ (ਸੀ.ਬੀ.ਜੀ.) ਪਲਾਂਟ ਸਥਾਪਤ ਕਰਨ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਇਸ ਡੇਅਰੀ ਕੰਪਲੈਕਸ ਵਿੱਚ 225 ਟਨ ਕੱਚੇ ਮਾਲ ਦੀ ਖ਼ਪਤ ਦੀ ਸਮਰੱਥਾ ਵਾਲਾ ਇੱਕ ਸੀ.ਬੀ.ਜੀ. ਪਲਾਂਟ ਪਹਿਲਾਂ ਹੀ ਕਾਰਜਸ਼ੀਲ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਪ੍ਰਾਜੈਕਟ ਬੁੱਢੇ ਨਾਲੇ ਦੀ ਕਾਇਆ-ਕਲਪ ਸਬੰਧੀ ਪ੍ਰਾਜੈਕਟ ਦਾ ਹੀ ਹਿੱਸਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੂੜੇ ਤੇ ਰਹਿੰਦ-ਖੂੰਹਦ ਤੋਂ ਵਾਤਾਵਰਣ ਪੱਖੀ ਊਰਜਾ ਪੈਦਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ ਅਤੇ ਪੰਜਾਬ ਦੇ ਵਸਨੀਕਾਂ ਲਈ ਸਵੱਛ ਅਤੇ ਹਰਿਆ ਭਰਿਆ ਵਾਤਾਵਰਣ ਯਕੀਨੀ ਬਣਾਉਣ ਲਈ ਇਸ ਦਿਸ਼ਾ ਵਿੱਚ ਠੋਸ ਉਪਰਾਲੇ ਕੀਤੇ ਜਾ ਰਹੇ ਹਨ।

ਅਰੋੜਾ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਡੇਅਰੀ ਕੰਪਲੈਕਸ ਤੋਂ ਪਸ਼ੂਆਂ ਦਾ ਗੋਬਰ ਇਕੱਠਾ ਕੀਤਾ ਜਾਵੇਗਾ। ਇਸ ਪ੍ਰਾਜੈਕਟ ਲਈ ਗੋਬਰ ਦੀ ਕਮੀ ਹੋਣ ਉਤੇ ਸਬਜ਼ੀਆਂ ਜਾਂ ਮੰਡੀ ਦੇ ਕੂੜੇ, ਮਿਉਂਸੀਪਲ ਸੈਗਰੀਗੇਟਿਡ ਗਰੀਨ ਵੇਸਟ, ਐਗਰੋ-ਵੇਸਟ ਜਾਂ ਹੋਰ ਕਿਸਮਾਂ ਦੇ ਬਾਇਓ-ਡੀਗ੍ਰੇਡੇਬਲ ਕੂੜੇ ਦੀ ਵਰਤੋਂ ਕੀਤੀ ਜਾਵੇਗੀ।

ਪੇਡਾ ਨੇ ਇਹ ਸੀ.ਬੀ.ਜੀ. ਪਲਾਂਟ ਲਗਾਉਣ ਲਈ ਈ-ਟੈਂਡਰ ਕੱਢੇ ਹਨ, ਜਿਸ ਵਾਸਤੇ ਬੋਲੀ ਦੀ ਆਖ਼ਰੀ ਮਿਤੀ 26 ਅਕਤੂਬਰ, 2022 (ਸ਼ਾਮ 5 ਵਜੇ ਤੱਕ) ਹੈ। ਇਛੁੱਕ ਕੰਪਨੀਆਂ ਹੋਰ ਵਧੇਰੇ ਜਾਣਕਾਰੀ ਲਈ ਵੈੱਬਸਾਈਟ eproc.punjab.gov.in ਉਤੇ ਲਾਗ-ਇਨ ਕਰ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਪੇਡਾ, ਪੰਜਾਬ ਵਿੱਚ ਨਵਿਆਉਣਯੋਗ ਊਰਜਾ ਪ੍ਰੋਗਰਾਮਾਂ/ਪ੍ਰਾਜੈਕਟਾਂ ਅਤੇ ਊਰਜਾ ਸੰਭਾਲ ਪ੍ਰੋਗਰਾਮਾਂ ਦੇ ਪ੍ਰਚਾਰ ਅਤੇ ਵਿਕਾਸ ਲਈ ਸਟੇਟ ਨੋਡਲ ਏਜੰਸੀ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।

ਟਾਪ ਹੈਡਲਾਈਨ

ਲੁਧਿਆਣਾ 'ਚ ਸਟੂਡੈਂਟ ਨੇ ਪ੍ਰਿੰਸੀਪਲ ਨੂੰ ਮਾਰੇ ਥੱਪੜ, ਰਾਸਤੇ 'ਚ ਘੇਰ ਕੇ ਕੀਤੀ ਕੁੱਟਮਾਰ; 11ਵੀਂ ਦੇ ਵਿਦਿਆਰਥੀ ਨੂੰ ਟੈਟੂ ਬਣਵਾਉਣ 'ਤੇ ਡਾਂਟਿਆ ਸੀ
ਲੁਧਿਆਣਾ 'ਚ ਸਟੂਡੈਂਟ ਨੇ ਪ੍ਰਿੰਸੀਪਲ ਨੂੰ ਮਾਰੇ ਥੱਪੜ, ਰਾਸਤੇ 'ਚ ਘੇਰ ਕੇ ਕੀਤੀ ਕੁੱਟਮਾਰ; 11ਵੀਂ ਦੇ ਵਿਦਿਆਰਥੀ ਨੂੰ ਟੈਟੂ ਬਣਵਾਉਣ 'ਤੇ ਡਾਂਟਿਆ ਸੀ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਭਾਰੀ ਮੀਂਹ ਦਾ ਅਲਰਟ, ਤਾਪਮਾਨ 'ਚ ਆਈ ਗਿਰਾਵਟ; ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਭਾਰੀ ਮੀਂਹ ਦਾ ਅਲਰਟ, ਤਾਪਮਾਨ 'ਚ ਆਈ ਗਿਰਾਵਟ; ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਕੈਨੇਡਾ 'ਚ 500 ਵਿਦਿਆਰਥੀਆਂ 'ਤੇ ਡਿਪੋਰਟ ਹੋਣ ਦਾ ਖ਼ਤਰਾ, ਹਨੇਰੀ-ਤੂਫਾਨ 'ਚ ਸੜਕਾਂ 'ਤੇ ਡਟੇ; ਵਿਦਿਆਰਥੀ ਹੋਏ ਪਰੇਸ਼ਾਨ
ਕੈਨੇਡਾ 'ਚ 500 ਵਿਦਿਆਰਥੀਆਂ 'ਤੇ ਡਿਪੋਰਟ ਹੋਣ ਦਾ ਖ਼ਤਰਾ, ਹਨੇਰੀ-ਤੂਫਾਨ 'ਚ ਸੜਕਾਂ 'ਤੇ ਡਟੇ; ਵਿਦਿਆਰਥੀ ਹੋਏ ਪਰੇਸ਼ਾਨ
Punjab Bandh ਦੌਰਾਨ ਪੁਲਿਸ ਮੁਲਾਜ਼ਮ ਦੀ ਮੌਤ, 12 ਜ਼ਿਲ੍ਹਿਆਂ 'ਚ ਬਾਜ਼ਾਰ ਰਹੇ ਬੰਦ
Punjab Bandh ਦੌਰਾਨ ਪੁਲਿਸ ਮੁਲਾਜ਼ਮ ਦੀ ਮੌਤ, 12 ਜ਼ਿਲ੍ਹਿਆਂ 'ਚ ਬਾਜ਼ਾਰ ਰਹੇ ਬੰਦ

ਵੀਡੀਓਜ਼

ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ
ਪੰਜਾਬ ਭਰ 'ਚ ਰੋਸ! ਸਫਾਈ ਸੇਵਕਾਂ ਨੇ ਬੰਦ ਕਰਵਾਇਆ ਪੰਜਾਬ
ਗੜਗੱਜ ਦਾ ਸਵਾਲ! 'ਸਰਕਾਰ ਹੁਣ ਆਪਣੀਆਂ ਗੱਲਾਂ ਤੋਂ ਕਿਉਂ ਮੁੱਕਰ ਰਹੀ ਹੈ?'
'ਆਪਣੇ ਧਰਮ 'ਚ ਸਰਕਾਰ ਦੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੇ'
'ਅਸੀਂ ਕੀ ਕਹਿ ਰਹੇ ਹਾਂ, ਸਰਕਾਰ ਨੂੰ ਅਜੇ ਤੱਕ ਸਮਝ ਨਹੀਂ ਆਈ'— ਗੜਗੱਜ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੈਨੇਡਾ 'ਚ 500 ਵਿਦਿਆਰਥੀਆਂ 'ਤੇ ਡਿਪੋਰਟ ਹੋਣ ਦਾ ਖ਼ਤਰਾ, ਹਨੇਰੀ-ਤੂਫਾਨ 'ਚ ਸੜਕਾਂ 'ਤੇ ਡਟੇ; ਵਿਦਿਆਰਥੀ ਹੋਏ ਪਰੇਸ਼ਾਨ
ਕੈਨੇਡਾ 'ਚ 500 ਵਿਦਿਆਰਥੀਆਂ 'ਤੇ ਡਿਪੋਰਟ ਹੋਣ ਦਾ ਖ਼ਤਰਾ, ਹਨੇਰੀ-ਤੂਫਾਨ 'ਚ ਸੜਕਾਂ 'ਤੇ ਡਟੇ; ਵਿਦਿਆਰਥੀ ਹੋਏ ਪਰੇਸ਼ਾਨ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਭਾਰੀ ਮੀਂਹ ਦਾ ਅਲਰਟ, ਤਾਪਮਾਨ 'ਚ ਆਈ ਗਿਰਾਵਟ; ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਭਾਰੀ ਮੀਂਹ ਦਾ ਅਲਰਟ, ਤਾਪਮਾਨ 'ਚ ਆਈ ਗਿਰਾਵਟ; ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 31 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 31 ਜੁਲਾਈ 2026
ITR: ਸਾਰੇ ਟੈਕਸਪੇਅਰਾਂ ਲਈ 31 ਜੁਲਾਈ ਆਖਰੀ ਤਾਰੀਖ ਨਹੀਂ, ਕਿਨ੍ਹਾਂ ਲੋਕਾਂ ਨੂੰ ਮਿਲਦਾ ਹੈ ਵੱਧ ਸਮਾਂ?
ITR: ਸਾਰੇ ਟੈਕਸਪੇਅਰਾਂ ਲਈ 31 ਜੁਲਾਈ ਆਖਰੀ ਤਾਰੀਖ ਨਹੀਂ, ਕਿਨ੍ਹਾਂ ਲੋਕਾਂ ਨੂੰ ਮਿਲਦਾ ਹੈ ਵੱਧ ਸਮਾਂ?
ਸਾਵਣ ‘ਚ ਜੋਤੀਰਲਿੰਗ ਦਰਸ਼ਨ ਹੋਣਗੇ ਆਸਾਨ, ਰੇਲਵੇ ਨੇ ਚਲਾਈਆਂ ਸਪੈਸ਼ਲ ਟਰੇਨਾਂ
ਸਾਵਣ ‘ਚ ਜੋਤੀਰਲਿੰਗ ਦਰਸ਼ਨ ਹੋਣਗੇ ਆਸਾਨ, ਰੇਲਵੇ ਨੇ ਚਲਾਈਆਂ ਸਪੈਸ਼ਲ ਟਰੇਨਾਂ
AC Settings : ਦਿਨ ਭਰ ਚਲਦਾ ਹੈ AC ? ਇਹ ਸੈਟਿੰਗਾਂ ਬਦਲੋ, ਅੱਧਾ ਆਵੇਗਾ ਬਿਜਲੀ ਦਾ ਬਿੱਲ
AC Settings : ਦਿਨ ਭਰ ਚਲਦਾ ਹੈ AC ? ਇਹ ਸੈਟਿੰਗਾਂ ਬਦਲੋ, ਅੱਧਾ ਆਵੇਗਾ ਬਿਜਲੀ ਦਾ ਬਿੱਲ
ਕੀ ਤੁਸੀਂ ਵੀ ਆਪਣੇ ਬੱਚੇ ਨੂੰ ਦੇ ਰਹੇ ਹੋ ਇੰਟਰਨੈੱਟ ਦੀ ਪਹੁੰਚ? ਪਹਿਲਾਂ ਜਾਣ ਲਓ ਇਹ ਜ਼ਰੂਰੀ ਗੱਲਾਂ
ਕੀ ਤੁਸੀਂ ਵੀ ਆਪਣੇ ਬੱਚੇ ਨੂੰ ਦੇ ਰਹੇ ਹੋ ਇੰਟਰਨੈੱਟ ਦੀ ਪਹੁੰਚ? ਪਹਿਲਾਂ ਜਾਣ ਲਓ ਇਹ ਜ਼ਰੂਰੀ ਗੱਲਾਂ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਯਾਤਰਾ ਲਈ ਸ਼੍ਰੋਮਣੀ ਕਮੇਟੀ ਨੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਯਾਤਰਾ ਲਈ ਸ਼੍ਰੋਮਣੀ ਕਮੇਟੀ ਨੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ
Embed widget