ਬਰਨਾਲਾ: ਲੋਕਾਂ ਨੂੰ ਪਹਿਲਾ ਪਰਲਜ਼ ਨੇ ਠੱਗਿਆ, ਫਿਰ ਕ੍ਰਾਉਨ ਤੇ ਹੁਣ ਠੱਗੀ ਦੇ ਲਈ ਐਨ.ਜੀ. ਪਲੇਸਮੈਂਟ ਮੈਦਾਨ ਵਿੱਚ ਹੈ। ਹੁਣ ਬਰਨਾਲਾ ਵਿੱਚ ਐਨ.ਜੀ. ਪਲੇਸਟਮੈਂਟ ਨਾਮ ਦੀ ਕੰਪਨੀ ਲੋਕਾਂ ਨੂੰ ਨੌਕਰੀ ਤੇ ਘੱਟ ਵਿਆਜ਼ 'ਤੇ ਲੱਖਾਂ ਦਾ ਕਰਜ਼ਾ ਦਿਵਾਉਣ ਦੇ ਨਾਮ 'ਤੇ ਠੱਗ ਰਹੀ ਹੈ।
ਕੰਪਨੀ ਨੇ ਬਰਨਾਲਾ ਸਮੇਤ ਆਲੇ-ਦੁਆਲੇ ਜ਼ਿਲ੍ਹਿਆਂ ਸੰਗਰੂਰ, ਮੋਗਾ, ਮਾਨਸਾ, ਪਟਿਆਲਾ, ਬਠਿੰਡਾ ਵਿੱਚ ਹਜ਼ਾਰਾਂ ਲੋਕਾਂ ਨੂੰ ਜਾਲ ਵਿੱਚ ਫਸਾ ਕੇ ਕਰੋੜਾਂ ਰੁਪਏ ਇੱਕਠੇ ਕੀਤੇ ਹਨ। ਜਦੋਂ ਠੱਗੇ ਗਏ ਲੋਕਾਂ ਦੀਆਂ ਖਬਰਾਂ ਮੀਡੀਆ ਵਿੱਚ ਆਈਆਂ ਤਾਂ ਪੁਲਿਸ ਨੇ ਤੁਰੰਤ ਮਾਮਲਾ ਦਰਜ਼ ਕਰਨ ਦਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ।
ਦੂਜੇ ਪਾਸੇ ਕੰਪਨੀ ਕਹਿ ਰਹੀ ਹੈ ਕਿ ਉਨ੍ਹਾਂ ਨੇ ਲੋਕਾਂ ਨੂੰ ਲੋਨ ਦਿਵਾਉਣ ਦਾ ਵਾਅਦਾ ਹੀ ਨਹੀਂ ਕੀਤਾ ਸੀ।