ਪੜਚੋਲ ਕਰੋ
Advertisement
ਗੋਦਾਮ ’ਚੋਂ 3 ਟਰੱਕ ਕਣਕ ਚੋਰੀ ਕਰਕੇ ਚੋਰ ਫਰਾਰ
ਮੋਗਾ: ਪਿੰਡ ਕੋਕਰੀ ਕਲਾਂ ਨਜ਼ਦੀਕ ਜਤਿਨ ਐਗਰੋ ਨਾਂ ਦੇ ਗੋਦਾਮ ਵਿੱਚ ਬੀਤੀ ਰਾਤ 20-25 ਅਣਪਛਾਤੇ ਚੋਰਾਂ ਨੇ ਵੱਡੀ ਚੋਰੀ ਨੂੰ ਅੰਜਾਮ ਦਿੱਤਾ। ਗੋਦਾਮ ਦੀ ਰਾਖੀ ਕਰ ਰਹੇ 5 ਚੋਂਕੀਦਾਰਾਂ ਨੂੰ ਕਮਰੇ ਵਿੱਚ ਬੰਦ ਕਰਕੇ ਉਨ੍ਹਾਂ ਲਗਭਗ 1500 ਕਣਕ ਦੀਆਂ ਬੋਰੀਆਂ ਚੋਰੀ ਕਰ ਲਈਆਂ। ਇਹ ਕਣਕ 3 ਟਰੱਕਾਂ ’ਤੇ ਲੱਦੀ ਤੇ ਮੌਕੇ ਤੋਂ ਫਰਾਰ ਹੋ ਗਏ।
ਗੋਦਾਮ ਦੇ ਸੁਪਰਵਾਈਜ਼ਰ ਮੁਤਾਬਕ ਰਾਤ 12 ਵਜੇ ਲਗਪਗ 20 ਤੋਂ 25 ਅਣਪਛਾਤੇ ਵਿਅਕਤੀ ਗੋਦਾਮ ਵਿੱਚ ਦਾਖ਼ਲ ਹੋਏ ਅਤੇ ਉੱਥੇ ਮੌਜੂਦ ਚੋਕੀਦਾਰਾਂ ਨੂੰ ਬੰਧਕ ਬਣਾ ਲਿਆ। ਇਸ ਤੋਂ ਬਾਅਦ ਉਨ੍ਹਾਂ 3 ਟਰੱਕ ਗੋਦਾਮ ਅੰਦਰ ਲਿਆਂਦੇ ਤੇ ਲਗਪਗ 3 ਵਜੇ ਤਕ ਟਰੱਕਾਂ ਅੰਦਰ ਕਰੀਬ 1500 ਬੋਰੀਆਂ ਕਣਕ ਲੱਦੀ ਤੇ ਫਰਾਰ ਹੋ ਗਏ।
ਸਵੇਰੇ 7 ਵਜੇ ਘਟਨਾ ਦੀ ਜਾਣਕਾਰੀ ਮਿਲਦਿਆਂ ਡੀਐਸਪੀ ਨਿਹਾਲ ਸਿੰਘ ਵਾਲਾ ਸੁਬੇਗ ਸਿੰਘ, ਡੀਐਸਪੀ ਹਰਿੰਦਰ ਡੋਡ ਤੇ ਸੀਆਈਏ ਇੰਚਾਰਜ ਕਿੱਕਰ ਸਿੰਘ ਮੌਕੇ ’ਤੇ ਪਹੁੰਚੇ। ਚੌਕੀਦਾਰਾਂ ਤੋਂ ਪੁੱਛਗਿੱਛ ਬਾਅਦ 20 ਤੋਂ 22 ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਗੋਦਾਮ ਦੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਚੋਰਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਪੰਜਾਬ
ਪੰਜਾਬ
Advertisement