(Source: ECI/ABP News)
Archana Makwana ਦੀ ਖੁੱਲ੍ਹੀ 'ਡਿਜੀਟਲ ਕੁੰਡਲੀ', ਮਿਲਿਆ ਕੰਗਨਾ ਤੇ ਭਾਜਪਾ ਕੁਨੈਕਸ਼ਨ ? ਕਿਤੇ ਸਾਜ਼ਿਸ਼ ਤਹਿਤ ਤਾਂ ਨਹੀਂ.....!
ਵਾਇਰਲ ਤਸਵੀਰ ਵਿੱਚ ਅਰਚਨਾ, ਭਾਜਪਾ ਦੀ ਸੰਸਦ ਮੈਂਬਰ, ਅਦਾਕਾਰਾ ਤੇ ਅਕਸਰ ਪੰਜਾਬ ਉੱਤੇ ਅੱਤਵਾਦ ਦਾ ਟੈਗ ਲਾਉਣ ਵਾਲੀ ਕੰਗਨਾ ਰਣੌਤ ਨਾਲ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਇਹ ਘਟਨਾ ਦਾ ਹੋਣਾ ਕਿਤੇ ਕਿਸੇ ਸੰਕੇਤ ਵੱਲ ਤਾਂ ਨਹੀਂ ਇਸ਼ਾਰਾ ਕਰ ਰਿਹਾ।
![Archana Makwana ਦੀ ਖੁੱਲ੍ਹੀ 'ਡਿਜੀਟਲ ਕੁੰਡਲੀ', ਮਿਲਿਆ ਕੰਗਨਾ ਤੇ ਭਾਜਪਾ ਕੁਨੈਕਸ਼ਨ ? ਕਿਤੇ ਸਾਜ਼ਿਸ਼ ਤਹਿਤ ਤਾਂ ਨਹੀਂ.....! Archana Makwanas pics viral with Kangana and BJP Leaders Archana Makwana ਦੀ ਖੁੱਲ੍ਹੀ 'ਡਿਜੀਟਲ ਕੁੰਡਲੀ', ਮਿਲਿਆ ਕੰਗਨਾ ਤੇ ਭਾਜਪਾ ਕੁਨੈਕਸ਼ਨ ? ਕਿਤੇ ਸਾਜ਼ਿਸ਼ ਤਹਿਤ ਤਾਂ ਨਹੀਂ.....!](https://feeds.abplive.com/onecms/images/uploaded-images/2024/06/23/16fa7d05d23fa82630145ff4b9658d6c1719133871982674_original.jpg?impolicy=abp_cdn&imwidth=1200&height=675)
Archana Makwana: ਅੰਤਰਰਾਸ਼ਟਰੀ ਯੋਗਾ ਦਿਵਸ 'ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਸੋਸ਼ਲ ਮੀਡੀਆ 'influencer ' ਅਰਚਨਾ ਮਕਵਾਨਾ(Archana Makwana) ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਅਰਚਨਾ ਵਿਰੁੱਧ ਧਾਰਾ 295-ਏ ਤਹਿਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਹੁਣ ਅਰਚਨਾਂ ਦੀ ਸੋਸ਼ਲ ਮੀਡੀਆ ਉੱਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਸ ਨੂੰ ਲੈ ਕੇ ਕੁਝ ਲੋਕ ਇਸ ਨੂੰ ਇੱਕ ਗ਼ਲਤੀ ਨਹੀਂ ਸਾਜ਼ਿਸ਼ ਮੰਨ ਰਹੇ ਹਨ।
ਦਰਅਸਲ, ਅਰਚਨਾ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਹ ਸੋਸ਼ਲ ਮੀਡੀਆ ਉੱਤੇ ਜਮ ਕੇ ਵਾਇਰਲ ਹੋ ਰਿਹਾ ਹੈ। ਇਸ ਨੂੰ ਲੈ ਕੇ ਕੁਝ ਲੋਕ ਪੱਖ ਵਿੱਚ ਤੇ ਕੁਝ ਵਿਰੋਧ ਵਿੱਚ ਗੱਲਾਂ ਕਹਿ ਰਹੇ ਹਨ। ਇਸ ਦੌਰਾਨ ਲੋਕਾਂ ਨੇ ਉਸ ਦੀ 'ਡਿਜੀਟਲ ਕੁੰਡਲੀ' ਫਰੋਲਨੀ ਸ਼ੁਰੂ ਕਰ ਦਿੱਤੀ ਹੈ ਜਿਸ ਵਿੱਚ ਉਸ ਦੀਆਂ ਤਸਵੀਰਾਂ ਵਾਇਰਲ ਹੋਈਆਂ ਹਨ।
ਵਾਇਰਲ ਤਸਵੀਰ ਵਿੱਚ ਅਰਚਨਾ, ਭਾਜਪਾ ਦੀ ਸੰਸਦ ਮੈਂਬਰ, ਅਦਾਕਾਰਾ ਤੇ ਅਕਸਰ ਪੰਜਾਬ ਉੱਤੇ ਅੱਤਵਾਦ ਦਾ ਟੈਗ ਲਾਉਣ ਵਾਲੀ ਕੰਗਨਾ ਰਣੌਤ ਨਾਲ ਨਜ਼ਰ ਆ ਰਹੀ ਹੈ। ਯਾਦ ਕਰਵਾ ਦਈਏ ਕਿ ਹਾਲ ਹੀ ਵਿੱਚ ਥੱਪੜ ਖਾਣ ਤੋਂ ਬਾਅਦ ਕੰਗਨਾ ਨੇ ਕਿਹਾ ਸੀ ਕਿ ਪੰਜਾਬ ਵਿੱਚ ਅੱਤਵਾਦ ਵਧ ਰਿਹਾ ਹੈ, ਇਸ ਤੋਂ ਬਾਅਦ ਇਹ ਘਟਨਾ ਦਾ ਹੋਣਾ ਕਿਤੇ ਕਿਸੇ ਸੰਕੇਤ ਵੱਲ ਤਾਂ ਨਹੀਂ ਇਸ਼ਾਰਾ ਕਰ ਰਿਹਾ।
View this post on Instagram
ਇਸ ਤੋਂ ਇਲਾਵਾ ਇੱਕ ਹੋਰ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਸ ਨੂੰ ਭਾਰਤੀ ਜਨਤਾ ਪਾਰਟੀ ਦੇ ਲੀਡਰ ਨਾਲ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਇਹ ਵੀ ਲਿਖਿਆ ਗਿਆ ਹੈ ਕਿ ਉਹ ਬਜਰੰਗ ਦਲ ਦੀ ਮੈਂਬਰ ਹੈ, ਹਾਲਾਂਕਿ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ ਪਰ ਇਸ ਚੀਜ਼ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸ ਨੇ ਕਿਤੇ ਨਾ ਕਿਤੇ ਇਸ ਨੂੰ ਸੋਚਣ ਦਾ ਇੱਕ ਹੋਰ ਐਂਗਲ ਜ਼ਰੂਰ ਦੇ ਦਿੱਤਾ ਹੈ।
Archana Makwana a close associate of Kangna Ranaut disrespected Darbar Sahib by performing Hindu ritual of Yoga in its periphery.
— Khalsa Power (@khalsapower85) June 22, 2024
It's not any mistake done in agnorance but delibelately done.
She is said to be an activist of Bajrang Dal. She is sent there with a plan by Kangna pic.twitter.com/debbQ0t7F4
ਜ਼ਿਕਰ ਕਰ ਦਈਏ ਕਿ ਅਰਚਨਾ ਮਕਵਾਨਾ ਨੇ ਸ੍ਰੀ ਹਰਿਮੰਦਰ ਸਾਹਿਬ 'ਚ ਯੋਗਾ ਕਰਦੇ ਸਮੇਂ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤੀਆਂ ਸਨ ਜਿਸ ਤੋਂ ਬਾਅਦ ਇਹ ਤਸਵੀਰਾਂ ਵਾਇਰਲ ਹੋ ਗਈਆਂ। ਇਸ ਗੱਲ ਦਾ ਪਤਾ ਲੱਗਦਿਆਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਅਰਚਨਾ ਖ਼ਿਲਾਫ਼ ਕਾਰਵਾਈ ਲਈ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਸ ਦੇ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)