ਪੜਚੋਲ ਕਰੋ
ਕੇਜਰੀਵਾਲ ਦੀਆਂ ਅੱਜ ਪੰਜਾਬ 'ਚ ਦੋ ਰੈਲੀਆਂ

ਅੰਮ੍ਰਿਤਸਰ: ਦਿੱਲੀ ਦੇ ਮੁੱਖ ਮੰਤਰੀ ਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ 'ਤੇ ਹਨ। ਉਹ ਲਗਾਤਾਰ ਪੰਜਾਬ ਦੇ ਵੱਖ ਵੱਖ ਇਲਾਕਿਆਂ 'ਚ ਚੋਣ ਰੈਲੀਆਂ ਕਰ ਰਹੇ ਹਨ। ਕੇਜਰੀਵਾਲ ਅੱਜ ਸਵੇਰੇ 11 ਵਜੇ ਅੰਮ੍ਰਿਤਸਰ ਦੇ ਸਕੱਤਰੀ ਬਾਗ 'ਚ ਹੋਣ ਵਾਲੀ ਆਮ ਆਦਮੀ ਪਾਰਟੀ ਦੀ ਇੱਕ ਰੈਲੀ ਸੰਬੋਧਤ ਕਰਨਗੇ। ਇਸ ਦੌਰਾਨ 'ਆਪ' ਲੀਡਰ ਸੰਜੇ ਸਿੰਘ ਸਮੇਤ ਹੋਰ ਸੀਨੀਅਰ ਲੀਡਰਸ਼ਿਪ ਮੌਜੂਦ ਰਹੇਗੀ। ਇਸ ਦੇ ਨਾਲ ਹੀ ਕੇਜਰੀਵਾਲ ਅੱਜ ਗੁਰਦਾਸਪੁਰ ਦੇ ਹਰਗੋਬਿੰਦਪੁਰ 'ਚ ਵੀ ਇੱਕ ਰੈਲੀ ਨੂੰ ਸੰਬੋਧਤ ਕਰਨਗੇ। ਇਹ ਰੈਲੀ ਦੁਪਹਿਰ 3 ਵਜੇ ਕੀਤੀ ਜਾਵੇਗੀ।
Before You Go
Mobiles worth 1 crore | ਫਤਿਹਗੜ੍ਹ ਸਾਹਿਬ ਪੁਲਿਸ ਦੀ ਵੱਡੀ ਕਾਮਯਾਬੀ, 1 ਕਰੋੜ ਦੇ ਮੋਬਾਈਲ ਕੀਤੇ ਬਰਾਮਦ
ਟ੍ਰੈਂਡਿੰਗ ਟੌਪਿਕ





















