ਜਲੰਧਰ : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਕਾਫੀ ਸਰਗਰਮ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ 'ਤੇ ਹਨ। ਇਸ ਦੌਰਾਨ ਕੇਜਰੀਵਾਲ ਸ਼ੁੱਕਰਵਾਰ ਨੂੰ ਪੰਜਾਬ ਦੇ ਫਿਲੌਰ 'ਚ ਇੱਕ ਪ੍ਰੋਗਰਾਮ 'ਚ ਭਗਵੰਤ ਮਾਨ ਨਾਲ ਮੌਜੂਦ ਰਹੇ। ਇਸ ਦੇ ਨਾਲ ਹੀ ਜਲੰਧਰ ਦੇ ਆਦਮਪੁਰ ਵਿਧਾਨ ਸਭਾ ਹਲਕੇ 'ਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਰ ਉਮੀਦਵਾਰ ਨੂੰ ਟਿਕਟ ਦੇਣ ਸਮੇਂ ਇਹ ਦੇਖਿਆ ਕਿ ਉਸ ਨੇ ਕੋਈ ਗਲਤ ਕੰਮ ਨਹੀਂ ਕੀਤਾ ਹੈ।
ਕੇਜਰੀਵਾਲ ਨੇ ਕਿਹਾ ਕਿ ਸੂਬੇ 'ਚ ਆਉਣ ਵਾਲੀਆਂ ਚੋਣਾਂ ਅਹਿਮ ਹਨ। ਇੱਥੋਂ ਦੇ ਲੋਕਾਂ ਨੂੰ ‘ਆਪ’ ਦੇ ਰੂਪ ਵਿੱਚ ਇੱਕ ਬਦਲ ਮਿਲਿਆ ਹੈ। ਇਹ ਇੱਕ ਇਮਾਨਦਾਰ ਪਾਰਟੀ ਹੈ। ਉਨ੍ਹਾਂ ਕਿਹਾ, "ਉਮੀਦਵਾਰਾਂ ਨੂੰ ਟਿਕਟਾਂ ਵੰਡਣ ਸਮੇਂ ਮੈਂ ਦੇਖਿਆ ਕਿ ਕੀ ਉਨ੍ਹਾਂ ਨੇ ਪਹਿਲਾਂ ਕੋਈ ਗਲਤ ਕੰਮ ਕੀਤਾ ਹੈ। ਸਾਡੇ ਸੀਐਮ ਉਮੀਦਵਾਰ ਭਗਵੰਤ ਮਾਨ ਸੱਚਮੁੱਚ ਇਮਾਨਦਾਰ ਵਿਅਕਤੀ ਹਨ। ਉਹ ਸੱਤ ਸਾਲ ਤੋਂ ਸੰਸਦ ਮੈਂਬਰ ਹਨ। ਮਾਨ ਅੱਜ ਵੀ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਪੰਜਾਬ ਨੂੰ ਇਹੋ ਜਿਹੇ ਮੁੱਖ ਮੰਤਰੀ ਅਤੇ ਸਰਕਾਰ ਦੀ ਲੋੜ ਹੈ। ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਦੋਵਾਂ ਨੇ ਹੀ ਪੰਜਾਬ ਨੂੰ ਲੁੱਟਿਆ ਹੈ।
5 ਸਾਲ ਕੰਮ ਕਰਨ ਦਾ ਮੌਕਾ ਦਿਓ- CM ਕੇਜਰੀਵਾਲ
ਸੀਐਮ ਕੇਜਰੀਵਾਲ ਨੇ ਕਿਹਾ, '1966 'ਚ ਵੱਖਰਾ ਸੂਬਾ ਬਣਿਆ, ਉਦੋਂ ਤੋਂ ਲੈ ਕੇ ਅੱਜ ਤੱਕ 26 ਸਾਲ ਕਾਂਗਰਸ ਦਾ ਰਾਜ ਰਿਹਾ। ਬਾਦਲ ਪਰਿਵਾਰ ਨੇ 19 ਸਾਲ ਰਾਜ ਕੀਤਾ... ਇਹ ਕੋਈ ਥੋੜਾ ਸਮਾਂ ਨਹੀਂ ਹੈ, ਇਨ੍ਹਾਂ ਨੇ ਮਿਲ ਕੇ ਪੰਜਾਬ ਨੂੰ ਲੁੱਟਿਆ ਹੈ। ਪਹਿਲਾਂ ਪੰਜਾਬ ਕੋਲ ਵਿਕਲਪ ਨਹੀਂ ਸੀ ਪਰ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਲੋਕਾਂ ਕੋਲ ਆਪਸ਼ਨ ਹੈ। ਅਸੀਂ ਇੱਕ ਕੱਟੜ ਇਮਾਨਦਾਰ ਪਾਰਟੀ ਹਾਂ।"
ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ‘ਆਪ’ ਨੂੰ ਵੋਟ ਪਾ ਕੇ 5 ਸਾਲ ਕੰਮ ਕਰਨ ਦਾ ਮੌਕਾ ਦੇਣ। ਜੇਕਰ ਅਸੀਂ ਕੰਮ ਨਾ ਕੀਤਾ ਤਾਂ ਅਗਲੀ ਵਾਰ ਮੈਂ ਅਤੇ ਭਗਵੰਤ ਮਾਨ ਤੁਹਾਡੇ ਕੋਲ ਵੋਟ ਮੰਗਣ ਨਹੀਂ ਆਵਾਂਗੇ।
ਇਹ ਵੀ ਪੜ੍ਹੋ: Punjab Election 2022: ਨਾਮਜ਼ਦਗੀ ਭਰਨ ਸਬੰਧੀ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਦਿੱਤੀ ਇਹ ਜਾਣਕਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin