ਚੰਡੀਗੜ੍ਹ: ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਨਵੇਂ ਚੁਣੇ ਗਏ ਚੇਅਰਮੈਨ ਅਸ਼ਵਨੀ ਸੇਖੜੀ ਨੇ ਬਟਾਲਾ 'ਚ ਪਹਿਲੀ ਮੀਟਿੰਗ ਕੀਤੀ। ਅਸ਼ਵਨੀ ਸੇਖੜੀ ਨੇ ਕਿਹਾ ਕਿ ਮੈਂ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਤੁਰੰਤ ਕੰਮ ਵਿਚ ਲੱਗ ਗਿਆ ਹਾਂ। ਪਹਿਲੀ ਮੀਟਿੰਗ ਵਿੱਚ ਕਈ ਫੈਸਲੇ ਲਏ ਗਏ ਹਨ।


ਉਨ੍ਹਾਂ ਨੇ ਕਿਹਾ ਕਿ ਬਹੁਤ ਜਲਦ ਪੰਜਾਬ ਵਾਸੀਆਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਅਸੀਂ ਇੰਟਰਨੈੱਟ ਰਾਹੀਂ ਮਾਹਿਰ ਡਾਕਟਰਾਂ ਨਾਲ ਆਮ ਲੋਕਾਂ ਨੂੰ ਜੋੜਾਂਗੇ, ਤਾਂ ਕਿ ਆਮ ਲੋਕਾਂ ਦੀ ਹਸਪਤਾਲਾਂ ਵਿਚ ਖੱਜਲ ਖੁਆਰੀ ਘਟ ਸਕੇ।


ਉਨ੍ਹਾਂ ਕਿਹਾ ਇੰਟਰਨੈੱਟ ਰਾਹੀਂ ਪੰਜਾਬ ਭਰ ਦੇ ਮਾਹਿਰ ਡਾਕਟਰ ਹਸਪਤਾਲਾਂ ਵਿਚ ਬੈਠ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਇੰਟਰਨੈੱਟ ਰਾਹੀਂ ਆਪਣੀ ਸਲਾਹ ਦੇਣਗੇ, ਜਿਸ ਨਾਲ ਲੋਕਾਂ ਦਾ ਸਮਾਂ ਵੀ ਬਚੇਗਾ ਅਤੇ ਖੱਜਲ ਖੁਆਰੀ ਤੋਂ ਵੀ ਬਚਾ ਹੋਵੇਗਾ। ਇਹ ਪ੍ਰੋਜੈਕਟ ਕਰੀਬ 40 ਦਿਨਾਂ ਦੇ ਵਿਚ ਸ਼ੁਰੂ ਕਰ ਦੇਵਾਂਗੇ।