ਪੜਚੋਲ ਕਰੋ
Advertisement
ਅਗਲੇ ਮਹੀਨੇ ਦੀ ਧੀ ਦਾ ਵਿਆਹ, ਗੋਲੀ ਲੱਗਣ ਨਾਲ ਥਾਣੇਦਾਰ ਦੀ ਮੌਤ
ਪੰਜਾਬ ਪੁਲਿਸ ਦੇ ਥਾਣੇਦਾਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਇਹ ਘਟਨਾ ਪਿੰਡ ਕੋਟਲਾ ਨਿਹੰਗ ਵਿੱਚ ਏਐਸਆਈ ਦੇ ਘਰ ਹੀ ਵਾਪਰੀ। ਪਰਿਵਾਰ ਨੇ ਇਸ ਨੂੰ ਹਾਦਸਾ ਕਰਾਰ ਦਿੱਤਾ ਹੈ।
ਰੂਪਨਗਰ: ਪੰਜਾਬ ਪੁਲਿਸ ਦੇ ਥਾਣੇਦਾਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਇਹ ਘਟਨਾ ਪਿੰਡ ਕੋਟਲਾ ਨਿਹੰਗ ਵਿੱਚ ਏਐਸਆਈ ਦੇ ਘਰ ਹੀ ਵਾਪਰੀ। ਪਰਿਵਾਰ ਨੇ ਇਸ ਨੂੰ ਹਾਦਸਾ ਕਰਾਰ ਦਿੱਤਾ ਹੈ।
ਪਰਿਵਾਰ ਮੁਤਾਬਕ ਏਐਸਆਈ ਦਲਜੀਤ ਸਿੰਘ ਡਿਊਟੀ ’ਤੇ ਜਾਣ ਲਈ ਤਿਆਰ ਹੋ ਰਿਹਾ ਸੀ। ਸਰਵਿਸ ਰਿਵਾਲਵਰ ਨੂੰ ਸਾਫ਼ ਕਰਨ ਮੌਕੇ ਅਚਾਨਕ ਗੋਲੀ ਚੱਲ ਪਈ ਜੋ ਉਨ੍ਹਾਂ ਦੇ ਕੰਨ ਉੱਪਰ ਲੱਗੀ। ਇਸ ਨਾਲ ਉਸ ਦੀ ਮੌਤ ਹੋ ਗਈ।
ਪੁਲਿਸ ਮੁਤਾਬਕ ਏਐਸਆਈ ਦਲਜੀਤ ਸਿੰਘ ਸ੍ਰੀ ਚਮਕੌਰ ਸਾਹਿਬ ਥਾਣੇ ਵਿੱਚ ਤਾਇਨਾਤ ਸੀ ਤੇ ਲੰਮਾ ਸਮਾਂ ਉਹ ਡਿਪਟੀ ਕਮਿਸ਼ਨਰ ਰੂਪਨਗਰ ਨਾਲ ਵੀ ਤਾਇਨਾਤ ਰਿਹਾ। ਦਲਜੀਤ ਸਿੰਘ ਦੀਆਂ ਦੋ ਲੜਕੀਆਂ ਤੇ ਇੱਕ ਲੜਕਾ ਹੈ। ਉਸ ਦੀ ਇੱਕ ਲੜਕੀ ਦਾ ਅਗਲੇ ਮਹੀਨੇ ਵਿਆਹ ਰੱਖਿਆ ਹੋਇਆ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement