ਪੜਚੋਲ ਕਰੋ
(Source: ECI/ABP News)
ਧਰਮਕੋਟ ਦੇ ਵਿਧਾਇਕ 'ਤੇ ਹਮਲਾ, ਗੱਡੀ ਭੰਨ੍ਹੀ
ਮੋਗਾ ਦੇ ਸਿਵਲ ਹਸਪਤਾਲ ਵਿੱਚ ਅੱਜ ਧਰਮਕੋਟ ਦੇ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਗੱਡੀ 'ਤੇ ਹਮਲਾ ਹੋ ਗਿਆ। ਭੜਕੇ ਲੋਕਾਂ ਨੇ ਗੱਡੀ ਦੀ ਭੰਨ-ਤੋੜ ਕੀਤੀ। ਵਿਧਾਇਕ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ।

ਮੋਗਾ: ਮੋਗਾ ਦੇ ਸਿਵਲ ਹਸਪਤਾਲ ਵਿੱਚ ਅੱਜ ਧਰਮਕੋਟ ਦੇ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਗੱਡੀ 'ਤੇ ਹਮਲਾ ਹੋ ਗਿਆ। ਭੜਕੇ ਲੋਕਾਂ ਨੇ ਗੱਡੀ ਦੀ ਭੰਨ-ਤੋੜ ਕੀਤੀ। ਵਿਧਾਇਕ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਲੋਕਾਂ ਵਿੱਚ ਇੰਨਾ ਗੁੱਸਾ ਸੀ ਕਿ ਵਿਧਾਇਕ ਨੇ ਭੱਜ ਕੇ ਜਾਨ ਬਚਾਈ।
ਦਰਅਸਲ ਵਿਆਹ ਵਿੱਚ ਗੋਲੀ ਚੱਲਣ ਨਾਲ ਡੀਜੇ ਵਾਲੇ ਦੀ ਮੌਤ ਹੋ ਗਈ ਸੀ। ਪਰਿਵਾਰ ਵਾਲੇ ਇਨਸਾਫ ਲਈ ਧਰਨੇ 'ਤੇ ਬੈਠੇ ਹਨ। ਪਰਿਵਾਰ ਨੇ ਐਲਾਨ ਕੀਤਾ ਹੈ ਕਿ ਜਦ ਤੱਕ ਪੁਲਿਸ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕਰਦੀ, ਉਹ ਪੋਸਟ ਮਾਰਟਮ ਨਹੀਂ ਕਰਵਾਉਣਗੇ।
ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਅੱਜ ਹਸਪਤਾਲ ਪਹੁੰਚੇ। ਵਿਧਾਇਕ ਨੇ ਕਿਹਾ ਕਿ ਇਹੋ ਜਿਹੇ ਹਾਦਸੇ ਤਾਂ ਹੁੰਦੇ ਹੀ ਰਹਿੰਦੇ ਹਨ। ਇਸ ਗੱਲ ਤੋਂ ਪਰਿਵਾਰ ਵਾਲੇ ਭੜਕ ਗਏ। ਉਨ੍ਹਾਂ ਵਿਧਾਇਕ ਦੀ ਗੱਡੀ ਭੰਨ ਦਿੱਤੀ। ਵਿਧਾਇਕ 'ਤੇ ਵੀ ਹਮਲਾ ਕਰ ਦਿੱਤਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
