ਪੜਚੋਲ ਕਰੋ
ਬਲਾਤਕਾਰ ਦੇ ਮੁਲਜ਼ਮ ਸਿਪਾਹੀ ਦੀ ਗੁੰਡਾਗਰਦੀ, ਥਾਣੇਦਾਰ ਸਣੇ ਪੁਲਿਸ ਟੀਮ ਨੂੰ ਚਾੜ੍ਹਿਆ ਕੁਟਾਪਾ
ਇੱਥੇ ਪੁਲਿਸ ਵਾਲੇ ਦੀ ਗੁੰਡਾਗਰਦੀ ਦਾ ਸ਼ਿਕਾਰ ਪੁਲਿਸ ਹੀ ਹੋ ਗਈ। ਬਲਾਤਕਾਰ ਦੇ ਮੁਲਜ਼ਮ ਸਿਪਾਹੀ ਨੂੰ ਫੜਨ ਗਈ ਪੁਲਿਸ ਟੀਮ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਸਿਪਾਹੀ ਦੇ ਬੰਦਿਆਂ ਨੇ ਥਾਣੇਦਾਰ ਨੂੰ ਵੀ ਨਹੀਂ ਬਖਸ਼ਿਆ ਤੇ ਕੁੱਟ-ਕੁੱਟ ਲਹੁ-ਲੁਹਾਣ ਕਰ ਦਿੱਤਾ। ਉਨ੍ਹਾਂ ਨੇ ਸਰਕਾਰੀ ਗੱਡੀ ਭੰਨ ਦਿੱਤੀ ਤੇ ਮੁਲਜ਼ਮ ਨੂੰ ਵੀ ਛੁਡਵਾ ਲਿਆ।

ਮੋਗਾ: ਇੱਥੇ ਪੁਲਿਸ ਵਾਲੇ ਦੀ ਗੁੰਡਾਗਰਦੀ ਦਾ ਸ਼ਿਕਾਰ ਪੁਲਿਸ ਹੀ ਹੋ ਗਈ। ਬਲਾਤਕਾਰ ਦੇ ਮੁਲਜ਼ਮ ਸਿਪਾਹੀ ਨੂੰ ਫੜਨ ਗਈ ਪੁਲਿਸ ਟੀਮ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਸਿਪਾਹੀ ਦੇ ਬੰਦਿਆਂ ਨੇ ਥਾਣੇਦਾਰ ਨੂੰ ਵੀ ਨਹੀਂ ਬਖਸ਼ਿਆ ਤੇ ਕੁੱਟ-ਕੁੱਟ ਲਹੁ-ਲੁਹਾਣ ਕਰ ਦਿੱਤਾ। ਉਨ੍ਹਾਂ ਨੇ ਸਰਕਾਰੀ ਗੱਡੀ ਭੰਨ ਦਿੱਤੀ ਤੇ ਮੁਲਜ਼ਮ ਨੂੰ ਵੀ ਛੁਡਵਾ ਲਿਆ। ਦਰਅਸਲ ਥਾਣਾ ਅਜੀਤਵਾਲ ਅਧੀਨ ਪਿੰਡ ਝੰਡੇਆਣਾ ਸ਼ਰਕੀ ’ਚ ਪੁਲਿਸ ਟੀਮ ਬਲਾਤਕਾਰ ਦੇ ਮੁਲਜ਼ਮ ਸਿਪਾਹੀ ਨੂੰ ਫੜਨ ਗਈ ਸੀ। ਇੱਥੇ ਥਾਣੇਦਾਰ ਬਲਵਿੰਦਰ ਸਿੰਘ ਸਣੇ ਪੁਲਿਸ ਮੁਲਾਜ਼ਮਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਸ ਮਗਰੋਂ ਮੌਕੇ ’ਤੇ ਪਹੁੰਚੀ ਹੋਰ ਪੁਲਿਸ ਫੋਰਸ ਨੇ ਸਥਿਤੀ ਸੰਭਾਲੀ। ਦੱਸ ਦਈਏ ਕਿ ਅਜੀਤਵਾਲ ’ਚ ਇੱਕ ਔਰਤ ਦੀ ਸ਼ਿਕਾਇਤ ’ਤੇ ਗੁਰਦਾਸਪੁਰ ਵਿੱਚ ਆਈਆਰਬੀ ’ਚ ਤਾਇਨਾਤ ਸਿਪਾਹੀ ਸਰਬਜੀਤ ਸਿੰਘ ਖ਼ਿਲਾਫ਼ ਬਲਾਤਕਾਰ ਦਾ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮ ਸਿਪਾਹੀ ਖ਼ਿਲਾਫ਼ ਮੁੱਢਲੀ ਜਾਂਚ ਤੋਂ ਬਾਅਦ ਬਲਾਤਕਾਰ ਜੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮ ਸਰਬਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਉਸ ਦੇ ਘਰ ਛਾਪਾ ਮਾਰਿਆ ਤਾਂ ਲੋਕਾਂ ਦੇ ਹਜ਼ੂਮ ਨੇ ਪੁਲਿਸ ’ਤੇ ਹਮਲਾ ਕਰ ਦਿੱਤਾ ਤੇ ਮੁਲਜ਼ਮ ਨੂੰ ਛੁਡਵਾ ਲਿਆ।
Before You Go
Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
ਟ੍ਰੈਂਡਿੰਗ ਟੌਪਿਕ





















