ਪੜਚੋਲ ਕਰੋ

Baba Balak News : ਜਰਮਨੀ ਤੋਂ ਦੁਖਦਾਈ ਖ਼ਬਰ ! ਪਿਤਾ ਨੂੰ ਮਿਲਣ ਗਏ ਪੰਜਾਬੀ ਨੌਜਵਾਨ ਦੀ ਝੀਲ 'ਚ ਡੁੱਬਣ ਨਾਲ ਮੌਤ

Baba Balak News : ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਬਾਬਾ ਬਕਾਲਾ ਨੇੜਲੇ ਪਿੰਡ ਬੁੱਢਾ ਥੇਹ ਦੇ ਰਹਿਣ ਵਾਲੇ ਨੌਜਵਾਨ ਹਰਸ਼ਪ੍ਰੀਤ ਸਿੰਘ ਦੀ ਜਰਮਨੀ ਵਿੱਚ ਇੱਕ ਝੀਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਇਸ

Baba Balak News : ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਬਾਬਾ ਬਕਾਲਾ ਨੇੜਲੇ ਪਿੰਡ ਬੁੱਢਾ ਥੇਹ ਦੇ ਰਹਿਣ ਵਾਲੇ ਨੌਜਵਾਨ ਹਰਸ਼ਪ੍ਰੀਤ ਸਿੰਘ ਦੀ ਜਰਮਨੀ ਵਿੱਚ ਇੱਕ ਝੀਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਇਸ ਅਚਾਨਕ ਵਾਪਰੇ ਹਾਦਸੇ ਨੇ ਪਰਿਵਾਰ ਨੂੰ ਗਹਿਰੇ ਸਦਮੇ ਵਿੱਚ ਧੱਕ ਦਿੱਤਾ ਹੈ ਅਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

ਪਰਿਵਾਰਕ ਮੈਂਬਰਾਂ ਅਨੁਸਾਰ ਹਰਸ਼ਪ੍ਰੀਤ ਦੇ ਪਿਤਾ ਪਿਛਲੇ ਸੱਤ ਸਾਲਾਂ ਤੋਂ ਜਰਮਨੀ ਵਿੱਚ ਰਹਿ ਰਹੇ ਹਨ। ਆਪਣੇ ਪਿਤਾ ਨੂੰ ਮਿਲਣ ਅਤੇ ਕੁਝ ਸਮਾਂ ਉਨ੍ਹਾਂ ਨਾਲ ਬਿਤਾਉਣ ਲਈ ਹਰਸ਼ਪ੍ਰੀਤ ਕਰੀਬ ਇੱਕ ਸਾਲ ਪਹਿਲਾਂ ਜਰਮਨੀ ਗਿਆ ਸੀ। ਕਿਸੇ ਨੂੰ ਵੀ ਇਹ ਅੰਦਾਜ਼ਾ ਨਹੀਂ ਸੀ ਕਿ ਇਹ ਯਾਤਰਾ ਉਸਦੀ ਜ਼ਿੰਦਗੀ ਦੀ ਆਖ਼ਰੀ ਯਾਤਰਾ ਸਾਬਤ ਹੋਵੇਗੀ।

ਜਾਣਕਾਰੀ ਮੁਤਾਬਕ ਹਰਸ਼ਪ੍ਰੀਤ ਆਪਣੇ ਕੁਝ ਦੋਸਤਾਂ ਨਾਲ ਘੁੰਮਣ-ਫਿਰਣ ਲਈ ਇੱਕ ਝੀਲ 'ਤੇ ਗਿਆ ਸੀ। ਇਸ ਦੌਰਾਨ ਉਹ ਤੈਰਾਕੀ ਕਰਨ ਲਈ ਪਾਣੀ ਵਿੱਚ ਉਤਰਿਆ ਪਰ ਅਚਾਨਕ ਡੂੰਘੇ ਪਾਣੀ ਵਿੱਚ ਚਲਾ ਗਿਆ ਅਤੇ ਡੁੱਬ ਗਿਆ। ਮੌਕੇ 'ਤੇ ਮੌਜੂਦ ਲੋਕਾਂ ਅਤੇ ਰਾਹਤ ਟੀਮਾਂ ਵੱਲੋਂ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਉਸਦੀ ਜਾਨ ਨਹੀਂ ਬਚ ਸਕੀ। ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।

ਹਾਦਸੇ ਤੋਂ ਬਾਅਦ ਪਰਿਵਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕੀਤੀ ਹੈ ਕਿ ਹਰਸ਼ਪ੍ਰੀਤ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਉਣ ਲਈ ਲੋੜੀਂਦੀ ਸਰਕਾਰੀ ਕਾਰਵਾਈ ਵਿੱਚ ਸਹਿਯੋਗ ਦਿੱਤਾ ਜਾਵੇ।

ਹਰਸ਼ਪ੍ਰੀਤ ਦੀ ਮਾਤਾ ਨੇ ਭਾਵੁਕ ਹੋ ਕੇ ਕਿਹਾ ਕਿ ਪਰਿਵਾਰ ਆਪਣੇ ਪੁੱਤਰ ਦਾ ਅੰਤਿਮ ਸੰਸਕਾਰ ਉਸਦੇ ਜੱਦੀ ਪਿੰਡ ਵਿੱਚ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਕਰਨਾ ਚਾਹੁੰਦਾ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਔਖੀ ਘੜੀ ਵਿੱਚ ਪਰਿਵਾਰ ਦੀ ਮਦਦ ਕਰਦੇ ਹੋਏ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਲਈ ਜਲਦ ਤੋਂ ਜਲਦ ਲੋੜੀਂਦੇ ਕਦਮ ਚੁੱਕੇ ਜਾਣ। ਪਰਿਵਾਰ ਨੂੰ ਉਮੀਦ ਹੈ ਕਿ ਸਰਕਾਰ ਉਨ੍ਹਾਂ ਦੀ ਇਸ ਮੰਗ 'ਤੇ ਹਮਦਰਦੀ ਨਾਲ ਵਿਚਾਰ ਕਰੇਗੀ ਅਤੇ ਜਲਦੀ ਕਾਰਵਾਈ ਕਰੇਗੀ।

ਟਾਪ ਹੈਡਲਾਈਨ

UPI Payment : ਹੁਣ 500 ਰੁਪਏ ਤੱਕ ਦੇ UPI ਪੇਮੈਂਟ 'ਤੇ ਨਹੀਂ ਆਵੇਗਾ SMS! 1 ਜਨਵਰੀ ਤੋਂ ਬਦਲਣਗੇ ਬੈਂਕ ਦੇ ਨਿਯਮ
UPI Payment : ਹੁਣ 500 ਰੁਪਏ ਤੱਕ ਦੇ UPI ਪੇਮੈਂਟ 'ਤੇ ਨਹੀਂ ਆਵੇਗਾ SMS! 1 ਜਨਵਰੀ ਤੋਂ ਬਦਲਣਗੇ ਬੈਂਕ ਦੇ ਨਿਯਮ
 NHM ਮੁਲਾਜ਼ਮਾਂ ਦਾ ਸਰਕਾਰ ਨੂੰ ਅਲਟੀਮੇਟਮ, ਨੋਟੀਫਿਕੇਸ਼ਨ ਨਾ ਆਇਆ ਤਾਂ ਹੋਵੇਗਾ ਤਿੱਖਾ ਸੰਘਰਸ਼
 NHM ਮੁਲਾਜ਼ਮਾਂ ਦਾ ਸਰਕਾਰ ਨੂੰ ਅਲਟੀਮੇਟਮ, ਨੋਟੀਫਿਕੇਸ਼ਨ ਨਾ ਆਇਆ ਤਾਂ ਹੋਵੇਗਾ ਤਿੱਖਾ ਸੰਘਰਸ਼
Bathind 'ਚ ISI ਏਜੰਟ ਗ੍ਰਿਫ਼ਤਾਰ, ਪਾਕਿਸਤਾਨ ਭੇਜਦਾ ਸੀ ਫੌਜੀ ਟਿਕਾਣਿਆਂ ਦੀ ਲੋਕੇਸ਼ਨ
Bathind 'ਚ ISI ਏਜੰਟ ਗ੍ਰਿਫ਼ਤਾਰ, ਪਾਕਿਸਤਾਨ ਭੇਜਦਾ ਸੀ ਫੌਜੀ ਟਿਕਾਣਿਆਂ ਦੀ ਲੋਕੇਸ਼ਨ
Ludhiana News : ਖ਼ਾਲੀ ਪਲਾਟ 'ਚੋਂ ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ , JCB ਨਾਲ ਸਫਾਈ ਕਰਦੇ ਸਮੇਂ ਹੋਇਆ ਖੁਲਾਸਾ
Ludhiana News : ਖ਼ਾਲੀ ਪਲਾਟ 'ਚੋਂ ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ , JCB ਨਾਲ ਸਫਾਈ ਕਰਦੇ ਸਮੇਂ ਹੋਇਆ ਖੁਲਾਸਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ghaziabad News : 2 ਕਰੋੜ ਦੇ ਬੀਮੇ ਲਈ ਪਤੀ , ਬੇਟੇ ਅਤੇ ਭਾਣਜੇ ਨੂੰ ਦੇ ਰਹੀ ਸੀ ਮੱਠਾ ਜ਼ਹਿਰ, ਪਤਨੀ ਦੀ ਸਾਜ਼ਿਸ਼ ਦਾ ਹੋਇਆ ਖੁਲਾਸਾ!
Ghaziabad News : 2 ਕਰੋੜ ਦੇ ਬੀਮੇ ਲਈ ਪਤੀ , ਬੇਟੇ ਅਤੇ ਭਾਣਜੇ ਨੂੰ ਦੇ ਰਹੀ ਸੀ ਮੱਠਾ ਜ਼ਹਿਰ, ਪਤਨੀ ਦੀ ਸਾਜ਼ਿਸ਼ ਦਾ ਹੋਇਆ ਖੁਲਾਸਾ!
Gold Sold to Buy House : ਮਾਂ-ਬਾਪ ਦਾ ਸੋਨਾ ਵੇਚ ਕੇ ਪੁੱਤ ਨੇ ਖਰੀਦਿਆ ਘਰ, ਹੁਣ ਆ ਗਿਆ 60 ਲੱਖ ਰੁਪਏ ਟੈਕਸ ਦਾ ਨੋਟਿਸ
Gold Sold to Buy House : ਮਾਂ-ਬਾਪ ਦਾ ਸੋਨਾ ਵੇਚ ਕੇ ਪੁੱਤ ਨੇ ਖਰੀਦਿਆ ਘਰ, ਹੁਣ ਆ ਗਿਆ 60 ਲੱਖ ਰੁਪਏ ਟੈਕਸ ਦਾ ਨੋਟਿਸ
 8th Pay Commission : ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲ ਸਕਦਾ ਹੈ 3.40 ਲੱਖ ਰੁਪਏ ਦਾ ਏਰੀਅਰ, ਰਿਪੋਰਟ 'ਚ ਵੱਡਾ ਖੁਲਾਸਾ
 8th Pay Commission : ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲ ਸਕਦਾ ਹੈ 3.40 ਲੱਖ ਰੁਪਏ ਦਾ ਏਰੀਅਰ, ਰਿਪੋਰਟ 'ਚ ਵੱਡਾ ਖੁਲਾਸਾ
Gold and Silver Prices : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਸੋਨਾ 72 ਹਜ਼ਾਰ ਤੇ ਚਾਂਦੀ 2.75 ਲੱਖ ਰੁਪਏ ਤੱਕ ਸਸਤੀ
Gold and Silver Prices : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਸੋਨਾ 72 ਹਜ਼ਾਰ ਤੇ ਚਾਂਦੀ 2.75 ਲੱਖ ਰੁਪਏ ਤੱਕ ਸਸਤੀ
Abohar Bus Accident : ਚਾਰ ਧੀਆਂ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ, ਤੇਜ਼ ਰਫ਼ਤਾਰ ਬੱਸ ਨੇ ਲਈ ਮਜ਼ਦੂਰ ਦੀ ਜਾਨ
Abohar Bus Accident : ਚਾਰ ਧੀਆਂ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ, ਤੇਜ਼ ਰਫ਼ਤਾਰ ਬੱਸ ਨੇ ਲਈ ਮਜ਼ਦੂਰ ਦੀ ਜਾਨ
Amritsar News :  OCM ਮਿੱਲ ਦੇ ਬਾਹਰ ਧਰਨੇ ਦੌਰਾਨ ਹੰਗਾਮਾ, ਮੁਲਾਜ਼ਮਾਂ ਸਾਹਮਣੇ ਸ੍ਰੀ ਸਾਹਿਬ ਲੈ ਕੇ ਪਹੁੰਚੀ ਔਰਤ
Amritsar News :  OCM ਮਿੱਲ ਦੇ ਬਾਹਰ ਧਰਨੇ ਦੌਰਾਨ ਹੰਗਾਮਾ, ਮੁਲਾਜ਼ਮਾਂ ਸਾਹਮਣੇ ਸ੍ਰੀ ਸਾਹਿਬ ਲੈ ਕੇ ਪਹੁੰਚੀ ਔਰਤ
Dasuya Police Encounter : ਫਿਲਮੀ ਸਟਾਈਲ ਮੁਕਾਬਲਾ, ਸੜਕ 'ਤੇ ਚੱਲੀਆਂ ਗੋਲੀਆਂ, ਇੱਕ ਆਮ ਨਾਗਰਿਕ ਜ਼ਖ਼ਮੀ
Dasuya Police Encounter : ਫਿਲਮੀ ਸਟਾਈਲ ਮੁਕਾਬਲਾ, ਸੜਕ 'ਤੇ ਚੱਲੀਆਂ ਗੋਲੀਆਂ, ਇੱਕ ਆਮ ਨਾਗਰਿਕ ਜ਼ਖ਼ਮੀ
Delivery Boy Pension Scheme : 15 ਲੱਖ ਡਿਲੀਵਰੀ ਬੁਆਏ ਤੇ ਡਰਾਈਵਰਾਂ ਨੂੰ ਮਿਲੇਗੀ ਪੈਨਸ਼ਨ ਤੇ ਬੀਮਾ, ਦਸੰਬਰ 'ਚ ਹੋ ਸਕਦਾ ਹੈ ਐਲਾਨ
Delivery Boy Pension Scheme : 15 ਲੱਖ ਡਿਲੀਵਰੀ ਬੁਆਏ ਤੇ ਡਰਾਈਵਰਾਂ ਨੂੰ ਮਿਲੇਗੀ ਪੈਨਸ਼ਨ ਤੇ ਬੀਮਾ, ਦਸੰਬਰ 'ਚ ਹੋ ਸਕਦਾ ਹੈ ਐਲਾਨ
Embed widget