ਪੜਚੋਲ ਕਰੋ
Advertisement
‘ਬਾਬਾ ਫਰੀਦ’ ਤੇ ‘ਭਗਤ ਪੂਰਨ ਸਿੰਘ ਐਵਾਰਡ’ ਐਲਾਨੇ
ਚੰਡੀਗੜ੍ਹ: ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮੌਕੇ 23 ਸਤੰਬਰ ਨੂੰ ਬਾਬਾ ਫਰੀਦ ਸੁਸਾਇਟੀ ਵੱਲੋਂ ਪੰਜਾਬ ਦੇ ਚਾਰ ਇਮਨਾਦਾਰ ਵਿਅਕਤੀਆਂ ਨੂੰ ‘ਬਾਬਾ ਫਰੀਦ ਐਵਾਰਡ’ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਪਰ ਇਸ ਵਾਰ ਚਾਰ ਵਿਅਕਤੀਆਂ ਨੂੰ ਵੱਖ-ਵੱਖ ਐਵਾਰਡ ਦਿੱਤੇ ਜਾਣਗੇ। ਇਸ ਵਾਰ ਬਾਬਾ ਫਰੀਦ ਐਵਾਰਡ ਫਾਰ ਔਨੈਸਟੀ ਲਈ ਜਸਬੀਰ ਸਿੰਘ ਭੁੱਲਰ (SE ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਫਰੀਦਕੋਟ) ਤੇ ਮੁਹੰਮਦ ਤਾਇਆਬ (IAS ਡੀਸੀ ਕਪੂਰਥਲਾ) ਚੁਣੇ ਗਏ ਹਨ।
ਇਸ ਦੇ ਨਾਲ ਹੀ ਭਗਤ ਪੂਰਨ ਸਿੰਘ ਐਵਾਰਡ ਫਾਰ ਔਨੈਸਟੀ ਲਈ ਗੁਰਪ੍ਰੀਤ ਸਿੰਘ (ਚੇਅਰਮੈਨ ਮਨੁੱਖਤਾ ਦੀ ਸੇਵਾ, ਸੇਵਾ ਸੁਸਾਇਟੀ, ਲੁਧਿਆਣਾ) ਤੇ ਹਰਜੀਤ ਸਿੰਘ ਸਭਰਵਾਲ (ਆਨਰੇਰੀ ਸੈਕਟਰੀ, ਆਈ ਹਸਪਤਾਲ, ਚੰਡੀਗੜ੍ਹ) ਨੂੰ ਚੁਣਿਆ ਗਿਆ ਹੈ। 23 ਸਤੰਬਰ ਵਾਲੇ ਦਿਨ ਇਨ੍ਹਾਂ ਚਾਰਾਂ ਨੂੰ ਫਰੀਦਕੋਟ ਦੇ ਗੁਰਦੁਆਰਾ ਗੋਦੜੀ ਸਾਹਿਬ ਵਿੱਚ ਇੱਕ-ਇੱਕ ਲੱਖ ਰੁਪਏ ਤੇ ਸਨਮਾਨ ਚਿਨ੍ਹ ਨਾਲ ਸਨਮਾਨਤ ਕੀਤਾ ਜਾਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਸਿਹਤ
ਕਾਰੋਬਾਰ
Advertisement