Talwandi Sabo News :ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਚੱਠੇਵਾਲਾ ਵਿਖੇ ਕਰਜ਼ੇ ਦਾ ਬੋਝ ਨਾ ਸਹਾਰਦੇ ਹੋਏ ਇੱਕ ਨੌਜਵਾਨ ਕਿਸਾਨ ਨੇ ਖੁਦਕੁਸ਼ੀ ਕਰ ਲਈ ਹੈ। ਜਿਸ ਤੋਂ ਬਾਅਦ ਪਿੰਡ ਦੇ ਵਿੱਚ ਸੋਗ ਦੀ ਲਹਿਰ ਛਾਈ ਪਈ ਹੈ। ਕਿਸਾਨ ਨੌਜਵਾਨ ਦੇ ਪਰਿਵਾਰ ਸਿਰਫ ਕਰੀਬ 10 ਲੱਖ ਰੁਪਏ ਦਾ ਕਰਜ਼ਾ ਹੈ। ਦੱਸਿਆ ਜਾ ਰਿਹਾ ਹੈ ਇਸ ਨੌਜਵਾਨ ਦੀ ਮਾਤਾ ਦੀ ਕੁੱਝ ਸਮਾਂ ਪਹਿਲਾਂ ਹੀ ਕੈਂਸਰ ਕਾਰਨ ਮੌਤ ਹੋਈ ਹੈ, ਜਦੋਂ ਕਿ ਮ੍ਰਿਤਕ ਦਾ ਭਰਾ ਦਿਮਾਗੀ ਤੌਰ ਤੇ ਸਹੀ ਨਹੀਂ ਹੈ, ਕਿਸਾਨ ਆਗੂਆਂ ਨੇ ਹੁਣ ਮ੍ਰਿਤਕ ਦੇ ਪਰਿਵਾਰ ਦਾ ਕਰਜ਼ਾ ਮੁਆਫ ਕਰਕੇ ਉਹਨਾਂ ਦੀ 5 ਲੱਖ ਰੁਪਏ ਦੀ ਆਰਥਿਕ ਮਦਦ ਕਰਨ ਦੀ ਮੰਗ ਕੀਤੀ ਹੈ।


ਹੋਰ ਪੜ੍ਹੋ : ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਚੋਣ ਪਟੀਸ਼ਨ 'ਤੇ ਅੱਜ ਹੋਈ ਸੁਣਵਾਈ, ਜਾਣੋ ਪੰਜਾਬ ਹਰਿਆਣਾ ਹਾਈਕੋਰਟ ਨੇ ਕੀ ਦਿੱਤਾ ਫੈਸਲਾ?


 



ਮਾਂ ਦੀ ਬਿਮਾਰੀ ਦੇ ਚੱਲਦੇ ਸਿਰ ਉੱਤੇ ਚੜ੍ਹ ਗਿਆ ਸੀ ਲੱਖਾਂ ਦਾ ਕਰਜ਼ਾ



ਪਿੰਡ ਚੱਠੇਵਾਲਾ ਦੇ ਨੌਜਵਾਨ ਕਿਸਾਨ ਗੁਰਲਾਲ ਸਿੰਘ (28) ਦੀ ਹੈ ਜਿਸ ਦਾ ਨਾਮ ਹੁਣ ਉਨਾ ਕਿਸਾਨਾਂ ਦੀ ਲਿਸਟ ਵਿੱਚ ਸ਼ਾਮਿਲ ਹੋ ਗਿਆ ਹੈ ਜਿਨ੍ਹਾਂ ਨੇ ਕਰਜ਼ੇ ਦੀ ਪੰਡ ਦਾ ਬੋਝ ਨਾ ਸਹਾਰਦੇ ਹੋਏ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ, ਜਾਣਕਾਰੀ ਅਨੁਸਾਰ ਮ੍ਰਿਤਕ ਗੁਰਲਾਲ ਸਿੰਘ ਦੀ ਮਾਤਾ ਕੈਂਸਰ ਦੀ ਪੀੜਿਤ ਸੀ। ਜਿਸ ਦੇ ਇਲਾਜ ਲਈ ਪਰਿਵਾਰ ਨੇ ਕਾਫੀ ਖਰਚ ਕੀਤਾ ਅਤੇ ਖਰਚੇ ਦੌਰਾਨ ਉਹਨਾਂ ਦੇ ਸਿਰ ਉੱਤੇ ਕਰੀਬ 10 ਲੱਖ ਰੁਪਏ ਦਾ ਕਰਜ਼ਾ ਚੜ ਗਿਆ । ਜਿਸ ਤੋਂ ਬਾਅਦ ਵੀ ਮਾਤਾ ਕੈਂਸਲ ਦੇ ਨਾਲ ਜ਼ਿੰਦਗੀ ਜੰਗ ਨੂੰ ਹਾਰ ਗਈ। ਕੁੱਝ ਸਮੇਂ ਪਹਿਲਾਂ ਹੀ ਮਾਤਾ ਦਾ ਦਿਹਾਂਤ ਹੋਇਆ ਸੀ।



ਨੌਜਵਾਨ ਆਪਣੇ ਸਿਰ ਉੱਤੇ ਚੜ੍ਹੇ ਕਰਜ਼ੇ ਕਰਕੇ ਪ੍ਰੇਸ਼ਾਨ ਰਹਿੰਦਾ ਸੀ


ਸਿਰ ਉੱਤੇ ਚੜ੍ਹੇ ਕਰਜ਼ੇ ਦਾ ਬੋਝ ਅਕਸਰ ਗੁਰਲਾਲ ਸਿੰਘ ਰੱਖਦਾ ਸੀ ਕਿਉਂਕਿ ਗੁਰਲਾਲ ਸਿੰਘ ਦਾ ਇੱਕ ਭਰਾ ਦਿਮਾਗੀ ਤੌਰ ਤੇ ਸਹੀ ਨਹੀਂ ਹੈ ਅਤੇ ਉਸਦਾ ਪਿਤਾ ਬੁਢਾਪੇ ਕਾਰਨ ਕੰਮ ਕਾਜ ਨਹੀਂ ਕਰ ਸਕਦਾ, ਗੁਰਲਾਲ ਸਿੰਘ ਦੇ ਪਰਿਵਾਰ ਕੋਲ ਮਹਿਜ ਤਿੰਨ ਏਕੜ ਜਮੀਨ ਹੈ, ਜਿਸ ਤੇ ਖੇਤੀਬਾੜੀ ਕਰਕੇ ਉਹ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਹਨ, ਅੱਜ ਸਵੇਰੇ ਗੁਰਲਾਲ ਸਿੰਘ ਨੇ ਆਪਣੇ ਪਿੰਡ ਵਿੱਚ ਦਰਖਤ 'ਤੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ,ਪਿੰਡ ਵਾਸੀ ਅਤੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਰਜ਼ੇ ਕਾਰਨ ਜਿੱਥੇ ਉਸ ਨੂੰ ਬੈਂਕ ਅਤੇ ਆੜਤੀਆਂ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਸੀ । ਉਥੇ ਹੀ ਇੱਕ ਆੜਤੀਏ ਵੱਲੋਂ ਉਸਦੀ ਜ਼ਮੀਨ ਦੀ ਕੁਰਕੀ ਵੀ ਲਿਆਂਦੀ ਗਈ ਹੈ ਜਿਸ ਦੀ ਪਰੇਸ਼ਾਨੀ ਕਾਰਨ ਉਸਨੇ ਇਹ ਕਦਮ ਚੁੱਕਿਆ ਹੈ ਉਹਨਾਂ ਮੰਗ ਕੀਤੀ ਕਿ ਉਕਤ ਪਰਿਵਾਰ ਦਾ ਸਾਰਾ ਕਰਜ਼ਾ ਮਾਫ ਕਰਕੇ ਕਿਸਾਨ ਪਰਿਵਾਰ 5 ਲੱਖ ਰੁਪਏ ਦੀ ਮਦਦ ਕੀਤੀ ਜਾਵੇ।


ਨੌਜਵਾਨ ਕਿਸਾਨ ਦੀ ਮ੍ਰਿਤਕ ਦੇਹ ਨੂੰ ਪੋਸਟਮਾਟਮ ਲਈ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਿਲ ਹਸਪਤਾਲ ਵਿੱਚ ਲਿਆਂਦਾ ਗਿਆ ਹੈ। ਉਧਰੋਂ ਤਲਵੰਡੀ ਸਾਬੋ ਪੁਲਿਸ ਨੇ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।


ਹੋਰ ਪੜ੍ਹੋ: ਭਾਰਤ-ਚੀਨ ਦਾ ਸਰਹੱਦੀ ਵਿਵਾਦ ਹੋਏਗਾ ਖਤਮ! ਦੋਵਾਂ ਦੇਸ਼ਾਂ ਵਿਚਾਲੇ ਗਸ਼ਤ ਨੂੰ ਲੈ ਕੇ ਹੋਇਆ ਅਹਿਮ ਸਮਝੌਤਾ