ਪੜਚੋਲ ਕਰੋ
ਸਭ ਤੋਂ ਅਮੀਰ ਬਾਦਲ ਪਰਿਵਾਰ ਵੀ ਲੈ ਰਿਹਾ ਧੜੱਲੇ ਨਾਲ ਸਬਸਿਡੀ, RTI 'ਚ ਖ਼ੁਲਾਸਾ
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਮੰਡਲ ਬਾਦਲ ਵੱਲੋਂ ਜਾਰੀ ਆਰਟੀਆਈ ਤਹਿਤ ਪਤਾ ਲੱਗਾ ਹੈ ਕਿ ਸੂਬੇ ਦਾ ਸਭ ਤੋਂ ਅਮੀਰ ਬਾਦਲ ਪਰਿਵਾਰ ਵੀ ਟਿਊਬਵੈੱਲ ਮੋਟਰਾਂ ’ਤੇ ਪੰਜਾਬ ਸਰਕਾਰ ਤੋਂ ਸਬਸਿਡੀ ਲੈ ਰਿਹਾ ਹੈ। ਸਰਕਾਰ ਵੱਲੋਂ ਬਾਦਲ ਪਰਿਵਾਰ ਨੂੰ 1,11,276 ਰੁਪਏ ਦੀ ਸਬਸਿਡੀ ਜਾਰੀ ਕੀਤੀ ਗਈ ਹੈ।

ਫਰੀਦਕੋਟ: ਸੂਬੇ ਦਾ ਸਭ ਤੋਂ ਅਮੀਰ ਬਾਦਲ ਪਰਿਵਾਰ ਵੀ ਧੜੱਲੇ ਨਾਲ ਬਿਜਲੀ ਸਬਸਿਡੀ ਲੈ ਰਿਹਾ ਹੈ। ਇਹ ਖੁਲਾਸਾ ਸੂਚਨਾ ਅਧਿਕਾਰ ਕਾਨੂੰਨ ਤਹਿਤ ਹਾਸਲ ਜਾਣਕਾਰੀ ਵਿੱਚ ਹੋਇਆ ਹੈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਮੰਡਲ ਬਾਦਲ ਵੱਲੋਂ ਜਾਰੀ ਆਰਟੀਆਈ ਤਹਿਤ ਪਤਾ ਲੱਗਾ ਹੈ ਕਿ ਸੂਬੇ ਦਾ ਸਭ ਤੋਂ ਅਮੀਰ ਬਾਦਲ ਪਰਿਵਾਰ ਵੀ ਟਿਊਬਵੈੱਲ ਮੋਟਰਾਂ ’ਤੇ ਪੰਜਾਬ ਸਰਕਾਰ ਤੋਂ ਸਬਸਿਡੀ ਲੈ ਰਿਹਾ ਹੈ। ਸਰਕਾਰ ਵੱਲੋਂ ਬਾਦਲ ਪਰਿਵਾਰ ਨੂੰ 1,11,276 ਰੁਪਏ ਦੀ ਸਬਸਿਡੀ ਜਾਰੀ ਕੀਤੀ ਗਈ ਹੈ। ਸੂਚਨਾ ਮੁਤਾਬਕ ਬਾਦਲ ਪਰਿਵਾਰ ਕੋਲ ਤਿੰਨ ਟਿਊਬਵੈੱਲ ਕੁਨੈਕਸ਼ਨ ਹਨ। ਇਹ ਸੁਖਬੀਰ ਸਿੰਘ ਬਾਦਲ, ਸੁਰਿੰਦਰ ਕੌਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ’ਤੇ ਚੱਲ ਰਹੇ ਹਨ। ਇਨ੍ਹਾਂ ਕੁਨੈਕਸ਼ਨਾਂ ’ਤੇ ਕਾਰਪੋਰੇਸ਼ਨ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ। ਸੂਚਨਾ ਮੰਗਣ ਵਾਲੇ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਟਸੁਖੀਆ ਦੇ ਵਸਨੀਕ ਗੁਰਤੇਜ ਸਿੰਘ ਫੌਜੀ ਨੇ ਮਾਰਚ ਮਹੀਨੇ ਕਾਰਪੋਰੇਸ਼ਨ ਤੋਂ ਇਸ ਬਾਰੇ ਵੇਰਵਾ ਮੰਗਿਆ ਸੀ। ਇਸ ਮਾਮਲੇ ਸਬੰਧੀ ਗੁਰਤੇਜ ਸਿੰਘ ਫੌਜੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਬਾਦਲ ਪਰਿਵਾਰ ਦੀ ਟਿਊਬਵੈੱਲ ਕੁਨੈਕਸ਼ਨ ਦੀ ਜਾਣਕਾਰੀ ਲਈ ਆਰਟੀਆਈ ਪਾਈ ਗਈ ਸੀ। ਉਸ ਵਿੱਚ ਜਵਾਬ ਆਇਆ ਹੈ ਕਿ ਬਾਦਲ ਪਰਿਵਾਰ ਦੇ ਤਿੰਨ ਟਿਊਬਵੈੱਲ ਕੁਨੈਕਸ਼ਨ ਹਨ। ਇਨ੍ਹਾਂ 'ਤੇ ਕਰੀਬ 1,11,276 ਰੁਪਏ ਦੀ ਸਬਸਿਡੀ ਦਿੱਤੀ ਗਈ ਹੈ ਜੋ ਹੈਰਾਨ ਕਰਨ ਵਾਲੀ ਗੱਲ ਹੈ।
Before You Go
Punjab Weather News: ਪੰਜਾਬ 'ਚ ਮੀਂਹ ਨੂੰ ਲੈ ਕੇ ਅਲਰਟ; ਜਾਣੋ ਕਿਹੜੇ ਜ਼ਿਲ੍ਹਿਆਂ 'ਚ ਪਵੇਗਾ ਮੀਂਹ | Abp Sanjha
ਟ੍ਰੈਂਡਿੰਗ ਟੌਪਿਕ





















