ਪੜਚੋਲ ਕਰੋ
ਬਾਦਲ ਨੇ ਮਨਾਇਆ 94ਵਾਂ ਜਨਮ ਦਿਨ, ਇਸ ਵਾਰ ਨਹੀਂ ਕੀਤਾ ਕੋਈ ਵੱਡਾ ਸਮਾਗਮ
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ 94ਵਾਂ ਜਨਮ ਦਿਨ ਮਨਾਇਆ। ਸੱਤਾ ਵਿੱਚੋਂ ਬਾਹਰ ਹੋਣ ਕਰਕੇ ਉਨ੍ਹਾਂ ਕੋਈ ਵੱਡਾ ਪ੍ਰੋਗਰਾਮ ਤਾਂ ਨਹੀਂ ਕੀਤਾ ਪਰ ਪਿੰਡ ਬਾਦਲ ਵਿੱਚ ਸਕੂਲ ਦੇ ਬੱਚਿਆਂ ਨਾਲ ਕੇਕ ਕੱਟ ਕੇ ਜਨਮ ਦਿਨ ਮਨਾਇਆ। ਇਸ ਮੌਕੇ ਪੰਜਾਬ ਭਰ ਤੋਂ ਸੀਨੀਅਰ ਅਕਾਲੀ ਲੀਡਰ ਜਨਮ ਦਿਨ ਦੀਆਂ ਵਧਾਈਆਂ ਦੇਣ ਪਹੁੰਚੇ ਹੋਏ ਸੀ।

ਚੰਡੀਗੜ੍ਹ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ 94ਵਾਂ ਜਨਮ ਦਿਨ ਮਨਾਇਆ। ਸੱਤਾ ਵਿੱਚੋਂ ਬਾਹਰ ਹੋਣ ਕਰਕੇ ਉਨ੍ਹਾਂ ਕੋਈ ਵੱਡਾ ਪ੍ਰੋਗਰਾਮ ਤਾਂ ਨਹੀਂ ਕੀਤਾ ਪਰ ਪਿੰਡ ਬਾਦਲ ਵਿੱਚ ਸਕੂਲ ਦੇ ਬੱਚਿਆਂ ਨਾਲ ਕੇਕ ਕੱਟ ਕੇ ਜਨਮ ਦਿਨ ਮਨਾਇਆ। ਇਸ ਮੌਕੇ ਪੰਜਾਬ ਭਰ ਤੋਂ ਸੀਨੀਅਰ ਅਕਾਲੀ ਲੀਡਰ ਜਨਮ ਦਿਨ ਦੀਆਂ ਵਧਾਈਆਂ ਦੇਣ ਪਹੁੰਚੇ ਹੋਏ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਬਾਦਲ ਨੂੰ ਵਧਾਈ ਦਿੱਤੀ।
ਦਿਲਚਸਪ ਹੈ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਸੱਤਾ ਵਿੱਚ ਹੁੰਦਾ ਸੀ, ਉਦੋਂ 8 ਦਸੰਬਰ ਨੂੰ ਸਰਕਾਰੀ ਖ਼ਰਚੇ ’ਤੇ ਵੱਡੇ-ਵੱਡੇ ਪ੍ਰੋਗਰਾਮ ਰੱਖੇ ਜਾਂਦੇ ਸੀ। ਸੱਤਾ ਵਿੱਚੋਂ ਬਾਹਰ ਹੋਣ ਕਰਕੇ ਬਾਦਲ ਨੇ ਬੜੇ ਸਾਦੇ ਢੰਗ ਨਾਲ ਜਨਮ ਦਿਨ ਮਨਾਇਆ। ਯਾਦ ਰਹੇ ਪ੍ਰਕਾਸ਼ ਸਿੰਘ ਬਾਦਲ 1970 ਵਿੱਚ ਸਭ ਤੋਂ ਛੋਟੀ ਉਮਰ (43) ਦੇ ਮੁੱਖ ਮੰਤਰੀ ਬਣੇ ਸਨ। ਸਾਲ 2017 ਤੱਕ ਸਭ ਤੋਂ ਵੱਡੀ ਉਮਰ (91) ਦੇ ਮੁੱਖ ਮੰਤਰੀ ਬਣਨ ਦਾ ਮਾਣ ਵੀ ਉਨ੍ਹਾਂ ਦੇ ਹਿੱਸੇ ਹੀ ਆਇਆ ਹੈ।Birthday greetings to one of India’s most respected statesmen, Shri Parkash Singh Badal Sahab. He has devoted his entire life towards the welfare of people. He has made a mark as an exceptional administrator. May Badal Sahab lead a long and healthy life. pic.twitter.com/CU6vkRWOzY
— Narendra Modi (@narendramodi) 8 December 2019
ਚਾਹੇ ਬਾਦਲ ਨੇ ਸਾਦੇ ਢੰਗ ਨਾਲ ਜਨਮ ਦਿਨ ਮਨਾਇਆ ਤੇ ਉਹ ਵਧਾਈਆਂ ਦੇਣ ਆਏ ਲੋਕਾਂ ਨੂੰ ਵੀ ਮਿਲੇ ਪਰ ਮੀਡੀਆ ਨੂੰ ਮਿਲਣ ਤੋਂ ਗੁਰੇਜ਼ ਹੀ ਕੀਤਾ। ਦਰਅਸਲ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਵੱਡੇ ਸਿਆਸੀ ਸੰਕਟ ਵਿੱਚ ਘਿਰਿਆ ਹੋਇਆ ਹੈ। ਇਸ ਗੱਲ ਤੋਂ ਬਾਦਲ ਕਾਫੀ ਦੁਖੀ ਹਨ।Wishing a very happy birthday to Shri Parkash Singh Badal ji, the patron of @Akali_Dal_ and one of the most senior & respected leader in our country. Badal Sahab’s struggle and devotion towards the welfare of people is an inspiration for all. I pray for his long and healthy life.
— Amit Shah (@AmitShah) 8 December 2019
ਟ੍ਰੈਂਡਿੰਗ ਟੌਪਿਕ


















