ਪੜਚੋਲ ਕਰੋ

ਬਾਦਲਾਂ ਨੇ ਕੀਤੀ 'ਖਿਮਾ ਜਾਚਨਾ' ਕਿ ਭੁਗਤੀ ਧਾਰਮਿਕ ਸਜ਼ਾ..?

ਚੰਡੀਗੜ੍ਹ: ਬੀਤੇ ਕੱਲ੍ਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਲਾਣੇ ਸਮੇਤ ਆਪਣੇ ਸ਼ਾਸਨ ਕਾਲ ਦੌਰਾਨ ਹੋਈਆਂ ਗ਼ਲਤੀਆਂ ਦੀ ਖਿਮਾ ਜਾਚਨਾ ਲਈ ਦਰਬਾਰ ਸਾਹਿਬ ਗਏ ਸਨ ਅਤੇ ਇਹ ਕਾਰਜ ਅਗਲੇ ਤਿੰਨ ਦਿਨ ਜਾਰੀ ਰੱਖਣਗੇ। ਪਰ ਪਹਿਲੇ ਹੀ ਦਿਨ ਬਾਦਲ ਪਰਿਵਾਰ ਦੀ ਸੇਵਾ ਭਾਵਨਾ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਗਿਆ। ‘ਫੇਸਬੁੱਕ ਵ੍ਹੱਟਸਐਪ’ ’ਤੇ ਸਭ ਤੋਂ ਵੱਡਾ ਸਵਾਲ ਇਹੋ ਉੱਭਰ ਕੇ ਸਾਹਮਣੇ ਆਇਆ ਕਿ ਬਾਦਲ ਪਰਿਵਾਰ ਤੇ ਅਕਾਲੀ ਦਲ ਦੀ ਸਾਰੀ ਵੱਡੀ ਲੀਡਰਸ਼ਿਪ ਨੇ ‘ਮੁਆਫ਼ੀ’ ਮੰਗੀ ਕਿਹੜੀ-ਕਿਹੜੀ ਗੱਲ ਦੀ ਹੈ ਜਾਂ ਬਾਦਲ ਪਰਿਵਾਰ ਖ਼ੁਦ ਹੀ ਧਾਰਮਿਕ ਸਜ਼ਾ ਭੁਗਤ ਗਿਆ ਹੈ। ਸੋਸ਼ਲ ਮੀਡੀਆ ਉੱਪਰ ਲੋਕਾਂ ਨੇ ਬਾਦਲਾਂ ਖ਼ਿਲਾਫ਼ ਸਖ਼ਤ ਤੇ ਕਈ ਮਜ਼ਾਕੀਆ ਟਿੱਪਣੀਆਂ ਵੀ ਕੀਤੀਆਂ ਗਈਆਂ ਅਤੇ ਇਹ ਵੀ ਕਿਹਾ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਵਲੋਂ 10 ਸਾਲਾਂ ਦੇ ਸ਼ਾਸਨ ਨੂੰ ‘ਰਾਜ ਨਹੀਂ ਸੇਵਾ’ ਦਾ ਨਾਂਅ ਦਿੱਤਾ ਗਿਆ ਸੀ ਪਰ ਫਿਰ ਸੇਵਾ ਕਰਦਿਆਂ ਕਿਹੜੀਆਂ ਗ਼ਲਤੀਆਂ ਹੋ ਗਈਆਂ, ਇਹ ਵੀ ਸਪੱਸ਼ਟ ਕੀਤਾ ਜਾਵੇ। ਸੋਸ਼ਲ ਮੀਡੀਆ ’ਤੇ ਬਾਦਲ ਪਰਿਵਾਰ ਦੀ ਮਾਲਕੀ ਵਾਲੇ ਨਿਊਜ਼ ਚੈਨਲ ਸਬੰਧੀ ਵੀ ਟਿੱਪਣੀਆਂ ਦੇਖਣ ਨੂੰ ਮਿਲੀਆਂ। ਫੇਸਬੁੱਕ ’ਤੇ ਸਰਗਰਮ ਰਹਿਣ ਵਾਲੇ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਨਾਲ ਸਬੰਧਤ ਪੱਤਰਕਾਰਾਂ ਨੇ ਵੀ ਆਲੋਚਨਾਤਮਕ ਟਿੱਪਣੀਆਂ ਕੀਤੀਆਂ। ਅਖੰਡ ਪਾਠ ਸ਼ੁਰੂ ਕਰਵਾਉਣ ਉਪਰੰਤ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਹੋਰ ਅਕਾਲੀ ਆਗੂਆਂ ਦੀਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਣੀਆਂ ਸ਼ੁਰੂ ਹੋ ਗਈਆਂ ਸਨ। ਫੇਸਬੁੱਕ ’ਤੇ ਇਹ ਟਿੱਪਣੀ ਵੀ ਕੀਤੀ ਗਈ,‘ਇਹ ਕਿਹੋ ਜਿਹੀ ਭੁੱਲ ਹੋਈ ਕਿ ਖ਼ੁਦ ਹੀ ਗ਼ਲਤੀਆਂ ਮੰਨ ਲਈਆਂ, ਜੱਜ ਵੀ ਆਪ ਹੀ ਬਣ ਗਏ ਤੇ ਸਜ਼ਾ ਵੀ ਖੁਦ ਹੀ ਸੁਣਾ ਲਈ ਗਈ।’ ਚਰਚਿਤ ਪੰਜਾਬੀ ਕਵੀ ਸੁਰਜੀਤ ਗੱਗ ਨੇ ਲਿਖਿਆ ‘ਧਰਮ ਦੀ ਸੁਚੱਜੀ ਵਰਤੋਂ।’ ਸੋਸ਼ਲ ਮੀਡੀਆ ’ਤੇ ਇਹ ਗੱਲ ਵੀ ਭਾਰੂ ਰਹੀ ਕਿ ਬਾਦਲ ਪਰਿਵਾਰ ਤੇ ਅਕਾਲੀ ਦਲ ਦੇ ਆਗੂ ਹੁਣ ਤੱਕ ਬੇਅਦਬੀ ਅਤੇ ਹੋਰ ਮੁੱਦਿਆਂ ’ਤੇ ਆਪਣੀ ਗਲਤੀ ਮੰਨਣ ਲਈ ਤਿਆਰ ਨਹੀਂ ਸਨ ਪਰ ਹੁਣ ਯਕਦਮ ਗ਼ਲਤੀ ਵੀ ਮੰਨ ਲਈ ਤੇ ਖ਼ੁਦ ਹੀ ਧਾਰਮਿਕ ਸਜ਼ਾ ਵੀ ਪੂਰੀ ਕਰਨ ਲੱਗ ਗਏ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਵਿੱਚ ਸਪੋਰਟਸ ਸ਼ੂਜ਼ ਦੀ ਫ਼ੋਟੋ ਹੋਣ ’ਤੇ ਇਹ ਟਿੱਪਣੀਆਂ ਲਿਖੀਆਂ ਗਈਆਂ ਕਿ ਬਾਦਲ ਸਪੋਰਟਸ ਸ਼ੂਜ਼ ਪਾਲਿਸ਼ ਕਰਦੇ ਹੋਏ। ਇਹ ਫੋਟੋ ਸਭ ਤੋਂ ਜ਼ਿਆਦਾ ਵਾਇਰਲ ਹੋਈ।

ਟਾਪ ਹੈਡਲਾਈਨ

Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਕਾਂਗਰਸ ਪਾਰਟੀ ਵੱਲੋਂ ਸੀਨੀਅਰ ਆਗੂ ਨੂੰ ਮੁਅੱਤਲ ਕੀਤਾ ਗਿਆ, ਹੁਕਮ ਜਾਰੀ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਕਾਂਗਰਸ ਪਾਰਟੀ ਵੱਲੋਂ ਸੀਨੀਅਰ ਆਗੂ ਨੂੰ ਮੁਅੱਤਲ ਕੀਤਾ ਗਿਆ, ਹੁਕਮ ਜਾਰੀ...
Punjab News: ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਗਤੀਵਿਧੀਆਂ ਤੇਜ਼, ਸ਼੍ਰੋਮਣੀ ਅਕਾਲੀ ਦਲ ਨੇ ਐਲਾਨੀਆਂ ਉਮੀਦਵਾਰ, ਜਾਣੋ ਕੌਣ...
ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਗਤੀਵਿਧੀਆਂ ਤੇਜ਼, ਸ਼੍ਰੋਮਣੀ ਅਕਾਲੀ ਦਲ ਨੇ ਐਲਾਨੀਆਂ ਉਮੀਦਵਾਰ, ਜਾਣੋ ਕੌਣ...
Punjab News: ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ, ਲੋਕਾਂ 'ਚ ਫੈਲੀ ਦਹਿਸ਼ਤ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ, ਲੋਕਾਂ 'ਚ ਫੈਲੀ ਦਹਿਸ਼ਤ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Punjab Officer Transfers: ਪੰਜਾਬ ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ ਅਫ਼ਸਰਾਂ ਦੇ ਅਚਾਨਕ ਹੋਏ ਤਬਾਦਲੇ, ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ; ਵੇਖੋ ਲਿਸਟ...
ਪੰਜਾਬ ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ ਅਫ਼ਸਰਾਂ ਦੇ ਅਚਾਨਕ ਹੋਏ ਤਬਾਦਲੇ, ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ; ਵੇਖੋ ਲਿਸਟ...

ਵੀਡੀਓਜ਼

CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
'80 ਸਾਲਾਂ 'ਚ ਦੇਸ਼ ਦਾ ਕੋਈ ਵਿਕਾਸ ਨਹੀਂ ਹੋਇਆ' : CM Mann
ਪੰਜਾਬ 'ਚ ਮੀਂਹ ਦਾ ਨਵਾਂ ਅਲਰਟ! ਲੋਕਾਂ ਲਈ ਅਹਿਮ ਅਪਡੇਟ
ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ, ਲੋਕਾਂ 'ਚ ਫੈਲੀ ਦਹਿਸ਼ਤ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ, ਲੋਕਾਂ 'ਚ ਫੈਲੀ ਦਹਿਸ਼ਤ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Punjab Congress Crisis: ਪੰਜਾਬ ਕਾਂਗਰਸ 'ਚ ਭੱਖਿਆ ਮਾਹੌਲ, ਸੰਸਦ ਮੈਂਬਰ ਬੋਲੇ- ਸਿਰ ਝੁਕਾਉਂਦਾ ਤਾਂ ਵੱਡਾ ਅਹੁਦਾ ਮਿਲਦਾ, ਅਣਦੇਖੀ ਤੋਂ ਬਾਅਦ ਭਾਵੁਕ ਪੋਸਟ; ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡਣ ਦੀਆਂ...
ਪੰਜਾਬ ਕਾਂਗਰਸ 'ਚ ਭੱਖਿਆ ਮਾਹੌਲ, ਸੰਸਦ ਮੈਂਬਰ ਬੋਲੇ- ਸਿਰ ਝੁਕਾਉਂਦਾ ਤਾਂ ਵੱਡਾ ਅਹੁਦਾ ਮਿਲਦਾ, ਅਣਦੇਖੀ ਤੋਂ ਬਾਅਦ ਭਾਵੁਕ ਪੋਸਟ; ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡਣ ਦੀਆਂ...
MLA Died: ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਵਿਧਾਇਕ ਦੀ ਅਚਾਨਕ ਮੌਤ, ਹਾਰਟ ਅਟੈਕ ਤੋਂ ਬਾਅਦ ਹਸਪਤਾਲ 'ਚ ਸੀ ਭਰਤੀ; ਫਿਰ...
ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਵਿਧਾਇਕ ਦੀ ਅਚਾਨਕ ਮੌਤ, ਹਾਰਟ ਅਟੈਕ ਤੋਂ ਬਾਅਦ ਹਸਪਤਾਲ 'ਚ ਸੀ ਭਰਤੀ; ਫਿਰ...
Terror Attack: ਅੱਤਵਾਦੀ ਹਮਲੇ ਨਾਲ ਕੰਬਿਆ ਇਹ ਇਲਾਕਾ, ਦੋ ਮਜ਼ਦੂਰਾਂ ਦਾ ਗੋਲੀ ਮਾਰ ਕੇ ਕਤਲ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਅੱਤਵਾਦੀ ਹਮਲੇ ਨਾਲ ਕੰਬਿਆ ਇਹ ਇਲਾਕਾ, ਦੋ ਮਜ਼ਦੂਰਾਂ ਦਾ ਗੋਲੀ ਮਾਰ ਕੇ ਕਤਲ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Rules Change From 1 August: ਅੱਜ ਤੋਂ LPG, ITR, ਰੇਲਵੇ ਟਿਕਟ ਸਣੇ ਬਦਲੇ ਕਈ ਨਿਯਮ, ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ?
Rules Change From 1 August: ਅੱਜ ਤੋਂ LPG, ITR, ਰੇਲਵੇ ਟਿਕਟ ਸਣੇ ਬਦਲੇ ਕਈ ਨਿਯਮ, ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ?
ਪੰਜਾਬ 'ਚ ਅੱਜ ਮੀਂਹ ਨੂੰ ਲੈਕੇ ਅਲਰਟ ਜਾਰੀ, ਬਦਲੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ 'ਚ ਅੱਜ ਮੀਂਹ ਨੂੰ ਲੈਕੇ ਅਲਰਟ ਜਾਰੀ, ਬਦਲੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਹੁਣ ਮੱਛਰਾਂ ਨੂੰ ਮਾਰਨਾ ਪਵੇਗਾ ਮਹਿੰਗਾ, ਵੱਧ ਗਈਆਂ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ; ਦੇਖੋ ਪੂਰੀ ਲਿਸਟ
ਹੁਣ ਮੱਛਰਾਂ ਨੂੰ ਮਾਰਨਾ ਪਵੇਗਾ ਮਹਿੰਗਾ, ਵੱਧ ਗਈਆਂ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ; ਦੇਖੋ ਪੂਰੀ ਲਿਸਟ
ਅੱਜ 40 ਲੱਖ ਬੀਬੀਆਂ ਦੇ ਫੋਨ 'ਤੇ ਵੱਜੇਗੀ ਟੂੰ-ਟੂੰ, 3 ਮਹੀਨਿਆਂ ਦੇ ਆਉਣਗੇ ਇਕੱਠੇ ਪੈਸੇ
ਅੱਜ 40 ਲੱਖ ਬੀਬੀਆਂ ਦੇ ਫੋਨ 'ਤੇ ਵੱਜੇਗੀ ਟੂੰ-ਟੂੰ, 3 ਮਹੀਨਿਆਂ ਦੇ ਆਉਣਗੇ ਇਕੱਠੇ ਪੈਸੇ
Embed widget