ਪੜਚੋਲ ਕਰੋ
ਬਾਜਵਾ ਨੇ ਬਾਦਲਾਂ ਨੂੰ ਕਿਹਾ 'ਡਾਕੂ'

ਤਰਨਤਾਰਨ : ਪੰਜਾਬ ਦੇ ਰਾਜਸਭਾ ਮੈਂਬਰ ਅਤੇ ਸੀਨੀਅਰ ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ, ਕੈਬਿਨੇਟ ਮੰਤਰੀ ਬਿਕਰਮ ਮਜੀਠੀਆ, ਆਦੇਸ਼ ਪ੍ਰਤਾਪ ਕੈਰੇ ਅਤੇ ਤੋਤਾ ਸਿੰਘ ਨੂੰ ਡਾਕੂ ਕਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀਆਂ ਬਾਂਹਾਂ ਬੰਨ੍ਹ ਕੇ ਅਤੇ ਗੱਲ 'ਚ ਰੱਸਾ ਪਾ ਕੇ ਤਰਨਤਾਰਨ ਦੇ ਸੀ.ਆਈ.ਏ. ਸਟਾਫ਼ 'ਚ ਸੁੱਟਾਂਗੇ। ਬਾਜਵਾ ਨੇ ਕਿਹਾ,'ਮੈਂ ਕੈਪਟਨ ਸਾਹਿਬ ਨੂੰ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਜੇਕਰ ਇਨ੍ਹਾਂ ਚਾਰ ਡਾਕੂਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਮੈਂ ਰਾਜਸਭਾ ਤੋਂ ਅਸਤੀਫ਼ਾ ਦੇ ਦੇਵੇਂਗਾ।' ਦਰਅਸਲ, ਬਾਜਵਾ ਤਰਨਤਾਰਨ ਵਿਧਾਨਸਭਾ ਹਲਕੇ ਕਿਸਾਨ ਚੇਤਨਾ ਰੈਲੀ ਦੌਰਾਨ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਬਣਦਿਆਂ ਹੀ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਾਂਗੇ। ਬਾਜਵਾ ਨੇ ਕਿਹਾ ਕਿ ਅਹਿਮਦ ਸ਼ਾਹ ਅਬਦਾਲੀ ਤੋਂ ਬਾਅਦ ਜੇਕਰ ਕਿਸੇ ਨੂੰ ਪੰਜਾਬ ਨੂੰ ਲੁੱਟਿਆਂ ਹੈ ਤਾਂ ਇਨ੍ਹਾਂ ਚਾਰ ਡਾਕੂਆਂ ਨੇ ਸਭ ਤੋਂ ਜ਼ਿਆਦਾ ਲੁੱਟਿਆ ਹੈ। ਇਸ ਪਰਿਵਾਰ ਨੇ ਸ਼ਰਾਬ ਦੇ ਠੇਕੇ, ਕੇਬਲ ਨੈੱਟਵਰਕ, ਰੇਤਾ, ਟਰਾਂਸਪੋਰਟ ਤੋਂ ਇਲਾਵਾ ਹੋਰ ਕਈ ਮਹਿਕਮੇ ਅਜਿਹੇ ਹਨ, ਜਿਨ੍ਹਾਂ ਨੂੰ ਇਸ ਪਰਿਵਾਰ ਨੇ ਲੁੱਟਿਆ ਹੈ। ਬਾਜਵਾ ਨੇ ਕਿਹਾ,'ਮੈਂ ਕੈਪਟਨ ਸਾਹਿਬ ਨੂੰ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਜੇਕਰ ਸਰਕਾਰ ਬਣਦਿਆਂ ਹੀ ਸਭ ਤੋਂ ਪਹਿਲਾਂ ਇਨ੍ਹਾਂ ਚਾਰ ਡਾਕੂਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਮੈਂ ਰਾਜਸਭਾ ਤੋਂ ਅਸਤੀਫ਼ਾ ਦੇ ਦੇਵੇਂਗਾ ਅਤੇ ਘਰ ਬੈਠ ਜਾਵਾਂਗਾ।'
Before You Go
ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਟ੍ਰੈਂਡਿੰਗ ਟੌਪਿਕ






















