ਪੜਚੋਲ ਕਰੋ

Electoral Bond Scam: ਚੋਣਾਂ ਤੋਂ ਪਹਿਲਾਂ ਵੱਡਾ ਘੁਟਾਲਾ, ਕਾਂਗਰਸ ਨੇ ਜਾਂਚ ਦੀ ਸੁਪਰੀਮ ਕੋਰਟ ਤੋਂ ਕੀਤੀ ਮੰਗ

Electoral Bond Scam: ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਚੋਣ ਬਾਂਡ ਸਕੀਮ ਨੂੰ ਦੇਸ਼ ਦਾ ਸਭ ਤੋਂ ਵੱਡਾ ਘੁਟਾਲਾ ਕਰਾਰ ਦਿੰਦਿਆਂ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।

Electoral Bond Scam: ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਚੋਣ ਬਾਂਡ ਸਕੀਮ ਨੂੰ ਦੇਸ਼ ਦਾ ਸਭ ਤੋਂ ਵੱਡਾ ਘੁਟਾਲਾ ਕਰਾਰ ਦਿੰਦਿਆਂ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। 

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਭਾਰਤ ਦੀ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਪਹਿਲਾਂ ਹੀ ਇਸ ਬਾਂਡ ਸਕੀਮ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ। ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਬੈਂਚ ਨੇ ਸਰਬਸੰਮਤੀ ਨਾਲ ਫੈਸਲਾ ਸੁਣਾਇਆ ਕਿ ਇਹ ਯੋਜਨਾ ਸੂਚਨਾ ਦੇ ਅਧਿਕਾਰ ਅਤੇ ਬੋਲਣ ਦੀ ਆਜ਼ਾਦੀ ਦੀ ਉਲੰਘਣਾ ਕਰਦੀ ਹੈ ਅਤੇ ਇਸ ਦੇ ਨਤੀਜੇ ਵਜੋਂ ਦਾਨੀਆਂ ਅਤੇ ਸਿਆਸੀ ਪਾਰਟੀਆਂ ਵਿਚਾਲੇ ਆਪਸੀ ਸਮਝੌਤੇ ਹੋ ਸਕਦੇ ਹਨ। ਭਾਜਪਾ ਨੂੰ ਇਸ ਯੋਜਨਾ ਤੋਂ 30 ਰਾਜਨੀਤਿਕ ਪਾਰਟੀਆਂ ਨਾਲੋਂ ਵੱਧ ਪੈਸਾ ਮਿਲਿਆ। 

ਉਨ੍ਹਾਂ ਕਿਹਾ ਕਿ ਅਪ੍ਰੈਲ 2023 ਤੱਕ ਕੁੱਲ 12979 ਕਰੋੜ ਰੁਪਏ ਦੇ ਚੋਣ ਬਾਂਡਾਂ ਵਿਚੋਂ ਭਾਜਪਾ ਨੂੰ 6566.12 ਕਰੋੜ ਰੁਪਏ ਦੇ ਬਾਂਡ ਮਿਲੇ ਹਨ। ਭਾਜਪਾ ਨੂੰ ਸਾਰੇ ਚੋਣ ਬਾਂਡਾਂ ਦਾ 50 ਫ਼ੀਸਦੀ ਤੋਂ ਵੱਧ ਮਿਲਿਆ। 

ਬਾਜਵਾ ਨੇ ਕਿਹਾ ਕਿ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਕੀ ਸੱਤਾਧਾਰੀ ਪਾਰਟੀ ਨੇ ਕੁਝ ਕਾਰੋਬਾਰੀ ਘਰਾਣਿਆਂ ਨੂੰ ਚੰਦੇ ਲਈ ਅਣਉਚਿਤ ਲਾਭ ਪਹੁੰਚਾਇਆ ਹੈ।

ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਵੱਡੇ ਕਾਰਪੋਰੇਟ ਘਰਾਣਿਆਂ ਤੋਂ ਵਧੇਰੇ ਚੰਦਾ ਲੈਣ ਲਈ ਕੰਪਨੀ ਕਾਨੂੰਨਾਂ ਅਤੇ ਆਮਦਨ ਟੈਕਸ ਨਿਯਮਾਂ ਵਿੱਚ ਵੀ ਤਬਦੀਲੀ ਕੀਤੀ। ਆਮ ਆਦਮੀ ਨੂੰ ਇਹ ਜਾਣਨ ਦੀ ਆਗਿਆ ਨਹੀਂ ਸੀ ਕਿਹੜਾ ਬਿਜ਼ਨਸ ਘਰਾਨਾ ਕਿਸ ਸਿਆਸੀ ਪਾਰਟੀ ਨੂੰ ਦਾਨ ਦੇ ਰਿਹਾ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਆਰਬੀਆਈ, ਚੋਣ ਕਮਿਸ਼ਨ ਅਤੇ ਸੰਸਦ ਸਮੇਤ ਸਾਰੀਆਂ ਸੰਸਥਾਵਾਂ ਨੂੰ ਤਬਾਹ ਕਰ ਦਿੱਤਾ ਹੈ। ਇਸ ਦੌਰਾਨ ਭਾਜਪਾ ਭਾਰਤ ਵਿਚ ਲੋਕਤੰਤਰ ਅਤੇ ਚੋਣ ਪ੍ਰਕਿਰਿਆ ਲਈ ਸਭ ਤੋਂ ਵੱਡਾ ਖ਼ਤਰਾ ਬਣ ਗਈ ਹੈ।

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਟਾਪ ਹੈਡਲਾਈਨ

ਹੁਣ ਇਨ੍ਹਾਂ ਸੜਕਾਂ 'ਤੇ ਨਹੀਂ ਚੱਲਣਗੇ ਓਵਰਲੋਡ ਟਰਾਲੇ, ਪੰਚਾਇਤ ਨੇ ਲਿਆ ਵੱਡਾ ਫੈਸਲਾ
ਹੁਣ ਇਨ੍ਹਾਂ ਸੜਕਾਂ 'ਤੇ ਨਹੀਂ ਚੱਲਣਗੇ ਓਵਰਲੋਡ ਟਰਾਲੇ, ਪੰਚਾਇਤ ਨੇ ਲਿਆ ਵੱਡਾ ਫੈਸਲਾ
ਪੰਜਾਬ ਤੋਂ ਵੱਡੀ ਖ਼ਬਰ! ਪ੍ਰਾਪਰਟੀ ਡੀਲਰ 'ਤੇ ਘਰ 'ਚ ਵੜ ਕੇ ਕੀਤਾ ਜਾਨਲੇਵਾ ਹਮਲਾ, ਪਤਨੀ-ਭਰਾ ਨੂੰ ਵੀ ਵੱਢਿਆ; ਲੱਗੀਆਂ ਗੰਭੀਰ ਸੱਟਾਂ
ਪੰਜਾਬ ਤੋਂ ਵੱਡੀ ਖ਼ਬਰ! ਪ੍ਰਾਪਰਟੀ ਡੀਲਰ 'ਤੇ ਘਰ 'ਚ ਵੜ ਕੇ ਕੀਤਾ ਜਾਨਲੇਵਾ ਹਮਲਾ, ਪਤਨੀ-ਭਰਾ ਨੂੰ ਵੀ ਵੱਢਿਆ; ਲੱਗੀਆਂ ਗੰਭੀਰ ਸੱਟਾਂ
ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਟੰਡਨ ਸਣੇ 3 'ਤੇ FIR, ਪਵਿੱਤਰ ਕਕਾਰਾਂ ਨੂੰ ਲੈਕੇ ਕੀਤੀ ਅਪਮਾਨਜਨਕ ਟਿੱਪਣੀ
ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਟੰਡਨ ਸਣੇ 3 'ਤੇ FIR, ਪਵਿੱਤਰ ਕਕਾਰਾਂ ਨੂੰ ਲੈਕੇ ਕੀਤੀ ਅਪਮਾਨਜਨਕ ਟਿੱਪਣੀ
ਲੁਧਿਆਣਾ 'ਚ ਪਿਆ ਮੀਂਹ, ਪੰਜਾਬ ਦੇ 13 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਜਾਣੋ ਅਗਲੇ ਤਿੰਨ ਦਿਨਾਂ ਦਾ ਹਾਲ
ਲੁਧਿਆਣਾ 'ਚ ਪਿਆ ਮੀਂਹ, ਪੰਜਾਬ ਦੇ 13 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਜਾਣੋ ਅਗਲੇ ਤਿੰਨ ਦਿਨਾਂ ਦਾ ਹਾਲ

ਵੀਡੀਓਜ਼

ਰਾਜਪੁਰਾ ਮੀਂਹ 'ਚ ਡੁੱਬਿਆ! ਅੰਡਰਬ੍ਰਿਜ ਬਣਿਆ ਤਲਾਬ, ਕਿਲੋਮੀਟਰਾਂ ਲੰਮਾ ਜਾਮ
ਦੋਸਤ ਦੇ ਘਰ ਖੇਡਣ ਗਏ ਬੱਚੇ , ਅਚਾਨਕ ਹੋ ਗਏ ਗਾਇਬ
ਲੀਡਰਾਂ ਦੀ ਮਹਿਫ਼ਲ 'ਚ ਸਦੀਕ ਨੇ ਬੰਨ੍ਹਿਆ ਸਮਾਂ!
ਕਾਂਗਰਸ ਦਾ ਕਲੇਸ਼ ਹੋਵੇਗਾ ਖ਼ਤਮ? ਚੰਨੀ-ਬਘੇਲ ਮੀਟਿੰਗ ਤੇ ਬੋਲੇ ਰਾਜਾ ਵੜਿੰਗ
ਬਾਰਿਸ਼ ਨੇ ਡੋਬਿਆ ਸ਼ਹਿਰ ! ਸਕੂਲਾਂ 'ਚ ਭਰਿਆ ਪਾਣੀ, ਬੱਚੇ ਹੋਏ ਪਰੇਸ਼ਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਹਰਿਮੰਦਰ ਸਾਹਿਬ ਦੇ ਬਾਹਰ ਹੋਇਆ ਹੰਗਾਮਾ, ਆਪਸ ਵਿੱਚ ਭਿੜੀਆਂ ਦੋ ਭੈਣਾਂ, ਮੱਥਾ ਟੇਕਣ ਤੋਂ ਪਹਿਲਾਂ ਹੋਈਆਂ ਥੱਪੜੋ-ਥੱਪੜੀ; ਫਿਰ...
ਹਰਿਮੰਦਰ ਸਾਹਿਬ ਦੇ ਬਾਹਰ ਹੋਇਆ ਹੰਗਾਮਾ, ਆਪਸ ਵਿੱਚ ਭਿੜੀਆਂ ਦੋ ਭੈਣਾਂ, ਮੱਥਾ ਟੇਕਣ ਤੋਂ ਪਹਿਲਾਂ ਹੋਈਆਂ ਥੱਪੜੋ-ਥੱਪੜੀ; ਫਿਰ...
IPS Transfer: ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, ਅਚਾਨਕ ਹੋਇਆ ਵੱਡਾ ਫੇਰਬਦਲ; 24 IPS ਅਫ਼ਸਰਾਂ ਸਣੇ SP ਦੇ ਤਬਾਦਲੇ: ਵੇਖੋ ਲਿਸਟ...
ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, ਅਚਾਨਕ ਹੋਇਆ ਵੱਡਾ ਫੇਰਬਦਲ; 24 IPS ਅਫ਼ਸਰਾਂ ਸਣੇ SP ਦੇ ਤਬਾਦਲੇ: ਵੇਖੋ ਲਿਸਟ...
ਚੰਡੀਗੜ੍ਹ 'ਚ ਅੱਜ ਪੰਜਾਬ ਦੇ ਕਿਸਾਨਾਂ ਦੀ ਰੈਲੀ, ਮੁਹਾਲੀ ਤੋਂ ਜਾਣਗੇ, ਕਈ ਟ੍ਰੈਫਿਕ ਰੂਟ ਡਾਇਵਰਟ; ਦੇਖ ਲਓ ਪੂਰੀ ਲਿਸਟ
ਚੰਡੀਗੜ੍ਹ 'ਚ ਅੱਜ ਪੰਜਾਬ ਦੇ ਕਿਸਾਨਾਂ ਦੀ ਰੈਲੀ, ਮੁਹਾਲੀ ਤੋਂ ਜਾਣਗੇ, ਕਈ ਟ੍ਰੈਫਿਕ ਰੂਟ ਡਾਇਵਰਟ; ਦੇਖ ਲਓ ਪੂਰੀ ਲਿਸਟ
Gold Silver Price Crash: ਸਸਤਾ ਹੋਇਆ ਸੋਨਾ-ਚਾਂਦੀ, ਬਾਜ਼ਾਰ ਖੁੱਲ੍ਹਦੇ ਹੀ ਧੜੰਮ ਡਿੱਗੇ ਰੇਟ; ਜਾਣੋ 18, 22 ਅਤੇ 24 ਕੈਰੇਟ ਦੀਆਂ ਵੱਡੇ ਸ਼ਹਿਰਾਂ 'ਚ ਕਿੰਨੀਆਂ ਡਿੱਗੀਆ ਕੀਮਤਾਂ...
ਸਸਤਾ ਹੋਇਆ ਸੋਨਾ-ਚਾਂਦੀ, ਬਾਜ਼ਾਰ ਖੁੱਲ੍ਹਦੇ ਹੀ ਧੜੰਮ ਡਿੱਗੇ ਰੇਟ; ਜਾਣੋ 18, 22 ਅਤੇ 24 ਕੈਰੇਟ ਦੀਆਂ ਵੱਡੇ ਸ਼ਹਿਰਾਂ 'ਚ ਕਿੰਨੀਆਂ ਡਿੱਗੀਆ ਕੀਮਤਾਂ...
Transfer News: ਵੱਡਾ ਪ੍ਰਸ਼ਾਸਨਿਕ ਫੇਰਬਦਲ, 182 PCS ਅਫਸਰਾਂ ਦੇ ਰਾਤੋਂ ਰਾਤ ਹੋਏ ਤਬਾਦਲੇ; ਕਈ ਜ਼ਿਲ੍ਹਿਆਂ ਦੇ SDM ਵੀ ਬਦਲੇ: ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
ਵੱਡਾ ਪ੍ਰਸ਼ਾਸਨਿਕ ਫੇਰਬਦਲ, 182 PCS ਅਫਸਰਾਂ ਦੇ ਰਾਤੋਂ ਰਾਤ ਹੋਏ ਤਬਾਦਲੇ; ਕਈ ਜ਼ਿਲ੍ਹਿਆਂ ਦੇ SDM ਵੀ ਬਦਲੇ: ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
Petrol-Diesel Rate: ਫਿਰ ਵੱਧ ਸਕਦੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਕੱਚੇ ਤੇਲ ਦੀਆਂ ਵਧੇ ਰੇਟ; ਜਾਣੋ ਆਪਣੇ ਸ਼ਹਿਰ 'ਚ ਨਵੇਂ ਰੇਟ
Petrol-Diesel Rate: ਫਿਰ ਵੱਧ ਸਕਦੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਕੱਚੇ ਤੇਲ ਦੀਆਂ ਵਧੇ ਰੇਟ; ਜਾਣੋ ਆਪਣੇ ਸ਼ਹਿਰ 'ਚ ਨਵੇਂ ਰੇਟ
ਥਾਈਲੈਂਡ ਦੀ ਰਾਜਧਾਨੀ ਬੈਂਕਾਕ 'ਚ ਭਿਆਨਕ ਹਾਦਸਾ, ਪੱਬ 'ਚ ਅੱਗ ਲੱਗਣ ਨਾਲ 27 ਲੋਕਾਂ ਦੀ ਮੌਤ, 60 ਜ਼ਖ਼ਮੀ; ਮੱਚਿਆ ਚੀਕ ਚੀਹਾੜਾ

Embed widget