ਪੜਚੋਲ ਕਰੋ

ਬਰਗਾੜੀ ਮੋਰਚਾ: ਸੰਗਤ ਦੇ ਰੋਹ ਨੂੰ ਵੇਖ ਸਰਕਾਰ ਹੋਈ ਸਰਗਰਮ, ਸਲਾਖਾਂ ਪਿੱਛੇ ਜਾਣਗੇ ਦੋਸ਼ੀ

ਫਰੀਦਕੋਟ: ਬਰਗਾੜੀ ਮੋਰਚਾ ਨੂੰ ਪੰਜਾਬੀਆਂ ਦੀ ਮਿਲੀ ਵੱਡੀ ਹਮਾਇਤ ਤੋਂ ਬਾਅਦ ਪੰਜਾਬ ਸਰਕਾਰ ਵੀ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਲਈ ਸਰਗਰਮ ਹੋ ਗਈ ਹੈ। ਸੱਤ ਅਕਤੂਬਰ ਦੇ ਰੋਸ ਮਾਰਚ ਵਿੱਚ ਸਿੱਖ ਸੰਗਤਾਂ ਦੇ ਰੋਹ ਨੂੰ ਵੇਖਦਿਆਂ ਅੱਜ ਕਾਂਗਰਸ ਦੇ ਮੰਤਰੀ ਖੁਦ ਬਰਗਾੜੀ ਮੋਰਚਾ ਦੇ ਸਮਾਗਮਾਂ ਵਿੱਚ ਪਹੁੰਚੇ। ਇਹ ਸਮਾਗਮ ਬਹਿਬਲ ਗੋਲੀ ਕਾਂਡ ਦੀ ਤੀਜੀ ਬਰਸੀ ਮੌਕੇ ਕਰਵਾਏ ਗਏ ਹਨ।   ਇੱਥੇ ਪਹੁੰਚੇ ਕਾਂਗਰਸੀ ਮੰਤਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਹਿਬਲ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇਗੀ। ਇਸ ਘਟਨਾ ਦੇ ਸਾਰੇ ਦੋਸ਼ੀਆਂ ਨੂੰ ਜਲਦ ਸਲਾਖ਼ਾਂ ਪਿੱਛੇ ਡੱਕਿਆ ਜਾਵੇਗਾ। ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਆਧਾਰਤ ਚਾਰ ਮੈਂਬਰੀ ਵਫ਼ਦ ਪਿੰਡ ਬਹਿਬਲ ਖ਼ੁਰਦ ਤੇ ਸਰਾਂਵਾਂ ਦੇ ਦੋ ਨੌਜਵਾਨਾਂ ਦੀ ਬਰਸੀ ਮੌਕੇ ਪਿੰਡ ਬਹਿਬਲ ਖ਼ੁਰਦ ਤੇ ਸਰਾਂਵਾਂ ਪਹੁੰਚਿਆ। ਇਨ੍ਹਾਂ ਨੌਜਵਾਨਾਂ ਦੀ 14 ਅਕਤੂਬਰ, 2015 ਨੂੰ ਬਹਿਬਲ ਗੋਲੀ ਕਾਂਡ ਵਿੱਚ ਮੌਤ ਹੋਈ ਸੀ। ਇਸ ਮੌਕੇ ਕਾਂਗਰਸੀ ਲੀਡਰਾਂ ਨੇ ਪਿੰਡ ਬਹਿਬਲ ਖ਼ੁਰਦ ਵਿੱਚ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਤੇ ਪਰਿਵਾਰਕ ਮੈਂਬਰਾਂ ਤੇ ਪਿੰਡ ਸਰਾਵਾਂ ਵਿੱਚ ਸ਼ਹੀਦ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬਾਜਵਾ ਨੇ ਕਿਹਾ ਕਿ 14 ਅਕਤੂਬਰ, 2015 ਨੂੰ ਵਾਪਰੇ ਬਹਿਬਲ ਗੋਲੀ ਕਾਂਡ ਨੂੰ ਉਸ ਸਮੇਂ ਦੀ ਸਰਕਾਰ ਵੱਲੋਂ ਟਾਲਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਤੇ ਮੰਦਭਾਗੀ ਘਟਨਾ ਸੀ। ਪੰਜਾਬ ਸਰਕਾਰ ਵੱਲੋਂ ਆਪਣੇ ਵਾਅਦੇ ਅਨੁਸਾਰ ਇਸ ਘਟਨਾ ਦੀ ਜਾਂਚ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਸਥਾਪਨਾ ਕੀਤੀ ਗਈ, ਜਿਸ ਵੱਲੋਂ ਆਪਣੀ ਰਿਪੋਰਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਜਲਦ ਸਲਾਖ਼ਾਂ ਪਿੱਛੇ ਹੋਣਗੇ ਤੇ ਇਸ ਲਈ ਸਰਕਾਰ ਨੂੰ ਜੇਕਰ ਕੋਰਟ ਵਿੱਚ ਕੋਈ ਹੋਰ ਕਾਨੂੰਨੀ ਚਾਰਾਜੋਈ ਵੀ ਕਰਨੀ ਪਈ ਤਾਂ ਸਰਕਾਰ ਉਸ ਤੋਂ ਵੀ ਪਿੱਛੇ ਨਹੀਂ ਹਟੇਗੀ। ਆਮ ਆਦਮੀ ਪਾਰਟੀ ਦੇ ਵਿਧਾਇਕ ਐਚਐਸ ਫੂਲਕਾ ਵੱਲੋਂ ਬਰਗਾੜੀ ਕਾਂਡ ਸਬੰਧੀ ਦਿੱਤੇ ਗਏ ਅਸਤੀਫ਼ੇ ਬਾਰੇ ਉਨ੍ਹਾਂ ਕਿਹਾ ਕਿ ਫੂਲਕਾ ਇਸ ਧਾਰਮਿਕ ਘਟਨਾ 'ਤੇ ਵੀ ਆਪਣੀ ਸਿਆਸਤ ਚਮਕਾ ਰਹੇ ਹਨ। ਅਸਤੀਫ਼ਿਆਂ ਨਾਲ਼ ਇਸ ਮਸਲੇ ਦਾ ਕੋਈ ਹੱਲ ਨਹੀਂ ਨਿਕਲਣਾ। ਦਿਲਚਸਪ ਗੱਲ਼ ਹੈ ਕਿ ਕਾਂਗਰਸ ਲੀਡਰਾਂ ਦੀ ਬਰਗਾੜੀ ਮੋਰਚਾ ਬਾਰੇ ਵੀ ਸੁਰ ਨਰਮ ਨ਼ਰ ਆਈ। ਉਨ੍ਹਾਂ ਕਿਹਾ ਕਿ ਪੰਥਕ ਧਿਰਾਂ ਵੱਲੋਂ ਬਰਗਾੜੀ ਵਿੱਚ ਲਾਇਆ ਮੋਰਚਾ ਉਨ੍ਹਾਂ ਦਾ ਜਮਹੂਰੀ ਹੱਕ ਹੈ। ਇਸ ਲਈ ਉਹ ਇਸ ਬਾਰੇ ਹੋਰ ਕੁਝ ਨਹੀਂ ਕਹਿਣਗੇ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਇਨ੍ਹਾਂ ਨੂੰ ਅੱਤਵਾਦੀ ਤੱਕ ਕਹਿ ਦਿੱਤਾ ਸੀ।

ਟਾਪ ਹੈਡਲਾਈਨ

Fazilka News : 10 ਰੁਪਏ ਪਿੱਛੇ ਪਿਓ ਦੇ ਸਾਹਮਣੇ ਪੁੱਤ ਦਾ ਕਤਲ, CCTV 'ਚ ਕੈਦ ਹੋਈ ਵਾਰਦਾਤ
Fazilka News : 10 ਰੁਪਏ ਪਿੱਛੇ ਪਿਓ ਦੇ ਸਾਹਮਣੇ ਪੁੱਤ ਦਾ ਕਤਲ, CCTV 'ਚ ਕੈਦ ਹੋਈ ਵਾਰਦਾਤ
Punjab ਦੇ ਅਧਿਆਪਕ 21 ਤੇ 22 ਅਕਤੂਬਰ ਨੂੰ ਲੈਣਗੇ ਸਮੂਹਿਕ ਛੁੱਟੀ, ਸਰਕਾਰੀ ਸਕੂਲਾਂ 'ਚ ਪੜ੍ਹਾਈ ਹੋ ਸਕਦੀ ਹੈ ਪ੍ਰਭਾਵਿਤ
Punjab ਦੇ ਅਧਿਆਪਕ 21 ਤੇ 22 ਅਕਤੂਬਰ ਨੂੰ ਲੈਣਗੇ ਸਮੂਹਿਕ ਛੁੱਟੀ, ਸਰਕਾਰੀ ਸਕੂਲਾਂ 'ਚ ਪੜ੍ਹਾਈ ਹੋ ਸਕਦੀ ਹੈ ਪ੍ਰਭਾਵਿਤ
 Punjab Voter List 2026 : ਪੰਜਾਬ 'ਚ SIR ਤੋਂ ਬਾਅਦ ਸਾਢੇ 13 ਲੱਖ ਵੋਟਰਾਂ ਦੇ ਨਾਂ ਕੱਟੇ, ਫਾਈਨਲ ਵੋਟਰ ਸੂਚੀ ਜਾਰੀ, ਜਾਣੋ ਕਿਵੇਂ ਚੈੱਕ ਕਰਨਾ ਆਪਣਾ ਨਾਂ
 Punjab Voter List 2026 : ਪੰਜਾਬ 'ਚ SIR ਤੋਂ ਬਾਅਦ ਸਾਢੇ 13 ਲੱਖ ਵੋਟਰਾਂ ਦੇ ਨਾਂ ਕੱਟੇ, ਫਾਈਨਲ ਵੋਟਰ ਸੂਚੀ ਜਾਰੀ, ਜਾਣੋ ਕਿਵੇਂ ਚੈੱਕ ਕਰਨਾ ਆਪਣਾ ਨਾਂ
Punjab News: ਪੰਜਾਬ ਪੁਲਿਸ ਵਿਭਾਗ 'ਚ ਮੱਚੀ ਹਲਚਲ, ਸੀਨੀਅਰ ਅਫਸਰ ਨੂੰ ED ਨੇ ਭੇਜਿਆ ਸੰਮਨ, CM ਮਾਨ ਦੇ...
Punjab News: ਪੰਜਾਬ ਪੁਲਿਸ ਵਿਭਾਗ 'ਚ ਮੱਚੀ ਹਲਚਲ, ਸੀਨੀਅਰ ਅਫਸਰ ਨੂੰ ED ਨੇ ਭੇਜਿਆ ਸੰਮਨ, CM ਮਾਨ ਦੇ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Punjab Voter List 2026 : ਪੰਜਾਬ 'ਚ SIR ਤੋਂ ਬਾਅਦ ਸਾਢੇ 13 ਲੱਖ ਵੋਟਰਾਂ ਦੇ ਨਾਂ ਕੱਟੇ, ਫਾਈਨਲ ਵੋਟਰ ਸੂਚੀ ਜਾਰੀ, ਜਾਣੋ ਕਿਵੇਂ ਚੈੱਕ ਕਰਨਾ ਆਪਣਾ ਨਾਂ
 Punjab Voter List 2026 : ਪੰਜਾਬ 'ਚ SIR ਤੋਂ ਬਾਅਦ ਸਾਢੇ 13 ਲੱਖ ਵੋਟਰਾਂ ਦੇ ਨਾਂ ਕੱਟੇ, ਫਾਈਨਲ ਵੋਟਰ ਸੂਚੀ ਜਾਰੀ, ਜਾਣੋ ਕਿਵੇਂ ਚੈੱਕ ਕਰਨਾ ਆਪਣਾ ਨਾਂ
Geyser Safety Tips :  ਸਰਦੀਆਂ 'ਚ ਪਹਿਲੀ ਵਾਰ ਗੀਜ਼ਰ ਚਲਾਉਣ ਤੋਂ ਪਹਿਲਾਂ ਕਰ ਲਓ ਇਹ ਕੰਮ, ਇਕ ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ
Geyser Safety Tips :  ਸਰਦੀਆਂ 'ਚ ਪਹਿਲੀ ਵਾਰ ਗੀਜ਼ਰ ਚਲਾਉਣ ਤੋਂ ਪਹਿਲਾਂ ਕਰ ਲਓ ਇਹ ਕੰਮ, ਇਕ ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ
Amritsar News: ਅੰਮ੍ਰਿਤਸਰ ਚ ASI 'ਤੇ ਗੋਲੀ ਮਾਰਨ ਵਾਲੇ ਦੋਸ਼ੀ ਦਾ ਐਨਕਾਊਂਟਰ, ਹਥਿਆਰ ਖੋਹਣ ਦੀ ਕੋਸ਼ਿਸ਼ 'ਚ ਜ਼ਖਮੀ; ਹੁਣ ਤੱਕ 3 ਮੁਲਜ਼ਮਾਂ ਨੂੰ ਕਾਬੂ ਕਰ ਚੁੱਕੀ ਪੁਲਿਸ...
ਅੰਮ੍ਰਿਤਸਰ ਚ ASI 'ਤੇ ਗੋਲੀ ਮਾਰਨ ਵਾਲੇ ਦੋਸ਼ੀ ਦਾ ਐਨਕਾਊਂਟਰ, ਹਥਿਆਰ ਖੋਹਣ ਦੀ ਕੋਸ਼ਿਸ਼ 'ਚ ਜ਼ਖਮੀ; ਹੁਣ ਤੱਕ 3 ਮੁਲਜ਼ਮਾਂ ਨੂੰ ਕਾਬੂ ਕਰ ਚੁੱਕੀ ਪੁਲਿਸ...
Big News: ਵੱਡੀ ਗਿਣਤੀ ’ਚ ਲੋਕਾਂ ਨੇ CM ਦੀ ਰਿਹਾਇਸ਼ ਨੂੰ ਪਾਇਆ ਘੇਰਾ, ਮੋਬਾਈਲ ਫੋਨ ਨੈੱਟਵਰਕ ਵੀ ਹੋਏ ਠੱਪ, ਪਾਕਿਸਤਾਨ ’ਚ ਐਮਰਜੈਂਸੀ ਦਾ ਐਲਾਨ; ਜਾਣੋ ਕਿਉਂ ਮੱਚਿਆ ਹਾਹਾਕਾਰ...
ਵੱਡੀ ਗਿਣਤੀ ’ਚ ਲੋਕਾਂ ਨੇ CM ਦੀ ਰਿਹਾਇਸ਼ ਨੂੰ ਪਾਇਆ ਘੇਰਾ, ਮੋਬਾਈਲ ਫੋਨ ਨੈੱਟਵਰਕ ਵੀ ਹੋਏ ਠੱਪ, ਪਾਕਿਸਤਾਨ ’ਚ ਐਮਰਜੈਂਸੀ ਦਾ ਐਲਾਨ; ਜਾਣੋ ਕਿਉਂ ਮੱਚਿਆ ਹਾਹਾਕਾਰ...
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦਾ ਦੇਹਾਂਤ, ਮਾਂ ਅਤੇ ਸੱਸ ਦੇ ਕਿਰਦਾਰ ਨਿਭਾ ਜਿੱਤਿਆ ਸੀ ਪ੍ਰਸ਼ੰਸਕਾਂ ਦਾ ਦਿਲ...
ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦਾ ਦੇਹਾਂਤ, ਮਾਂ ਅਤੇ ਸੱਸ ਦੇ ਕਿਰਦਾਰ ਨਿਭਾ ਜਿੱਤਿਆ ਸੀ ਪ੍ਰਸ਼ੰਸਕਾਂ ਦਾ ਦਿਲ...
Jantar Mantar Protest Ban : ਜੰਤਰ-ਮੰਤਰ ’ਤੇ ਹੁਣ ਨਹੀਂ ਹੋਣਗੇ ਧਰਨੇ-ਪ੍ਰਦਰਸ਼ਨ!  ਗ੍ਰਹਿ ਮੰਤਰਾਲੇ ਦਾ ਵੱਡਾ ਫੈਸਲਾ, ਦਿੱਲੀ ’ਚ 3 ਨਵੀਆਂ ਥਾਵਾਂ ਤੈਅ
Jantar Mantar Protest Ban : ਜੰਤਰ-ਮੰਤਰ ’ਤੇ ਹੁਣ ਨਹੀਂ ਹੋਣਗੇ ਧਰਨੇ-ਪ੍ਰਦਰਸ਼ਨ!  ਗ੍ਰਹਿ ਮੰਤਰਾਲੇ ਦਾ ਵੱਡਾ ਫੈਸਲਾ, ਦਿੱਲੀ ’ਚ 3 ਨਵੀਆਂ ਥਾਵਾਂ ਤੈਅ
Punjab ਦੇ ਅਧਿਆਪਕ 21 ਤੇ 22 ਅਕਤੂਬਰ ਨੂੰ ਲੈਣਗੇ ਸਮੂਹਿਕ ਛੁੱਟੀ, ਸਰਕਾਰੀ ਸਕੂਲਾਂ 'ਚ ਪੜ੍ਹਾਈ ਹੋ ਸਕਦੀ ਹੈ ਪ੍ਰਭਾਵਿਤ
Punjab ਦੇ ਅਧਿਆਪਕ 21 ਤੇ 22 ਅਕਤੂਬਰ ਨੂੰ ਲੈਣਗੇ ਸਮੂਹਿਕ ਛੁੱਟੀ, ਸਰਕਾਰੀ ਸਕੂਲਾਂ 'ਚ ਪੜ੍ਹਾਈ ਹੋ ਸਕਦੀ ਹੈ ਪ੍ਰਭਾਵਿਤ
Punjab News : ਮਰਹੂਮ ਬੇਅੰਤ ਸਿੰਘ ਦੇ ਬੁੱਤ ’ਤੇ ਹਾਰ ਨਾ ਚੜ੍ਹਾਉਣ ਨੂੰ ਲੈ ਕੇ ਗਰਮਾਈ ਸਿਆਸਤ ,  ਬਿੱਟੂ ਬੋਲੇ -ਪਰਗਟ ਸਿੰਘ ਨੂੰ ਇਤਰਾਜ਼ ਹੈ ਤਾਂ ਦੱਸ ਦੇਣ
Punjab News : ਮਰਹੂਮ ਬੇਅੰਤ ਸਿੰਘ ਦੇ ਬੁੱਤ ’ਤੇ ਹਾਰ ਨਾ ਚੜ੍ਹਾਉਣ ਨੂੰ ਲੈ ਕੇ ਗਰਮਾਈ ਸਿਆਸਤ ,  ਬਿੱਟੂ ਬੋਲੇ -ਪਰਗਟ ਸਿੰਘ ਨੂੰ ਇਤਰਾਜ਼ ਹੈ ਤਾਂ ਦੱਸ ਦੇਣ
Embed widget