ਪੜਚੋਲ ਕਰੋ

ਬਰਗਾੜੀ ਮੋਰਚਾ ਜਾਰੀ ਰੱਖਣ ਦਾ ਐਲਾਨ, ‘ਪੰਥਕ ਕਨਵੈਨਸ਼ਨ’ ਬੁਲਾਈ

ਫਰੀਦਕੋਟ: ਬਰਗਾੜੀ ਇਨਸਾਫ ਮੋਰਚੇ ਦੇ ਲੀਡਰ ਦੋਫਾੜ ਹੋ ਗਏ ਹਨ। ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ‘ਇਨਸਾਫ਼ ਮੋਰਚਾ’ ਜਾਰੀ ਰਹਿਣ ਦਾ ਐਲਾਨ ਕਰਦਿਆਂ 8 ਜਨਵਰੀ ਨੂੰ ਪਿੰਡ ਰਣਸੀਂਹ ਕਲਾਂ ਵਿੱਚ ‘ਪੰਥਕ ਕਨਵੈਨਸ਼ਨ’ ਬੁਲਾ ਲਈਹੈ। ਉਨ੍ਹਾਂ ਨੇ ਨਿਆਂ ਪਸੰਦ ਸੰਸਥਾਵਾਂ ਤੇ ਸ਼ਖਸੀਅਤਾਂ ਨੂੰ ਕਨਵੈਨਸ਼ਨ ਵਿੱਚ ਆਉਣ ਲਈ ਅਪੀਲ ਕੀਤੀ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਬਰਗਾੜੀ ਦੇ ਗੁਰਦੁਆਰੇ ਵਿੱਚ ਵਿਸ਼ੇਸ਼ ਇਕੱਠ ਦੌਰਾਨ ਜਥੇਦਾਰ ਧਿਆਨ ਸਿੰਘ ਮੰਡ ਖ਼ਿਲਾਫ਼ ਵੀ ਖੂਬ ਭੜਾਸ ਕੱਢੀ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਬਰਗਾੜੀ ਮੋਰਚੇ ਜਿੰਨਾ ਕਾਮਯਾਬ ਮੋਰਚਾ ਉਨ੍ਹਾਂ ਆਪਣੀ ਜ਼ਿੰਦਗੀ ਵਿੱਚ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਜੇਕਰ ਇਨਸਾਫ਼ ਮੋਰਚਾ ਕੁਝ ਸਮਾਂ ਹੋਰ ਰਹਿੰਦਾ ਤਾਂ ਕਈ ਹੋਰ ਮੰਗਾਂ ਮੰਨਵਾਈਆਂ ਜਾ ਸਕਦੀਆਂ ਸਨ। ਉਨ੍ਹਾਂ ਕਿਹਾ ਕਿ ਬਾਦਲਾਂ ਤੇ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਮੋਰਚੇ ਦੀ ਸਮਾਪਤੀ ਤੋਂ ਪਹਿਲਾਂ ਹੋਣੀ ਚਾਹੀਦੀ ਸੀ। ਉਨ੍ਹਾਂ ਜਥੇਦਾਰ ਮੰਡ ’ਤੇ ਇਲਜ਼ਾਮ ਲਾਇਆ ਕਿ ਉਨ੍ਹਾਂ ਸੰਗਤ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕਰ ਕੇ ‘ਤਾਨਾਸ਼ਾਹੀ’ ਢੰਗ ਨਾਲ ਮੋਰਚਾ ਸਮਾਪਤ ਕੀਤਾ ਹੈ। ਉਨ੍ਹਾਂ ਸੰਗਤ ਤੋਂ ਖ਼ਿਮਾ ਮੰਗਦਿਆਂ ਕਿਹਾ ਕਿ ਮੋਰਚਾ ਲੱਗਾ ਉਨ੍ਹਾਂ ਦੀ ਸਲਾਹ ਨਾਲ ਸੀ ਪਰ ਸਮਾਪਤੀ ਉਨ੍ਹਾਂ ਦੀ ਸਹਿਮਤੀ ਨਾਲ ਨਹੀਂ ਹੋਈ। ਉਨ੍ਹਾਂ ਕਿਹਾ ਕਿ ਮੋਰਚਾ ਜਾਰੀ ਹੈ ਤੇ ਮੋਰਚੇ ਦੀਆਂ ਤਿੰਨੇ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗਾ। ਉਨ੍ਹਾਂ ਆਖਿਆ ਕਿ ਭਾਵੇਂ ਸਰਕਾਰ ਨੇ ਬਰਗਾੜੀ ਮੋਰਚੇ ਵਾਲੀ ਜਗ੍ਹਾ ਦਾਣਾ ਮੰਡੀ ਦੁਆਲੇ ਕੰਡਿਆਲੀ ਤਾਰ ਲਾ ਕੇ ਸਖ਼ਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਹਨ ਪਰ ਇਹ ਮੋਰਚਾ ਰਣਸੀਂਹ ਕਲਾਂ, ਬਾਜਾਖਾਨਾ ਜਾਂ ਕੋਟਕਪੂਰਾ ਤੋਂ ਇਲਾਵਾ ਪਿੰਡਾਂ ਦੀਆਂ ਸੱਥਾਂ ਵਿੱਚ ਵੀ ਲਾਇਆ ਜਾ ਸਕਦਾ ਹੈ। ਉਨ੍ਹਾਂ ਸਿੱਖ ਆਗੂ ਬੂਟਾ ਸਿੰਘ ਰਣਸੀਂਹ ਕਲਾਂ ਦਾ ਨਾਂ ਲੈ ਕੇ ਕਿਹਾ ਕਿ ਉਨ੍ਹਾਂ ਨੇ ਆਪਣੇ ਪਿੰਡ ਮੋਰਚਾ ਸ਼ੁਰੂ ਕਰਨ ਲਈ ਪ੍ਰਬੰਧਾਂ ਦੀ ਜ਼ਿੰਮੇਵਾਰੀ ਵੀ ਆਪਣੇ ’ਤੇ ਲਈ ਹੈ। ਉਨ੍ਹਾਂ ਕਿਹਾ ਕਿ 8 ਜਨਵਰੀ ਨੂੰ ਹੋਣ ਵਾਲੀ ਪੰਥਕ ਕਨਵੈਨਸ਼ਨ ਅਗਲੇ ਅੰਦੋਲਨ ਦੀ ਰੂਪ ਰੇਖ਼ਾ ਤੈਅ ਕਰੇਗੀ। ਜਥੇਦਾਰ ਦਾਦੂਵਾਲ ਨੇ ਸੱਜਣ ਕੁਮਾਰ ਨੂੰ ਮਿਲੀ ਸਜ਼ਾ ਤੇ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਕਮੇਟੀ ਵੱਲੋਂ ਸੁਖਬੀਰ ਬਾਦਲ ਨੂੰ ਝੂਠਾ ਕਰਾਰ ਦਿੱਤੇ ਜਾਣ ਦੇ ਮੁੱਦੇ ਵੀ ਛੋਹੇ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਦੀ ਬਾਦਲਾਂ ਨਾਲ ਵਾਕਿਆ ਹੀ ਕੋਈ ਦੋਸਤੀ ਨਹੀਂ ਤਾਂ ਬਾਦਲਾਂ ਦੀ ਸਦਨ ਵਿੱਚੋਂ ਮੈਂਬਰਸ਼ਿਪ ਰੱਦ ਕਰਨ ਦਾ ਹੌਸਲਾ ਕਰੇ।

ਟਾਪ ਹੈਡਲਾਈਨ

Hoshiarpur News : ਪਿੰਡ ਬਾੜੀਆਂ ਕਲਾਂ ’ਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਬੇਅਦਬੀ , ਦਲਿਤ ਭਾਈਚਾਰੇ 'ਚ ਰੋਸ 
Hoshiarpur News : ਪਿੰਡ ਬਾੜੀਆਂ ਕਲਾਂ ’ਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਬੇਅਦਬੀ , ਦਲਿਤ ਭਾਈਚਾਰੇ 'ਚ ਰੋਸ 
Chandigarh Congress Rally : ਪ੍ਰਦਰਸ਼ਨ ਦੌਰਾਨ ਕਾਂਗਰਸੀ ਆਗੂਆਂ ’ਤੇ ਪਾਣੀ ਦੀਆਂ ਬੁਛਾੜਾਂ, ਸਚਿਨ ਪਾਇਲਟ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
Chandigarh Congress Rally : ਪ੍ਰਦਰਸ਼ਨ ਦੌਰਾਨ ਕਾਂਗਰਸੀ ਆਗੂਆਂ ’ਤੇ ਪਾਣੀ ਦੀਆਂ ਬੁਛਾੜਾਂ, ਸਚਿਨ ਪਾਇਲਟ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
Punjab News : ਪੰਜਾਬ ਦੇ ਇਨ੍ਹਾਂ ਸਕੂਲਾਂ 'ਚ ਛੁੱਟੀ , ਬੰਬ ਦੀ ਧਮਕੀ ਤੋਂ ਬਾਅਦ ਖਾਲੀ ਕਰਵਾਏ ਸਕੂਲ  
Punjab News : ਪੰਜਾਬ ਦੇ ਇਨ੍ਹਾਂ ਸਕੂਲਾਂ 'ਚ ਛੁੱਟੀ , ਬੰਬ ਦੀ ਧਮਕੀ ਤੋਂ ਬਾਅਦ ਖਾਲੀ ਕਰਵਾਏ ਸਕੂਲ  
ਪੰਜਾਬ ਦੇ ਇਸ ਜ਼ਿਲ੍ਹੇ 'ਚ ਅੱਜ ਨਹੀਂ ਖੁੱਲ੍ਹਣਗੀਆਂ ਮੀਟ ਦੀਆਂ ਦੁਕਾਨਾਂ, ਪ੍ਰਸ਼ਾਸਨ ਨੇ ਹੁਕਮ ਕੀਤੇ ਜਾਰੀ
ਪੰਜਾਬ ਦੇ ਇਸ ਜ਼ਿਲ੍ਹੇ 'ਚ ਅੱਜ ਨਹੀਂ ਖੁੱਲ੍ਹਣਗੀਆਂ ਮੀਟ ਦੀਆਂ ਦੁਕਾਨਾਂ, ਪ੍ਰਸ਼ਾਸਨ ਨੇ ਹੁਕਮ ਕੀਤੇ ਜਾਰੀ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
EPFO WhatsApp Service : ਹੁਣ WhatsApp 'ਤੇ ਮਿਲੇਗੀ PF ਨਾਲ ਜੁੜੀ ਸਾਰੀ ਜਾਣਕਾਰੀ !  ਜਾਣੋ ਕਿਵੇਂ 
EPFO WhatsApp Service : ਹੁਣ WhatsApp 'ਤੇ ਮਿਲੇਗੀ PF ਨਾਲ ਜੁੜੀ ਸਾਰੀ ਜਾਣਕਾਰੀ !  ਜਾਣੋ ਕਿਵੇਂ 
UPI ਪੇਮੈਂਟ ’ਤੇ ਹੁਣ ਦੇਣੀ ਪਵੇਗੀ ਫੀਸ ? ਜਾਣੋ 5 ਹਜ਼ਾਰ ਅਤੇ 10 ਹਜ਼ਾਰ ਰੁਪਏ ’ਤੇ ਕਿੰਨੇ ਕੱਟਣਗੇ ਰੁਪਏ 
UPI ਪੇਮੈਂਟ ’ਤੇ ਹੁਣ ਦੇਣੀ ਪਵੇਗੀ ਫੀਸ ? ਜਾਣੋ 5 ਹਜ਼ਾਰ ਅਤੇ 10 ਹਜ਼ਾਰ ਰੁਪਏ ’ਤੇ ਕਿੰਨੇ ਕੱਟਣਗੇ ਰੁਪਏ 
Aadhaar Card : ਮਾਪੇ ਧਿਆਨ ਦੇਣ ! 30 ਸਤੰਬਰ ਤੋਂ ਪਹਿਲਾਂ ਬੱਚਿਆਂ ਦੇ ਆਧਾਰ ਵਿੱਚ ਕਰਵਾ ਲਓ ਅਪਡੇਟ, ਹੁਣ ਨਹੀਂ ਲੱਗੇਗੀ ਫੀਸ
Aadhaar Card : ਮਾਪੇ ਧਿਆਨ ਦੇਣ ! 30 ਸਤੰਬਰ ਤੋਂ ਪਹਿਲਾਂ ਬੱਚਿਆਂ ਦੇ ਆਧਾਰ ਵਿੱਚ ਕਰਵਾ ਲਓ ਅਪਡੇਟ, ਹੁਣ ਨਹੀਂ ਲੱਗੇਗੀ ਫੀਸ
LPG e-KYC ਦੇ ਨਾਮ 'ਤੇ OTP ਮੰਗਣ ਵਾਲਿਆਂ ਤੋਂ ਸਾਵਧਾਨ, ਖਾਲੀ ਹੋ ਸਕਦਾ ਹੈ ਬੈਂਕ ਖਾਤਾ !
LPG e-KYC ਦੇ ਨਾਮ 'ਤੇ OTP ਮੰਗਣ ਵਾਲਿਆਂ ਤੋਂ ਸਾਵਧਾਨ, ਖਾਲੀ ਹੋ ਸਕਦਾ ਹੈ ਬੈਂਕ ਖਾਤਾ !
 Mobile ਦੀ EMI ਲਈ ਨੌਜਵਾਨ ਦਾ ਖੂਨ ਕੱਢ ਕੇ ਵੇਚਣ ਦਾ ਆਰੋਪ , 5 ਦਿਨਾਂ ਤੱਕ ਬਣਾਇਆ ਬੰਧਕ
 Mobile ਦੀ EMI ਲਈ ਨੌਜਵਾਨ ਦਾ ਖੂਨ ਕੱਢ ਕੇ ਵੇਚਣ ਦਾ ਆਰੋਪ , 5 ਦਿਨਾਂ ਤੱਕ ਬਣਾਇਆ ਬੰਧਕ
ਵੱਡੀ ਖ਼ਬਰ! ਕੈਨੇਡਾ ਤੋਂ ਡਿਪਰੋਟ ਹੋਏ 4 ਪੰਜਾਬੀ, ਜਾਣੋ ਵਜ੍ਹਾ; ਕਿਉਂ ਕੀਤੀ ਗਈ ਕਾਰਵਾਈ?
ਵੱਡੀ ਖ਼ਬਰ! ਕੈਨੇਡਾ ਤੋਂ ਡਿਪਰੋਟ ਹੋਏ 4 ਪੰਜਾਬੀ, ਜਾਣੋ ਵਜ੍ਹਾ; ਕਿਉਂ ਕੀਤੀ ਗਈ ਕਾਰਵਾਈ?
US Visa : ਟਰੰਪ ਨੂੰ ਝਟਕਾ, ਅਮਰੀਕੀ ਅਦਾਲਤ ਦੇ ਵੀਜ਼ਾ ਫੈਸਲੇ ਨਾਲ ਭਾਰਤੀ ਵਿਦਿਆਰਥੀਆਂ ਨੂੰ ਵੱਡੀ ਰਾਹਤ
US Visa : ਟਰੰਪ ਨੂੰ ਝਟਕਾ, ਅਮਰੀਕੀ ਅਦਾਲਤ ਦੇ ਵੀਜ਼ਾ ਫੈਸਲੇ ਨਾਲ ਭਾਰਤੀ ਵਿਦਿਆਰਥੀਆਂ ਨੂੰ ਵੱਡੀ ਰਾਹਤ
ਪਠਾਨਕੋਟ ਦੇ ਸਿੱਖ ਡਰਾਈਵਰ ਨੂੰ ਸਾਊਦੀ 'ਚ ਫਾਂਸੀ ਦੀ ਸਜ਼ਾ, ਪਰਿਵਾਰ ਨੇ ਦੱਸੀ ਸਾਰੀ ਗੱਲ, ਕਿਹਾ- ਝੂਠਾ ਫਸਾਇਆ; ਜਾਣੋ ਪੂਰਾ ਮਾਮਲਾ
ਪਠਾਨਕੋਟ ਦੇ ਸਿੱਖ ਡਰਾਈਵਰ ਨੂੰ ਸਾਊਦੀ 'ਚ ਫਾਂਸੀ ਦੀ ਸਜ਼ਾ, ਪਰਿਵਾਰ ਨੇ ਦੱਸੀ ਸਾਰੀ ਗੱਲ, ਕਿਹਾ- ਝੂਠਾ ਫਸਾਇਆ; ਜਾਣੋ ਪੂਰਾ ਮਾਮਲਾ
Embed widget