ਚੰਡੀਗੜ੍ਹ: ਸਵੱਛ ਭਾਰਤ ਮਿਸ਼ਨ ਵਿੱਚ ਦੇਸ਼ ਭਰ 'ਚੋਂ ਬਰਨਾਲਾ ਨੂੰ ਪਹਿਲਾ ਦਰਜਾ ਮਿਲਿਆ ਹੈ। ਦਿੱਲੀ ਵਿੱਚ ਹੋਏ ਦੇਸ਼ ਪੱਧਰੀ ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ ਐਸ.ਐਸ. ਆਹਲੂਵਾਲੀਆ ਨੇ ਬਰਨਾਲਾ ਦੇ ਡੀ.ਸੀ. ਘਣਸ਼ਾਮ ਥੋਰੀ ਨੂੰ ਐਵਾਰਡ ਦੇ ਕੇ ਸਨਮਾਨਤ ਕੀਤਾ।

ਬਰਨਾਲਾ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਕੌਮੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ। ਇਹ ਪੁਰਸਕਾਰ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਐਸ.ਐਸ ਆਹਲੂਵਾਲੀਆ ਨੇ ਦਿੱਤਾ ਹੈ।

ਉਨ੍ਹਾਂ ਨੇ ਦੱਸਿਆ ਕਿ ਇਸ ਅਧੀਨ ਕੁੱਲ 11,500 ਪਖਾਨੇ ਬਣਾਏ ਗਏ ਹਨ। ਦੇਸ਼ ਦੇ 700 ਜ਼ਿਲ੍ਹਿਆਂ ਵਿੱਚੋਂ 40 ਜ਼ਿਲ੍ਹੇ ਸਨਮਾਨਤ ਕੀਤੇ ਗਏ, ਜਿੰਨ੍ਹਾਂ ਵਿੱਚੋਂ ਬਰਨਾਲਾ ਨੂੰ ਵੀ ਐਵਾਰਡ ਮਿਲਿਆ ਹੈ।