ਪੜਚੋਲ ਕਰੋ
Advertisement
ਪਹਿਲਾਂ ਕੀਤਾ ਬਲਾਤਕਾਰ, ਫਿਰ ਅਸ਼ਲੀਲ ਵੀਡੀਓ ਭੇਜ ਵਿਆਹ ਤੁੜਵਾਇਆ
ਚੰਡੀਗੜ੍ਹ: ਬਰਨਾਲਾ ਪੁਲਿਸ ਨੇ 27 ਸਾਲਾਂ ਦੀ ਲੜਕੀ ਨਾਲ ਜਿਣਸੀ ਸੋਸ਼ਣ ਕਰਨ ਦੇ ਇਲਜ਼ਾਮ ਤਹਿਤ ਕਰਨ ਗੋਇਲ ਨਾਂ ਦੇ ਸ਼ਖ਼ਸ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਬਰਨਾਲਾ ਸਿਟੀ ਪੁਲਿਸ ਸਟੇਸ਼ਨ ਕੋਲ ਮੋਬਾਈਲਾਂ ਦੀ ਦੁਕਾਨ ਹੈ। ਉਹ ਪਿਛਲੇ ਇੱਕ ਸਾਲ ਤੋਂ ਲੜਕੀ ਦਾ ਬਲਾਤਕਾਰ ਕਰ ਰਿਹਾ ਸੀ। ਲੜਕੀ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰ ਰਿਹਾ ਸੀ।
ਬੀਤੇ ਕੱਲ੍ਹ ਲੜਕੀ ਦਾ ਵਿਆਹ ਸੀ। ਇਸ ਦੇ ਚੱਲਦਿਆਂ ਮੁਲਜ਼ਮ ਕਰਨ ਨੇ ਲੜਕੀ ਦੀ ਅਸ਼ਲੀਲ ਵੀਡੀਓ ਲੜਕੀ ਦੇ ਹੋਣ ਵਾਲੇ ਪਤੀ ਨੂੰ ਭੇਜ ਦਿੱਤੀ। ਨਤੀਜਨ ਲੜਕੀ ਦਾ ਵਿਆਹ ਟੁੱਟ ਗਿਆ। ਇਸ ਪਿੱਛੋਂ ਲੜਕੀ ਨੇ ਪੁਲਿਸ ਨੂੰ ਮੁਲਜ਼ਮ ਦੀ ਸ਼ਿਕਾਇਤ ਕਰ ਦਿੱਤੀ। ਲੜਕੀ ਦੇ ਮਾਮਲਾ ਦਰਜ ਕਰਾਉਣ ਬਾਅਦ ਮੁਲਜ਼ਮ ਫਰਾਰ ਹੈ।
ਇਸ ਮਾਮਲੇ ਬਾਰੇ ਥਾਣਾ ਸਿਟੀ 2 ਦੇ ਐਸਐਚਓ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਲੜਕੀ ਦਾ ਮੈਡੀਕਲ ਵੀ ਕਰਵਾ ਲਿਆ ਗਿਆ ਹੈ। ਫਿਲਹਾਲ ਪੁਲਿਸ ਫਰਾਰ ਮੁਲਜ਼ਮ ਦੀ ਤਲਾਸ਼ ਕਰ ਰਹੀ ਹੈ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਏਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement