ਪੜਚੋਲ ਕਰੋ

ਗ੍ਰਿਫਤਾਰੀ ਲਈ ਬਟਾਲਾ ਪਹੁੰਚੇ ਬੈਂਸ ਨੂੰ ਨਹੀਂ ਪਾਇਆ ਪੁਲਿਸ ਨੇ ਹੱਥ

ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਬੈਂਸ ਅੱਜ ਗ੍ਰਿਫਤਾਰੀ ਦੇਣ ਲਈ ਖੁਦ ਬਟਾਲਾ ਪਹੁੰਚੇ ਪਰ ਪੁਲਿਸ ਦੂਰ ਖੜ੍ਹੀ ਹੀ ਵੇਖਦੀ ਰਹੀ ਤੇ ਉਹ ਰੋਸ ਰੈਲੀ ਕਰਕੇ ਲੁਧਿਆਣਾ ਪਰਤ ਆਏ। ਬੈਂਸ ਨੇ ਆਪਣੇ ਹਮਾਇਤੀਆਂ ਨਾਲ ਸ਼ਰੇਆਮ ਬਟਾਲਾ 'ਚ ਰੋਸ ਪ੍ਰਦਰਸ਼ਨ ਕੀਤਾ ਤੇ ਫਿਰ ਪੁਲਿਸ ਦੇ ਸਾਹਮਣੇ ਆਪਣੀ ਗੱਡੀ 'ਚ ਬੈਠ ਕੇ ਲੁਧਿਆਣਾ ਨੂੰ ਨਿਕਲ ਗਏ।

ਗੁਰਦਾਸਪੁਰ: ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਬੈਂਸ ਅੱਜ ਗ੍ਰਿਫਤਾਰੀ ਦੇਣ ਲਈ ਖੁਦ ਬਟਾਲਾ ਪਹੁੰਚੇ ਪਰ ਪੁਲਿਸ ਦੂਰ ਖੜ੍ਹੀ ਹੀ ਵੇਖਦੀ ਰਹੀ ਤੇ ਉਹ ਰੋਸ ਰੈਲੀ ਕਰਕੇ ਲੁਧਿਆਣਾ ਪਰਤ ਆਏ। ਬੈਂਸ ਨੇ ਆਪਣੇ ਹਮਾਇਤੀਆਂ ਨਾਲ ਸ਼ਰੇਆਮ ਬਟਾਲਾ 'ਚ ਰੋਸ ਪ੍ਰਦਰਸ਼ਨ ਕੀਤਾ ਤੇ ਫਿਰ ਪੁਲਿਸ ਦੇ ਸਾਹਮਣੇ ਆਪਣੀ ਗੱਡੀ 'ਚ ਬੈਠ ਕੇ ਲੁਧਿਆਣਾ ਨੂੰ ਨਿਕਲ ਗਏ। ਦਰਅਸਲ ਬੈਂਸ ਖਿਲਾਫ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨਾਲ ਤਕਰਾਰ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਫਾਰਸ਼ 'ਤੇ ਦਰਜ ਹੋਇਆ ਹੈ। ਬੈਂਸ ਨੇ ਆਪਣੀ ਗ੍ਰਿਫ਼ਤਾਰੀ ਸਬੰਧੀ ਅਫ਼ਵਾਹਾਂ ਨੂੰ ਠੱਲ੍ਹ ਪਾਉਂਦਿਆਂ ਲੰਘੇ ਦਿਨ ਐਲਾਨ ਕੀਤਾ ਸੀ ਕਿ ਉਹ ਸ਼ੁੱਕਰਵਾਰ ਨੂੰ ਖ਼ੁਦ ਬਟਾਲਾ ਦੇ ਗਾਂਧੀ ਚੌਕ ’ਚ ਧਰਨਾ ਦੇਣ ਲਈ ਜਾ ਰਹੇ ਹਨ। ਅੱਜ ਉਨ੍ਹਾਂ ਨਾਲ ਉਹ ਸਮਰਥਕ ਵੀ ਹੋਣਗੇ, ਜਿਨ੍ਹਾਂ ’ਤੇ ਪੁਲਿਸ ਨੇ ਕੇਸ ਦਰਜ ਕੀਤਾ ਹੈ। ਬੈਂਸ ਦਾ ਕਹਿਣਾ ਸੀ ਕਿ ਪੁਲਿਸ ਕਿਉਂ ਬਟਾਲਾ ਤੋਂ ਲੁਧਿਆਣਾ ਆ ਕੇ ਮਹਿੰਗਾ ਪੈਟਰੋਲ ਫੂਕ ਰਹੀ ਹੈ, ਉਹ ਖ਼ੁਦ ਉੱਥੇ ਧਰਨਾ ਦੇਣਗੇ ਤੇ ਉਨ੍ਹਾਂ ਨੂੰ ਪੁਲਿਸ ਉਥੋਂ ਹੀ ਗ੍ਰਿਫ਼ਤਾਰ ਕਰ ਲਵੇ। ਬਟਾਲਾ ਪਟਾਕਾ ਫੈਕਟਰੀ ’ਚ ਧਮਾਕੇ ਮਗਰੋਂ ਬੈਂਸ ਆਪਣੇ ਸਮਰਥਕਾਂ ਨਾਲ ਡੀਸੀ ਗੁਰਦਾਸਪੁਰ ਵਿਪੁਲ ਉਜਵਲ ਦੇ ਕਮਰੇ ਵਿੱਚ ਪੁੱਜੇ ਸਨ ਤੇ ਡੀਸੀ ਨਾਲ ਉਨ੍ਹਾਂ ਦੀ ਬਹਿਸ ਹੋ ਗਈ ਸੀ। ਡੀਸੀ ਨੇ ਐਸਡੀਐਮ ਰਾਹੀਂ ਪੁਲਿਸ ਨੂੰ ਸ਼ਿਕਾਇਤ ਦੇ ਕੇ ਬੈਂਸ ਤੇ ਉਨ੍ਹਾਂ ਦੇ ਅਣਪਛਾਤੇ ਸਮਰਥਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਬੈਂਸ ਦੀ ਜ਼ਮਾਨਤ ਅਰਜ਼ੀ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਸੀ। ਇਸ ਮਗਰੋਂ ਬੈਂਸ ਦੀ ਗ੍ਰਿਫ਼ਤਾਰੀ ਸਬੰਧੀ ਅਫ਼ਵਾਹਾਂ ਦਾ ਬਾਜ਼ਾਰ ਗਰਮ ਰਿਹਾ ਸੀ। ਅੱਜ ਬੈਂਸ ਨੇ ਬਟਾਲਾ ਦੇ ਗਾਂਧੀ ਚੌਕ ਵਿੱਚ ਧਰਨਾ ਦੇ ਕੇ ਬਟਾਲਾ ਪੁਲਿਸ ਨੂੰ ਗ੍ਰਿਫ਼ਤਾਰੀ ਦੀ ਚੁਣੌਤੀ ਦਿੱਤੀ।

ਟਾਪ ਹੈਡਲਾਈਨ

Punjab Holiday Calendar 2027 : ਪੰਜਾਬ 'ਚ 2027 ਦੀਆਂ ਸਰਕਾਰੀ ਛੁੱਟੀਆਂ ਨੂੰ ਲੈ ਕੇ ਵੱਡਾ ਐਲਾਨ , ਜਾਣੋ ਕਿਹੜੇ ਮਹੀਨੇ 'ਚ ਸਭ ਤੋਂ ਵੱਧ ਛੁੱਟੀਆਂ
Punjab Holiday Calendar 2027 : ਪੰਜਾਬ 'ਚ 2027 ਦੀਆਂ ਸਰਕਾਰੀ ਛੁੱਟੀਆਂ ਨੂੰ ਲੈ ਕੇ ਵੱਡਾ ਐਲਾਨ , ਜਾਣੋ ਕਿਹੜੇ ਮਹੀਨੇ 'ਚ ਸਭ ਤੋਂ ਵੱਧ ਛੁੱਟੀਆਂ
ਪੰਜਾਬ 'ਚ ਵਾਪਰਿਆ ਵੱਡਾ ਰੇਲ ਹਾਦਸਾ, ਪਟੜੀ ਤੋਂ ਉੱਤਰੇ ਕਈ ਡੱਬੇ; ਮੱਚੀ ਹਫੜਾ-ਦਫੜੀ
ਪੰਜਾਬ 'ਚ ਵਾਪਰਿਆ ਵੱਡਾ ਰੇਲ ਹਾਦਸਾ, ਪਟੜੀ ਤੋਂ ਉੱਤਰੇ ਕਈ ਡੱਬੇ; ਮੱਚੀ ਹਫੜਾ-ਦਫੜੀ
ਪਰਮਿੰਦਰ ਝੋਟਾ ਕਤਲਕਾਂਡ 'ਚ ਕੇਂਦਰ ਦੀ ਐਂਟਰੀ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ- ਦਿਨਦਿਹਾੜੇ ਕਤਲ ਹੋਇਆ, ਪੰਜਾਬ ਸਰਕਾਰ ਤੋਂ ਮੰਗਾਂਗੇ...
ਪਰਮਿੰਦਰ ਝੋਟਾ ਕਤਲਕਾਂਡ 'ਚ ਕੇਂਦਰ ਦੀ ਐਂਟਰੀ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ- ਦਿਨਦਿਹਾੜੇ ਕਤਲ ਹੋਇਆ, ਪੰਜਾਬ ਸਰਕਾਰ ਤੋਂ ਮੰਗਾਂਗੇ...
ਪੰਜਾਬ ਤੋਂ ਵੱਡੀ ਖ਼ਬਰ! ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਨਾਲ ਵਾਪਰਿਆ ਹਾਦਸਾ, ਘਰ 'ਚ ਵੜੀ ਬੇਕਾਬੂ ਹੋਈ ਬੱਸ; ਮੱਚਿਆ ਹੜਕੰਪ
ਪੰਜਾਬ ਤੋਂ ਵੱਡੀ ਖ਼ਬਰ! ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਨਾਲ ਵਾਪਰਿਆ ਹਾਦਸਾ, ਘਰ 'ਚ ਵੜੀ ਬੇਕਾਬੂ ਹੋਈ ਬੱਸ; ਮੱਚਿਆ ਹੜਕੰਪ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਤੋਂ ਗ੍ਰਿਫਤਾਰ ਮਨਜੀਤ ਬੇਦੀ ਅਮਰੀਕਾ ਨੂੰ ਸੌਂਪਿਆ, US ਅਟਾਰਨੀ ਨੇ ਜਤਾਇਆ ਧੰਨਵਾਦ; SNAP ਘਪਲੇ 'ਚ ਵਾਂਟੇਡ
ਪੰਜਾਬ ਤੋਂ ਗ੍ਰਿਫਤਾਰ ਮਨਜੀਤ ਬੇਦੀ ਅਮਰੀਕਾ ਨੂੰ ਸੌਂਪਿਆ, US ਅਟਾਰਨੀ ਨੇ ਜਤਾਇਆ ਧੰਨਵਾਦ; SNAP ਘਪਲੇ 'ਚ ਵਾਂਟੇਡ
ਪੰਜਾਬ ਤੋਂ ਵੱਡੀ ਖ਼ਬਰ! ਨਸ਼ਾ ਵੇਚਣ ਦਾ ਵਿਰੋਧ ਕਰਨ 'ਤੇ ਨੌਜਵਾਨ ਦਾ ਕਤਲ, 10-15 ਹਮਲਾਵਰਾਂ ਨੇ ਘੇਰਿਆ; ਮੱਚਿਆ ਚੀਕ ਚੀਹਾੜਾ
ਪੰਜਾਬ ਤੋਂ ਵੱਡੀ ਖ਼ਬਰ! ਨਸ਼ਾ ਵੇਚਣ ਦਾ ਵਿਰੋਧ ਕਰਨ 'ਤੇ ਨੌਜਵਾਨ ਦਾ ਕਤਲ, 10-15 ਹਮਲਾਵਰਾਂ ਨੇ ਘੇਰਿਆ; ਮੱਚਿਆ ਚੀਕ ਚੀਹਾੜਾ
ਪੈਟਰੋਲ-ਡੀਜ਼ਲ ਨੂੰ ਲੈਕੇ ਸਰਕਾਰ ਦਾ ਵੱਡਾ ਫੈਸਲਾ, ਦੇਰ ਰਾਤ ਅਚਾਨਕ ਕੀਤਾ ਵਿੰਡਫਾਲ ਟੈਕਸ 'ਚ ਫੇਰਬਦਲ
ਪੈਟਰੋਲ-ਡੀਜ਼ਲ ਨੂੰ ਲੈਕੇ ਸਰਕਾਰ ਦਾ ਵੱਡਾ ਫੈਸਲਾ, ਦੇਰ ਰਾਤ ਅਚਾਨਕ ਕੀਤਾ ਵਿੰਡਫਾਲ ਟੈਕਸ 'ਚ ਫੇਰਬਦਲ
CM ਮਾਨ ਅੱਜ ਫਿਲੌਰ 'ਚ, ਨਸ਼ੇ ਦੇ ਖਿਲਾਫ ਬਣੇਗੀ ਪਲਾਨਿੰਗ, ਸਾਰੇ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀ ਸੱਦੇ; ਝੋਟਾ ਕਤਲਕਾਂਡ ਤੋਂ ਬਾਅਦ ਐਕਸ਼ਨ 'ਚ ਸਰਕਾਰ
CM ਮਾਨ ਅੱਜ ਫਿਲੌਰ 'ਚ, ਨਸ਼ੇ ਦੇ ਖਿਲਾਫ ਬਣੇਗੀ ਪਲਾਨਿੰਗ, ਸਾਰੇ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀ ਸੱਦੇ; ਝੋਟਾ ਕਤਲਕਾਂਡ ਤੋਂ ਬਾਅਦ ਐਕਸ਼ਨ 'ਚ ਸਰਕਾਰ
ਸਕੂਲ 'ਚ ਚੱਲੀਆਂ ਤਾੜਤਾੜ ਗੋਲੀਆਂ, 3 ਬੱਚਿਆਂ ਸਣੇ 5 ਦੀ ਮੌਤ; ਮੱਚਿਆ ਹੜਕੰਪ
ਸਕੂਲ 'ਚ ਚੱਲੀਆਂ ਤਾੜਤਾੜ ਗੋਲੀਆਂ, 3 ਬੱਚਿਆਂ ਸਣੇ 5 ਦੀ ਮੌਤ; ਮੱਚਿਆ ਹੜਕੰਪ
ਪੰਜਾਬ ਦੇ 3 ਜ਼ਿਲ੍ਹਿਆਂ 'ਚ ਮੀਂਹ ਦੇ ਆਸਾਰ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੰਜਾਬ ਦੇ 3 ਜ਼ਿਲ੍ਹਿਆਂ 'ਚ ਮੀਂਹ ਦੇ ਆਸਾਰ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੰਜਾਬ 'ਚ ਛੁੱਟੀਆਂ ਦੀ ਲਿਸਟ ਜਾਰੀ, ਜਾਣੋ ਕਦੋਂ-ਕਦੋਂ ਰਹਿਣਗੀਆਂ ਛੁੱਟੀਆਂ; ਦੇਖੋ ਪੂਰੀ ਲਿਸਟ
ਪੰਜਾਬ 'ਚ ਛੁੱਟੀਆਂ ਦੀ ਲਿਸਟ ਜਾਰੀ, ਜਾਣੋ ਕਦੋਂ-ਕਦੋਂ ਰਹਿਣਗੀਆਂ ਛੁੱਟੀਆਂ; ਦੇਖੋ ਪੂਰੀ ਲਿਸਟ
ਡਾ. ਨਵਜੋਤ ਕੌਰ ਸਿੱਧੂ ਦੀ ਛੁੱਟੀ! BRP ਨੇ ਨਵੇਂ ਪੰਜਾਬ ਇੰਚਾਰਜ ਦਾ ਕੀਤਾ ਐਲਾਨ
ਡਾ. ਨਵਜੋਤ ਕੌਰ ਸਿੱਧੂ ਦੀ ਛੁੱਟੀ! BRP ਨੇ ਨਵੇਂ ਪੰਜਾਬ ਇੰਚਾਰਜ ਦਾ ਕੀਤਾ ਐਲਾਨ
Embed widget