ਜਲੰਧਰ ਅਤੇ ਲੁਧਿਆਣਾ ਦੇ ਪਰਵਾਸੀ ਭਾਰਤੀ ਕਾਰੋਬਾਰੀਆਂ 'ਤੇ ਪਿਛਲੇ 36 ਘੰਟਿਆਂ ਤੋਂ ਇਨਕਮ ਟੈਕਸ ਵਿਭਾਗ ਦੀ ਰੇਡ ਚਲ ਰਹੀ ਹੈ। ਹੋਟਲ ਅਤੇ ਰੀਅਲ ਅਸਟੇਟ ਕਾਰੋਬਾਰ ਨਾਲ ਜੁੜੇ ਕਾਰੋਬਾਰੀਆਂ ਦੇ ਘਰ ਅਤੇ ਹੋਟਲਾਂ ਵਿੱਚ ਬੀਤੇ ਬੁੱਧਵਾਰ ਨੂੰ ਰੇਡ ਸ਼ੁਰੂ ਹੋਈ ਸੀ।
ਇਨ੍ਹਾਂ ਦੇ ਜਲੰਧਰ ਅਤੇ ਲੁਧਿਆਣਾ ਵਿੱਚ ਕਈ ਵੱਡੇ ਹੋਟਲ ਹਨ। ਆਈ.ਟੀ. ਡਿਪਾਰਟਮੈਂਟ ਦੀ ਰੇਡ ਅੱਜ ਵੀਰਵਾਰ ਸ਼ਾਮ ਤੱਕ ਵੀ ਜਾਰੀ ਹੈ।
ਆਮਦਨ ਕਰ ਵਿਭਾਗ ਦੀ ਟੀਮ ਇੰਗਲੈਂਡ ਸਥਾਪਤ ਪਵਿੱਤਰ ਸਿੰਘ ਬਾਠ ਅਤੇ ਉਨਾਂ ਦੇ ਰਿਸ਼ਤੇਦਾਰਾਂ ਦੇ ਘਰ ਕਰ-ਚੋਰੀ ਸਬੰਧੀ ਜਾਂਚ ਕਰ ਰਹੀ ਹੈ। ਟੀਮ ਨੇ ਕਾਫੀ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਟੀਮ ਜਲੰਧਰ ਅਤੇ ਲੁਧਿਆਣਾ ਵਿੱਚ ਕਈ ਥਾਂ ਜਾਂਚ ਹਾਲੇ ਵੀ ਜਾਰੀ ਹੈ।