ਪੰਜਾਬ ਲਈ ਅੱਜ ਇਤਿਹਾਸਕ ਦਿਨ ਰਹਿਣ ਵਾਲਾ ਹੈ। ਅੱਜ ਬਠਿੰਡਾ ਵਿੱਚ ਬੰਦ ਪਿਆ ਏਅਰਪੋਰਟ ਚਾਲੂ ਹੋਣ ਜਾ ਰਿਹਾ ਹੈ। ਕੋਰੋਨਾ ਮਹਾਮਾਰੀ ਦੇ ਕਾਰਨ ਇੱਥੋਂ ਉਡਾਣਾਂ ਭਰਨੀਆਂ ਬੰਦ ਕਰ ਦਿੱਤੀਆਂ ਸਨ। ਮੁੱਖ ਮੰਤਰੀ ਭਗਵੰਤ ਮਾਨ ਇਸ ਹਵਾਈ ਅੱਡੇ ਨੂੰ ਚਾਲੂ ਕਰਨ ਦੇ ਲਈ ਹਰੀ ਝੰਡੀ ਦੇਣਗੇ। ਇੱਥੋਂ ਪਹਿਲੀ ਉਡਾਣ ਦੁਪਹਿਰ 12:30 ਵਜੇ ਗਾਜ਼ੀਆਬਾਦ ਦੇ ਹੈਡਨ ਹਵਾਈ ਅੱਡੇ ਲਈ ਰਵਾਨਾ ਹੋਵੇਗੀ।
ਇਸ ਹਵਾਈ ਅੱਡੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਕਾਫ਼ੀ ਸਹੂਲਤਾਂ ਮਿਲਣਗੀਆਂ। ਦਿੱਲੀ ਜਾਂ ਦੇਸ਼ ਦੇ ਹੋਰ ਹਿੱਸੇ ਜਾਣ ਲਈ ਬਠਿੰਡਾ ਤੋਂ ਸਿੱਧੀ ਉਡਾਣ ਭਰੀ ਜਾ ਸਕਦੀ ਹੈ। ਇਸ ਦਾ ਕਿਰਾਇਆ ਵੀ ਸ਼ੁਰੂਆਤੀ ਤੌਰ 'ਤੇ 999 ਰੁਪਏ ਰੱਖਿਆ ਗਿਆ ਹੈ। ਪਰ ਬਾਅਦ ਵਿਚ ਜਿਵੇਂ-ਜਿਵੇਂ ਸੀਟਾਂ ਦੀ ਗਿਣਤੀ ਘੱਟੇਗੀ, ਕਿਰਾਇਆ ਵਧ ਜਾਵੇਗਾ। ਸਭ ਤੋਂ ਪਹਿਲਾਂ ਇੰਟਰਨੈੱਟ 'ਤੇ ਵੱਖ-ਵੱਖ ਸਾਈਟਾਂ 'ਤੇ ਬੁੱਕ ਕੀਤੀਆਂ ਜਾ ਰਹੀਆਂ ਫਲਾਈਟ ਟਿਕਟਾਂ ਦੇ ਰੇਟ ਘੱਟ ਹਨ, ਪਰ ਜਿਵੇਂ-ਜਿਵੇਂ ਸੀਟਾਂ ਦੀ ਗਿਣਤੀ ਘੱਟ ਰਹੀ ਹੈ, ਕਿਰਾਇਆ ਵੀ ਵਧ ਰਿਹਾ ਹੈ।
ਇਸ ਤੋਂ ਪਹਿਲਾਂ ਇਹ ਜਹਾਜ਼ ਹੈਡਨ ਏਅਰਪੋਰਟ ਤੋਂ ਚੱਲ ਕੇ 12:10 ਵਜੇ ਬਠਿੰਡਾ ਹਵਾਈ ਅੱਡੇ 'ਤੇ ਪਹੁੰਚੇਗਾ। ਬਠਿੰਡਾ ਤੋਂ ਹਿੰਡਨ ਤਕ ਦਾ ਸਫਰ 1 ਘੰਟਾ 40 ਮਿੰਟ ਦਾ ਹੋਵੇਗਾ। ਇੱਥੋਂ ਫਲਾਈਬਿਗ ਕੰਪਨੀ ਦਾ 19 ਸੀਟਾਂ ਵਾਲਾ ਹਵਾਈ ਜਹਾਜ਼ ਉਡਾਣ ਭਰੇਗਾ। ਪ੍ਰਸ਼ਾਸਨਿਕ ਅਧਿਕਾਰੀਆਂ ਮੁਤਾਬਕ ਸ਼ੁਰੂਆਤ 'ਚ ਹਵਾਈ ਜਹਾਜ਼ ਨੂੰ ਟੈਸਟਿੰਗ ਬੇ ’ਤੇ ਚਲਾਇਆ ਜਾਵੇਗਾ।
12 ਸਤੰਬਰ ਨੂੰ ਬਠਿੰਡਾ ਤੋਂ ਉਡਾਣ ਸ਼ੁਰੂ ਹੋਣ ਦਾ ਪਹਿਲਾ ਨਿਰਧਾਰਿਤ ਸਮਾਂ ਸੀ, ਜਿਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਪਹੁੰਚਣ ਦੀ ਸੰਭਾਵਨਾ ਸੀ। ਪਰ ਤਕਨੀਕੀ ਕਾਰਨਾਂ ਕਰਕੇ ਉਨਾਂ ਦਾ ਦੌਰਾ ਰੱਦ ਕਰ ਦਿੱਤਾ ਗਿਆ, ਪਰ ਹਵਾਈ ਜਹਾਜ਼ ਦੇ ਰਵਾਨਗੀ ਦਾ ਦਿਨ ਬੁੱਧਵਾਰ ਨੂੰ ਤੈਅ ਕਰ ਦਿੱਤਾ ਗਿਆ ਹੈ। ਹੁਣ ਇਸ ਨੂੰ ਟੈਸਟਿੰਗ ਆਧਾਰ 'ਤੇ ਚਲਾਇਆ ਜਾਵੇਗਾ, ਜੋ ਹਫਤੇ ਦੇ ਸਾਰੇ ਦਿਨ ਚੱਲੇਗਾ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial