ਪੜਚੋਲ ਕਰੋ
ਬਠਿੰਡਾ ‘ਚ ਨੌਜਵਾਨ ਫੋਟੋਗ੍ਰਾਫਰ ਦਾ ਗੋਲ਼ੀ ਮਾਰ ਕੇ ਕਤਲ
ਪਿੰਡ ਭੁੰਦੜ ਵਿੱਚ ਅਣਪਛਾਤੇ ਲੋਕਾਂ ਨੇ ਇੱਕ ਨੌਜਵਾਨ ਫੋਟੋਗ੍ਰਾਫਰ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਨੌਜਵਾਨ ਦੀ ਲਾਸ਼ ਢੱਡੇ ਰੋਡ ‘ਤੇ ਸਥਿਤ ਨਾਲ਼ੇ ਕੋਲ ਸੜਕ ਤੋਂ ਮਿਲੀ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਬਾਲਿਆਵਾਲੀ ਦੀ ਟੀਮ ਦੇ ਇਲਾਵਾ ਬਠਿੰਡਾ ਤੋਂ ਐਸਪੀ ਡੀ ਜੀਐਮ ਸੰਘਾ, ਸੀਆਈਏ-2 ਦੀ ਟੀਮ ਮੌਕੇ ‘ਤੇ ਪਹੁੰਚੀ। ਨੌਜਵਾਨ ਦੇ ਕਤਲ ਦਾ ਹਾਲੇ ਪਤਾ ਨਹੀਂ ਲੱਗਿਆ।

ਬਠਿੰਡਾ: ਪਿੰਡ ਭੁੰਦੜ ਵਿੱਚ ਅਣਪਛਾਤੇ ਲੋਕਾਂ ਨੇ ਇੱਕ ਨੌਜਵਾਨ ਫੋਟੋਗ੍ਰਾਫਰ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਨੌਜਵਾਨ ਦੀ ਲਾਸ਼ ਢੱਡੇ ਰੋਡ ‘ਤੇ ਸਥਿਤ ਨਾਲ਼ੇ ਕੋਲ ਸੜਕ ਤੋਂ ਮਿਲੀ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਬਾਲਿਆਵਾਲੀ ਦੀ ਟੀਮ ਦੇ ਇਲਾਵਾ ਬਠਿੰਡਾ ਤੋਂ ਐਸਪੀ ਡੀ ਜੀਐਮ ਸੰਘਾ, ਸੀਆਈਏ-2 ਦੀ ਟੀਮ ਮੌਕੇ ‘ਤੇ ਪਹੁੰਚੀ। ਨੌਜਵਾਨ ਦੇ ਕਤਲ ਦਾ ਹਾਲੇ ਪਤਾ ਨਹੀਂ ਲੱਗਿਆ।
ਪੁਲਿਸ ਨੇ ਫਿਲਹਾਲ ਅਣਪਛਾਤੇ ਲੋਕਾਂ ‘ਤੇ ਕਤਲ ਦਾ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਰਣਜੀਤ ਸਿੰਘ ਉਰਫ ਰਾਣਾ ਉਮਰ 28 ਸਾਲ ਵਜੋਂ ਹੋਈ ਹੈ। ਹਾਸਲ ਜਾਣਕਾਰੀ ਮੁਤਾਬਕ ਨਿੱਜੀ ਰੰਜ਼ਿਸ਼ ਕਰਕੇ ਇਹ ਕਤਲ ਕੀਤਾ ਗਿਆ ਜਾਪ ਰਿਹਾ ਹੈ। ਮੰਗਲਵਾਰ ਨੂੰ ਕੁਝ ਲੋਕ ਰਾਣਾ ਨੂੰ ਗੋਲ਼ੀ ਮਾਰ ਕੇ ਫਰਾਰ ਹੋ ਗਏ।
Before You Go
ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ
ਟ੍ਰੈਂਡਿੰਗ ਟੌਪਿਕ






















