ਬਠਿੰਡਾ: ਸੂਬੇ ‘ਚ ਲੌਕਡਾਊਨ ਤੇ ਕਰਫਿਊ ਦੌਰਾਨ ਵੀ ਨਸ਼ੇ ਦੀ ਤਸਕਰੀ (drug smuggling) ਧੜੱਲੇ ਨਾਲ ਚਲ ਰਹੀ ਹੈ। ਇਸ ਦੌਰਾਨ ਸੂਬਾ ਪੁਲਿਸ ਨੂੰ ਕਈ ਕਾਮਯਾਬੀਆਂ ਵੀ ਮਿਲੀਆਂ ਹਨ। ਹੁਣ ਬਠਿੰਡਾ ਪੁਲਿਸ (Bathinda police) ਨੇ ਦੋ ਨਸ਼ਾ ਤਸਕਰਾਂ ਨੂੰ 19 ਕੁਇੰਟਲ ਚੋਰਾ ਪੋਸਤ ਨਾਲ ਗ੍ਰਿਫ਼ਤਾਰ ਕੀਤਾ ਹੈ।


ਦੱਸ ਦਈਏ ਕਿ ਦੋਵੇਂ ਆਪਣੇ ਹਰਿਆਣਾ ਨੰਬਰ ਦੇ ਟੈਂਕਰ ਵਿੱਚ 200 ਥੈਲੇ ਆਟੇ ਦੇ ਹੇਠਾਂ ਨਸ਼ਾ ਲੁਕਾ ਕੇ ਲੈ ਜਾ ਰਹੇ ਸੀ। ਬਠਿੰਡਾ ਦੇ ਪਿੰਡ ਜੀਦਾ ਰੋਡ ‘ਤੇ ਪੁਲਿਸ ਨੇ ਨਾਕੇਬੰਦੀ ਦੌਰਾਨ ਦੋਵੇਂ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ। ਇਨ੍ਹਾਂ ਕੋਲੋਂ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ ਕੀਤੀ।



ਇਸ ਬਾਰੇ ਜਾਣਕਾਰੀ ਦਿੰਦੀਆਂ ਇੰਸਪੈਕਟਰ ਜਰਨਲ ਆਫ਼ ਪੁਲਿਸ ਨੇ ਕਿਹਾ ਕਿ ਦੋਵੇਂ ਨਸ਼ਾ ਤਸਕਰ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ, ਜਿਨ੍ਹਾਂ ਦਾ ਨਾਂ ਪਰਮਜੀਤ ਸਿੰਘ ਤੇ ਗੁਰਮੀਤ ਸਿੰਘ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ‘ਤੇ ਪਹਿਲਾਂ ਹੀ ਐਨਡੀਪੀਸੀ ਐਕਟ ਤਹਿਤ ਕਈ ਕੇਸ ਦਰਜ ਹਨ, ਫਿਲਹਾਲ ਪੁਲਿਸ ਨੇ ਦੋਵਾਂ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904