ਬਠਿੰਡਾ ਪੁਲਿਸ ਨੇ 9 ਸਾਲਾ ਬੱਚੀ ਨਾਲ ਰੇਪ ਦਾ ਕੇਸ ਸੁਲਝਾਇਆ, ਮੁਲਜ਼ਮ ਗ੍ਰਿਫ਼ਤਾਰ
ਦੁਕਾਨ ਬੰਦ ਦੇਖ ਕੇ ਜਦ ਬੱਚੀ ਘਰ ਵਾਪਸ ਆ ਰਹੀ ਸੀ ਤਾਂ ਮੋਟਰਸਾਈਕਲ ਸਵਾਰ ਨੌਜਵਾਨ ਨੇ ਉਸ ਨੂੰ ਕਿਹਾ ਕਿ ਮੈਂ ਤੇਰਾ ਚਾਚਾ ਲੱਗਦਾ ਹਾਂ, ਤੇਰੇ ਡੈਡੀ ਨੇ ਖੇਤ ਵਿੱਚ ਬੁਲਾਇਆ ਹੈ। ਇਹ ਕਹਿ ਕੇ ਨੌਜਵਾਨ ਬੱਚੀ ਨੂੰ ਖੇਤ ਲੈ ਗਿਆ ਤੇ ਉਸ ਨਾਲ ਗਲ਼ਤ ਹਰਕਤਾਂ ਤੇ ਬਲਾਤਕਾਰ ਕੀਤਾ।
ਬਠਿੰਡਾ: ਜ਼ਿਲ੍ਹਾ ਪੁਲਿਸ ਨੇ 9 ਸਾਲਾਂ ਦੀ ਬੱਚੀ ਨਾਲ ਹੋਏ ਬਲਾਤਕਾਰ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਮੁਲਜ਼ਮ ਲੜਕੇ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਾਮਲਾ ਤਲਵੰਡੀ ਸਾਬੋ ਦਾ ਹੈ, ਜਿੱਥੇ ਨੌਂ ਸਾਲਾ ਬੱਚੀ ਆਪਣੇ ਸਕੂਲ ਦਾ ਕੰਮ ਕਰਨ ਲਈ ਦੁਕਾਨ ਤੋਂ ਪੈਨਸਿਲ ਲੈਣ ਗਈ ਸੀ। ਬੱਚੀ ਚੌਥੀ ਕਲਾਸ ਵਿੱਚ ਪੜ੍ਹਦੀ ਸੀ।
ਦੁਕਾਨ ਬੰਦ ਦੇਖ ਕੇ ਜਦ ਬੱਚੀ ਘਰ ਵਾਪਸ ਆ ਰਹੀ ਸੀ ਤਾਂ ਮੋਟਰਸਾਈਕਲ ਸਵਾਰ ਨੌਜਵਾਨ ਨੇ ਉਸ ਨੂੰ ਕਿਹਾ ਕਿ ਮੈਂ ਤੇਰਾ ਚਾਚਾ ਲੱਗਦਾ ਹਾਂ, ਤੇਰੇ ਡੈਡੀ ਨੇ ਖੇਤ ਵਿੱਚ ਬੁਲਾਇਆ ਹੈ। ਇਹ ਕਹਿ ਕੇ ਨੌਜਵਾਨ ਬੱਚੀ ਨੂੰ ਖੇਤ ਲੈ ਗਿਆ ਤੇ ਉਸ ਨਾਲ ਗਲ਼ਤ ਹਰਕਤਾਂ ਤੇ ਬਲਾਤਕਾਰ ਕੀਤਾ।
ਇਸ ਬਾਰੇ ਬਠਿੰਡਾ ਪੁਲਿਸ ਦੇ ਐਸਐਸਪੀ ਨੇ ਦੱਸਿਆ ਕਿ ਕੇਸ ਬਾਰੇ ਉਨ੍ਹਾਂ ਕੋਲ ਜ਼ਿਆਦਾ ਜਾਣਕਾਰੀ ਨਹੀਂ ਸੀ। ਹੋਰ ਜ਼ਿਲ੍ਹਿਆਂ ਦੀਆਂ ਟੀਮਾਂ ਦਾ ਸਹਾਰਾ ਲਿਆ ਗਿਆ। ਪਤਾ ਲੱਗਾ ਕਿ ਤਲਵੰਡੀ ਸਾਬੋ ਦੇ ਪਿੰਡ ਦਾ ਹੀ ਇੱਕ ਲੜਕਾ ਸੀ, ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।
ਉਨ੍ਹਾਂ ਦੱਸਿਆ ਕਿ ਇਹ ਲੜਕਾ ਉਸ ਪਿੰਡ ਵਿੱਚ ਹੀ ਡੇਅਰੀ 'ਤੇ ਕੰਮ ਕਰਦਾ ਸੀ, ਜੋ ਪਿਛਲੇ ਇੱਕ ਮਹੀਨੇ ਤੋਂ ਬੰਦ ਕੀਤਾ ਹੋਇਆ ਸੀ। ਨੌਜਵਾਨ ਦੀ ਉਮਰ 28 ਸਾਲ ਹੈ। ਉਸ ਨੇ ਇਕੱਲਿਆਂ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਜੇ ਕੋਈ ਹੋਰ ਸਾਹਮਣੇ ਆਇਆ ਤਾਂ ਉਸ ਬਾਰੇ ਵੀ ਜਾਂਚ ਪੜਤਾਲ ਕੀਤੀ ਜਾਵੇਗੀ।