ਪੜਚੋਲ ਕਰੋ

ਬਾਦਲਾਂ ਨੂੰ ਗੱਡੀਆਂ ਦੇ ਪਛਤਾ ਰਿਹਾ ਟ੍ਰੈਵਲ ਕੰਪਨੀ ਮਾਲਕ, 24 ਲੱਖ ਬਕਾਇਆ

ਬਠਿੰਡਾ: ਅੱਜ ਇੱਥੋਂ ਦੇ ਇੱਕ ਟੂਰ ਐਂਡ ਟ੍ਰੈਵਲਰਜ਼ ਕੰਪਨੀ ਦੇ ਮਾਲਕ ਦੱਸਿਆ ਕਿ ਬੀਤੇ ਸਾਲ ਵੋਟਾਂ ਦੇ ਸਮੇਂ ਉਸ ਨੇ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਲਈ ਕੁਝ ਗੱਡੀਆਂ ਕਿਰਾਏ 'ਤੇ ਭੇਜੀਆਂ ਸਨ, ਜਿਨ੍ਹਾਂ ਦਾ ਬਕਾਇਆ ਬਿਲ 24 ਲੱਖ ਰੁਪਏ ਹਾਲੇ ਤਕ ਅਦਾ ਨਹੀਂ ਕੀਤਾ ਗਿਆ ਹੈ। ਮਾਲਕ ਪ੍ਰਿਥਵੀ ਰਾਮ ਬਾਂਸਲ ਨੇ ਪੱਤਰਕਾਰ ਸੰਮੇਲਨ ਵਿੱਚ ਦੱਸਿਆ ਕਿ ਉਸ ਨੇ ਬਠਿੰਡਾ ਦੇ ਡੀ.ਸੀ. ਦੇ ਕਹਿਣ 'ਤੇ ਇਹ ਕਾਰਾਂ ਬਾਦਲ ਪਰਿਵਾਰ ਲਈ ਭੇਜੀਆਂ ਸਨ। ਉਸ ਨੇ ਦੱਸਿਆ ਕਿ ਪਹਿਲਾਂ ਵੋਟਾਂ ਲਈ ਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੇ ਗਏ ਏਮਜ਼ ਦੇ ਨੀਂਹ ਪੱਥਰ ਸਮਾਗਮ ਵਾਲੇ ਦਿਨ ਵੀ ਆਪਣੀਆਂ ਗੱਡੀਆਂ ਭੇਜੀਆਂ ਸਨ। Bathinda_Transporter_Prithavi ਪ੍ਰਿਥਵੀ ਰਾਮ ਨੇ ਦੱਸਿਆ ਕਿ 1 ਮਈ 2016 ਤੋਂ ਲੈ ਕੇ 31 ਦਸੰਬਰ 2016 ਤਕ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੇ ਵੱਖ-ਵੱਖ ਸੰਗਤ ਦਰਸ਼ਨ ਪ੍ਰੋਗਰਾਮਾਂ ਲਈ ਇਨੋਵਾ ਗੱਡੀਆਂ ਭੇਜੀਆਂ ਸਨ। ਉਸ ਨੇ ਦੱਸਿਆ ਕਿ ਇਨ੍ਹਾਂ ਦਾ ਬਿਲ 14,50,000 ਰੁਪਏ ਬਣਦਾ ਹੈ, ਜੋ ਹਾਲੇ ਤਕ ਅਦਾ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਉਸ ਨੇ ਦੱਸਿਆ ਕਿ ਡੀ.ਸੀ. ਬਠਿੰਡਾ ਦੇ ਕਹਿਣ 'ਤੇ ਉਸ ਨੇ 21 ਨਵੰਬਰ 2016 ਤੋਂ ਲੈ ਕੇ 25 ਨਵੰਬਰ 2016 ਤਕ ਕਈ ਅਫ਼ਸਰਾਂ ਨੂੰ ਇਨੋਵਾ ਗੱਡੀਆਂ ਮੁਹੱਈਆ ਕਰਵਾਈਆਂ ਸਨ। ਉਸ ਸਮੇਂ ਪ੍ਰਧਾਨ ਨਰੇਂਦਰ ਮੋਦੀ ਬਠਿੰਡਾ ਵਿੱਚ ਏਮਜ਼ ਹਸਪਤਾਲ ਦਾ ਨੀਂਹ ਪੱਥਰ ਰੱਖਣ ਲਈ ਆਏ ਸਨ। ਇਸ ਦਾ ਬਿਲ 9,56,000 ਰੁਪਏ ਬਣਦਾ ਹੈ। sukhbir-harsimrat-badal-in-car ਪ੍ਰਿਥਵੀ ਰਾਮ ਬਾਂਸਲ ਨੇ ਦੱਸਿਆ ਕਿ ਗੱਡੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਉਸ ਨੇ ਹੋਰਨਾਂ ਟੂਰ ਐਂਡ ਟ੍ਰੈਵਲਜ਼ ਤੋਂ ਵੀ ਗੱਡੀਆਂ ਲੈ ਕੇ ਦਿੱਤੀਆਂ ਸਨ, ਜਿਨ੍ਹਾਂ ਦੀ ਅਦਾਇਗੀ ਉਸ ਨੂੰ ਆਪਣੇ ਪੱਲਿਓਂ ਕਰਨੀ ਪਈ ਹੈ। ਉਸ ਨੇ ਕਿਹਾ ਕਿ ਇਸ ਰਕਮ ਦਾ ਭਾਰੀ ਵਿਆਜ ਵੀ ਉਹ ਚੁਕਾ ਰਿਹਾ ਹੈ। ਟ੍ਰੈਵਲ ਕੰਪਨੀ ਦੇ ਮਾਲਕ ਨੇ ਦੱਸਿਆ ਕਿ ਉਹ ਆਪਣੇ ਪੈਸੇ ਲਈ ਡੀ.ਸੀ. ਨੂੰ ਮਿਲਣ ਤੋਂ ਇਲਾਵਾ ਮੁੱਖ ਮੰਤਰੀ ਤੇ ਇੱਥੋਂ ਤਕ ਕੇ ਪ੍ਰਧਾਨ ਮੰਤਰੀ ਨੂੰ ਵੀ ਬੇਨਤੀ ਕਰ ਚੁੱਕਾ ਹੈ, ਪਰ ਹਾਲੇ ਤਕ ਉਸ ਨੂੰ ਇੱਕ ਵੀ ਪੈਸਾ ਨਹੀਂ ਮਿਲਿਆ। ਉਸ ਨੇ ਸਰਕਾਰ ਤੋਂ ਉਸ ਦਾ ਪੈਸਾ ਛੇਤੀ ਤੋਂ ਛੇਤੀ ਦੇਣ ਦੀ ਅਪੀਲ ਕੀਤੀ।

ਟਾਪ ਹੈਡਲਾਈਨ

ਮੋਗਾ ਦੇ ਸਰਕਾਰੀ ਸਕੂਲ ‘ਚ ਗੰਭੀਰ ਮਾਮਲਾ, ਪ੍ਰਿੰਸੀਪਲ ‘ਤੇ ਵਿਦਿਆਰਥਣਾਂ ਨਾਲ ਗਲਤ ਹਰਕਤਾਂ ਦੇ ਦੋਸ਼
ਮੋਗਾ ਦੇ ਸਰਕਾਰੀ ਸਕੂਲ ‘ਚ ਗੰਭੀਰ ਮਾਮਲਾ, ਪ੍ਰਿੰਸੀਪਲ ‘ਤੇ ਵਿਦਿਆਰਥਣਾਂ ਨਾਲ ਗਲਤ ਹਰਕਤਾਂ ਦੇ ਦੋਸ਼
Punjab News: ਪੰਜਾਬ ਸਿਆਸਤ 'ਚ ਪਸਰਿਆ ਮਾਤਮ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ SGPC ਮੈਂਬਰ ਦਾ ਦੇਹਾਂਤ; ਸਦਮੇ 'ਚ ਡੁੱਬੇ ਸਿਆਸਤਦਾਨ...
ਪੰਜਾਬ ਸਿਆਸਤ 'ਚ ਪਸਰਿਆ ਮਾਤਮ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ SGPC ਮੈਂਬਰ ਦਾ ਦੇਹਾਂਤ; ਸਦਮੇ 'ਚ ਡੁੱਬੇ ਸਿਆਸਤਦਾਨ...
Punjab News: ਪੰਜਾਬ ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਮੈਡੀਕਲ ਅਫ਼ਸਰ ਨਸ਼ੀਲੇ ਪਦਾਰਥਾਂ ਸਣੇ ਗ੍ਰਿਫ਼ਤਾਰ: 997 ਕੈਪਸੂਲ ਅਤੇ ਚਰਸ ਬਰਾਮਦ; ਤਲਾਸ਼ੀ ਦੌਰਾਨ 2 ਮੋਬਾਈਲ ਅਤੇ ਨਕਦੀ...
ਪੰਜਾਬ ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਮੈਡੀਕਲ ਅਫ਼ਸਰ ਨਸ਼ੀਲੇ ਪਦਾਰਥਾਂ ਸਣੇ ਗ੍ਰਿਫ਼ਤਾਰ: 997 ਕੈਪਸੂਲ ਅਤੇ ਚਰਸ ਬਰਾਮਦ; ਤਲਾਸ਼ੀ ਦੌਰਾਨ 2 ਮੋਬਾਈਲ ਅਤੇ ਨਕਦੀ...
Punjab News: ਪੰਜਾਬ ਤੋਂ ਮੰਦਭਾਗੀ ਖਬਰ, ਕਬੱਡੀ ਖਿਡਾਰੀ ਦੀ ਦਰਦਨਾਕ ਮੌਤ: ਰੇਲਵੇ ਪਟੜੀ 'ਤੇ ਅਜਿਹੀ ਹਾਲਤ 'ਚ ਮਿਲੀ ਲਾਸ਼...
ਪੰਜਾਬ ਤੋਂ ਮੰਦਭਾਗੀ ਖਬਰ, ਕਬੱਡੀ ਖਿਡਾਰੀ ਦੀ ਦਰਦਨਾਕ ਮੌਤ: ਰੇਲਵੇ ਪਟੜੀ 'ਤੇ ਅਜਿਹੀ ਹਾਲਤ 'ਚ ਮਿਲੀ ਲਾਸ਼...

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਮੰਦਭਾਗੀ ਖਬਰ, ਕਬੱਡੀ ਖਿਡਾਰੀ ਦੀ ਦਰਦਨਾਕ ਮੌਤ: ਰੇਲਵੇ ਪਟੜੀ 'ਤੇ ਅਜਿਹੀ ਹਾਲਤ 'ਚ ਮਿਲੀ ਲਾਸ਼...
ਪੰਜਾਬ ਤੋਂ ਮੰਦਭਾਗੀ ਖਬਰ, ਕਬੱਡੀ ਖਿਡਾਰੀ ਦੀ ਦਰਦਨਾਕ ਮੌਤ: ਰੇਲਵੇ ਪਟੜੀ 'ਤੇ ਅਜਿਹੀ ਹਾਲਤ 'ਚ ਮਿਲੀ ਲਾਸ਼...
Punjab ASI Murder Case: ਪੰਜਾਬ ASI ਕਤਲਕਾਂਡ, ਦੋ ਮੁਲਜ਼ਮਾਂ ਨੂੰ ਦੋਸ਼ੀ ਕਰਾਰ: ਅਦਾਲਤ ਨੇ ਉਮਰ ਕੈਦ ਦੀ ਸੁਣਾਈ ਸਜ਼ਾ...
ਪੰਜਾਬ ASI ਕਤਲਕਾਂਡ, ਦੋ ਮੁਲਜ਼ਮਾਂ ਨੂੰ ਦੋਸ਼ੀ ਕਰਾਰ: ਅਦਾਲਤ ਨੇ ਉਮਰ ਕੈਦ ਦੀ ਸੁਣਾਈ ਸਜ਼ਾ...
Amitabh Bachchan: ਅਮਿਤਾਭ ਬੱਚਨ ICU 'ਚ ਭਰਤੀ ? ਇੰਟਰਨੈੱਟ 'ਤੇ ਪੋਸਟ ਨੇ ਮਚਾਈ ਤਰੱਥਲੀ; ਬੋਲੇ- 'ਖੇਡ ਖਤਮ ਹੋ ਗਈ ਹੈ, ਪਰ...', ਜਾਣੋ ਵਾਇਰਲ ਖਬਰਾਂ ਦਾ ਸੱਚ...
ਅਮਿਤਾਭ ਬੱਚਨ ICU 'ਚ ਭਰਤੀ ? ਇੰਟਰਨੈੱਟ 'ਤੇ ਪੋਸਟ ਨੇ ਮਚਾਈ ਤਰੱਥਲੀ; ਬੋਲੇ- 'ਖੇਡ ਖਤਮ ਹੋ ਗਈ ਹੈ, ਪਰ...', ਜਾਣੋ ਵਾਇਰਲ ਖਬਰਾਂ ਦਾ ਸੱਚ...
Punjab News: ਚੰਡੀਗੜ੍ਹ-ਲੁਧਿਆਣਾ ਸਣੇ 5 ਥਾਵਾਂ 'ਤੇ ਮੱਚਿਆ ਹਾਹਾਕਾਰ, CBI ਨੇ ਮਾਰਿਆ ਛਾਪਾ; ਬੈਂਕ ਧੋਖਾਧੜੀ ਮਾਮਲੇ 'ਚ ਵੱਡੀ ਕਾਰਵਾਈ, ਰਾਡਾਰ 'ਤੇ CSCL ਦੇ ਸਾਬਕਾ ਕਰਮਚਾਰੀ ਨਾਲ ਜੁੜੇ ਲੋਕ...
ਚੰਡੀਗੜ੍ਹ-ਲੁਧਿਆਣਾ ਸਣੇ 5 ਥਾਵਾਂ 'ਤੇ ਮੱਚਿਆ ਹਾਹਾਕਾਰ, CBI ਨੇ ਮਾਰਿਆ ਛਾਪਾ; ਬੈਂਕ ਧੋਖਾਧੜੀ ਮਾਮਲੇ 'ਚ ਵੱਡੀ ਕਾਰਵਾਈ, ਰਾਡਾਰ 'ਤੇ CSCL ਦੇ ਸਾਬਕਾ ਕਰਮਚਾਰੀ ਨਾਲ ਜੁੜੇ ਲੋਕ...
ਪਠਾਨਕੋਟ 'ਚ ਮੀਂਹ ਨਾਲ ਭਰਿਆ ਪਾਣੀ, 150 ਘਰ ਹੋਏ ਪ੍ਰਭਾਵਿਤ, ਘਰਾਂ 'ਚ ਭਰਿਆ ਪਾਣੀ; ਜ਼ਹਿਰੀਲੇ ਸੱਪ ਕੀੜੇ ਨਿਕਲਣ ਦਾ ਖਤਰਾ
ਪਠਾਨਕੋਟ 'ਚ ਮੀਂਹ ਨਾਲ ਭਰਿਆ ਪਾਣੀ, 150 ਘਰ ਹੋਏ ਪ੍ਰਭਾਵਿਤ, ਘਰਾਂ 'ਚ ਭਰਿਆ ਪਾਣੀ; ਜ਼ਹਿਰੀਲੇ ਸੱਪ ਕੀੜੇ ਨਿਕਲਣ ਦਾ ਖਤਰਾ
IND vs ZIM Live Streaming: ਬਦਲ ਗਿਆ ਮੈਚ ਦੇਖਣ ਦਾ ਸਮਾਂ ਅਤੇ ਪਲੇਟਫਾਰਮ, ਜਾਣੋ ਟੀਵੀ ਅਤੇ ਮੋਬਾਈਲ 'ਤੇ ਕਿੱਥੇ ਦੇਖ ਸਕਦੇ ਲਾਈਵ
IND vs ZIM Live Streaming: ਬਦਲ ਗਿਆ ਮੈਚ ਦੇਖਣ ਦਾ ਸਮਾਂ ਅਤੇ ਪਲੇਟਫਾਰਮ, ਜਾਣੋ ਟੀਵੀ ਅਤੇ ਮੋਬਾਈਲ 'ਤੇ ਕਿੱਥੇ ਦੇਖ ਸਕਦੇ ਲਾਈਵ
ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਸਲਫਾਸ ਦੀ ਗੈਸ ਚੜ੍ਹਨ ਨਾਲ 2 ਬੱਚਿਆਂ ਦੀ ਮੌਤ, 3 ਦੀ ਹਾਲਤ ਗੰਭੀਰ; ਮੱਚਿਆ ਚੀਕ ਚੀਹਾੜਾ
ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਸਲਫਾਸ ਦੀ ਗੈਸ ਚੜ੍ਹਨ ਨਾਲ 2 ਬੱਚਿਆਂ ਦੀ ਮੌਤ, 3 ਦੀ ਹਾਲਤ ਗੰਭੀਰ; ਮੱਚਿਆ ਚੀਕ ਚੀਹਾੜਾ
ਸਵੇਰੇ ਨਹੀਂ ਹੁੰਦਾ ਪੇਟ ਸਾਫ ਤਾਂ ਡਾਈਟ 'ਚ ਸ਼ਾਮਲ ਕਰੋ ਆਹ ਚੀਜ਼ਾਂ, ਜਾਣੋ ਡਾਈਟ ਪਲਾਨ
ਸਵੇਰੇ ਨਹੀਂ ਹੁੰਦਾ ਪੇਟ ਸਾਫ ਤਾਂ ਡਾਈਟ 'ਚ ਸ਼ਾਮਲ ਕਰੋ ਆਹ ਚੀਜ਼ਾਂ, ਜਾਣੋ ਡਾਈਟ ਪਲਾਨ
Embed widget