ਪੜਚੋਲ ਕਰੋ
ਜੁਲਮ ਦੀ ਇੰਤਹਾਂ! 3 ਘੰਟੇ ਬੰਨ੍ਹ ਕੇ ਨੌਜਵਾਨ ਨੂੰ ਡੰਡਿਆਂ ਨਾਲ ਕੁੱਟਿਆ, ਪਲਾਸ ਨਾਲ ਲੱਤਾਂ ਦਾ ਮਾਸ ਖਿੱਚਿਆ
ਸੰਗਰੂਰ ਜ਼ਿਲੇ 'ਚ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਨੌਜਵਾਨ ਨਾਲ ਬਹਿਸਬਾਜ਼ੀ ਤੋਂ ਬਾਅਦ 4 ਨੌਜਵਾਨਾਂ ਵੱਲੋਂ ਉਸ ਨੂੰ 3 ਘੰਟੇ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।

ਸੰਕੇਤਕ ਤਸਵੀਰ
ਸੰਗਰੂਰ: ਜ਼ਿਲੇ 'ਚ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਨੌਜਵਾਨ ਨਾਲ ਬਹਿਸਬਾਜ਼ੀ ਤੋਂ ਬਾਅਦ 4 ਨੌਜਵਾਨਾਂ ਵੱਲੋਂ ਉਸ ਨੂੰ 3 ਘੰਟੇ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨਾਂ ਨੇ ਪੀੜਤ ਵਿਅਕਤੀ ਦੀ ਕੁੱਟਮਾਰ ਕੀਤੀ ਤੇ ਉਸ ਦੀਆਂ ਲੱਤਾਂ ਦਾ ਮਾਸ ਵੀ ਪਲਾਸ ਨਾਲ ਖਿੱਚਿਆ। ਇੰਨਾ ਹੀ ਨਹੀਂ ਪੀੜਤ ਨੂੰ ਪਿਸ਼ਾਬ ਪੀਣ ਲਈ ਵੀ ਮਜਬੂਰ ਕੀਤਾ ਗਿਆ। ਡਾਕਟਰਾਂ ਮੁਤਾਬਕ ਪੀਜੀਆਈ ਵਿੱਚ ਦਾਖਲ ਪੀੜਤ ਦੀਆਂ ਲੱਤਾਂ ਕੱਟਣੀਆਂ ਪੈ ਸਕਦੀਆਂ ਹਨ। ਪੁਲਿਸ ਨੇ ਐਸਸੀ-ਐਸਟੀ ਐਕਟ ਤਹਿਤ ਕੇਸ ਦਰਜ ਕਰ ਤਿੰਨ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂਕਿ ਇੱਕ ਮੁਲਜ਼ਮ ਫਰਾਰ ਹੈ। ਘਟਨਾ ਪਿੰਡ ਚੰਗਾਲੀਵਾਲਾ ਦੀ ਹੈ। ਇਸ ਬਾਰੇ ਜਗਮੇਲ ਸਿੰਘ ਨੇ ਕਿਹਾ ਕਿ ਉਸ ਦੀ 21 ਅਕਤੂਬਰ ਨੂੰ ਰਿੰਕੂ ਤੇ ਜੁਗਨੂੰ ਨਾਲ ਲੜਾਈ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ 'ਚ ਆਪਸੀ ਸਮਝੌਤਾ ਵੀ ਹੋ ਗਿਆ ਸੀ, ਪਰ 7 ਨਵੰਬਰ ਨੂੰ ਰਿੰਕੂ, ਲੱਕੀ ਤੇ ਬੀਟਾ ਉਸ ਕੋਲ ਆਏ ਤੇ ਉਸ ਨੂੰ ਦੱਸਿਆ ਕਿ ਲਾਡੀ ਨੇ ਉਸ ਨੂੰ ਕਿਹਾ ਸੀ ਕਿ ਉਹ ਦਵਾਈ ਲੈ ਆਵੇ। ਰਿੰਕੂ ਤੇ ਬੀਟਾ ਉਸ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਰਿੰਕੂ ਦੇ ਘਰ ਲੈ ਗਏ, ਜਿੱਥੇ ਅਮਰਜੀਤ ਸਿੰਘ ਪਹਿਲਾਂ ਹੀ ਮੌਜੂਦ ਸੀ। ਉੱਥੇ ਉਸ ਨੂੰ ਘੰਟਿਆਂਬੱਧੀ ਕੁੱਟਿਆ ਗਿਆ। ਪੀੜਤ ਨੇ ਇਹ ਵੀ ਇਲਜ਼ਾਮ ਲਾਇਆ ਹੈ ਕਿ ਨੌਜਵਾਨਾਂ ਨੇ ਨਾ ਸਿਰਫ ਪੀੜਤ ਨੂੰ ਬੰਨ੍ਹਿਆ ਤੇ ਡਾਂਗਾਂ ਨਾਲ ਕੁੱਟਿਆ, ਬਲਕਿ ਉਸ ਨੌਜਵਾਨ ਦੀਆਂ ਲੱਤਾਂ ਦਾ ਮਾਸ ਵੀ ਪਲਾਸ ਨਾਲ ਖਿੱਚਿਆ। ਪੀੜਤ ਨੂੰ ਪਿਸ਼ਾਬ ਪੀਣ ਲਈ ਮਜਬੂਰ ਕੀਤਾ ਗਿਆ। ਬਾਅਦ 'ਚ ਲਾਡੀ ਨਾਂ ਦੇ ਸਾਥੀ ਨੇ ਮੌਕੇ 'ਤੇ ਪਹੁੰਚ ਉਸ ਨੂੰ ਮੁਲਜ਼ਮਾਂ ਤੋਂ ਬਚਾਇਆ। ਐਸਐਸਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਪੁਲਿਸ ਨੇ 10 ਨਵੰਬਰ ਨੂੰ ਪੀੜਤ ਦੇ ਬਿਆਨ ਲਏ ਸਨ, ਪਰ ਪੀੜਤ ਪੂਰੀ ਤਰ੍ਹਾਂ ਹੋਸ਼ 'ਚ ਨਹੀਂ ਸੀ। ਹੁਣ ਪੀੜਤ ਦੇ ਬਿਆਨ ਦਰਜ ਕਰਨ ਲਈ ਕੇਸ ਦਰਜ ਕੀਤਾ ਗਿਆ ਹੈ। ਤਿੰਨ ਨੌਜਵਾਨਾਂ ਰਿੰਕੂ ਸਿੰਘ, ਅਮਰਜੀਤ ਸਿੰਘ ਤੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂਕਿ ਇੱਕ ਮੁਲਜ਼ਮ ਬਿੰਦਰ ਅਜੇ ਵੀ ਫਰਾਰ ਹੈ।
Before You Go
Punjab Govt Employees DA | ਮੁਲਾਜ਼ਮਾਂ ਦੇ DA ਬਕਾਏ 'ਤੇ Bhagwant Mann ਸਰਕਾਰ ਦਾ ਨਵਾਂ ਪੇਚ! | Abp Sanjha
ਟ੍ਰੈਂਡਿੰਗ ਟੌਪਿਕ





















