ਪੜਚੋਲ ਕਰੋ

ਰੱਖੜ ਪੁੰਨਿਆ: ਭਗਵੰਤ ਮਾਨ ਨੇ ਬਾਦਲ ਨੂੰ ਦੱਸਿਆ ਮੰਦਬੁੱਧੀ ਤੇ ਖਹਿਰਾ ਨੂੰ ਤੋਤਾ

ਬਾਬਾ ਬਕਾਲਾ: ਰੱਖੜ ਪੁੰਨਿਆ ਦੀ ਕਾਨਫਰੰਸ ਵਿੱਚ ਆਮ ਆਦਮੀ ਪਾਰਟੀ ਲੀਡਰ ਭਗਵੰਤ ਮਾਨ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਆਮ ਆਦਮੀ ਪਾਰਟੀ ਵਿੱਚ ਹੀ ਵੱਖਰਾ ਧੜਾ ਬਣਾਉਣ ਵਾਲੇ ਸੁਖਪਾਲ ਖਹਿਰਾ 'ਤੇ ਤਿੱਖੇ ਨਿਸ਼ਾਨੇ ਲਾਏ। ਭਗਵੰਤ ਮਾਨ ਨੇ ਸੁਖਬੀਰ ਬਾਦਲ ਨੂੰ ਮੰਦਬੁੱਧੀ ਦੱਸਦੇ ਹੋਏ ਕਿਹਾ ਕਿ ਉਸ ਬਾਰੇ ਗੱਲ ਹੀ ਕੀ ਕਹਿਣੀ ਮਾਫ ਕਰੋ ਉਸ ਨੂੰ। ਮਾਨ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ 'ਤੇ ਅਮਰੀਕਾ ਵਿੱਚ ਹੋਏ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਦਸਤਾਰ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ। ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਤੇ ਕਾਂਗਰਸੀ ਦੋਸਤਾਨਾ ਮੈਚ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲ ਜਾਂਦੇ-ਜਾਂਦੇ ਕੈਪਟਨ ਦੇ ਕੇਸ ਖ਼ਤਮ ਕਰਵਾ ਗਏ ਸਨ। ਹੁਣ ਕੈਪਟਨ ਬਾਦਲਾਂ ਨੂੰ ਬਚਾ ਰਹੇ ਹਨ। ਮਾਨ ਨੇ ਕਿਹਾ ਕਿ ਬਰਗਾੜੀ ਵਿੱਚ ਗੋਲ਼ੀ ਚੱਲਣ ਸਮੇਂ ਸੁਖਬੀਰ ਗ੍ਰਹਿ ਮੰਤਰੀ ਸੀ। ਉਨ੍ਹਾਂ ਕਿਹਾ ਕਿ ਰਾਤ ਨੂੰ ਵੱਡੇ ਬਾਦਲ ਡੀਜੀਪੀ ਨਾਲ ਫ਼ੋਨ 'ਤੇ ਗੱਲ ਕਰਦੇ ਹਨ ਤੇ ਸਵੇਰੇ ਫਾਇਰਿੰਗ ਹੋ ਜਾਂਦੀ ਹੈ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਇੱਥੇ ਤਾਂ ਇਹ ਭਾਵੇਂ ਬੱਚ ਜਾਣ ਪਰ ਲੋਕਾਂ ਦੀ ਕਚਹਿਰੀ ਵਿੱਚ ਕਿਹੜੇ ਵਕੀਲ ਕਰਨਗੇ। ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਲਗਾਤਾਰ ਚੈਲੰਜ ਕਰ ਰਹੇ ਸੁਖਪਾਲ ਖਹਿਰਾ ਦਾ ਨਾਂ ਲਏ ਬਗੈਰ ਭਗਵੰਤ ਮਾਨ ਨੇ ਮੁੜ ਕਿਹਾ ਕਿ ਜਿਹੜਾ ਅਨੁਸ਼ਾਸਨ ਤੋੜੇਗਾ ਉਸ 'ਤੇ ਐਕਸ਼ਨ ਹੋਵੇਗਾ, ਭਾਵੇਂ ਉਹ ਮੈਂ ਹੀ ਹੋਵਾਂ। ਸੰਗਰੂਰ ਤੋਂ ਸੰਸਦ ਮੈਂਬਰ ਨੇ ਖਹਿਰਾ ਧੜੇ ਨੂੰ ਤੋਤਾ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਰਹਿਣਾ ਪਿੰਜਰੇ ਵਿੱਚ ਹੀ ਪਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਤੋਤਿਆਂ ਨੂੰ ਦਾਣਾ ਕੌਣ ਪਾ ਰਿਹਾ ਹੈ। ਭਗਵੰਤ ਮਾਨ ਨੇ ਆਪਣੇ ਵਿਅੰਗ ਵਾਲੇ ਅੰਦਾਜ਼ ਵਿੱਚ ਪ੍ਰਧਾਨ ਮੰਤਰੀ ਮੋਦੀ ਬਾਰੇ ਵੀ ਕਈ ਗੱਲਾਂ ਮੰਚ ਤੋਂ ਕੀਤੀਆਂ। ਇਸ ਵਿੱਚ ਉਨਾਂ ਖਾਸ ਤੌਰ 'ਤੇ ਅੱਛੇ ਦਿਨ ਦਾ ਜ਼ਿਕਰ ਵੀ ਕੀਤਾ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਕਾਰ ਦੀ ਟੱਕਰ ਨਾਲ ਨੌਜਵਾਨ ਦੀ ਮੌਤ, ਫੈਕਟਰੀ ਮੁਲਾਜ਼ਮ ਬਾਈਕ ਤੋਂ ਜਾ ਰਿਹਾ ਸੀ ਘਰ; ਮੱਚਿਆ ਹੜਕੰਪ
ਕਾਰ ਦੀ ਟੱਕਰ ਨਾਲ ਨੌਜਵਾਨ ਦੀ ਮੌਤ, ਫੈਕਟਰੀ ਮੁਲਾਜ਼ਮ ਬਾਈਕ ਤੋਂ ਜਾ ਰਿਹਾ ਸੀ ਘਰ; ਮੱਚਿਆ ਹੜਕੰਪ
ਵਿਆਹ ਦਾ ਝਾਂਸਾ ਦੇ ਕੇ ਔਰਤ ਨਾਲ ਬਲਾਤਕਾਰ, 24 ਲੱਖ ਰੁਪਏ ਠੱਗੇ; Blackmail ਕਰਕੇ ਪਾਰ ਕੀਤੀਆਂ ਸਾਰੀਆਂ ਹੱਦਾਂ
ਵਿਆਹ ਦਾ ਝਾਂਸਾ ਦੇ ਕੇ ਔਰਤ ਨਾਲ ਬਲਾਤਕਾਰ, 24 ਲੱਖ ਰੁਪਏ ਠੱਗੇ; Blackmail ਕਰਕੇ ਪਾਰ ਕੀਤੀਆਂ ਸਾਰੀਆਂ ਹੱਦਾਂ
ਅੰਮ੍ਰਿਤਸਰ 'ਚ ਤੜਕਸਾਰ ਠੰਡੀ ਹਵਾ ਨੇ ਬਦਲਿਆ ਮੌਸਮ ਦਾ ਮਿਜਾਜ਼, ਲੋਕਾਂ ਨੂੰ ਮਿਲੀ ਠੰਡ ਤੋਂ ਰਾਹਤ
ਅੰਮ੍ਰਿਤਸਰ 'ਚ ਤੜਕਸਾਰ ਠੰਡੀ ਹਵਾ ਨੇ ਬਦਲਿਆ ਮੌਸਮ ਦਾ ਮਿਜਾਜ਼, ਲੋਕਾਂ ਨੂੰ ਮਿਲੀ ਠੰਡ ਤੋਂ ਰਾਹਤ
ਵੱਡੀ ਖ਼ਬਰ! ਲੁਧਿਆਣਾ ACP ਦਾ ਬਣਾਇਆ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ, ACP ਨੇ ਪੋਸਟ ਪਾ ਕੇ ਲੋਕਾਂ ਨੂੰ ਕੀਤਾ Alert
ਵੱਡੀ ਖ਼ਬਰ! ਲੁਧਿਆਣਾ ACP ਦਾ ਬਣਾਇਆ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ, ACP ਨੇ ਪੋਸਟ ਪਾ ਕੇ ਲੋਕਾਂ ਨੂੰ ਕੀਤਾ Alert

ਵੀਡੀਓਜ਼

ਮੈਨੂੰ CM ਬਣਾਓ, ਮੈਂ ਗੈਂਗਸਟਰਵਾਦ ਕਰ ਦਿਆਂਗਾ ਸਾਫ਼
ਪੰਜਾਬ 'ਚ CM ਨਹੀਂ, ਗੈਂਗਸਟਰ ਕਰ ਰਹੇ ਨੇ ਰਾਜ
ਆਪ ਦੀਆਂ ਝੂਠੀਆਂ ਗੱਲਾਂ 'ਚ ਫੱਸ ਗਏ ਪੰਜਾਬ ਦੇ ਲੋਕ, CM ਨੂੰ ਬੋਲੇ ਸੁਖਬੀਰ ਬਾਦਲ
“ਅਸੀਂ ਝੂਠੇ ਪਰਚਿਆਂ ਤੋਂ ਨਹੀਂ ਡਰਦੇ!” – ਮਜੀਠੀਆ ਦੀ ਲਲਕਾਰ
“ਪੰਜਾਬ ‘ਤੇ ਕਰਜ਼ੇ ਦਾ ਪਹਾੜ!” – ਮਜੀਠੀਆ ਨੇ ਘੇਰੇ CM ਮਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ-ਚੰਡੀਗੜ੍ਹ 'ਚ ਅੱਜ ਵੀ ਰਹੇਗੀ ਤੇਜ਼ ਧੁੱਪ, ਬੱਦਲਵਾਈ ਦੀ ਸੰਭਾਵਨਾ; ਅਗਲੇ ਦਿਨਾਂ ਨੂੰ ਲੈਕੇ ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਅੱਜ ਵੀ ਰਹੇਗੀ ਤੇਜ਼ ਧੁੱਪ, ਬੱਦਲਵਾਈ ਦੀ ਸੰਭਾਵਨਾ; ਅਗਲੇ ਦਿਨਾਂ ਨੂੰ ਲੈਕੇ ਅਲਰਟ ਜਾਰੀ
ਵੱਡੀ ਖ਼ਬਰ! ਲੁਧਿਆਣਾ ACP ਦਾ ਬਣਾਇਆ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ, ACP ਨੇ ਪੋਸਟ ਪਾ ਕੇ ਲੋਕਾਂ ਨੂੰ ਕੀਤਾ Alert
ਵੱਡੀ ਖ਼ਬਰ! ਲੁਧਿਆਣਾ ACP ਦਾ ਬਣਾਇਆ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ, ACP ਨੇ ਪੋਸਟ ਪਾ ਕੇ ਲੋਕਾਂ ਨੂੰ ਕੀਤਾ Alert
ਜੰਮੂ ਕਸ਼ਮੀਰ 'ਚ Farooq Abdullah 'ਤੇ ਗੋਲੀਬਾਰੀ, ਵਿਆਹ ਦੇ ਪ੍ਰੋਗਰਾਮ 'ਚ ਹਮਲੇ ਦੀ ਕੋਸ਼ਿਸ਼, ਸਾਹਮਣੇ ਆਈ ਵੀਡੀਓ; ਮੱਚਿਆ ਹੜਕੰਪ
ਜੰਮੂ ਕਸ਼ਮੀਰ 'ਚ Farooq Abdullah 'ਤੇ ਗੋਲੀਬਾਰੀ, ਵਿਆਹ ਦੇ ਪ੍ਰੋਗਰਾਮ 'ਚ ਹਮਲੇ ਦੀ ਕੋਸ਼ਿਸ਼, ਸਾਹਮਣੇ ਆਈ ਵੀਡੀਓ; ਮੱਚਿਆ ਹੜਕੰਪ
Punjab Police 'ਚ IPS ਅਤੇ PPS ਸਣੇ ਕਈ ਅਫਸਰਾਂ ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਦੇਖੋ ਪੂਰੀ ਲਿਸਟ
Punjab Police 'ਚ IPS ਅਤੇ PPS ਸਣੇ ਕਈ ਅਫਸਰਾਂ ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਦੇਖੋ ਪੂਰੀ ਲਿਸਟ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਮਾਰਚ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਮਾਰਚ 2026
Property Registry: ਵੱਡੀ ਖਬਰ, ਲੋਕਾਂ 'ਚ ਮੱਚਿਆ ਹਾਹਾਕਾਰ, ਹੁਣ ਇਨ੍ਹਾਂ ਜ਼ਮੀਨਾਂ ਦੀ ਨਹੀਂ ਹੋਵੇਗੀ ਰਜਿਸਟ੍ਰੀ; CM ਵੱਲੋਂ ਨਵਾਂ...
ਵੱਡੀ ਖਬਰ, ਲੋਕਾਂ 'ਚ ਮੱਚਿਆ ਹਾਹਾਕਾਰ, ਹੁਣ ਇਨ੍ਹਾਂ ਜ਼ਮੀਨਾਂ ਦੀ ਨਹੀਂ ਹੋਵੇਗੀ ਰਜਿਸਟ੍ਰੀ; CM ਵੱਲੋਂ ਨਵਾਂ...
Dubai Airport ਕੋਲ ਡਰੋਨ ਨਾਲ ਹਮਲਾ, ਇੱਕ ਭਾਰਤੀ ਸਣੇ 4 ਲੋਕ ਜ਼ਖ਼ਮੀ
Dubai Airport ਕੋਲ ਡਰੋਨ ਨਾਲ ਹਮਲਾ, ਇੱਕ ਭਾਰਤੀ ਸਣੇ 4 ਲੋਕ ਜ਼ਖ਼ਮੀ
Punjab News: ਪੰਜਾਬ 'ਚ LPG ਸਪਲਾਈ ਠੱਪ! ਲੋਕਾਂ 'ਚ ਮੱਚਿਆ ਹਾਹਾਕਾਰ: ਸਿਰਫ਼ 3 ਦਿਨਾਂ ਦਾ ਸਟਾਕ ਬਾਕੀ; ਘਰੇਲੂ ਸਿਲੰਡਰਾਂ ਦੀ ਬੁਕਿੰਗ ਵੀ ਹੋਈ ਬੰਦ... 
ਪੰਜਾਬ 'ਚ LPG ਸਪਲਾਈ ਠੱਪ! ਲੋਕਾਂ 'ਚ ਮੱਚਿਆ ਹਾਹਾਕਾਰ: ਸਿਰਫ਼ 3 ਦਿਨਾਂ ਦਾ ਸਟਾਕ ਬਾਕੀ; ਘਰੇਲੂ ਸਿਲੰਡਰਾਂ ਦੀ ਬੁਕਿੰਗ ਵੀ ਹੋਈ ਬੰਦ... 
Embed widget