ਚੰਡੀਗੜ੍ਹ: ਵਿਆਹੁਤਾ ਜੀਵਨ ਦੀ ਦੂਜੀ ਪਾਰੀ ਸ਼ੁਰੂ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਚੰਡੀਗੜ੍ਹ ਸਥਿਤ ਆਪਣੇ ਨਿਵਾਸ ਸਥਾਨ 'ਤੇ ਇਕ ਸਾਦੇ ਸਮਾਗਮ 'ਚ ਵਿਆਹ ਦੇ ਬੰਧਨ 'ਚ ਬੱਝਣਗੇ। 48 ਸਾਲਾ ਭਗਵੰਤ ਮਾਨ ਪੇਸ਼ੇ ਤੋਂ ਡਾਕਟਰ ਗੁਰਪ੍ਰੀਤ ਕੌਰ ਨਾਲ ਵਿਆਹ ਕਰਨਗੇ। 1993 ਵਿੱਚ ਜਨਮੀ ਗੁਰਪ੍ਰੀਤ ਕੌਰ ਨੇ ਹਰਿਆਣਾ ਦੇ ਮੁਲਾਣਾ ਵਿੱਚ ਸਥਿਤ ਮਹਾਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ ਤੋਂ ਆਪਣੀ ਐਮਬੀਬੀਐਸ ਪੂਰੀ ਕੀਤੀ ਹੈ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪਾਰਟੀ ਦੇ ਚੋਟੀ ਦੇ ਨੇਤਾ ਅਤੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪਰਿਵਾਰ ਸਮੇਤ ਮੌਜੂਦ ਰਹਿਣਗੇ।


ਅਰਵਿੰਦ ਕੇਜਰੀਵਾਲ ਚੰਡੀਗੜ੍ਹ ਏਅਰਪੋਰਟ 'ਤੇ ਲੈਂਡ ਹੋ ਗਏ ਹਨ।ਇਸ ਦੌਰਾਨ ਮੀਡੀਆ ਨਾਲ ਗੱਲ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ, "ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਮੇਰੇ ਛੋਟੇ ਭਰਾ ਭਗਵੰਤ ਵਿਆਹ ਦੇ ਬੰਧਨ 'ਚ ਬੱਝ ਰਹੇ ਹਨ।ਉਹ ਨਵੀਂ ਸ਼ੁਰੂਆਤ ਕਰ ਰਹੇ ਹਨ, ਮੈਂ ਪ੍ਰਰਥਨਾ ਕਰਦਾ ਹਾਂ ਕਿ ਰੱਬ ਦੋਨਾਂ ਨੂੰ ਸੁੱਖੀ ਅਤੇ ਖੁਸ਼ਹਾਲ ਜੀਵਨ ਦੇਣ।"


ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਭਗਵੰਤ ਮਾਨ ਦੇ ਵਿਆਹ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਇਸ ਤੋਂ ਇਲਾਵਾ ਇਸ ਵਿਆਹ 'ਚ ਖਾਸ ਲੋਕਾਂ ਨੂੰ ਹੀ ਬੁਲਾਇਆ ਗਿਆ ਹੈ। ਇਹ ਵਿਆਹ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਹੀ ਆਯੋਜਿਤ ਕੀਤਾ ਜਾਵੇਗਾ। ਇਸ ਵਿਆਹ ਲਈ ਅਰਵਿੰਦ ਕੇਜਰੀਵਾਲ ਦੇ ਨਾਲ-ਨਾਲ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਆਪਣੇ ਪਰਿਵਾਰ ਸਮੇਤ ਚੰਡੀਗੜ੍ਹ ਪਹੁੰਚਣਗੇ।


ਭਗਵੰਤ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਉਨ੍ਹਾਂ ਦੇ ਪਰਿਵਾਰ ਨਾਲ ਕਾਫੀ ਕਰੀਬੀ ਹੈ। ਇਹ ਲੋਕ ਪਹਿਲਾਂ ਹੀ ਇੱਕ ਦੂਜੇ ਨੂੰ ਜਾਣਦੇ ਹਨ। ਭਗਵੰਤ ਮਾਨ ਦੀ ਮਾਂ ਵੀ ਗੁਰਪ੍ਰੀਤ ਕੌਰ ਨੂੰ ਪਸੰਦ ਕਰਦੀ ਹੈ। ਜੇਕਰ ਗੁਰਪ੍ਰੀਤ ਕੌਰ ਦੀ ਗੱਲ ਕਰੀਏ ਤਾਂ ਉਹ ਆਪਣੇ ਪਰਿਵਾਰ ਵਿੱਚ ਸਭ ਤੋਂ ਛੋਟੀ ਹੈ। ਉਸਦੀ ਇੱਕ ਭੈਣ ਆਸਟ੍ਰੇਲੀਆ ਵਿੱਚ ਰਹਿੰਦੀ ਹੈ ਅਤੇ ਦੂਜੀ ਭੈਣ ਅਮਰੀਕਾ ਵਿੱਚ ਰਹਿੰਦੀ ਹੈ। ਗੁਰਪ੍ਰੀਤ ਨੇ ਡਾਕਟਰੀ ਦੀ ਪੜ੍ਹਾਈ ਕੀਤੀ ਹੈ।