Bhagwant Mann Wedding: ਪੰਜਾਬ ਦੇ 48 ਸਾਲਾ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਅੱਜ ਦੂਜਾ ਵਿਆਹ ਕਰਵਾ ਰਹੇ ਹਨ। ਉਹ ਹਰਿਆਣਾ ਦੇ ਪਿਹੋਵਾ ਦੀ ਰਹਿਣ ਵਾਲੀ 32 ਸਾਲਾ ਡਾ: ਗੁਰਪ੍ਰੀਤ ਕੌਰ (Gurpreet Kaur) ਨਾਲ ਦੂਜਾ ਵਿਆਹ ਕਰ ਰਹੇ ਹਨ। ਵਿਆਹ ਦੀ ਰਸਮ ਚੰਡੀਗੜ੍ਹ ਦੇ ਮੁੱਖ ਮੰਤਰੀ ਹਾਊਸ 'ਚ ਹੋਣ ਜਾ ਰਹੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪਰਿਵਾਰ ਸਮੇਤ ਸ਼ਾਮਲ ਹੋਣਗੇ।
ਵਿਆਹ ਵਿੱਚ ਕੇਵਲ ਮਾਨ ਅਤੇ ਗੁਰਪ੍ਰੀਤ ਦੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਣਗੇ।ਭਗਵੰਤ ਮਾਨ ਦਾ ਇਹ ਦੂਜਾ ਵਿਆਹ ਹੈ। ਉਨ੍ਹਾਂ ਦੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਤੋਂ 2015 ਵਿੱਚ ਉਨ੍ਹਾਂ ਤਲਾਕ ਲੈ ਲਿਆ ਸੀ। ਮਾਨ ਦੇ ਪਹਿਲੇ ਵਿਆਹ ਤੋਂ ਦੋ ਬੱਚੇ ਹਨ, ਦਿਲਸ਼ਾਨ (17) ਅਤੇ ਸੀਰਤ (21)। ਜੋ ਮਾਂ ਨਾਲ ਅਮਰੀਕਾ ਵਿੱਚ ਰਹਿੰਦੇ ਹਨ।
ਭਗਵੰਤ ਦੇ ਵਿਆਹ ਦੀ ਖ਼ਬਰ ਜਿਦਾਂ ਹੀ ਸਾਹਮਣੇ ਆਈ ਤਾਂ ਸੋਸ਼ਲ ਮੀਡੀਆ 'ਤੇ ਮੀਮਜ਼ ਦੀ ਹੜ੍ਹ ਹੀ ਆ ਗਿਆਹ। ਟਵਿੱਟਰ, ਇੰਸਟਾਗ੍ਰਾਮ ਅਤੇ ਫੇਸਬੁੱਕ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸੀਐਮ ਮਾਨ ਟਰੈਂਡ ਕਰਨ ਲਗੇ।ਇੱਥੇ ਅਸੀਂ ਤੁਹਾਡੇ ਨਾਲ ਵਾਇਰਲ ਹੋ ਰਹੇ ਕੁੱਝ ਮਜ਼ੇਦਾਰ ਮੀਮਜ਼ ਸ਼ੇਅਰ ਕਰ ਰਹੇ ਹਨ।