ਪੜਚੋਲ ਕਰੋ

ਭਗਵੰਤ ਮਾਨ ਦਾ ਟਕਸਾਲੀਆਂ ਨੂੰ ਕੋਰਾ ਜਵਾਬ, ਖਹਿਰਾ ਤੇ ਬੈਂਸ ਨਹੀਂ ਮਨਜ਼ੂਰ!

ਚੰਡੀਗੜ੍ਹ: ਅਕਾਲੀ ਦਲ-ਬੀਜੇਪੀ ਗੱਠਜੋੜ ਤੇ ਕਾਂਗਰਸ ਨੂੰ ਟੱਕਰ ਦੇਣ ਲਈ ਬਣ ਰਹੇ ਮਹਾਂਗੱਠਜੋੜ ਵਿੱਚ ਸ਼ਾਮਲ ਹੋਣ ਤੋਂ ਆਮ ਆਦਮੀ ਪਾਰਟੀ ਦੇ ਲੀਡਰ ਭਗਵੰਤ ਮਾਨ ਟਾਲਾ ਵੱਟ ਰਹੇ ਹਨ। ਉਨ੍ਹਾਂ ਨੂੰ ਪੰਜਾਬੀ ਏਕਤਾ ਪਾਰਟੀ ਤੇ ਲੋਕ ਇਨਸਾਫ਼ ਪਾਰਟੀ ਦਾ ਮਹਾਂਗੱਠਜੋੜ ਵਿੱਚ ਸ਼ਾਮਲ ਹੋਣਾ ਚੰਗਾ ਨਹੀਂ ਲੱਗ ਰਿਹਾ। ਦੂਜੇ ਪਾਸੇ ਇਹ ਦੋਵੇਂ ਪਾਰਟੀਆਂ 'ਆਪ' ਨੂੰ ਨਾਲ ਲੈ ਕੇ ਚੱਲ਼ਣ ਲਈ ਰਾਜ਼ੀ ਹਨ। ਇਹ ਗੱਲ਼ ਭਲਕੇ ਮਹਾਂਗੱਠਜੋੜ ਲਈ ਲੁਧਿਆਣਾ ਵਿੱਚ ਹੋਈ ਮੀਟਿੰਗ ਵਿੱਚ ਉੱਭਰ ਕੇ ਆਈ। ਮੀਟਿੰਗ ਵਿੱਚ ਸ਼ਾਮਲ ਹੋਏ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਖੁਲਾਸਾ ਕੀਤਾ ਕਿ ‘ਆਪ’ ਲੀਡਰ ਭਗਵੰਤ ਮਾਨ ਨੂੰ ਫੋਨ ਕਰਕੇ ਗੱਠਜੋੜ ਲਈ ਸੱਦਾ ਦੇ ਦਿੱਤਾ ਸੀ, ਪਰ ਭਗਵੰਤ ਮਾਨ ਨੇ ਸਾਫ਼ ਆਖ ਦਿੱਤਾ ਕਿ ਸੁਖਪਾਲ ਖਹਿਰਾ ਤੇ ਸਿਮਰਜੀਤ ਬੈਂਸ ਨੂੰ ਜੇ ਬਾਹਰ ਕੀਤਾ ਜਾਵੇ ਤਾਂ ਹੀ ਗੱਲ ਅੱਗੇ ਵਧ ਸਕਦੀ ਹੈ। ਇਸ ਤੋਂ ਤੈਅ ਹੈ ਕਿ ਆਮ ਆਦਮੀ ਪਾਰਟੀ ਮਹਾਂਗੱਠਜੋੜ ਤੋਂ ਦੂਰ ਰਹੇਗੀ। ਉਂਝ, ਅਕਾਲੀ ਦਲ (ਟਕਸਾਲੀ), ਪੰਜਾਬੀ ਏਕਤਾ ਪਾਰਟੀ, ਲੋਕ ਇਨਸਾਫ਼ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਵਿਚਾਲੇ ਗੱਠਜੋੜ ਹੋਣ ਦੀ ਉਮੀਦ ਬੱਝ ਗਈ ਹੈ। ਇਹ ਪਾਰਟੀਆਂ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਨਾਂ ਥੱਲੇ ਇਕੱਠੀਆਂ ਹੋ ਰਹੀਆਂ ਹਨ। ਹਾਸਲ ਜਾਣਕਾਰੀ ਮੁਤਾਬਕ ਬਸਪਾ ‘ਆਪ’ ਨਾਲ ਸਾਂਝ ਪਾਉਣ ਦੀ ਇੱਛੁਕ ਹੈ ਕਿਉਂਕਿ ਕੌਮੀ ਪੱਧਰ ’ਤੇ ਉਨ੍ਹਾਂ ਦਾ ਗੱਠਜੋੜ ਹੋ ਚੁੱਕਾ ਹੈ। ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਗੱਠਜੋੜ ਵਿੱਚ ‘ਆਪ’ ਨੂੰ ਸ਼ਾਮਲ ਕਰਨ ’ਤੇ ਕੋਈ ਇਤਰਾਜ਼ ਨਹੀਂ ਕਿਉਂਕਿ ਮਾਮਲਾ ਪੰਜਾਬ ਨੂੰ ਬਚਾਉਣ ਦਾ ਹੈ, ਪਰ ਭਗਵੰਤ ਮਾਨ ਨੇ ਫੋਨ ’ਤੇ ਬ੍ਰਹਮਪੁਰਾ ਨੂੰ ਆਖ ਦਿੱਤਾ ਕਿ ਜੇਕਰ ਖਹਿਰਾ ਤੇ ਬੈਂਸ ਨਾਲ ਹਨ ਤਾਂ ਗੱਠਜੋੜ ਸੰਭਵ ਨਹੀਂ। ਉਧਰ, ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਗੱਠਜੋੜ ਵਿੱਚ ਸ਼ਾਮਲ ਹੋਣ ਲਈ ਸਾਰੀਆਂ ਧਿਰਾਂ ਦਾ ਸਵਾਗਤ ਹੈ, ਪਰ ਜਿਸ ਤਰ੍ਹਾਂ ਸ਼ਰਤਾਂ ਰੱਖੀਆਂ ਜਾ ਰਹੀਆਂ ਹਨ, ਉਸ ਤੋਂ ਲੱਗਦਾ ਹੈ ਕਿ ਕੁਝ ਲੋਕ ਪੰਜਾਬ ਦੀ ਭਲਾਈ ਨਹੀਂ ਚਾਹੁੰਦੇ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਮਾਡਲ ਟਾਊਨ 'ਚ ਪੁਲਿਸ ਦੀ ਛਾਪੇਮਾਰੀ, ਸਕੂਲ ਦਾ ਮਾਲਕ ਲਿਆ ਹਿਰਾਸਤ 'ਚ
ਮਾਡਲ ਟਾਊਨ 'ਚ ਪੁਲਿਸ ਦੀ ਛਾਪੇਮਾਰੀ, ਸਕੂਲ ਦਾ ਮਾਲਕ ਲਿਆ ਹਿਰਾਸਤ 'ਚ
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ, ਆਵੇਗਾ ਤੇਜ਼ ਤੂਫਾਨ
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ, ਆਵੇਗਾ ਤੇਜ਼ ਤੂਫਾਨ
Moga 'ਚ ਪਿਓ -ਪੁੱਤ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਦਾ ਮਾਮਲਾ ਦੱਸਿਆ ਜਾ ਰਿਹਾ
Moga 'ਚ ਪਿਓ -ਪੁੱਤ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਦਾ ਮਾਮਲਾ ਦੱਸਿਆ ਜਾ ਰਿਹਾ
Dehra Accident : ਧਾਰਮਿਕ ਸਥਾਨ ਤੋਂ ਵਾਪਿਸ ਪਰਤ ਰਹੇ ਪੰਜਾਬ ਦੇ ਸ਼ਰਧਾਲੂਆਂ ਨਾਲ ਭਰਿਆ ਟਰੱਕ ਪਲਟਿਆ , 35 ਤੋਂ 40 ਲੋਕ ਜ਼ਖਮੀ 
Dehra Accident : ਧਾਰਮਿਕ ਸਥਾਨ ਤੋਂ ਵਾਪਿਸ ਪਰਤ ਰਹੇ ਪੰਜਾਬ ਦੇ ਸ਼ਰਧਾਲੂਆਂ ਨਾਲ ਭਰਿਆ ਟਰੱਕ ਪਲਟਿਆ , 35 ਤੋਂ 40 ਲੋਕ ਜ਼ਖਮੀ 

ਵੀਡੀਓਜ਼

CM ਮਾਨ ਵੀ ਘਪਲੇ ‘ਚ ਸ਼ਾਮਲ? ਮਜੀਠੀਆ ਦਾ ਵੱਡਾ ਦਾਅਵਾ
ਲਾਲਜੀਤ ਭੁੱਲਰ ਨੂੰ ਪੁਲਿਸ ਦੇ ਰਹੀ VIP ਟ੍ਰੀਟਮੈਂਟ? ਮਜੀਠੀਆ ਦੇ ਤਿੱਖੇ ਦੋਸ਼
ਸਿਰ ‘ਤੇ ਪਿਸਤੌਲ ਰੱਖ ਕੇ ਦਿੱਤੀਆਂ ਧਮਕੀਆਂ! ਮਜੀਠੀਆ ਦੇ ਵੱਡੇ ਦਾਅਵੇ
DM ਗਗਨਦੀਪ ਕੇਸ ‘ਚ ਤੂਫ਼ਾਨ! ਮਜੀਠੀਆ ਨੇ ਕੀਤੀ ਵੱਡੀ ਮੰਗ
DM ਗਗਨਦੀਪ ਮਾਮਲੇ ‘ਚ ਨਵਾਂ ਮੋੜ! ਮਜੀਠੀਆ ਬੋਲੇ—ਕੁੱਟਮਾਰ ਹੋਈ ਸੀ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
1 ਅਪ੍ਰੈਲ ਤੋਂ ਲੋਕਾਂ ਨੂੰ ਮਹਿੰਗਾਈ ਦਾ ਲੱਗੇਗਾ ਇੱਕ ਹੋਰ ਝਟਕਾ, Painkiller ਸਣੇ ਆਹ 767 ਦਵਾਈਆਂ ਦੀਆਂ ਵਧੀਆਂ ਕੀਮਤਾਂ
1 ਅਪ੍ਰੈਲ ਤੋਂ ਲੋਕਾਂ ਨੂੰ ਮਹਿੰਗਾਈ ਦਾ ਲੱਗੇਗਾ ਇੱਕ ਹੋਰ ਝਟਕਾ, Painkiller ਸਣੇ ਆਹ 767 ਦਵਾਈਆਂ ਦੀਆਂ ਵਧੀਆਂ ਕੀਮਤਾਂ
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ, ਆਵੇਗਾ ਤੇਜ਼ ਤੂਫਾਨ
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ, ਆਵੇਗਾ ਤੇਜ਼ ਤੂਫਾਨ
8th Pay Commission: ਵਧਣ ਵਾਲੀ ਤਨਖ਼ਾਹ! 186 ਫੀਸਦੀ ਤੱਕ ਮਿਲੇਗੀ Hike? ਦੇਖੋ ਪੂਰਾ ਕਲੈਕਸ਼ਨ
8th Pay Commission: ਵਧਣ ਵਾਲੀ ਤਨਖ਼ਾਹ! 186 ਫੀਸਦੀ ਤੱਕ ਮਿਲੇਗੀ Hike? ਦੇਖੋ ਪੂਰਾ ਕਲੈਕਸ਼ਨ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਮਾਰਚ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਮਾਰਚ 2026
US Israel Iran War: ਟਰੰਪ ਦਾ ਵੱਡਾ ਐਲਾਨ! ਈਰਾਨ 'ਤੇ 10 ਦਿਨਾਂ ਤੱਕ ਹਮਲੇ ਨਹੀਂ ਕਰੇਗਾ ਅਮਰੀਕਾ
US Israel Iran War: ਟਰੰਪ ਦਾ ਵੱਡਾ ਐਲਾਨ! ਈਰਾਨ 'ਤੇ 10 ਦਿਨਾਂ ਤੱਕ ਹਮਲੇ ਨਹੀਂ ਕਰੇਗਾ ਅਮਰੀਕਾ
Sidhu Moosewala ਦਾ ਆ ਰਿਹਾ ਨਵਾਂ ਗੀਤ ? ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਜਾਣਕਾਰੀ,
Sidhu Moosewala ਦਾ ਆ ਰਿਹਾ ਨਵਾਂ ਗੀਤ ? ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਜਾਣਕਾਰੀ, "ਬਰੋਟਾ" ਗੀਤ ਲਈ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ 
Bathinda News : ਟ੍ਰੇਨ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ , 7 ਸਾਲ ਪਹਿਲਾਂ ਪਤਨੀ ਨਾਲ ਹੋ ਚੁੱਕਾ ਤਲਾਕ
Bathinda News : ਟ੍ਰੇਨ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ , 7 ਸਾਲ ਪਹਿਲਾਂ ਪਤਨੀ ਨਾਲ ਹੋ ਚੁੱਕਾ ਤਲਾਕ
Sonia Gandhi Health Update: ਸੀਨੀਅਰ ਕਾਂਗਰਸੀ ਆਗੂ ਸੋਨੀਆ ਗਾਂਧੀ ਦੀ ਸਿਹਤ ਨੂੰ ਲੈ ਵੱਡਾ ਅਪਡੇਟ, ਪੇਟ ਅਤੇ ਪਿਸ਼ਾਬ ਨਾਲੀ 'ਚ ਇਨਫੈਕਸ਼ਨ; ਡਾਕਟਰ ਬੋਲੇ...
ਸੀਨੀਅਰ ਕਾਂਗਰਸੀ ਆਗੂ ਸੋਨੀਆ ਗਾਂਧੀ ਦੀ ਸਿਹਤ ਨੂੰ ਲੈ ਵੱਡਾ ਅਪਡੇਟ, ਪੇਟ ਅਤੇ ਪਿਸ਼ਾਬ ਨਾਲੀ 'ਚ ਇਨਫੈਕਸ਼ਨ; ਡਾਕਟਰ ਬੋਲੇ...
Embed widget