Bhagwant Mann: ਖਾਲਸੇ ਦੀ ਧਰਤੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਏ ਜਾ ਹੋਲੇ ਮਹੱਲੇ ਦੇ ਦੂਜੇ ਦਿਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਇਸ ਤੋਂ ਬਾਅਦ ਲੋਕਾਂ ਨਾਲ ਮੁੱਖ ਮੰਤਰੀ ਦੇ ਮਿਲਣ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਮਾਤਾ ਭਗਵੰਤ ਮਾਨ ਨੂੰ ਕਿਸਾਨਾਂ ਦੇ ਮੁੱਦੇ ਉੱਤੇ ਸਵਾਲ ਪੁੱਛਦੀ ਹੈ ਤਾਂ ਉਸ ਦੀ ਆਵਾਜ਼ ਹੀ ਬੰਦ ਕਰ ਦਿੱਤੀ ਜਾਂਦੀ ਹੈ ਜਿਸ ਦੀ ਵੀਡੀਓ ਹੋਣ ਵਿਰੋਧੀਆਂ ਦੇ ਹੱਥੀਂ ਚੜ੍ਹ ਗਈ ਹੈ।
ਇਸ ਵੀਡੀਓ ਨੂੰ ਸਾਂਝਾ ਕਰਦਿਆਂ ਕਾਂਗਰਸ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਮੈਂ ਮਾਣਯੋਗ ਬੀਬੀ ਜੀ ਦੀ ਹਿੰਮਤ ਦੀ ਸੱਚਮੁੱਚ ਕਦਰ ਕਰਦਾ ਹਾਂ ਕਿ ਉਨ੍ਹਾਂ ਨੇ ਭਗਵੰਤ ਮਾਨ ਨੰ ਕਿਹਾ ਕਿ ਜੇ ਉਹ ਸੱਚਮੁੱਚ ਰੱਬ ਵਿੱਚ ਵਿਸ਼ਵਾਸ਼ ਰੱਖਦਾ ਹੈ ਤਾਂ ਇੱਥੋਂ ਕੁਝ ਮੱਤ ਲੈ ਕੇ ਜਾ ਕੇ ਕਿਸਾਨਾਂ ਨੂੰ ਤੰਗ ਕਰਨਾ ਬੰਦ ਕਰਦੇ। ਖਹਿਰਾ ਨੇ ਕਿਹਾ ਕਿ ਇਹ ਪੰਜਾਬ ਦੇ ਜ਼ਿਆਦਾਤਰ ਪੇਂਡੂ ਲੋਕਾਂ ਦੀਆਂ ਭਾਵਨਾਵਾਂ ਹਨ, ਮੈਨੂੰ ਉਮੀਦ ਹੈ ਕਿ ਉਹ ਆਪਣੀ ਬਦਲਾਖੋਰੀ ਵਾਲੀ ਨੀਤੀ 'ਤੇ ਮੁੜ ਵਿਚਾਰ
ਇਸ ਤੋਂ ਇਲਾਵਾ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਵੀ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕਰਦਿਆਂ ਲਿਖਿਆ, ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥
ਸ਼੍ਰੋਮਣੀ ਅਕਾਲੀ ਦਲ ਨੇ ਵੀ ਸਾਧਿਆ ਨਿਸ਼ਾਨਾ
ਸ਼੍ਰੋਮਣੀ ਅਕਾਲੀ ਦਲ ਦੀ ਲੀਡਰ ਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਇਸ ਦੀ ਵੀਡੀਓ ਸਾਂਝੀ ਕਰਕੇ ਲਿਖਿਆ, ਆਖਦਾ ਹੁੰਦਾ ਸੀ ਮੈਂ ਤੁਹਾਡੇ ਵਿੱਚੋਂ ਹੀ ਹਾਂ, ਤੁਹਾਡਾ ਹੀ ਪੁੱਤ ਭਤੀਜਾ ਹਾਂ। ਤੁਸੀਂ ਮੇਰੀ ਜਦ ਮਰਜੀ ਬਾਹ ਫੜਕੇ ਰੋਕ ਲਓ, ਭਾਵੇਂ ਸਵਾਲ ਕਰੋ ਪਰ ਭੱਜਦਾ ਨਹੀਂ ❗
ਅੱਜ ਜਦ ਮਾਤਾ ਜੀ ਨੇ ਸਵਾਲ ਕੀਤੇ ਤਾਂ ਪਿੱਠ ਕਰਕੇ ਭੱਜ ਨਿਕਲਿਆ ਭਗਵੰਤ ਮਾਨ, ਬਾਕੀ ਮਾਤਾ ਜੀ ਦੀ ਆਵਾਜ਼ ਬੰਦ ਕਰਨ ਲਈ ਵੀਡੀਓ ਦੀ ਆਵਾਜ਼ ਬੰਦ ਕਰਵਾ ਦਿੱਤੀ ❗ ਪੰਜਾਬੀ ਤੇਰੇ ਤੋਂ ਜਵਾਬ ਤਾਂ ਲੈਕੇ ਰਹਿਣਗੇ, ਤੈਨੂੰ ਭੱਜਣ ਨਹੀਂ ਦਿੰਦੇ