Bharat Band live updates: ਕਿਸਾਨਾਂ ਦੇ ਭਾਰਤ ਬੰਦ ਨੂੰ ਪੂਰਾ ਹੁੰਗਾਰਾ, ਸੜਕਾਂ ਸੁੰਨਸਾਨ, ਬਾਜ਼ਾਰ ਬੰਦ

Bharat Band 26 March 2021 live updates: ਦੇਸ਼ ਭਰ ਦੇ ਕਿਸਾਨ ਇਸ ‘ਬੰਦ’ ਵਿੱਚ ਸ਼ਾਮਲ ਹੋਣਗੇ। ਇਸ ਦੌਰਾਨ ਦੁਕਾਨਾਂ, ਬਾਜ਼ਾਰ ਤੇ ਸਾਰੇ ਵਪਾਰਕ ਅਦਾਰੇ ਬੰਦ ਰੱਖੇ ਜਾਣਗੇ। ਅੱਜ ਸਵੇਰ 6 ਵਜੇ ਤੋਂ ਲੈ ਕੇ ਸ਼ਾਮੀਂ 6 ਵਜੇ ਤੱਕ ‘ਭਾਰਤ ਬੰਦ’ ਕੀਤਾ ਜਾਵੇਗਾ। ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਉੱਤੇ ਡਟੇ ਕਿਸਾਨ ਭਲਕੇ ਪੂਰੇ ਦੇਸ਼ ਵਿੱਚ ‘ਬੰਦ’ ਕਰਨਗੇ।

ਏਬੀਪੀ ਸਾਂਝਾ Last Updated: 26 Mar 2021 09:17 AM
ਜੈਜ਼ੀ ਬੀ ਅੱਜ ਭਾਰਤ ਬੰਦ ਵਾਲੇ ਦਿਨ ਸੋਸ਼ਲ ਮੀਡੀਆ 'ਤੇ ਲਾਈਵ ਹੋਏ। ਜੈਜ਼ੀ ਨੇ ਲਾਈਵ ਰਾਹੀਂ ਲੋਕਾਂ ਨੂੰ ਇਕ ਰੱਖਣ ਦੀ ਅਪੀਲ ਕੀਤੀ।

https://punjabi.abplive.com/entertainment/jazzy-b-live-on-bharat-bandh-appealed-to-the-people-and-farmer-leaders-617678

ਪਟਿਆਲਾ ਵਿੱਚ ਵੀ ਪੂਰਾ ਅਸਰ


ਪਟਿਆਲਾ ਵਿੱਚ ਬੰਦ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਵੱਡੀ ਗਿਣਤੀ ਵਪਾਰੀਆਂ ਦੇ ਵਫ਼ਦ ਵੱਲੋਂ ਸਵੇਰੇ ਸ਼ਹਿਰ ਦੇ ਵਿੱਚ ਰੋਸ ਮਾਰਚ ਵੀ ਕੱਢਿਆ ਗਿਆ। ਸ਼ਹਿਰ ਦੀ ਸਾਰੇ ਦੁਕਾਨਦਾਰਾਂ ਤੇ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਹੋਈਆਂ ਹਨ ਤੇ ਵਪਾਰ ਪੂਰੀ ਤਰ੍ਹਾਂ ਠੱਪ ਰੱਖ ਕੇ ਕਿਸਾਨ ਅੰਦੋਲਨ ਦਾ ਭਰਵਾਂ ਸਮਰਥਨ ਕੀਤਾ।

ਭਾਰਤ ਬੰਦ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸਵੇਰੇ ਛੇ ਵਜੇ ਤੋਂ ਵੱਲਾ ਫਾਟਕ ਨੇੜੇ ਅੰਮ੍ਰਿਤਸਰ ਦਿਲੀ ਰੇਲ ਮਾਰਗ ਤੇ ਰੇਲ ਆਵਾਜਾਈ ਰੋਕੀ ਹੈ। ਰੇਲ ਲਾਈਨਾਂ ’ਤੇ ਦਿੱਤੇ ਧਰਨੇ ਦੌਰਾਨ ਕਿਸਾਨਾਂ ਨੇ ਨੰਗੇ ਧੜ ਹੋ ਕੇ ਪ੍ਰਦਰਸ਼ਨ ਕੀਤਾ। ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। 

ਪੰਜਾਬ ਵਿੱਚ ਭਾਰਤ ਬੰਦ ਨੂੰ ਪੂਰਨ ਹੁੰਗਾਰਾ

ਸੰਯੁਕਤ ਕਿਸਾਨ ਮੋਰਚਾ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਤਿੰਨ ਖੇਤੀ ਕਾਨੂੰਨਾਂ ਸਮੇਤ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਅੱਜ ਪੰਜਾਬ ਵਿਚ ਸਵੇਰ ਤੋਂ ਹੀ ਭਰਪੂਰ ਹੁੰਗਾਰਾ ਮਿਲਿਆ ਹੋਇਆ ਹੈ। ਸਾਰੇ ਪਾਸੇ ਸੜਕੀ ਆਵਾਜਾਈ ਸਮੇਤ ਰੇਲ ਸੇਵਾਵਾਂ ਬੰਦ ਹਨ, ਬਜ਼ਾਰਾਂ ਵਿੱਚ ਚੁੱਪ ਪਸਰੀ ਪਈ ਹੈ ਤੇ ਕੇਂਦਰ ਸਰਕਾਰ ਦੇ ਵਿਰੋਧ ਵਿਚ ਥਾਂ-ਥਾਂ ਨਾਅਰੇਬਾਜ਼ੀ ਹੋ ਰਹੀ ਹੈ। ਜਨਤਕ ਜਥੇਬੰਦੀਆਂ ਵੱਲੋਂ ਹਕੂਮਤ ਖ਼ਿਲਾਫ਼ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਬਾਜ਼ਾਰਾਂ ਵਿੱਚ ਅਮਨ-ਸ਼ਾਂਤੀ ਕਾਇਮ ਰੱਖਣ ਲਈ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਹੈ। 

ਭਾਰਤ ਬੰਦ

ਕਿਸਾਨ ਲੀਡਰਾਂ ਨੇ ਕਿਹਾ ਹੈ ਕਿ ਸੜਕੀ ਤੇ ਰੇਲ ਆਵਾਜਾਈ ਠੱਪ ਕੀਤੀ ਗਈ ਹੈ। ਬਾਜ਼ਾਰ ਤੇ ਸਰਕਾਰੀ ਦਫਤਰ ਸਵੇਰੇ 6 ਤੋਂ ਸ਼ਾਮ 6 ਵਜੇ ਤੱਕ ਮੁਕੰਮਲ ਬੰਦ ਰਹਿਣਗੇ। ਇਸ ਦੌਰਾਨ ਜ਼ਰੂਰੀ ਸੇਵਾਵਾਂ ਨੂੰ ਛੋਟ ਦਿੱਤੀ ਜਾ ਰਹੀ ਹੈ। 

ਭਾਰਤ ਬੰਦ

ਸੰਯੁਕਤ ਕਿਸਾਨ ਮੋਰਚਾ ਦੇ ਲੀਡਰ ਡਾ. ਦਰਸ਼ਨ ਪਾਲ ਨੇ ਦਾਅਵਾ ਕੀਤਾ ਹੈ ਕਿ ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਤਿਲੰਗਾਨਾ, ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲ ਨਾਡੂ, ਕੇਰਲਾ, ਮਹਾਰਾਸ਼ਟਰ, ਪੰਜਾਬ, ਹਰਿਆਣਾ ਤੋਂ ਇਲਾਵਾ ਹੋਰ ਸੂਬੇ ਭਾਰਤ ਬੰਦ ਵਿੱਚ ਸ਼ਾਮਲ ਹੋ ਰਹੇ ਹਨ। 

ਹਰਿਆਣਾ 'ਚ ਬੰਦ ਨੂੰ ਵਪਾਰੀਆਂ ਦਾ ਸਮਰਥਨ, ਹਰਿਆਣਾ ਰੋਡਵੇਜ਼ ਦੀ ਬੱਸ ਸੇਵਾ ਵੀ ਬੰਦ

ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਅੱਜ ਦੇਸ਼ ਭਰ 'ਚ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਤਹਿਤ ਕਿਸਾਨਾਂ ਨੂੰ ਵੱਖ-ਵੱਖ ਸੰਗਠਨਾਂ ਦਾ ਸਾਥ ਮਿਲ ਰਿਹਾ ਹੈ। ਓਧਰ ਬੰਦ ਦੇ ਮੱਦੇਨਜ਼ਰ ਹਰਿਆਣਾ ਰੋਡਵੇਜ਼ ਨੇ ਸ਼ਾਮ 6 ਵਜੇ ਤਕ ਆਪਣੀ ਬੱਸ ਸੇਵਾ ਬੰਦ ਕਰ ਦਿੱਤੀ ਹੈ। ਸਾਵਧਾਨੀ ਦੇ ਤੌਰ 'ਤੇ ਬੱਸ ਸੇਵਾ ਬੰਦ ਕੀਤੀ ਗਈ ਹੈ।



ਇਸ ਤੋਂ ਇਲਾਵਾ ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਕਿਸਾਨਾਂ ਦੇ ਸਮਰਥਨ 'ਚ ਉੱਤਰਿਆ ਹੈ। ਇਹ ਤਹਿਤ ਮੰਡਲ ਵੱਲੋਂ ਕਿਸਾਨਾਂ ਦੇ ਬੰਦ ਦੇ ਸਮਰਥਨ 'ਚ 12 ਵਜੇ ਤਕ ਪੂਰਨ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ।


ਓਧਰ ਜੀਂਦ 'ਚ ਕਿਸਾਨਾਂ ਨੇ ਸਾਰੇ ਮੁੱਖ ਮਾਰਗ ਜਾਮ ਕਰ ਦਿੱਤੇ ਹਨ। ਸੰਗਰੂਰ ਤੋਂ ਦਿੱਲੀ ਜਾਣ ਵਾਲੇ ਰਾਹ ਖਟਕੜ 'ਚ ਰੋਡ ਜਾਮ ਕਰ ਦਿੱਤਾ ਗਿਆ ਹੈ।

ਪਿਛੋਕੜ

Bharat Band 26 March 2021 live updates: ਖੇਤੀ ਕਾਨੂੰਨਾਂ ਖਿਲਾਫ ਕਿਸਾਨ ਪਿਛਲੇ ਚਾਰ ਮਹੀਨ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਡਟੇ ਹੋਏ ਹਨ। ਇਸ ਦੌਰਾਨ ਸਰਕਾਰ ਆਪਣੇ ਰਵੱਈਏ 'ਤੇ ਕਾਇਮ ਹੈ। ਅਜਿਹੇ 'ਚ ਕਿਸਾਨਾਂ ਨੇ ਅਂਦੋਲਨ ਤੇਜ਼ ਕਰਨ ਦੀ ਤਿਆਰੀ ਵਿੱਢ ਲਈ ਹੈ ਤੇ ਇਸ ਤਹਿਤ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ।


 


ਦੇਸ਼ ਭਰ ਦੇ ਕਿਸਾਨ ਇਸ ‘ਬੰਦ’ ਵਿੱਚ ਸ਼ਾਮਲ ਹੋਣਗੇ। ਇਸ ਦੌਰਾਨ ਦੁਕਾਨਾਂ, ਬਾਜ਼ਾਰ ਤੇ ਸਾਰੇ ਵਪਾਰਕ ਅਦਾਰੇ ਬੰਦ ਰੱਖੇ ਜਾਣਗੇ। ਅੱਜ ਸਵੇਰ 6 ਵਜੇ ਤੋਂ ਲੈ ਕੇ ਸ਼ਾਮੀਂ 6 ਵਜੇ ਤੱਕ ‘ਭਾਰਤ ਬੰਦ’ ਕੀਤਾ ਜਾਵੇਗਾ। ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਉੱਤੇ ਡਟੇ ਕਿਸਾਨ ਭਲਕੇ ਪੂਰੇ ਦੇਸ਼ ਵਿੱਚ ‘ਬੰਦ’ ਕਰਨਗੇ।


 


ਕਿਸਾਨ ਦਿੱਲੀ ਦੇ ਸਿੰਘੂ, ਗਾਜ਼ੀਪੁਰ ਤੇ ਟਿੱਕਰੀ ਬਾਰਡਰ 'ਤੇ ਅੰਦੋਲਨ ਕਰ ਰਹੇ ਹਨ। ਸੰਯੁਕਤ ਕਿਸਾਨ ਮੋਰਚਾ ਨੇ ਸਾਰੇ ਪ੍ਰਦਰਸ਼ਨਕਾਰੀ ਨਾਗਰਿਕਾਂ ਨੂੰ ਸ਼ਾਂਤ ਰਹਿੰਦਿਆਂ ਇਸ ਬੰਦ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ ਹੈ। ਕਿਸਾਨ ਲੀਡਰ ਅਭਿਮਨਿਊ ਕੋਹਾੜ ਨੇ ਕਿਹਾ, ਭਾਰਤ ਬੰਦ ਦਾ ਵੱਡਾ ਪ੍ਰਭਾਵ ਹਰਿਆਣਾ ਤੇ ਪੰਜਾਬ ਹੋਵੇਗਾ।


 


ਬੰਦ ਦੌਰਾਨ ਇਹ ਥਾਵਾਂ ਖੁੱਲ੍ਹੀਆਂ ਰਹਿਣਗੀਆਂ


 


‘ਭਾਰਤ ਬੰਦ’ ਦੌਰਾਨ ਸੜਕਾਂ ਨੂੰ ਜਾਮ ਨਹੀਂ ਕੀਤਾ ਜਾਵੇਗਾ; ਇਸ ਲਈ ਆਵਾਜਾਈ ’ਚ ਕਿਸੇ ਤਰ੍ਹਾਂ ਦਾ ਕੋਈ ਵਿਘਨ ਨਹੀਂ ਪਵੇਗਾ। ਫ਼ੈਕਟਰੀਆਂ ਤੇ ਕੰਪਨੀਆਂ ਨੂੰ ਵੀ ਬੰਦ ਨਾ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ। ਪੈਟਰੋਲ ਪੰਪ, ਪ੍ਰਚੂਨ ਦੀਆਂ ਦੁਕਾਨਾਂ, ਮੈਡੀਕਲ ਸਟੋਰ, ਜਨਰਲ ਸਟੋਰ ਤੇ ਕਿਤਾਬਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।


 


ਅੰਦੋਲਨਕਾਰੀ ਕਿਸਾਨਾਂ ਦੇ ਰੋਸ ਮੁਜ਼ਾਹਰੇ ਦਾ ਅੱਜ 120ਵਾਂ ਦਿਨ ਹੈ। ਕਿਸਾਨ ਹੁਣ ਆਪਣਾ ਅੰਦੋਲਨ ਹੋਰ ਤੇਜ਼ ਕਰਨ ਲਈ ਦੇਸ਼ ਭਰ ਵਿੱਚ ਅੱਜ ਇੱਕ ਦਿਨ ਦਾ ‘ਭਾਰਤ ਬੰਦ’ ਕਰ ਰਹੇ ਹਨ। ਨਵੇਂ ਖੇਤੀ ਕਾਨੂੰਨ ਤੇ ਸਰਕਾਰ ਦੇ ਪੁਤਲੇ ਵੀ ਸਾੜੇ ਜਾਣਗੇ।


 


CAIT ਬੰਦ 'ਚ ਸ਼ਾਮਲ ਨਹੀਂ


 


ਦੇਸ਼ 'ਚ ਅੱਠ ਕਰੋੜ ਵਪਾਰੀਆਂ ਦੀ ਅਗਵਾਈ ਕਰਨ ਵਾਲੀ ਕਨਫੈਡਰੇਸ਼ਨ ਆਫ ਇੰਡੀਆ ਟ੍ਰੇਡਰਸ ਦਾ ਕਹਿਣਾ ਹੈ ਕਿ 26 ਮਾਰਚ ਨੂੰ ਬਜ਼ਾਰ ਖੁੱਲ੍ਹੇ ਰਹਿਣਗੇ ਕਿਉਂਕਿ ਉਹ ਭਾਰਤ ਬੰਦ ਚ ਸ਼ਸ਼ਾਮਲ ਨਹੀਂ ਹੈ। ਸੰਗਠਨ ਦੇ ਮਹਾਂਸਕੱਤਰ ਪ੍ਰਵੀਣ ਖੰਡੇਲਵਾਲਾ ਨੇ ਕਿਹਾ ਕਿ ਅਸੀਂ ਭਾਰਤ ਬੰਦ 'ਚ ਸ਼ਾਮਲ ਨਹੀਂ। ਦਿੱਲੀ ਤੇ ਹੋਰ ਦੇਸ਼ ਦੇ ਬਾਕੀ ਹਿੱਸਿਆਂ 'ਚ ਬਜ਼ਾਰ ਖੁੱਲ੍ਹੇ ਰਹਿਣਗੇ। ਜਾਰੀ ਵਿਵਾਦ ਦਾ ਹੱਲ ਸਿਰਫ ਗੱਲਬਾਤ ਨਾਲ ਕੀਤਾ ਜਾ ਸਕਦਾ ਹੈ। ਖੇਤੀ ਕਾਨੂੰਨਾਂ 'ਤੇ ਸੋਧ 'ਤੇ ਚਰਚਾ ਹੋਣੀ ਚਾਹੀਦੀ ਹੈ ਜੋ ਮੌਜੂਦਾ ਖੇਤੀ ਨੂੰ ਲਾਭ ਯੋਗ ਬਣਾ ਸਕਦੇ ਹਨ।


 


ਦਿੱਲੀ ਪੁਲਿਸ ਦੀ ਤਿਆਰੀ


 


ਦਿੱਲੀ ਪੁਲਿਸ ਦੇ PRO ਨੇ ਕਿਸਾਨਾਂ ਦੇ ਬੰਦ ਕਰਕੇ ਪੂਰੀ ਪੁਲਿਸ ਗ੍ਰਾਊਂਡ ਤੇ ਹੋਣ ਦੀ ਗੱਲ ਆਖੀ ਹੈ। ਦਿੱਲੀ ਬਾਰਡਰਾਂ 'ਤੇ ਵੀ ਚੌਕਸੀ ਵਧਾਈ ਗਈ ਹੈ।


ਵਾਇਆ ਜਾਵੇਗਾ। ਉਨ੍ਹਾਂ ਮੋਦੀ ਸਰਕਾਰ ਖਿਲਾਫ ਆਪਣੀ ਭੜਾਸ ਕੱਢਦਿਆਂ ਕਿਹਾ ਕਿ ਮੋਦੀ ਸਰਕਾਰ  ਕਿਸਾਨਾਂ ਨੂੰ ਖਤਮ ਕਰਨਾ ਚਹੁੰਦੀ ਹੈ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.