Kolkata Rape Case: ਧੀ-ਭੈਣ ਦੀ ਇੱਜ਼ਤ ਲੁੱਟਣ ਵਾਲੇ ਨੂੰ ਗੱਡੀ ਚਾੜ੍ਹ ਕੇ ਮੇਰੇ ਕੋਲ ਆਓ...., ਕੋਲਕਾਤਾ ਬਲਾਤਕਾਰ ਮਾਮਲੇ ਵਿਚਾਲੇ ਭਿੰਡਰਾਵਾਲੇ ਦੀ ਸਪੀਚ ਵਾਇਰਲ
ਜ਼ਿਆਦਾਤਰ ਲੋਕ ਦੋਸ਼ੀ ਵਾਸਤੇ ਫਾਂਸੀ ਦੀ ਸਜ਼ਾ ਦੀ ਮੰਗ ਕਰ ਰਹੇ ਹਨ। ਇਸ ਮੌਕੇ ਪੰਜਾਬ ਵਿੱਚ ਟਵਿੱਟਰ (X) ਉੱਤੇ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਇੱਕ ਪੁਰਾਣੀ ਸਪੀਚ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਦੱਸਦੇ ਨੇ ਕਿ ਇਹੋ ਜਿਹੇ ਦੋਸ਼ੀਆਂ ਨੂੰ ਕੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
Kolkata Rape Case: ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਇੱਕ ਸਿਖਿਆਰਥੀ ਡਾਕਟਰ ਦੇ ਬਲਾਤਕਾਰ-ਕਤਲ ਮਾਮਲੇ ਦੇ ਮੁੱਖ ਦੋਸ਼ੀ ਸੰਜੇ ਨੂੰ ਸ਼ੁੱਕਰਵਾਰ (23 ਅਗਸਤ) ਨੂੰ ਸਿਆਲਦਾਹ ਦੀ ਵਿਸ਼ੇਸ਼ ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸ ਜਬਰ ਜਨਾਹ ਤੋਂ ਬਾਅਦ ਪੂਰੇ ਦੇਸ਼ ਵਿੱਚ ਗੁੱਸੇ ਦੀ ਲਹਿਰ ਹੈ। ਖ਼ਾਸ ਕਰਕੇ ਡਾਕਟਰਾਂ ਵੱਲੋਂ ਦੇਸ਼ ਭਰ ਵਿੱਚ ਕੰਮ ਛੱਡਕੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਇਸ ਮਾਮਲੇ ਨੂੰ ਲੈ ਕੇ ਸ਼ੋਸ਼ਲ ਮੀਡੀਆ ਉੱਤੇ ਪੂਰੀ ਚਰਚਾ ਛਿੜੀ ਹੋਈ ਹੈ। ਜ਼ਿਆਦਾਤਰ ਲੋਕ ਦੋਸ਼ੀ ਵਾਸਤੇ ਫਾਂਸੀ ਦੀ ਸਜ਼ਾ ਦੀ ਮੰਗ ਕਰ ਰਹੇ ਹਨ। ਇਸ ਮੌਕੇ ਪੰਜਾਬ ਵਿੱਚ ਟਵਿੱਟਰ (X) ਉੱਤੇ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਇੱਕ ਪੁਰਾਣੀ ਸਪੀਚ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਦੱਸਦੇ ਨੇ ਕਿ ਇਹੋ ਜਿਹੇ ਦੋਸ਼ੀਆਂ ਨੂੰ ਕੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
Thoughts and speeches by Sant Jarnail Singh Bhindranwale on the topic of mistreating women.
— 𝗗𝗘𝗘𝗣 𝗗𝗛𝗜𝗠𝗔𝗡 (@The_Chobbar) August 18, 2024
P.S. - Added English alt text for better understanding. pic.twitter.com/tbwNVaqsES
ਵਾਇਰਲ ਹੋਈ ਵੀਡੀਓ ਵਿੱਚ ਜਰਨੈਲ ਸਿੰਘ ਭਿੰਡਰਾਵਾਲੇ ਨੇ ਕਿਹਾ ਕਿ, ਭਾਵੇਂ ਕਿਸੇ ਪਾਰਟੀ ਨਾਲ ਸਬੰਧ ਰੱਖਣ ਵਾਲੇ ਦੀ ਕੁੜੀ ਹੈ, ਕਿਸੇ ਗ਼ਰੀਬ ਦੀ ਲੜਕੀ ਹੈ, ਜਿਹੜਾ ਕਿਸੇ ਧੀ-ਭੈਣ ਦੀ ਇੱਜ਼ਤ ਲੁੱਟਦਾ ਹੈ, ਉਹ ਚਾਹੇ ਕੋਈ ਸਰਕਾਰੀ ਮੁਲਾਜ਼ਮ ਹੋਵੇ, ਲੀਡਰ ਜਾਂ ਕੋਈ ਹੋਰ ਰੁਤਬਾ ਰੱਖਣ ਵਾਲਾ ਜਾਂ ਫਿਰ ਆਮ ਬੰਦਾ, ਉਸ ਨੂੰ ਗੱਡੀ ਚੜ੍ਹਾ ਕੇ ਮੇਰੇ ਕੋਲ ਆਇਆ ਕਰੋ, ਇਸ ਦੇ ਨਾਲ ਹੀ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿਹਾ ਗਿਆ, ਕਿ ਜਿਹੜਾ ਧੀਆਂ-ਭੈਣਾਂ ਦੀ ਇੱਜ਼ਤ ਲੁੱਟਣ ਵਾਲਾ ਤੇ ਲੁੱਟੇ ਜਾਣ ਤੋਂ ਖ਼ੁਸ਼ ਹੋਣ ਵਾਲਾ, ਉਨ੍ਹਾਂ ਨੂੰ ਥਾਵਾਂ-ਥਾਵਾਂ ਉੱਤੇ ਸੋਧਾ ਲਾਉਂਦੇ ਜਾਓ,
ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਲੋਕ ਸ਼ੇਅਰ ਕਰਕੇ ਦੋਸ਼ੀ ਲਈ ਮੌਤ ਦੀ ਮੰਗ ਕਰ ਰਹੇ ਹਨ।
ਜ਼ਿਕਰ ਕਰ ਦਈਏ ਕਿ 9 ਅਗਸਤ 2024 ਨੂੰ ਪੱਛਮੀ ਬੰਗਾਲ ਦੇ ਇੱਕ ਮੈਡੀਕਲ ਕਾਲਜ ਦੀ ਇੱਕ ਸਿਖਿਆਰਥੀ ਡਾਕਟਰ ਦਾ ਕਾਲਜ ਦੀ ਇਮਾਰਤ ਵਿੱਚ ਬਲਾਤਕਾਰ ਤੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਲਾਸ਼ ਕੈਂਪਸ ਵਿਚ ਇੱਕ ਸੈਮੀਨਾਰ ਕਮਰੇ ਵਿੱਚ ਮਿਲੀ। ਇਸ ਘਟਨਾ ਨੇ ਭਾਰਤ ਵਿੱਚ ਔਰਤਾਂ ਅਤੇ ਡਾਕਟਰਾਂ ਦੀ ਸੁਰੱਖਿਆ ਬਾਰੇ ਬਹਿਸ ਨੂੰ ਤੇਜ਼ ਕਰ ਦਿੱਤਾ ਹੈ, ਇਸ ਮਾਮਲੇ ਨੂੰ ਲੈ ਕੇ ਪੂਰੇ ਦੇਸ਼ ਵਿੱਚ ਰੋਸ ਦੇਖਿਆ ਜਾ ਰਿਹਾ ਹੈ।