ਪੜਚੋਲ ਕਰੋ
Advertisement
ਮਾਝੇ 'ਚ ਅਕਾਲੀ ਦਲ ਨੂੰ ਵੱਡੀ ਵੰਗਾਰ ! ਅਗਲੇ ਦਿਨਾਂ 'ਚ ਹੋਣਗੇ ਹੋਰ ਧਮਾਕੇ
ਤਰਨ ਤਾਰਨ: ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਖਾਸਕਰ ਬਾਦਲ ਪਰਿਵਾਰ ਨੂੰ ਵੰਗਾਰਨ ਵਾਲੇ ਮਾਝੇ ਦੇ ਟਕਸਾਲੀ ਲੀਡਰਾਂ ਨੇ ਅੱਜ ਵੱਡਾ ਸ਼ਕਤੀ ਪ੍ਰਦਰਸ਼ਨ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫਾ ਦੇ ਚੁੱਕੇ ਟਕਸਾਲੀ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਚੋਹਲਾ ਸਾਹਿਬ ਦੇ ਗੁਰਦੁਆਰੇ ਵਿੱਚ ਆਪਣੇ ਹਮਾਇਤੀਆਂ ਨਾਲ ਅਗਲੀ ਰਣਨੀਤੀ ਉਲੀਕਣ ਲਈ ਇਕੱਠ ਕੀਤਾ।
ਦਿਲਚਸਪ ਗੱਲ਼ ਹੈ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਸਥਾਨਕ ਲੀਡਰਾਂ ਰਾਹੀਂ ਅੜਿੱਕੇ ਡਾਹੁਣ ਦੇ ਬਾਵਜੂਦ ਬ੍ਰਹਮਪੁਰਾ ਵੱਲੋਂ ਵੱਡਾ ਇਕੱਠ ਕੀਤਾ ਗਿਆ। ਇਸ ਦੇ ਨਾਲ ਹੀ ਤੈਅ ਹੋ ਗਿਆ ਹੈ ਕਿ ਅਗਲੇ ਦਿਨਾਂ ਵਿੱਚ ਅਕਾਲੀ ਦਲ ਵਿੱਚ ਵੱਡੇ ਧਮਾਕੇ ਹੋਣ ਜਾ ਰਹੇ ਹਨ।
ਯਾਦ ਰਹੇ ਰਣਜੀਤ ਸਿੰਘ ਬ੍ਰਹਮਪੁਰਾ ਖਡੂਰ ਸਾਹਿਬ ਹਲਕੇ ਤੋਂ ਅਕਾਲੀ ਦਲ ਦੇ ਸੰਸਦ ਮੈਂਬਰ ਵੀ ਹਨ। ਬ੍ਰਹਮਪੁਰਾ ਸਾਂਝੇ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਕਾਰਜਕਾਲ ਵੇਲੇ ਵੀ ਸੁਰਖ਼ੀਆਂ ਵਿੱਚ ਰਹਿ ਚੁੱਕੇ ਹਨ ਤੇ ਉਨ੍ਹਾਂ ਦਾ ਇਲਾਕੇ ਵਿੱਚ ਕਾਫ਼ੀ ਅਸਰ-ਰਸੂਖ਼ ਹੈ।
ਉਧਰ, ਸੇਵਾ ਸਿੰਘ ਸੇਖਵਾਂ ਤੇ ਡਾ. ਰਤਨ ਸਿੰਘ ਅਜਨਾਲਾ ਸਣੇ ਮਾਝੇ ਦੇ ਹੋਰ ਲੀਡਰ ਵੀ ਲੋਕਾਂ ਦੀ ਨਬਜ਼ ਟੋਹ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਮਾਝੇ ਦੇ ਇਹ ਲੀਡਰ ਅਗਲੇ ਦਿਨਾਂ ਵਿੱਚ ਅਕਾਲੀ ਦਲ ਅੱਗੇ ਵੱਡੀ ਵੰਗਾਰ ਖੜ੍ਹੀ ਕਰਨਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement