ਲੁਧਿਆਣਾ: ਲੁਧਿਆਣਾ ਹਾਈਵੇ ‘ਤੇ ਪੈਂਦੇ ਪਿੰਡ ਮਾਨ ਗੜ੍ਹ ਦੇ ਛੱਪੜ ਵਿੱਚ 5 ਬੱਚਿਆਂ ਦੇ ਡੁੱਬਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਛੱਪੜ ‘ਚ ਡੁੱਬੇ 5 ਬੱਚਿਆਂ ਚੋਂ 3 ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਜਦਕਿ 2 ਬੱਚਿਆਂ ਦੀ ਭਾਲ ਜਾਰੀ ਹੈ। ਜਦਕਿ ਬੱਚਿਆਂ ਨੂੰ ਬਚਾਉਣ ਲਈ ਛੱਪੜ ਵਿੱਚ ਉਤਰੇ ਇੱਕ ਵਿਅਕਤੀ ਦੀ ਵੀ ਜਾਨ ਚਲੀ ਗਈ।
ਇਸ ਮੰਦਭਾਗੀ ਘਟਨਾ ਵਿੱਚ ਮਾਰੇ ਗਏ ਤਿੰਨ ਬੱਚਿਆਂ ਦੀਆਂ ਲਾਸ਼ਾ ਛੱਪੜ ਚੋਂ ਕੱਢ ਲਈਆਂ ਗਈਆਂ ਹਨ। ਘਟਨਾ ਪਿੰਡ ਦੇ ਬਿਲਕੁਲ ਨਾਲ ਲੱਗਦੇ ਛੱਪੜ ਵਿੱਚ ਉਸ ਵੇਲੇ ਵਾਪਰੀ ਜਦੋਂ ਛੱਪੜ ਕੋਲ ਲੱਗੇ ਪਿੱਪਲ ਦੇ ਦਰਖਤ ਹੇਠਾਂ ਖੇਡ ਰਹੇ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਚੋਂ ਇੱਕ ਬੱਚਾ ਛੱਪੜ ਵਿੱਚ ਨਹਾਉਣ ਚਲਾ ਗਿਆ।
ਜਿਵੇਂ ਹੀ ਦੂਜੇ ਬੱਚਿਆਂ ਨੂੰ ਲੱਗਾ ਕਿ ਛੱਪੜ ਵਿੱਚ ਵੜਿਆ ਬੱਚਾ ਡੁੱਬ ਰਿਹਾ ਹੈ ਤਾਂ ਨਾਲ ਦੇ ਬੱਚੇ ਉਸਨੂੰ ਬਚਾਉਣ ਲਈ ਛੱਪੜ ਵਿੱਚ ਛਾਲ ਮਾਰ ਗਏ ਅਤੇ ਇਸ ਤਰ੍ਹਾਂ ਪੰਜ ਬੱਚੇ ਪਾਣੀ ਵਿੱਚ ਡੁੱਬ ਗਏ। ਪਿੰਡ ਵਿੱਚ ਇਸ ਗੱਲ ਦੀ ਖ਼ਬਰ ਪੁੱਜਣ ‘ਤੇ ਪਿੰਡ ਵਾਸੀ ਅਤੇ ਪ੍ਰਵਾਸੀ ਮਜਦੂਰ ਬੱਚਿਆਂ ਦੀ ਮਦਦ ਲਈ ਪੁੱਜੇ। ਇਨ੍ਹਾਂ ਬੱਚਿਆਂ ਨੂੰ ਬਚਾਉਣ ਲਈ ਛੱਪੜ ਵਿੱਚ ਉੱਤਰੇ ਇੱਕ ਪ੍ਰਵਾਸੀ ਮਜ਼ਦੂਰ ਦੀ ਵੀ ਮੌਤ ਹੋਣ ਦੀ ਖ਼ਬਰ ਹੈ। ਤਿੰਨ ਬੱਚੇ ਜਿਨ੍ਹਾਂ ਦੀ ਲਾਸ਼ ਮਿਲੀ ਹੈ ਉਨ੍ਹਾਂ ਦੀ ਉਮਰ 4,6 ਅਤੇ 10 ਸਾਲ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: Farmers Leader: ਕਿਸਾਨ ਅੰਦੋਲਨ ਨੇ ਪਿੰਡਾਂ ਵਿਚ ਕੋਰੋਨਾ ਫੈਲਾਉਣ ਦੇ ਦੋਸ਼ਾਂ ਬਾਰੇ ਬੋਲਿਆ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin