ਪੜਚੋਲ ਕਰੋ

ਪੰਜਾਬ ਦੇ ਅਵਾਰਾ ਕੁੱਤਿਆਂ ਦੀ ਦਿੱਲੀ ਤੱਕ ਪਹੁੰਚੀ ਦਹਿਸ਼ਤ, ਇੱਕ ਲੱਖ ਤੋਂ ਵੀ ਵੱਧ ਲੋਕਾਂ ਨੂੰ ਵੱਢਿਆ

ਅਵਾਰਾ ਕੁੱਤਿਆਂ ਦੀ ਵੱਧ ਰਹੀ ਗਿਣਤੀ ਲੋਕਾਂ ਲਈ ਸਭ ਤੋਂ ਵੱਡੀ ਸਮੱਸਿਆ ਬਣ ਰਹੀ ਹੈ। ਰੋਜ਼ਾਨਾਂ ਹੀ ਬੱਚਿਆਂ 'ਤੇ ਕੁੱਤਿਆਂ ਦੇ ਹਮਲਿਆਂ ਦੀ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਇਹ ਮਾਮਲਾ ਪੰਜਾਬ ਵਿਧਾਨ ਸਭਾ ਵਿੱਚ ਵੀ ਗੂੰਜਦਾ ਰਿਹਾ ਹੈ ਪਰ ਸਰਕਾਰ ਇਸ ਦਾ ਕੋਈ ਹੱਲ਼ ਨਹੀਂ ਕੱਢ ਸਕੀ। ਹੁਣ ਅਵਾਰਾ ਕੁੱਤਿਆਂ ਦੀ ਵੱਧ ਰਹੀ ਗਿਣਤੀ ਤੇ ਖੌਫ ਦਾ ਮਾਮਲਾ ਦਿੱਲੀ ਤੱਕ ਪਹੁੰਚ ਗਿਆ ਹੈ।

ਚੰਡੀਗੜ੍ਹ: ਅਵਾਰਾ ਕੁੱਤਿਆਂ ਦੀ ਵੱਧ ਰਹੀ ਗਿਣਤੀ ਲੋਕਾਂ ਲਈ ਸਭ ਤੋਂ ਵੱਡੀ ਸਮੱਸਿਆ ਬਣ ਰਹੀ ਹੈ। ਰੋਜ਼ਾਨਾਂ ਹੀ ਬੱਚਿਆਂ 'ਤੇ ਕੁੱਤਿਆਂ ਦੇ ਹਮਲਿਆਂ ਦੀ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਇਹ ਮਾਮਲਾ ਪੰਜਾਬ ਵਿਧਾਨ ਸਭਾ ਵਿੱਚ ਵੀ ਗੂੰਜਦਾ ਰਿਹਾ ਹੈ ਪਰ ਸਰਕਾਰ ਇਸ ਦਾ ਕੋਈ ਹੱਲ਼ ਨਹੀਂ ਕੱਢ ਸਕੀ। ਹੁਣ ਅਵਾਰਾ ਕੁੱਤਿਆਂ ਦੀ ਵੱਧ ਰਹੀ ਗਿਣਤੀ ਤੇ ਖੌਫ ਦਾ ਮਾਮਲਾ ਦਿੱਲੀ ਤੱਕ ਪਹੁੰਚ ਗਿਆ ਹੈ। ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਇਸ ਮਾਮਲੇ ਨੂੰ ਜ਼ਰੋਸ਼ੋਰ ਨਾਲ ਲੋਕ ਸਭਾ ਵਿੱਚ ਰੱਖਿਆ ਤੇ ਗੰਭੀਰ ਮਾਮਲੇ ਨੂੰ ਹੱਲ ਕਰਨ ਦੀ ਮੰਗ ਕੀਤੀ। ਉਨ੍ਹਾਂ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੇਸ਼ ਭਰ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ 3.5 ਕਰੋੜ ਹੋ ਗਈ ਹੈ। ਇਨ੍ਹਾਂ ਦੇ ਵੱਢਣ ਨਾਲ ਹਰ ਸਾਲ ਹਜ਼ਾਰਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ। ਉਨ੍ਹਾਂ ਆਖਿਆ ਕਿ ਜਦੋਂ ਤੋਂ ਅਵਾਰਾ ਕੁੱਤਿਆਂ ਨੂੰ ਮਾਰਨ ’ਤੇ ਪਾਬੰਦੀ ਲਾਈ ਗਈ ਹੈ, ਇਨ੍ਹਾਂ ਦੀ ਆਬਾਦੀ ਨਿਰੰਤਰ ਵਧ ਰਹੀ ਹੈ। ਜੇਕਰ ਇਸ ਸਮੱਸਿਆ ਨੂੰ ਹੱਲ ਨਾ ਕੀਤਾ ਗਿਆ ਤਾਂ ਇਹ ਖਤਰਨਾਕ ਰੂਪ ਅਖ਼ਤਿਆਰ ਕਰੇਗੀ। ਉਨ੍ਹਾਂ ਮੌਜੂਦਾ ਸਥਿਤੀ ਨੂੰ ਭਵਿੱਖ ਵਾਸਤੇ ਖਤਰੇ ਦੀ ਘੰਟੀ ਕਰਾਰ ਦਿੱਤਾ। ਕੁੱਤਿਆਂ ਦੇ ਵੱਢਣ ਨਾਲ ਹਲਕਾਅ ਹੋਣ ਦੀ ਬੀਮਾਰੀ ਦੇ ਅੰਕੜੇ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਗਈ ਹੈ। ਅਵਾਰਾ ਕੁੱਤਿਆਂ ਦੀ ਵੱਧ ਚੁੱਕੀ ਆਬਾਦੀ ਕਾਰਨ ਬੱਚਿਆਂ, ਬਜ਼ੁਰਗਾਂ ਤੇ ਔਰਤਾਂ ਦਾ ਇਕੱਲੇ ਘਰੋਂ ਨਿਕਲਣਾ ਵੀ ਮੁਸ਼ਕਲ ਹੋ ਚੁੱਕਾ ਹੈ। ਸੂਬੇ ਵਿਚ ਨਿੱਤ ਦਿਨ ਹੀ ਅਵਾਰਾ ਕੁੱਤੇ ਮਾਸੂਮ ਬੱਚਿਆਂ ਤੇ ਬਜ਼ੁਰਗਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ 2015 ਵਿੱਚ 22 ਹਜ਼ਾਰ ਜਣਿਆਂ ਨੂੰ ਅਵਾਰਾ ਕੁੱਤਿਆਂ ਨੇ ਵੱਢਿਆ, 2016 ਵਿੱਚ ਇਨ੍ਹਾਂ ਦੀ ਗਿਣਤੀ ਵਧ ਕੇ 37 ਹਜ਼ਾਰ ਹੋ ਗਈ। 2017 ਵਿਚ 54 ਹਜ਼ਾਰ ਤੇ 2018 ਵਿਚ ਇੱਕ ਲੱਖ ਤੋਂ ਵੀ ਵੱਧ ਲੋਕ ਕੁੱਤਿਆਂ ਦੇ ਵੱਢਣ ਦਾ ਸ਼ਿਕਾਰ ਹੋਏ ਜਿਨ੍ਹਾਂ ਵਿੱਚੋਂ ਅੱਧਿਆਂ ਤੋਂ ਵੱਧ ਗਿਣਤੀ ਬੱਚਿਆਂ ਦੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿਚ ਅਵਾਰਾ ਕੁੱਤਿਆਂ ਕੂੜੇ ਦੇ ਢੇਰ ਵਿੱਚ ਮੂੰਹ ਮਾਰਦੇ ਹਨ ਜਦੋਂਕਿ ਪਿੰਡਾਂ ਵਿੱਚ ਹੱਡਾਰੋੜੀ ’ਤੇ ਸੁੱਟੇ ਗਏ ਮਰੇ ਪਸ਼ੂ ਇਨ੍ਹਾਂ ਦਾ ਭੋਜਨ ਬਣਦੇ ਹਨ। ਪੰਜਾਬ ਵਿੱਚ ਜ਼ਿਆਦਾਤਰ ਹੱਡਾਰੋੜੀਆਂ ਸਰਕਾਰੀ ਸਕੂਲਾਂ ਦੇ ਨੇੜੇ ਹਨ ਸਕੂਲ ਆਉਂਦੇ ਜਾਂਦੇ ਬੱਚੇ ਇਨ੍ਹਾਂ ਅਵਾਰਾ ਕੁੱਤਿਆਂ ਦਾ ਸ਼ਿਕਾਰ ਬਣ ਰਹੇ ਹਨ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਗੰਭੀਰ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ। ਇਸ ਸਬੰਧੀ ਅਵਾਰਾ ਕੁੱਤਿਆਂ ਦੀ ਨਸਬੰਦੀ ਤੇ ਹੋਰ ਲੋੜੀਂਦੇ ਕਦਮ ਚੁੱਕੇ ਜਾਣ ਤਾਂ ਕਿ ਇਨਸਾਨੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕੇ।

ਟਾਪ ਹੈਡਲਾਈਨ

ਦਿੱਲੀ-ਹਲਵਾਰਾ ਫਲਾਈਟ 'ਚ ਤਕਨੀਕੀ ਖਰਾਬੀ ਤੋਂ ਬਾਅਦ ਖਰਾਬ ਮੌਸਮ, ਸੁਰੱਖਿਅਤ ਲੈਂਡਿੰਗ ਨਾਲ ਮਿਲੀ ਰਾਹਤ
ਦਿੱਲੀ-ਹਲਵਾਰਾ ਫਲਾਈਟ 'ਚ ਤਕਨੀਕੀ ਖਰਾਬੀ ਤੋਂ ਬਾਅਦ ਖਰਾਬ ਮੌਸਮ, ਸੁਰੱਖਿਅਤ ਲੈਂਡਿੰਗ ਨਾਲ ਮਿਲੀ ਰਾਹਤ
Punjab News: ਮਜੀਠੀਆ ਮਾਮਲੇ ਨੂੰ ਲੈ ਕੇ ਵੱਡਾ ਅਪਡੇਟ, ਅਦਾਲਤ ਵੱਲੋਂ ਸੀਨੀਅਰ ਆਗੂ ਨੂੰ...
Punjab News: ਮਜੀਠੀਆ ਮਾਮਲੇ ਨੂੰ ਲੈ ਕੇ ਵੱਡਾ ਅਪਡੇਟ, ਅਦਾਲਤ ਵੱਲੋਂ ਸੀਨੀਅਰ ਆਗੂ ਨੂੰ...
Punjab News: ਪੰਜਾਬ ਕਾਂਗਰਸ 'ਚ ਅੰਦਰੂਨੀ ਕਲੇਸ਼ ਵਿਚਾਲੇ ਚਰਨਜੀਤ ਚੰਨੀ ਦਾ ਬਿਆਨ ਆਇਆ ਸਾਹਮਣੇ, ਪਾਰਟੀ ਛੱਡਣ ਬਾਰੇ ਸਾਬਕਾ CM ਬੋਲੇ...
ਪੰਜਾਬ ਕਾਂਗਰਸ 'ਚ ਅੰਦਰੂਨੀ ਕਲੇਸ਼ ਵਿਚਾਲੇ ਚਰਨਜੀਤ ਚੰਨੀ ਦਾ ਬਿਆਨ ਆਇਆ ਸਾਹਮਣੇ, ਪਾਰਟੀ ਛੱਡਣ ਬਾਰੇ ਸਾਬਕਾ CM ਬੋਲੇ...
Punjab News: ਪੰਜਾਬ ਸਿਆਸਤ 'ਚ ਹਲਚਲ ਤੇਜ਼, ਚਰਨਜੀਤ ਚੰਨੀ ਦੇ ਘਰ ਮੀਟਿੰਗ 'ਤੇ ਰਾਜਾ ਵੜਿੰਗ ਦਾ ਪਹਿਲਾ ਬਿਆਨ ਆਇਆ ਸਾਹਮਣੇ; ਜਾਣੋ CM ਚਿਹਰਾ ਐਲਾਨਣ ਬਾਰੇ ਕੀ ਬੋਲੇ...
ਪੰਜਾਬ ਸਿਆਸਤ 'ਚ ਹਲਚਲ ਤੇਜ਼, ਚਰਨਜੀਤ ਚੰਨੀ ਦੇ ਘਰ ਮੀਟਿੰਗ 'ਤੇ ਰਾਜਾ ਵੜਿੰਗ ਦਾ ਪਹਿਲਾ ਬਿਆਨ ਆਇਆ ਸਾਹਮਣੇ; ਜਾਣੋ CM ਚਿਹਰਾ ਐਲਾਨਣ ਬਾਰੇ ਕੀ ਬੋਲੇ...

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandigarh News: ਚੰਡੀਗੜ੍ਹ ਤੋਂ ਮੰਦਭਾਗੀ ਖਬਰ, ਅਚਾਨਕ ਢਹਿ-ਢੇਰੀ ਹੋਈ ਇਮਾਰਤ; ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ: ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ; ਜੇਸੀਬੀ ਅਤੇ 2 ਕਰੇਨਾਂ ਤਾਇਨਾਤ...
ਚੰਡੀਗੜ੍ਹ ਤੋਂ ਮੰਦਭਾਗੀ ਖਬਰ, ਅਚਾਨਕ ਢਹਿ-ਢੇਰੀ ਹੋਈ ਇਮਾਰਤ; ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ: ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ; ਜੇਸੀਬੀ ਅਤੇ 2 ਕਰੇਨਾਂ ਤਾਇਨਾਤ...
Punjab News: ਮਜੀਠੀਆ ਮਾਮਲੇ ਨੂੰ ਲੈ ਕੇ ਵੱਡਾ ਅਪਡੇਟ, ਅਦਾਲਤ ਵੱਲੋਂ ਸੀਨੀਅਰ ਆਗੂ ਨੂੰ...
Punjab News: ਮਜੀਠੀਆ ਮਾਮਲੇ ਨੂੰ ਲੈ ਕੇ ਵੱਡਾ ਅਪਡੇਟ, ਅਦਾਲਤ ਵੱਲੋਂ ਸੀਨੀਅਰ ਆਗੂ ਨੂੰ...
Punjab News: ਪੰਜਾਬ ਸਿਆਸਤ 'ਚ ਹਲਚਲ ਤੇਜ਼, ਚਰਨਜੀਤ ਚੰਨੀ ਦੇ ਘਰ ਮੀਟਿੰਗ 'ਤੇ ਰਾਜਾ ਵੜਿੰਗ ਦਾ ਪਹਿਲਾ ਬਿਆਨ ਆਇਆ ਸਾਹਮਣੇ; ਜਾਣੋ CM ਚਿਹਰਾ ਐਲਾਨਣ ਬਾਰੇ ਕੀ ਬੋਲੇ...
ਪੰਜਾਬ ਸਿਆਸਤ 'ਚ ਹਲਚਲ ਤੇਜ਼, ਚਰਨਜੀਤ ਚੰਨੀ ਦੇ ਘਰ ਮੀਟਿੰਗ 'ਤੇ ਰਾਜਾ ਵੜਿੰਗ ਦਾ ਪਹਿਲਾ ਬਿਆਨ ਆਇਆ ਸਾਹਮਣੇ; ਜਾਣੋ CM ਚਿਹਰਾ ਐਲਾਨਣ ਬਾਰੇ ਕੀ ਬੋਲੇ...
Social Media Influencer Death: ਸੋਸ਼ਲ ਮੀਡੀਆ ਇੰਨਫਲੂਐਂਸਰ ਦਾ ਕਤਲ! ਚਾਕੂ ਨਾਲ ਕੀਤੇ ਗਏ ਕਈ ਵਾਰ; ਜਾਣੋ ਕਿਸਨੇ ਉਤਰਾਇਆ ਮੌਤ ਦੇ ਘਾਟ...
ਸੋਸ਼ਲ ਮੀਡੀਆ ਇੰਨਫਲੂਐਂਸਰ ਦਾ ਕਤਲ! ਚਾਕੂ ਨਾਲ ਕੀਤੇ ਗਏ ਕਈ ਵਾਰ; ਜਾਣੋ ਕਿਸਨੇ ਉਤਰਾਇਆ ਮੌਤ ਦੇ ਘਾਟ...
Weather Update Today: ਪੰਜਾਬ ਵਾਸੀਆਂ ਨੂੰ ਭੱਖਦੀ ਗਰਮੀ ਤੋਂ ਮਿਲੀ ਰਾਹਤ, ਕਈ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹ ਰਿਹਾ ਮੀਂਹ, ਮੌਸਮ ਹੋਇਆ ਸੁਹਾਵਣਾ; ਅੱਜ ਜਲਥਲ ਹੋਏਗੀ ਧਰਤੀ...
ਪੰਜਾਬ ਵਾਸੀਆਂ ਨੂੰ ਭੱਖਦੀ ਗਰਮੀ ਤੋਂ ਮਿਲੀ ਰਾਹਤ, ਕਈ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹ ਰਿਹਾ ਮੀਂਹ, ਮੌਸਮ ਹੋਇਆ ਸੁਹਾਵਣਾ; ਅੱਜ ਜਲਥਲ ਹੋਏਗੀ ਧਰਤੀ...
ਫਤਿਹਗੜ੍ਹ ਸਾਹਿਬ 'ਚ ਕੌਮੀ ਇਨਸਾਫ ਮੋਰਚਾ ਨੇ ਰੋਕੀਆਂ ਰੇਲਾਂ, ਅੰਬਾਲਾ-ਲੁਧਿਆਣਾ ਰੇਵਲੇ ਟ੍ਰੈਕ 'ਤੇ ਲਾਇਆ ਧਰਨਾ; ਬੰਦੀ ਸਿੰਘਾਂ ਨੂੰ ਲੈਕੇ ਸੰਘਰਸ਼
ਫਤਿਹਗੜ੍ਹ ਸਾਹਿਬ 'ਚ ਕੌਮੀ ਇਨਸਾਫ ਮੋਰਚਾ ਨੇ ਰੋਕੀਆਂ ਰੇਲਾਂ, ਅੰਬਾਲਾ-ਲੁਧਿਆਣਾ ਰੇਵਲੇ ਟ੍ਰੈਕ 'ਤੇ ਲਾਇਆ ਧਰਨਾ; ਬੰਦੀ ਸਿੰਘਾਂ ਨੂੰ ਲੈਕੇ ਸੰਘਰਸ਼
ਪੰਜਾਬ 'ਚ ਭਾਰੀ ਮੀਂਹ ਦੇ ਨਾਲ ਤੇਜ਼ ਹਵਾਵਾਂ ਦਾ ਅਲਰਟ ਜਾਰੀ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਪੰਜਾਬ 'ਚ ਭਾਰੀ ਮੀਂਹ ਦੇ ਨਾਲ ਤੇਜ਼ ਹਵਾਵਾਂ ਦਾ ਅਲਰਟ ਜਾਰੀ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਪੰਜਾਬ ਕਾਂਗਰਸ ‘ਚ ਖ਼ਤਮ ਹੋ ਸਕਦਾ ਕਾਟੋਕਲੇਸ਼, ਹਾਈਕਮਾਨ ਐਕਟਿਵ, ਦਿੱਲੀ ਤੋਂ ਸਾਬਕਾ CM ਨੂੰ ਆਇਆ ਕਾਲ, ਕਿਹਾ- ਕੋਈ ਵੱਡਾ ਫੈਸਲਾ...
ਪੰਜਾਬ ਕਾਂਗਰਸ ‘ਚ ਖ਼ਤਮ ਹੋ ਸਕਦਾ ਕਾਟੋਕਲੇਸ਼, ਹਾਈਕਮਾਨ ਐਕਟਿਵ, ਦਿੱਲੀ ਤੋਂ ਸਾਬਕਾ CM ਨੂੰ ਆਇਆ ਕਾਲ, ਕਿਹਾ- ਕੋਈ ਵੱਡਾ ਫੈਸਲਾ...
Embed widget